ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Oct 2016

ਖਿਆਲ ਉਡਾਰੀ

ਮੇਰੀਆਂ ਸੋਚਾਂ ਨੂੰ ਤੂੰ ਤਾਲੇ ਲਾ ਨਹੀਂ ਸਕਦਾ
ਬੇਸ਼ੱਕ ਬੰਨ ਦੇ ਤੂੰ ਮੈਨੂੰ ਸੰਗਲਾਂ ਨਾਲ।
ਉਸ ਪਾਰ ਜਾਏਗੀ ਖਿਆਲ ਉਡਾਰੀ ਮੇਰੀ  
ਨਹੀਓਂ  ਪਹੁੰਚੇਗੀ ਕਦੇ ਓਥੇ ਸੋਚ ਵੀ ਤੇਰੀ। 

ਚੁੱਗ ਲਿਆਵਾਂਗੀ ਮੋਤੀ ਮੈਂ ਹੰਸ ਚੁੱਭੀ ਮਾਰ 

ਸਭ ਬੰਦਿਸ਼ਾਂ ਤੋੜ ਮੈਂ ਪਹੁੰਚਾਂਗੀ ਉਸ ਪਾਰ। 

ਇੱਕ ਅਜ਼ਾਦ ਦੁਨੀਆਂ 'ਚ 

ਜਿੱਥੇ ਹੋਣ ਫ਼ਰਿਸ਼ਤੇ ਕਰਮਾਂ ਵਾਲੇ 

ਨਾ ਕਿ ਦੈਂਤ ਜਿਸਮ ਨਪੀੜਨ ਵਾਲੇ।

ਬੇਸ਼ੱਕ ਪਾ ਦੇ ਤੂੰ ਬੇੜੀਆਂ ਮੇਰੇ ਪੈਰੀਂ 

ਮੈਂ ਪਹੁੰਚਾਂਗੀ.................
ਜਿੱਥੇ ਪਰੀਆਂ ਮੇਰਾ ਭਰਨ ਪਾਣੀ 

ਮੇਰੀਆਂ ਅੱਖਾਂ 'ਤੇ ਤੂੰ  ਬੰਨ ਦੇ ਪੱਟੀ ਚਾਹੇ 

ਸੁਪਨਾ ਦੇਖਾਂਗੀ ਫਿਰ ਵੀ ਆਜ਼ਾਦ ਹੋਣ ਦੇ। 

ਫਿਰ ਖੁੱਲ੍ਹੀ ਫਿਜ਼ਾ 'ਚ ਸਾਹ ਲੈਣ ਦੇ 

ਜ਼ਿੰਦਗੀ ਜਿਉਣ ਦਾ ਹੱਕ ਹੈ ਮੈਨੂੰ 

ਤੇਰੀ ਸੋਚਾਂ ਦੀ ਗਲੀਆਂ ਬੇਸ਼ੱਕ ਤੰਗ ਹੋਣ। 

ਇੱਕ ਵਿਸ਼ਾਲ ਅੰਬਰ ਹੈ ਮੇਰੇ ਕੋਲ 

ਤੂੰ ਨਪੀੜ ਸਕਦਾ ਏ ਮੇਰੇ ਸਰੀਰ ਨੂੰ,
ਪਰ ਮੇਰੀ ਸੋਚ ਨੂੰ ਨਹੀਂ 
ਮੇਰੇ ਮਨ ਨੂੰ ਨਹੀਂ
ਮੇਰੇ ਖਿਆਲਾਂ ਨੂੰ ਨਹੀਂ 
ਮੇਰੇ ਜ਼ਜ਼ਬਾਤਾਂ ਨੂੰ ਨਹੀਂ
ਕਦੇ ਵੀ ਨਹੀਂ  ਕਦੇ ਵੀ ਨਹੀਂ। 

ਨਿਰਮਲ ਕੋਟਲਾ 
ਪਿੰਡ ਕੋਟਲਾ-
ਮੱਝੇਵਾਲ 

ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 150 ਵਾਰ ਪੜ੍ਹੀ ਗਈ ਹੈ।

4 comments:

  1. ਖ਼ਿਆਲ ਉਡਾਰੀ ਦੀ ਸਾਦੀ ਤੇ ਸਰਲ ਭਾਸ਼ਾ 'ਚ ਇੱਕ ਡੂੰਘੀ ਤੜਫ਼ ਹੈ , ਤਾਂਘ ਹੈ ਤੇ ਜ਼ਜ਼ਬਾ ਹੈ ਆਜ਼ਾਦ ਹੋਣ ਦਾ। ਕੋਈ ਕਿਸੇ ਦੀ ਸੋਚ ਉਡਾਰੀ ਨੂੰ ਨਾ ਕੈਦ ਕਰ ਸਕਿਆ ਹੈ ਤੇ ਨਾ ਕਰ ਸਕੇਗਾ। ਦਿਲ ਦੀ ਗੱਲ ਕਹਿਣ ਵਾਲੇ ਸ਼ਬਦ ਕਵਿਤਾ ਦਾ ਜਾਮਾ ਪਾ ਕੇ ਜਨਮ ਲੈ ਲੈਂਦੇ ਨੇ। ਸੋਚਾਂ ਦੇ ਖੰਭ ਲਾ ਉਡਣਾ ਸਿੱਖ ਜਾਵੇ ਤਾਂ ਕੋਈ ਵੀ ਉਸ ਨੂੰ ਕੈਦ 'ਚ ਨਹੀਂ ਰੱਖ ਸਕਦਾ। ਹਰ ਸੋਚ ਉਡਾਰੀ ਦੇ ਹਾਣ ਦੀ ਪਰਵਾਜ਼ ਭਰਨ ਦੀ ਕਲਾ ਸਾਨੂੰ ਹਰ ਬੰਧਨ ਤੋਂ ਮੁਕਤ ਕਰਨਾ ਸਿੱਖਾਉਂਦੀ ਹੈ। ਨਿਰਮਲ ਜੀ ਵਧਾਈ ਦੇ ਪਾਤਰ ਨੇ ਉੱਚੀ ਖ਼ਿਆਲ ਉਡਾਰੀ ਭਰਨ ਲਈ।

    ReplyDelete
  2. ਕਿੰਨਾ ਸ਼ਬਦਾ ਨਾਲ ਮੈ ਭੈਣਜੀ ਤੁਹਾਡਾ ਸ਼ੁਕਰੀਆ ਅਦਾ ਕਰਾ ।ਭੈਣ ਹਰਦੀਪ ਸੰਧੂ ਜੀ ਮੇਰੇ ਲਈ ਬਡ਼ੇ ਮਾਣ ਵਾਲੀ ਗੱਲ ਏ ਕਿ ਤੁਸੀ ਮੇਰੇ ਸਿੱਧੇ ਸਾਧੇ ਸ਼ਬਦਾਂ ਨੂੰ ਏਨਾ ਮਾਣ ਬਖਸ਼ਦੇ ਹੋ । ਜਿਉਦੇ ਰਹੋ ਪੰਜਾਬੀ ਮਾਂ ਬੋਲੀ ਨੂੰ ਪ੍ਫੁਲਤ ਤਰਨਤ ਵਾਲਿਓ।

    ReplyDelete
    Replies
    1. ਮੇਰੇ ਧੰਨਭਾਗ ! ਪਰਮਾਤਮਾ ਨੇ ਮੈਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਦਾ ਭਾਗੀਦਾਰ ਬਣਾਇਆ ਹੈ। ਸਭ ਓਸ ਰੱਬ ਦੀ ਰਜ਼ਾ 'ਚ ਹੋ ਰਿਹਾ ਹੈ। ਓਹ ਜੋ ਵੀ ਕਰਵਾਉਂਦਾ ਹੈ ਆਪ ਕਰਾਉਂਦਾ ਹੈ ਤੇ ਸਾਨੂੰ ਇੱਕ ਜ਼ਰੀਆ ਬਣਾ ਕੇ ਭੇਜਦਾ ਹੈ।

      Delete
  3. ਸੁੰਦਰ ਅਤੇ ਆਜ਼ਾਦ ਸੋਚ , ਆਪਣੀਆਂ ਉਡਾਰੀਆਂ ਲਈ ਆਪਣੇ ਗਗਨ ਆਪੇ ਹੀ ਲੱਭ ਲੈਂਦੀ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ