ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Oct 2016

ਜ਼ਿਹਨ

ਜ਼ਿਹਨ 

ਅਜ਼ੀਬ ਸ਼ੈਅ ਹੈ,
ਜ਼ਿਹਨ ਵੀ
ਜੋ ਰੱਖਣਾ ਚਾਹਿਆ
ਇਸ ਅੰਦਰ
ਉਹ ਟਿਕਿਆ ਨਹੀਂ..

ਜੋ ਕੱਢ ਕੇ
ਵਗ੍ਹਾ ਮਾਰਨਾ
ਚਾਹਿਆ ਬਾਹਰ
ਉਹ ਟਿਕ ਗਿਆ
ਸਿਲ ਪੱਥਰ ਦੀ ਤਰ੍ਹਾਂ..

ਕਿੱਥੇ ਕੱਢ ਹੁੰਦਾ ਹੈ,
ਜ਼ਿਹਨ 'ਚ ਵੱਸਿਆ
ਉਹ ਪਲ
ਜੋ
ਬਿਤਾਇਆ ਸੀ ਕਦੀ
ਤੇਰੇ ਨਾਲ
ਤੇਰੀ ਮਹਿਫਿਲ 'ਚ..
ਮੁੱਠੀ 'ਚੋਂ ਰੇਤ ਵਾਂਙ
ਕਿਰ ਗਏ
ਵਕਤ ਹੱਥੋਂ ਮਜਬੂਰ
ਖਾਲੀ ਕਾਸਾ ਹੱਥ ਫੜੀ
ਖੜ੍ਹੇ ਹਾਂ
ਅੱਜ ਤੇਰੀ ਦਹਿਲੀਜ਼ ਤੇ
ਆਸ ਹੈ ਕੁਝ ਖੈਰ ਦੀ !

ਨਿਰਮਲ ਕੋਟਲਾ 
ਪਿੰਡ : ਕੋਟਲਾ ਮੱਝੇਵਾਲ 

ਨੋਟ : ਇਹ ਪੋਸਟ ਹੁਣ ਤੱਕ 24 ਵਾਰ ਪੜ੍ਹੀ ਗਈ ਹੈ।

3 comments:

  1. ਜ਼ਿਹਨ ਸੱਚ 'ਚ ਹੀ ਅਜੀਬ ਸ਼ੈਅ ਹੈ। ਇਸ ਦੀ ਸਮਝ ਹੀ ਨਹੀਂ ਪੈਂਦੀ। ਉਸ ਹੋ ਅਸੀਂ ਭੁੱਲਣਾ ਲੋਚਦੇ ਹਾਂ ਪਤਾ ਨਹੀਂ ਕਿਉਂ ਸਥਾਈ ਤੌਰ 'ਤੇ ਜ਼ਿਹਨ 'ਚ ਵਸ ਜਾਂਦੈ? ਨਿਰਮਲ ਭਿਆਂ ਜੀ ਨੇ ਬੜੇ ਹੀ ਸੋਹਣੇ ਅੰਦਾਜ਼ 'ਚ ਜ਼ਿਹਨ ਦੀ ਹਾਲਤ ਨੂੰ ਬਿਆਨਿਆ ਹੈ। ਕਰ ਆਸ ਦਾ ਪੱਲਾ ਕਿਸੇ ਹਾਲ 'ਚ ਨਹੀਂ ਛੱਡਣਾ ਚਾਹੀਦੈ। ਚਾਹੇ ਗੱਲ ਸਾਡੇ ਜ਼ਿਹਨ ਦੀ ਹੀ ਕਿਓਂ ਨਾ ਹੋਵੇ। ਰੱਬ ਖੈਰ ਕਰੇਗਾ।

    ReplyDelete
  2. Jagroop kaur khalsa27.10.16

    ਸਚਮੁੱਚ ਜ਼ਿਹਨ ਦੇ ਵਿੱਚ ਘਰ ਕਰਨ ਵਾਲੀਆਂ ਯਾਦਾਂ ਤੋਂ ਅਸੀਂ ਨਾਤਾ ਨਹੀਂ ਤੋੜ ਸਕਦੇ , ਬਹੁਤ ਵਧੀਆ ਲਿਖਿਆ ਹੈ ਨਿਰਮਲ ਭੈਣ ਜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ