ਕੁਝ ਰੂਹਾਂ ਕਰਦੀਆਂ ਗੱਲ ਮੁਹੱਬਤਾਂ ਦੀ,
ਕੁਝ ਰੂਹਾਂ ਸੌੜੀ ਨਫ਼ਰਤ ਪਾਲਦੀਆਂ ।
ਕੁਝ ਰੂਹਾਂ ਸੌੜੀ ਨਫ਼ਰਤ ਪਾਲਦੀਆਂ ।
ਕੁਝ ਰੂਹਾਂ ਅੰਦਰ ਭਰਿਆ ਦਰਦ ਬੜਾ
ਕੁਝ ਰੂਹਾਂ ਰੋੜੇ ਪੱਥਰ ਮਾਰਦੀਆਂ ।
ਕੁਝ ਰੂਹਾਂ ਰੋੜੇ ਪੱਥਰ ਮਾਰਦੀਆਂ ।
ਕੁਝ ਰੂਹਾਂ ਜਪਦੀਆਂ ਪਾਲਣਹਾਰੇ ਨੂੰ,
ਕੁਝ ਰੂਹਾਂ ਠੱਗਾਂ ਨੂੰ ਪੁਕਾਰਦੀਆਂ ।
ਕੁਝ ਰੂਹਾਂ ਠੱਗਾਂ ਨੂੰ ਪੁਕਾਰਦੀਆਂ ।
ਕੁਝ ਰੂਹਾਂ ਫੁੱਲਾਂ ਵਰਗੀਆਂ ਨੇ,
ਕੁਝ ਰੂਹਾਂ ਰਾਹ ਕੰਡੇ ਖਿਲਾਰਦੀਆਂ ।
ਕੁਝ ਰੂਹਾਂ ਰਾਹ ਕੰਡੇ ਖਿਲਾਰਦੀਆਂ ।
ਕੁਝ ਰੂਹਾਂ ਭਾਂਬੜ ਭੱਠੀ ਨੇ,
ਕੁਝ ਰੂਹਾਂ ਸੀਤਲ ਧਾਰ ਜਿਹੀਆਂ ।
ਕੁਝ ਰੂਹਾਂ ਸੀਤਲ ਧਾਰ ਜਿਹੀਆਂ ।
ਕੁਝ ਰੂਹਾਂ ਦਾਨੀ ਬੜੀਆਂ ਨੇ,
ਕੁਝ ਰੂਹਾਂ ਹੱਕ ਦੂਜੇ ਦਾ ਮਾਰਦੀਆਂ ।
ਕੁਝ ਰੂਹਾਂ ਹੱਕ ਦੂਜੇ ਦਾ ਮਾਰਦੀਆਂ ।
ਕੁਝ ਰੂਹਾਂ ਪਾਕਿ ਪਵਿੱਤਰ ਨੇ,
ਕੁਝ ਰੂਹਾਂ ਸਮੁੰਦਰੀ ਖ਼ਵਾਰ ਜਿਹੀਆਂ ।
ਕੁਝ ਰੂਹਾਂ ਸਮੁੰਦਰੀ ਖ਼ਵਾਰ ਜਿਹੀਆਂ ।
ਕੁਝ ਰੂਹਾਂ 'ਨਿਰਮਲ' ਜਿਹੀਆਂ ਨੇ,
ਜੋ ਸਰਬਤ ਦਾ ਭਲਾ ਚਿਤਾਰਦੀਆਂ ।
ਨਿਰਮਲ ਕੋਟਲਾ
ਜੋ ਸਰਬਤ ਦਾ ਭਲਾ ਚਿਤਾਰਦੀਆਂ ।
ਨਿਰਮਲ ਕੋਟਲਾ
ਜ਼ਿਲ੍ਹਾ ਅੰਮ੍ਰਿਤਸਰ
ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ ਹੈ।
ਸੱਚ ਕਿਹਾ ਹੈ ਕਿ ਰੂਹ ਹਕੀਕੀ ਅਮੂਰਤ ਹੈ ਅਤੇ ਜਿਸਮ ਤੋਂ ਜੁਦਾ ਹੈ। ਰੂਹਾਂ ਦੀ ਗੱਲ ਸੋਹਣੇ ਅੰਦਾਜ਼ 'ਚ ਬਿਆਨ ਕੀਤੀ ਹੈ ਨਿਰਮਲ ਜੀ ਨੇ। ਦੁਆਵਾਂ !
ReplyDeleteਰੂਹ ਅਪਨੇ ਮੂਲ ਰੂਪ ਮੇਂ ਨਿਰਮਲ ਹੈ ।ਪਰਕਾਸ਼ਵਾਨ ਹੈ ।ਜੀਵ ਕੇ ਸਾਥ ਇਸ ਕਾ ਮਿਲਨ ਨਾਨਾ ਰੂਪ ਲੇਕੇ ਕਾਮ ਕਰਤਾ ਹੈ । ਜੀਵ ਦੇ ਪਹਲੇ ਕਰਮਾਂ ਸਂਸਕਾਰਾਂ ਦੇ ਅਨੁਸਾਰ ਉਹ ਕਭੀ ਕੁਛ ਨਜਰ ਆਤੀ ਹੈ । ਕਭੀ ਕੁਛ । ... ਵਿਅਪਕ ਸੋਚ ਦੀ ਗਬਾਹੀ ਦੇਤੀ ਕਵਿਤਾ ਹੈ । ਬੜਿਆ ਅਨਦਾਜ ਹੈ ਸੋਚ ਕਾ ।
ReplyDeleteਸਾਫ ਸੁਥਰੀ ਸ਼ਾਂਤ ਜਿਹੀ ਕਵਿਤਾ
ReplyDeleteਰੂਹ ਨਾਲ ਲਿਖੀ ਗਈ ਰਚਨਾ