ਅੱਜ ਫਿਰ ਮੈਂ ਹਮੇਸ਼ਾਂ ਵਾਂਗ ਆਪਣੇ ਅਤੀਤ ਨਾਲ ਜਾ ਜੁੜੀ ਸਾਂ। ਰੂਹ ਦੀ ਤੜਪ ਨੂੰ ਸ਼ਬਦਾਂ 'ਚ ਪਰੋ ਰਹੀ ਸੀ। ਮੈਂ ਪਾਪਾ ਨਹੀਂ ਦੇਖੇ, ਪਰ ਹਰ ਦੁੱਖ- ਸੁੱਖ ਉਹਨਾਂ ਨਾਲ ਕਰਦੀ ਹਾਂ । ਮੰਮਾ ਨੂੰ ਨਹੀਂ ਮਾਣ ਸਕੀ, ਜ਼ਿੰਦਗੀ ਦੇ 40 ਸਾਲ ਇਸ ਜੱਗ ਤੇ ਜਿਓਂ ਕੇ ਵੀ ਮਾਂ ਦੇ ਪਰਛਾਵੇਂ ਤੋਂ ਵਾਂਝੀ ਰਹੀ। ਪਰ ਹਰ ਵੇਲੇ ਮਾਂ ਦੇ ਪਰਛਾਵੇਂ ਨੂੰ ਚਿਤਵਦੀ ਰਹੀ। ਜਦੋਂ ਵੀ ਪਿੰਡ ਵਾਲੇ ਘਰ ਤੋਂ ਆਉਦੀ ਖਿਆਲਾਂ ਵਿੱਚ ਤਾਈ ਜੀ ਦੀ ਜਗ੍ਹਾ ਮਾਂ ਨੂੰ ਦੇਖਦੀ ਸੀ ।ਉਦੋਂ ਇਹ ਸੋਚਦੀ ਹੁੰਦੀ ਸੀ ਕਿ ਬੇਸ਼ੱਕ ਸਾਨੂੰ ਗਰੀਬੀ ਦੇ ਦਿੰਦਾ ਪਰ ਰੱਬਾ ਮੇਰੀ ਮਾਂ ਤੇ ਭੈਣ ਮੈਨੂੰ ਜਰੂਰ ਦੇ ਦਿੰਦਾ ।
ਕਈ ਵਾਰ ਹੱਥ ਵਾਲੀ ਬੁਰਕੀ ਵਿੱਚੇ ਛੁੱਟ ਜਾਂਦੀ ਸੀ ਤਾਂ ਤਾਈ ਜੀ ਨੇ ਕਹਿਣਾ ਕੀ ਹੋ ਗਿਆ ? ਰੋਟੀ ਤਾਂ ਆਰਾਮ ਨਾਲ ਖਾ ਲਿਆ ਕਰ ।ਮੈਂ ਉੱਠ ਕੇ ਚਲੀ ਜਾਣਾ ।ਮੇਰੀ ਨੰਨ੍ਹੀ ਭੈਣ ਜਿਹੜੀ ਮੈਥੋਂ 11 ਮਹੀਨੇ ਵੱਡੀ ਸੀ। ਤਿੰਨ ਸਾਲ ਵੀ ਸਾਹ ਪੂਰੇ ਨਾ ਲਏ ਜੱਗ 'ਤੇ ਓਸ ਨੇ। ਪਰ ਮੇਰੇ ਲਈ ਅੱਜ ਵੀ ਜਿੰਦਾ ਹੈ ।ਮੇਰੇ ਬੱਚਿਆਂ ਦੀ ਮਾਸੀ ਮੇਰੀ ਭੈਣ ਮੇਰਾ ਹਰ ਦੁੱਖ ਸੁੱਖ ਸੁਣਦੀ ਹੈ । ਮੈਂ ਆਪਣੇ ਵਿਆਹ ਤੋਂ ਬਾਅਦ ਦੇ 29 ਸਾਲ 6 ਮਹੀਨੇ ਇਸ ਅਤੀਤ ਨਾਲ ਹੀ ਕੱਢੇ ਹਨ ।
ਅਤੀਤ ਦੇ ਪਰਛਾਵੇਂ ਸਾਰੀ ਉਮਰ ਨਾਲ ਚੱਲਦੇ ਹਨ। ਬੇਸ਼ੱਕ ਅਤੀਤ ਮਾੜਾ ਹੋਵੇ ਜਾਂ ਚੰਗਾ ।ਅਤੀਤ ਤੋਂ ਸਬਕ ਲੈ ਕੇ ਹੀ ਹਰ ਮਨੁੱਖ ਆਪਣੇ ਰਸਤੇ ਬਣਾਉਂਦਾ ਹੈ । ਮੇਰੀ ਪ੍ਰੇਰਣਾ ਮੇਰਾ ਅਤੀਤ ਹੈ।ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਨੂੰ ਮੇਰੇ ਚਾਹੁਣ ਵਾਲੇ ਅਤੀਤ ਨੂੰ ਭੁੱਲ ਜਾਣ ਬਾਰੇ ਕਹਿੰਦੇ ਹਨ।ਮੈਂ ਆਪਣਿਆਂ ਦੀ ਅਵੱਗਿਆ ਨਹੀਂ ਕਰਨਾ ਚਾਹੁੰਦੀ , ਪਰ ਅੱਜ ਖੁੱਲ੍ਹ ਕੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਜੋ ਵੀ ਕਰਦੀ ਹਾਂ ਅਤੀਤ ਨਾਲ ਜੁੜੀ ਹੋਣ ਕਰਕੇ ਹੀ ਹਾਂ ।ਜਿਸ ਦਿਨ ਮੈਂ ਅਤੀਤ ਨਾਲੋਂ ਟੁੱਟ ਗਈ ਮੇਰਾ ਸਭ ਕੁਝ ਖਤਮ ਹੋਵੇਗਾ ।
ਮੇਰੇ ਵੀਰ ਰਣਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਰਿਸ਼ਤੇ ਮੋਹ ਦੀਆਂ ਤੰਦਾਂ ਹਨ ਜਦੋਂ ਇਹ ਟੁੱਟਦੇ ਹਨ ਤਾਂ ਮਨ ਰੋਂਦਾ ਹੈ ਜਿਵੇਂ ਜਨਮ ਤੋਂ ਬਾਅਦ ਬੱਚੇ ਦਾ ਨਾੜੂਆ ਟੁੱਟਣ 'ਤੇ ਉਹ ਰੋਂਦਾ ਹੈ । ਉਸੇ ਤਰ੍ਹਾਂ ਇਹ ਰਿਸ਼ਤਿਆਂ ਦਾ ਅਤੀਤ ਹੈ ।ਮੈਂ ਇਸ ਅਤੀਤ ਨਾਲ ਇੰਨੇ ਸਾਲ ਬਿਤਾਏ ਹਨ ਹੁਣ ਮੈਂ ਕਿਵੇਂ ਦੂਰ ਹੋ ਜਾਵਾਂ ?
ਰੱਬ ਦੇ ਵਾਸਤੇ ਮੈਨੂੰ ਮੇਰੇ ਅਤੀਤ ਨਾਲ ਜਿਓਂ ਲੈਣ ਦਿਓ ।
ਜਗਰੂਪ ਕੌਰ ਖ਼ਾਲਸਾ
ਕਰਨਾਲ -ਹਰਿਆਣਾ
ਨੋਟ : ਇਹ ਪੋਸਟ ਹੁਣ ਤੱਕ 123 ਵਾਰ ਪੜ੍ਹੀ ਗਈ ਹੈ।
ਬਿਲਕੁਲ ਜੀ ਅਤੀਤ ਨੂੰ ਭੁਲਣਾ ਜਡ਼ਾ ਤੋ ਟੁੱਟਣ ਬਰਾਬਰ ਹੈ ।
ReplyDeleteਅਤੀਤ ਨੂੰ ਅਸੀਂ ਵਰਤਮਾਨ ਦੀ ਰੌਸ਼ਨੀ 'ਚ ਹੀ ਸਮਝ ਸਕਦੇ ਹਾਂ ਅਤੇ ਵਰਤਮਾਨ ਨੂੰ ਵੱਧ ਬੀਤੇ ਦੀ ਰੌਸ਼ਨੀ 'ਚ ਹੀ ਸਮਝਿਆ ਜਾ ਸਕਦਾ ਹੈ। ਅਤੀਤ ਸਕੂਨ ਦਿੰਦਾ ਹੈ ਪਰ ਓਸੇ ਨੂੰ ਜਿਸ ਨੇ ਓਸ ਅਤੀਤ ਨੂੰ ਮਾਨਣਾ ਸਿੱਖ ਲਿਆ ਹੈ। ਅਤੀਤ ਤਾਕਤ ਦਿੰਦਾ ਹੈ ਤੇ ਜਿਉਣ ਦੇ ਢੰਗ ਤਰੀਕੇ ਵੀ। ਤੇ ਉਹ ਅਤੀਤ 'ਚ ਜਿਸ 'ਚ ਮਾਂ ਬਾਪ ਤੇ ਭੈਣ ਭਰਾ ਦਾ ਮੋਹ ਵੱਸਦਾ ਹੋਵੇ ਨੂੰ ਭੁੱਲਣਾ ਅਸੰਭਵ ਹੈ ਤੇ ਆਪਣੇ ਆਪੇ ਨਾਲੋਂ ਟੁੱਟਣ ਦੇ ਬਰਾਬਰ ਹੈ।
ReplyDeleteਦਿਲ ਨੂੰ ਧੂਹ ਪਾਉਂਦੀ ਵਾਰਤਾ ਸਾਂਝੀ ਕਰਨ ਲਈ ਜਗਰੂਪ ਭੈਣ ਜੀ ਵਧਾਈ ਦੇ ਪਾਤਰ ਨੇ। ਸਾਂਝ ਬਣਾਈ ਰੱਖਣਾ ਜੀ।
ਵਰਤਮਾਨ ਤਾਂ ਇੱਕ ਪਲ ਹੀ ਸਾਹ ਲੈਂਦਾ ਹੈ
ReplyDeleteਝੱਟ ਅਤੀਤ ਬਣ ਜਾਂਦਾ ਹੈ
ਸਾਰੀ ਜ਼ਿੰਦਗੀ ਬੀਤੇ ਸਮੇਂ ਨਾਲ ਹੀ ਗੁਜਰਦੀ ਹੈ
ਪਲ ਪਲ ਅਤੀਤ ਦੀ ਉਮਰ ਲੰਬੀ ਹੋ ਰਹੀ ਹੈ
ਭਵਿੱਖ ਦੀ ਉਮਰ ਛੋਟੀ
ਉਹ ਝੂਠ ਬੋਲਦੇ ਹਨ ਜੋ ਕਹਿੰਦੇ ਹਨ ਬੀਤੇ ਸਮੇਂ ਨੂੰ ਭੁੱਲ ਜਾਵੋ ।
ਸਾਡੀ ਹੌਂਦ ਅਤੀਤ ਦਾ ਹੀ ਪਰਕਟਾਵਾ ਹੈ । ਯਦੀ ਸਾਡਾ ਅਤੀਤ ਨਾ ਹੁੰਦਾ ਤੇ ਅਸਾਂ ਵੀ ਨਹੀਂ ਸੀ ਹੌਂਣਾ । ਭਾਂਵੇ ਅਸੀ ਅਪਨੇ ਤਨ ਦਿਆਂ ਅੱਖਾਂ ਨਾਲ ਅਪਨੇ ਵਿਛੁੜਿਆਂ ਨੂੰ ਨਹੀ ਦੇਖ ਸਕਦੇ ਪਰ ਸਾਡੇ ਮਨ ਦਿਆਂ ਅੱਖਾਂ ਤੌਂ ਤਾਂ ਉਹ ਅੋਲੇ ਹੋ ਹੀ ਨਹੀਂ ਸਕਦੇ । ਮਨ ਸਰਵਵਿਆਪੀ ਹੈ । ਉਹ ਅਤੀਤ ਵਰਤਮਾਨ ਸਵ ਦੇਖ ਸਕਦਾ ਹੈ । ਜੋ ਅਤੀਤ ਸਾਨੂੰ ਜੀਣ ਦਾ ਬਲ ਬਖਸ਼ਤਾ ਹੈ ਉਸ ਦਾ ਲੜ ਕਿਊਂ ਛੋੜਨਾ । ਦਿਲ ਮੇਂ ਛਾਪ ਛੋੜਨ ਵਾਲੀ ਵਾਰਤਾ ਹੈ । ਜਗਰੂਪ ਜੀ ।
ReplyDeleteKamla Ghataaura
Jeho jeha v hove ateet yaad rakhna chahida,,, eh hamesha kujj sikhunda hi hai
ReplyDeleteਬਹੁਤ ਬਹੁਤ ਧੰਨਵਾਦ ਦੋਸਤੋ , ਮੇਰੇ ਜਜ਼ਬਾਤਾਂ ਨੂੰ ਮਾਣ ਬਖਸ਼ਿਆ ਜੀ ,,
ReplyDelete