ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Oct 2016

ਰੂਹਾਂ ਦੀ ਗੱਲ

ਕੁਝ ਰੂਹਾਂ ਦਿਲ ਤੜਪਾਉਂਦੀਆਂ ਨੇ,
ਕੁਝ ਰੂਹਾਂ ਤਪਦੇ ਸੀਨੇ ਠਾਰਦੀਆਂ ।
ਕੁਝ ਰੂਹਾਂ ਕਰਦੀਆਂ ਗੱਲ ਮੁਹੱਬਤਾਂ ਦੀ,
ਕੁਝ ਰੂਹਾਂ ਸੌੜੀ ਨਫ਼ਰਤ ਪਾਲਦੀਆਂ ।
ਕੁਝ   ਰੂਹਾਂ  ਅੰਦਰ ਭਰਿਆ ਦਰਦ ਬੜਾ
ਕੁਝ  ਰੂਹਾਂ ਰੋੜੇ ਪੱਥਰ ਮਾਰਦੀਆਂ ।
ਕੁਝ ਰੂਹਾਂ ਜਪਦੀਆਂ ਪਾਲਣਹਾਰੇ ਨੂੰ,
ਕੁਝ ਰੂਹਾਂ  ਠੱਗਾਂ ਨੂੰ ਪੁਕਾਰਦੀਆਂ ।
ਕੁਝ ਰੂਹਾਂ ਫੁੱਲਾਂ ਵਰਗੀਆਂ ਨੇ,
ਕੁਝ ਰੂਹਾਂ ਰਾਹ ਕੰਡੇ ਖਿਲਾਰਦੀਆਂ ।
ਕੁਝ ਰੂਹਾਂ ਭਾਂਬੜ  ਭੱਠੀ ਨੇ,
ਕੁਝ ਰੂਹਾਂ ਸੀਤਲ ਧਾਰ ਜਿਹੀਆਂ ।
ਕੁਝ ਰੂਹਾਂ ਦਾਨੀ ਬੜੀਆਂ ਨੇ,
ਕੁਝ ਰੂਹਾਂ ਹੱਕ ਦੂਜੇ ਦਾ ਮਾਰਦੀਆਂ ।
ਕੁਝ ਰੂਹਾਂ ਪਾਕਿ ਪਵਿੱਤਰ ਨੇ,
ਕੁਝ ਰੂਹਾਂ ਸਮੁੰਦਰੀ ਖ਼ਵਾਰ ਜਿਹੀਆਂ ।
ਕੁਝ ਰੂਹਾਂ 'ਨਿਰਮਲ' ਜਿਹੀਆਂ ਨੇ,
ਜੋ ਸਰਬਤ ਦਾ ਭਲਾ ਚਿਤਾਰਦੀਆਂ ।

 
ਨਿਰਮਲ ਕੋਟਲਾ
ਪਿੰਡ ਕੋਟਲਾ ਮੱਝੇਵਾਲ 
ਜ਼ਿਲ੍ਹਾ ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ ਹੈ।

3 comments:

  1. ਸੱਚ ਕਿਹਾ ਹੈ ਕਿ ਰੂਹ ਹਕੀਕੀ ਅਮੂਰਤ ਹੈ ਅਤੇ ਜਿਸਮ ਤੋਂ ਜੁਦਾ ਹੈ। ਰੂਹਾਂ ਦੀ ਗੱਲ ਸੋਹਣੇ ਅੰਦਾਜ਼ 'ਚ ਬਿਆਨ ਕੀਤੀ ਹੈ ਨਿਰਮਲ ਜੀ ਨੇ। ਦੁਆਵਾਂ !

    ReplyDelete
  2. ਰੂਹ ਅਪਨੇ ਮੂਲ ਰੂਪ ਮੇਂ ਨਿਰਮਲ ਹੈ ।ਪਰਕਾਸ਼ਵਾਨ ਹੈ ।ਜੀਵ ਕੇ ਸਾਥ ਇਸ ਕਾ ਮਿਲਨ ਨਾਨਾ ਰੂਪ ਲੇਕੇ ਕਾਮ ਕਰਤਾ ਹੈ । ਜੀਵ ਦੇ ਪਹਲੇ ਕਰਮਾਂ ਸਂਸਕਾਰਾਂ ਦੇ ਅਨੁਸਾਰ ਉਹ ਕਭੀ ਕੁਛ ਨਜਰ ਆਤੀ ਹੈ । ਕਭੀ ਕੁਛ । ... ਵਿਅਪਕ ਸੋਚ ਦੀ ਗਬਾਹੀ ਦੇਤੀ ਕਵਿਤਾ ਹੈ । ਬੜਿਆ ਅਨਦਾਜ ਹੈ ਸੋਚ ਕਾ ।

    ReplyDelete
  3. ਸਾਫ ਸੁਥਰੀ ਸ਼ਾਂਤ ਜਿਹੀ ਕਵਿਤਾ
    ਰੂਹ ਨਾਲ ਲਿਖੀ ਗਈ ਰਚਨਾ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ