ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Oct 2016

ਸਹਿਮ

Surjit Bhullar's Profile Photoਸਹਿਮੀ ਸਹਿਮੀ
ਡਰੀ ਡਰੀ
ਖਿੱਲ ਰਹੀ ਸੀ
ਇੱਕ ਕਲੀ।
.
ਹੌਲੀ ਹੌਲੀ
ਕੋਲ ਜਾ ਮੈਂ ਪੁੱਛਿਆ,
'ਕੀ ਪੱਤਝੜ ਤੋਂ ਡਰੇਂ?'
'ਨਹੀਂ।'
"ਫਿਰ?"
ਧੀਰੇ ਧੀਰੇ ਬੋਲੀ,
'ਸੁਣਿਆ, ਬਾਗ਼ ਦਾ ਮਾਲੀ
ਕਲੀਆਂ ਤੋੜੂ ਵੀ ਹੈ।'

ਸੁਰਜੀਤ ਸਿੰਘ ਭੁੱਲਰ

ਯੂ ਐਸ ਏ 


ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

3 comments:

 1. ਬੜੀ ਹੀ ਡੂੰਘੀ ਗੱਲ ਕਹਿ ਦਿੱਤੀ ਭੁੱਲਰ ਜੀ ਨੇ। ਅੱਜ ਕਲੀ ਖਿੜਨ ਤੋਂ ਡਰਦੀ ਹੈ ਕਿਉਂ ਜੋ ਉਸ ਦੇ ਰਖਵਾਲੇ ਉਸ ਦੇ ਪਾਲਣਹਾਰ ਹੀ ਉਸ ਨੂੰ ਖਿੜਨ ਤੋਂ ਪਹਿਲਾਂ ਹੀ ਮਧੋਲ਼ ਦਿੰਦੇ ਨੇ। ਅਜੋਕੇ ਜ਼ਮਾਨੇ 'ਤੇ ਤਿੱਖਾ ਕਟਾਖਸ਼ ਹੈ। ਸੋਚ ਬਦਲਣ ਦੀ ਲੋੜ ਅਜੇ ਵੀ ਹੈ।

  ReplyDelete
 2. Jagroop kaur khalsa25.10.16

  ਜਮਾਨੇ ਦੀ ਸਹੀ ਤਸਵੀਰ ਨੂੰ ਉਭਾਰਿਆ ਗਿਆ ਹੈ ,
  ਮਜਬੂਰੀ ਚਾਹੇ ਕੋਈ ਹੋਵੇ ਬਲੀ ਤਾਂ ਕਲੀ ਦੀ ਹੀ ਹੁੰਦੀ ਹੈ ।
  ਬਹੁਤ ਵਧੀਆ ਰਚਨਾ ਭੁੱਲਰ ਸਾਹਿਬ ਜੀ ।

  ReplyDelete
 3. ਮਾਨ ਯੋਗ ਭੱੂਲਰ ਜੀ ਨੇ ਇਸ ਕਵਿਤਾ 'ਚ ਗਾਗਰ ਮੇਂ ਸਾਗਰ ਭਰ ਦਿੱਤਾ ਹੈ ਅੱਜ ਦੇ ਜਮਾਨੇ ਦੀ ਹਕੀਕਤ ਕਹਕੇ ਕਿ ਬਾਗ ਦਾ ਮਾਲੀ ਵੀ ਕਲਿਆਂ ਤੋੜੂ ਹੈ । ਸਹਿਮ ਕੈਸੇ ਨਾ ਹੋ ? ਯਾਨੀ ਭਰੋਸੇ ਯੋਗ ਕੋਈ ਵੀ ਨਹੀ ਹੈ । ਵਿਸ਼ਵਾਸ ਦੁਨਿਆਂ ਤੌਂ ਕੂਚ ਕਰ ਗਿਆ ਹੈ । ਬਹੁਤ ਸਟੀਕ ਗੱਲ ਕਹੀ ਆਪਨੇ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ