ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Oct 2016

ਸਮੁੰਦਰਾਂ ਤੋਂ ਪਾਰ




ਮਾਲਵੇ ਦਾ ਪਾਲੀ 

ਨੋਟ : ਇਹ ਵੀਡੀਓ  ਹੁਣ ਤੱਕ 50 ਵਾਰ ਸੁਣੀ ਗਈ ਹੈ।

4 comments:

  1. ਦਿਲ ਖਿੱਚਵੀਂ ਆਵਾਜ਼ ਤੇ ਭਾਵਨਾਵਾਂ ਦਾ ਸੁੰਦਰ ਸੁਮੇਲ। ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਪ੍ਰਦੇਸੀਆਂ ਦੀਆਂ ਭਾਵਨਾਵਾਂ ਨੂੰ ਕਲਮਬੱਧ ਕੀਤਾ ਹੈ। ਆਪ ਦੇ ਜਜ਼ਬਾਤਾਂ ਦੀ ਮੈਂ ਕਦਰ ਕਰਦੀ ਹਾਂ। ਉਹ ਗਲੀਆਂ ਕੂਚੇ ਤਾਂ ਸਦਾ ਹੀ ਦਿਲਾਂ 'ਚ ਵੱਸਦੇ ਰਹਿਣਗੇ ਜਿੱਥੇ ਕਦੇ ਕਿਸੇ ਬਚਪਨ ਹੰਢਾਇਆ ਹੋਣਾ। ਦੁਨੀਆਂ 'ਚ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਨੇ ਉਨ੍ਹਾਂ ਓਥੇ ਹੀ ਪੰਜਾਬ ਵਸਾ ਲਿਆ। ਹਰ ਤਿੱਥ ਤਿਓਹਾਰ ਬੜੇ ਚਾਵਾਂ ਨਾਲ ਮਨਾਉਂਦੇ ਨੇ। ਜਿਸ ਦੇ ਦਿਲ 'ਚ ਪੰਜਾਬ ਵਸਦੈ ਉਸ ਨੂੰ ਪੰਜਾਬ ਕਦੇ ਦੂਰ ਲੱਗਿਆ ਹੀ ਨਹੀਂ। ਮੈਨੂੰ ਕਦੇ ਨਹੀਂ ਲੱਗਾ ਕਿ ਮੈਂ ਪੰਜਾਬ ਤੋਂ ਬਹੁਤ ਦੂਰ ਹਾਂ। ਪੰਜਾਬ ਤਾਂ ਹਰ ਪਲ ਹਰ ਘੜੀ ਮੇਰੇ ਨਾਲ ਹੀ ਹੁੰਦੈ। ਦੁਆਵਾਂ ਪਾਲੀ ਵੀਰ !

    ReplyDelete
  2. Jagroop Kaur Khalsa27.10.16

    ਜਿਓਂਦੇ ਵੱਸਦੇ ਰਹੋ ਪਾਲੀ ਵੀਰੇ , ਹਰ ਪ੍ਰਦੇਸੀ ਦੇ ਦਿਲ ਦੀ ਆਵਾਜ਼ ਨੂੰ ਬਹੁਤ ਸੋਹਣੇ ਲਫ਼ਜ਼ਾਂ ਵਿੱਚ ਆਵਾਜ਼ ਦੀ ਅਨੋਖੀ ਕਸ਼ਿਸ਼ ਨਾਲ ਸਭ ਦੇ ਸਨਮੁੱਖ ਰੱਖਿਆ ਹੈ ।
    ਵਾਹਿਗੁਰੂ ਆਪ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ।

    ReplyDelete
  3. ਰੂਹੌਂ ਨਿਕਲੀ ਪਿਂਡ ਦੀ ਯਾਦ ਦਾ ਗੀਤ ਬੜੀ ਮਿਠੀ ਆਵਾਜ਼ 'ਚ ਪੇਸ਼ ਕੀਤਾ ਹੈ ਪਾਲੀ ਜੀ ।ਵਧਾਈ ਹੋ ਬਹੁਤ ਅੱਛਾ ਲੱਗਾ ।

    ReplyDelete
  4. 'ਸਮੁੰਦਰਾਂ ਤੋਂ ਪਾਰ' ਬੈਠੇ ਉਨ੍ਹਾਂ ਲੋਕਾਂ ਦੇ ਮਨਾਂ ਦੀ ਪ੍ਰਭਾਵ ਮਈ ਆਵਾਜ਼ ਰਾਹੀਂ ਤਰਜਮਾਨੀ ਕਰਦਾ ਸੁੰਦਰ ਗਾਇਆ ਗੀਤ।ਜਨਮ ਭੂਮੀ ਤੇ ਕਰਮ ਭੂਮੀ ਦੀ ਦੂਰੀ ਵਿਚੋਂ ਨਿਕਲੇ ਦਰਦ ਭਰੇ ਅਹਿਸਾਸ। ਉਹ ਲੋਕ ਖ਼ੁਸ਼ਕਿਸਮਤ ਹਨ ਜੋ ਸਾਲ ਪਿੱਛੋਂ ਆਪਣਿਆਂ ਨੂੰ ਮਿਲ ਵੀ ਆਉਂਦੇ ਹਨ ਅਤੇ ਨਿੱਜੀ ਕੰਮ ਵੀ ਨੇਪਰੇ ਚਾੜ ਆਉਂਦੇ ਹਨ।ਸ਼ਾਇਦ ਉਹ ਇਸ ਦਰਦ ਦੀ ਸ਼ਿੱਦਤ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ।

    ਇਸ ਜਹਾਨ 'ਚ ਕੁੱਝ ਉਹ ਵੀ ਅਭਾਗੇ ਪਰਵਾਸੀ ਹਨ, ਜੋ ਕਿਸੇ ਮਜਬੂਰੀ ਹਿਤ ਜਨਮ ਭੂਮੀ ਤੇ ਜਾ ਹੀ ਨਹੀਂ ਸਕਦੇ-ਨਾ ਉਮੀਦ ਦੀ ਆਸ ਨਾਲ ਜੀਵਨ ਦੇ ਪਲ ਪਲ ਨੂੰ ਮੁਸ਼ਕਲ ਨਾਲ ਅੱਗੇ ਤੋਰਦੇ ਹਨ।

    ਪਾਲੀ ਇਹ ਕੋਸ਼ਿਸ਼ ਜਾਰੀ ਰੱਖੋ-ਤੁਹਾਡੇ ਲਈ ਉਜਲੇ ਭਵਿੱਖ ਦੀ ਕਾਮਨਾ ਕਰਦਾ ਹਾਂ।
    ਸੁਰਜੀਤ ਸਿੰਘ ਭੁੱਲਰ-31-10-21-016

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ