ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Oct 2016

ਚਾਨਣ (ਮਿੰਨੀ ਕਹਾਣੀ )

ਮੇਰੀ ਇਸ ਮਿੰਨੀ ਕਹਾਣੀ ਨੂੰ ਆਪ ਸਭਨਾ ਵੱਲੋਂ ਐਨਾ ਮਾਣ ਤੇ ਹੁੰਗਾਰਾ ਮਿਲਿਆ ਕਿ ਲੋਕਾਂ ਨੇ ਇਸ ਨੂੰ ਫੇਸਬੁੱਕ 'ਤੇ ਵਾਇਰਲ ਕਰ ਦਿੱਤਾ ਤੇ ਕਈ ਤਾਂ ਥੱਲੇ ਆਪਣਾ ਨਾਮ ਲਿਖ ਕੇ ਇਸ ਤੋਂ ਵੀ ਦੋ ਕਦਮ ਅੱਗੇ ਲੰਘ ਗਏ।ਜਿਉਂਦੇ ਰਹੋ ! 
{ ਪੰਜਾਬੀ ਮਿੰਨੀ ਵੈਬ ਰਸਾਲੇ 'ਚ 20 ਅਪ੍ਰੈਲ 2013 ਨੂੰ ਪ੍ਰਕਾਸ਼ਿਤ ਹੋਈ ਮਿੰਨੀ ਕਹਾਣੀ ਚਾਨਣ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ। 
**********************************************************************************************
ਹਨ੍ਹੇਰਾ ਹੋ ਗਿਆ ਸੀ। ਇੱਕ ਅੰਨ੍ਹਾ ਆਦਮੀ ਆਪਣੇ ਦੋਸਤ ਦੇ ਘਰੋਂ ਵਿਦਾ ਹੋ ਰਿਹਾ ਸੀ। ਦੋਸਤ ਨੇ ਕਿਹਾ, "ਇਹ ਲਾਲਟੈਨ ਆਪਣੇ ਨਾਲ਼ ਲੈ ਜਾ" 
"ਮੈਨੂੰ ਇਸ ਦੀ ਜ਼ਰੂਰਤ ਨਹੀਂ ਹੈ। ਮੇਰੇ ਲਈ ਚਾਨਣ ਤੇ ਹਨ੍ਹੇਰਾ ਬਰਾਬਰ ਹਨ," ਅੰਨ੍ਹਾ ਆਦਮੀ ਬੋਲਿਆ।
 "ਮੈਨੁੰ ਪਤਾ ਹੈਪਰ ਜੇ ਇਹ ਤੇਰੇ ਕੋਲ਼ ਨਹੀਂ ਹੋਵੇਗੀ ਤਾਂ ਕੋਈ ਹੋਰ ਤੇਰੇ ਨਾਲ਼ ਟਕਰਾ ਜਾਵੇਗਾ,"ਦੋਸਤ ਨੇ ਕਿਹਾ। 
ਅੰਨ੍ਹਾ ਆਦਮੀ ਲਾਲਟੈਨ ਲੈ ਕੇ ਘਰੋਂ ਚੱਲ ਪਿਆ। ਅਜੇ ਕੁਝ ਦੂਰ ਹੀ ਗਿਆ ਹੋਵੇਗਾ ਕਿ ਕੋਈ ਬੜੀ ਜ਼ੋਰ ਦੀ ਉਸ ਨਾਲ਼ ਟਕਰਾ ਗਿਆ। ਅੰਨ੍ਹੇ ਆਦਮੀ ਨੇ ਗੁੱਸੇ ਵਿੱਚ  ਭੜਕਦਿਆਂ ਕਿਹਾ, " ਵੇਖ ਕੇ ਚੱਲਕੀ ਤੈਨੂੰ ਮੇਰੀ ਲਾਲਟੈਨ ਵਿਖਾਈ ਨਹੀਂ ਦਿੰਦੀ।"
"ਤੇਰੀ ਲਾਲਟੈਨ ਬੁੱਝ ਚੁੱਕੀ ਹੈ," ਟਕਰਾਉਣ ਵਾਲ਼ੇ ਨੇ ਕਿਹਾ। 

ਡਾ. ਹਰਦੀਪ ਕੌਰ ਸੰਧੂ 
******************************************************

ਫੇਸਬੁੱਕ ਵਾਲੇ ਲਿੰਕ ਹੇਠਾਂ ਦਿੱਤੇ ਹਨ 
1. https://www.facebook.com/Sherpurcity/posts/695611443793197
2.https://www.facebook.com/maan.gill.malhi/posts/213129968840078
3.https://www.facebook.com/jutti33/posts/331910233579285





ਨੋਟ : ਇਹ ਪੋਸਟ ਹੁਣ ਤੱਕ 433 ਵਾਰ ਪੜ੍ਹੀ ਗਈ ਹੈ। 


1 comment:

  1. ਕਹਾਨੀ ਬਹੁਤ ਕੁਝ ਕਰ ਰਹੀ ਹੈ । ਜੇ ਕਿਸਮਤ ਹੀ ਧੱਕਾ ਖਾਨ ਬਾਲੀ ਹੋਵੇ ਕੀ ਹੋ ਸਕਤਾ ਹੈ । ਦੋਸਤ ਨੇ ਲਾਲਟੈਨ ਵੀ ਦਿੱਤੀ ਪਰ ਕੀ ਹੋਆ ?
    ਯਸ਼ ਦੇ ਭੁਖੇ ਹੱਥੀ ਕੁੜ ਨਾ ਕਰਕੇ ਦੁਜੇ ਦਾ ਹੀ ਚੁਰਾਕੇ ਅਪਨੇ ਨਾਮ ਨਾਲ ਜੋੜਕੇ ਯਸ਼ ਦੀ ਭੁਖ ਮਿਟਾ ਲੇਂਦੇ ਹਨ। ਰੱਬ ਉਨ੍ਹਾਂ ਨੂ ਬੁਧੀ ਦੇਵੇ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ