ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Sep 2016

ਸੰਸਕਾਰ (ਮਿੰਨੀ ਕਹਾਣੀ )

Image result for proud to be an indian t-shirt
ਫੁੱਟਬਾਲ ਮੈਚ ਖ਼ਤਮ ਹੋਣ ਤੋਂ ਬਾਅਦ ਖਿਡਾਰਨਾ ਇੱਕ ਦੂਜੇ ਨਾਲ ਹੱਥ ਮਿਲਾਉਂਦੀਆਂ ਖੇਡ ਮੈਦਾਨ ‘ਚੋਂ ਬਾਹਰ ਆ ਰਹੀਆਂ ਸਨ । ਤੇਜ਼ ਧੁੱਪ ‘ਚ ਖੇਡਣ ਕਰਕੇ ਉਹਨਾਂ ਦੇ ਸੁਰਖ ਚਿਹਰਿਆਂ ਤੋਂ ਮੁੜਕਾ ਚੋ ਰਿਹਾ ਸੀ। ਉਹਨਾਂ ਵਿੱਚੋਂ ਬਹੁਤੀਆਂ ਖਿਡਾਰਨਾ ਨੇ ਆਉਂਦਿਆਂ ਹੀ ਆਪਣੀਆਂ ਖੇਡ ਟੀ- ਸ਼ਰਟਾਂ ਲਾਹ ਕੇ ਪਰਾਂ ਵਗ੍ਹਾ ਮਾਰੀਆਂ । ਮਿਸਜ਼ ਜੌਨਸਨ ਨੇ ਟੀ -ਸ਼ਰਟਾਂ ਇੱਕਠੀਆਂ ਕਰਕੇ ਲੌਂਡਰੀ ‘ਚ ਧੋਣ ਲਈ ਲੈ ਕੇ ਜਾਣੀਆਂ ਸਨ । ਜਦ ਉਸ ਨੇ ਗਿਣਤੀ ਕੀਤੀ ਤਾਂ ਦੋ ਟੀ -ਸ਼ਰਟਾਂ ਘੱਟ ਸਨ । ਉਸ ਨੇ ਦੋਬਾਰਾ ਗਿਣਦਿਆਂ ਆਪਣੀ ਉਲਝਣ ਪ੍ਰਗਟਾਉਂਦਿਆਂ ਕਿਹਾ ,” ਉਹੋ! ਦੋ ਟੀ -ਸ਼ਰਟਾਂ ਪਤਾ ਨਹੀਂ ਕਿੱਧਰ ਹਵਾ ਹੋ ਗਈਆਂ ।” 
             ” ਹਵਾ ਨਹੀਂ ਹੋਈਆਂ,ਮਿਸਜ਼ ਜੌਨਸਨ,” ਟੀਮ ਦੇ ਕੋਚ ਨੇ ਠਰੰਮੇ ਨਾਲ ਕਿਹਾ,“ਤੈਨੂੰ ਪੰਜ-ਸੱਤ ਮਿੰਟ ਹੋਰ ਉਡੀਕਣਾ ਪਵੇਗਾ। ਟੀਮ ‘ਚ ਸ਼ਾਮਿਲ ਦੋ ਭਾਰਤੀ ਕੁੜੀਆਂ ਨੂੰ ਚੇਂਜ-ਰੂਮ ‘ਚ ਜਾ ਕੇ ਟੀ-ਸ਼ਰਟ ਬਦਲਣ ਲਈ ਐਨਾ ਕੁ ਸਮਾਂ ਤਾਂ ਲੱਗ ਹੀ ਜਾਂਦਾ।”
         ” ਜੇ ਬਾਕੀ ਕੁੜੀਆਂ ਖੇਡ ਮੈਦਾਨ ‘ਚ ਹੀ ਆਪਣੀਆਂ ਟੀ -ਸ਼ਰਟਾਂ ਬਦਲ ਲੈਂਦੀਆਂ ਨੇ ਤਾਂ ਉਹ ਦੋਵੇਂ ਕਿਉਂ ਨਹੀਂ ?” ਮਿਸਜ਼ ਜੌਨਸਨ ਨੇ ਹੈਰਾਨੀ ਨਾਲ ਸੁਆਲ ਕੀਤਾ । 
         ” ਮਾਫ਼ ਕਰਨਾ ਮਿਸਜ਼ ਜੌਨਸਨ, ਅਸੀਂ ਸੰਗ-ਸ਼ਰਮ ਦੀ ਲੋਈ ਨੂੰ ਕਿੱਲੀ ‘ਤੇ ਨਹੀਂ ਟੰਗਣਾ। ਦਰਸ਼ਕਾਂ ਨੂੰ ਨੰਗੇਜ਼ ਪਰੋਸਣਾ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਹੈ।” ਟੀ – ਸ਼ਰਟ ਫੜਾਉਣ ਆਈ ਪਿੱਛੇ ਖੜੀ ਰੀਤ ਨੇ ਦਲੀਲ ਨਾਲ ਕਿਹਾ। 
ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ

6 comments:

 1. ਰੀਤ ਦੀ ਦਲੀਲ ਰੀਤਾਂ ਨਿਭਾੳੁਣ ਵਾਲੀ ਹੈ। ਜਦ ਕਿ ਹੁਣ ਆਪਣੇ-ਆਪ ਨੂੰ ਮੌਡਰਨ ਦਰਸਾਉਣ ਲਈ ਨੰਗੇਜ ਦੀ ਦੌੜ ਲੱਗੀ ਹੋਈ ਹੈ। ਮਾਡਰਨ ਅਖਵਾਉਣ ਵਾਲੀਆਂ ਕੁੜੀਆਂ ਨੂੰ ਸੱਚ ਦੀ ਸਮਝ ਓਦੋਂ ਆਉਂਦੀ ਹੈ ਜਦ ਪੱਲੇ ਕੁੱਝ ਨਹੀਂ ਰਹਿੰਦਾ।

  ReplyDelete
 2. ਮਿੰਨੀ ਕਹਾਣੀ
  ਸੰਸਕਾਰ ਕਹਾਣੀ 'ਚ ਹਰਦੀਪ ਨੇ ਬੜੀ ਖੁਬਸੂਰਤੀ ਨਾਲ ਦੁਨਿਆ ਨਾਲੋ ਭਾਰਤੀਆਂ ਦੀ ਪਹਚਾਣ ਅਤੇ ਸੰਸਕਾਰ ਕੋ ਦਿਖਾ ਕਰ ਹਰ ਭਾਰਤੀ ਦਾ ਸਿਰ ਫਖ਼ਰ ਨਾਲ ੳੱਚਾ ਕੀਤਾ ਹੈ ਏਹ ਕਹਕੇ ਕਿ - ਅਸੀਂ ਸੰਗ ਸ਼ਰਮ ਦੀ ਲੋਈ ਨੂ ਕਿੱਲੀ ਤੇ ਨਹੀਂ ਟੰਗਣਾਾ । ਨੰਗੇਜ਼ ਪਰੋਸਨਾ ਸਾਡੀ ਸਭਿਅਤਾ ਨਹੀਂ । ਕਹਾਣੀ ਮਿੱਨੀ ਪਰ ਸਾਰ ਗੂੜਾ ।ਵਧਾਈ ਜੀ ਤੁਹਾਣੂ ।  Kamla Ghataaura

  ReplyDelete
 3. ਭਾਰਤੀ ਸਮਾਜ-ਸਭਿਆਚਾਰ ਦੇ ਸੁਭਾਵਿਕ ਵਹਾ ਨੂੰ ਵਿਦੇਸ਼ ਵਿਚ ਵੀ ਜਾ ਕੇ, ਕਹਾਣੀ ਦੀਆ ਦੋਵੇਂ ਖਿਡਾਰਨਾਂ ਨੇ ਵੱਖਰੀ ਪਰਸਥਿਤੀ ਵਿਚ ਰਹਿ ਕੇ ਆਧੁਨਿਕ ਮਾਨਵੀ ਸਭਿਅਤਾ ਦਾ ਅਸਰ ਨਹੀਂ ਕਬੂਲਿਆ, ਸਗੋਂ ਆਪਣੇ ਸਭਿਆਚਾਰਕ ਮੁੱਲਾਂ ਦੀ ਕਦਰਾਂ ਕੀਮਤਾਂ ਦੱਸਣ ਲਈ ਆਪਣੇ ਕਿਰਦਾਰਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਪੇਸ਼ ਕੀਤਾ ਹੈ।
  ਇਹ ਮਿੰਨੀ ਕਹਾਣੀ 'ਸੰਸਕਾਰ' ਆਪਣੇ ਆਸ਼ੇ ਵਿਚ ਸੰਪੂਰਨ ਸਫਲ ਹੈ,ਜਿਸ ਦਾ ਸਹਿਰਾ ਕਹਾਣੀਕਾਰਾ ਨੂੰ ਅਵੱਸ਼ ਜਾਂਦਾ ਹੈ।
  -ਸੁਰਜੀਤ ਸਿੰਘ ਭੁੱਲਰ-20-09-2016

  ReplyDelete
 4. ਪ੍ਰੇਰਨਾ ਦਾਇਕ।

  ReplyDelete
 5. ਸਾਰੇ ਪਾਠਕਾਂ ਦਾ ਤਹਿ ਦਿਲੋਂ ਸ਼ੁਕਰੀਆ ਹੁੰਗਾਰਾ ਭਰਨ ਲਈ।

  ReplyDelete
 6. ਵਾਹ ! ਦੀਪੀ ਤੇਰਾ ਜਵਾਬ ਨਹੀਂ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ