ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Oct 2016

ਸਵਾਲ?

Surjit Bhullar's Profile Photoਮੇਰੇ ਲਈ ਤੇਰਾ ਸਰੂਪ
ਦੋ ਤਰ੍ਹਾਂ ਦਾ ਸੁਪਨਾ ਲੱਗਦਾ-
ਅੱਗ ਵਿਚ ਬਲਣਾ,
ਬਰਫ਼ ਉੱਤੇ ਚੱਲਣਾ।
ਵਿਚਕਾਰ ਕੁਝ ਨਹੀਂ।
ਵਸਲ ਦੀ ਪੂਰਤੀ
ਫਿਰ ਕਿੱਦਾਂ ਹੋਵੇ?

ਮੇਰੀ ਪਾਪ ਮੁਕਤ ਸੋਚ-
ਪਵਿੱਤਰਤਾ ਤੋਂ ਭਾਵੇਂ ਅਜੇ ਕੋਹਾਂ ਦੂਰ ਹੈ,
ਪਰ ਅਸਭਿਅਤਾ ਦੀ ਹਾਮੀ ਕਦੇ ਨਹੀਂ ਭਰੂ।

ਤੂੰ ਇਸ ਮੋਹਕਤਾ ਖਿੱਚ ਦੇ, ਸਾਰੇ ਪੱਖ ਪਰਖ ਦੇਖ।
ਇਸ ਕਸ਼ਿਸ਼ ਦੀਆਂ ਸੱਭੇ ਕੋਣਾਂ, ਜਾਂਚ ਦੇਖ,ਮਾਪ ਦੇਖ।
ਮੇਰੀਆਂ ਅੱਖਾਂ ਦੀਆਂ ਪੁਤਲੀਆਂ 'ਚ
ਇਹ ਇੱਕੋ ਸਵਾਲ ਹੀ ਪਲਮਦਾ ਰਹੂ
ਤੇਰੇ ਜਵਾਬ ਦੀ ਆਸ ਤੱਕ।

ਜੇ ਮਨ ਮੰਨੇ,
ਜਵਾਬ ਦੇ ਦੇਣਾ।
ਇੱਕ ਹੀ ਤਾਂ ਹੈ ਸਵਾਲ।
-0-
ਸੁਰਜੀਤ ਸਿੰਘ ਭੁੱਲਰ

ਯੂ ਐਸ ਏ 
14-10-2016
ਨੋਟ : ਇਹ ਪੋਸਟ ਹੁਣ ਤੱਕ 82 ਵਾਰ ਪੜ੍ਹੀ ਗਈ ਹੈ।

3 comments:

 1. ਪਾਪ ਮੁਕਤ ਸੋਚ ਜੋ ਅਸੱਭਿਅਕ ਨਾ ਹੋਵੇ ਤਾਂ ਪਵਿੱਤਰ ਸੋਚ ਹੀ ਕਹਾਉਂਦੀ ਹੈ। ਇੱਕ ਦੂਜੇ ਪ੍ਰਤੀ ਸਾਫ ਉਚੀ ਸੋਚ ਹੀ ਇੱਕ ਵਧੀਆ ਮਜਬੂਤ ਰਿਸ਼ਤਾ ਬਣਾਉਂਦੀ ਹੈ।ਕੁਝ ਬਿਨਾਂ ਕਹੇ ਹੀ ੳੇੁਹ ਇੱਕ ਦੁੂਜੇ ਨੂੰ ਚੰਗੇ ਲੱਗਦੇ ਨੇ । ਸਾਫ ਤੇ ਪਵਿੱਤਰ ਸੋਚ ਵਾਲਾ ਵਿਅਕਤੀ ਇੱਕ ਬੋਹੜ ਵਾਂਗ ਹੁੰਦਾ ਹੈ ਜਿਸ ਦੀ ਸੁੱਚੀ ਸੋਚ ਦੀ ਛਾਂ ਨੂੰ ਮਾਨਣ ਲਈ ਲੋਕ ਉਸ ਦੇ ਹੇਠਾਂ ਆ ਬਹਿੰਦੇ ਨੇ। ਅਸੱਭਿਅਕ ਸੋਚ ਨੂੰ ਵੰਗਾਰਦੀ ਆਪ ਦੀ ਸੋਚ ਨੂੰ ਸਲਾਮ ਹੈ।

  ReplyDelete
 2. ਕਮਾਲ ਜੀ ਖੂਬਸੁਰਤ ਅਹਿਸਾਸ ਜੀ ।
  ਜਿਓਦੋ ਰਹੋ।

  ReplyDelete
 3. ਇਸ ਕਵਿਤਾ ਵਿਚ ਅਧਾਤਮਿਕ ਰਾਹੀ ਕੀ ਅਪਨੇ ਪਿਆਰੇ ਨੂ ਮਿਲਨ ਦੀ ਤੜਪ ਹੈ । ਰਾਹੀ ਏਹ ਵੀ ਜਾਨਦਾ ਹੈ ਉਸ ਨੂ ਪਾਨਾ ਮਿਲਨਾ ਸਹਜ ਨਹੀਂ । ਵਹ ਕਹਤਾ ਹੈ , ਉਸ ਨੂ ਪਾਨੇ ਕੀ ਮੇਰੀ ਤੜਪ ਸੱਚੀ ਹੌ ਮੈਂ ਨਹੀ ਜਾਨਦਾ ਜੇ ਕਮੀ ਹੋਵੇ ਤੂ ਆਪੇ ਜਾਨ ਪਰਖ ਲੇ ਮੈਂ ਤਾਂ ਤੇਰੇ ਉੱਤਰ ਦੀ ਉਡੀਕ 'ਚ ਹਾਂ ।ਤੇਰਾ ਉੱਤਰ ਮਿਲਨ ਤਕ ਮੇਰਾ ਸਵਾਲ ਇੰਜ ਹੀ ਮੇਰਿਆ ਅੱਖਾਂ 'ਚ ਵਸਾ ਰਹੇਗਾ ,ਓ ਮੇਰੇ ਪਿਆਰੇ ! ਉੱਤਰ ਦੇਨੇ ਨੂੰ ਮੈਂ ਮਜਬੂਰ ਵੀ ਨਹੀ ਕਰਨਾ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ