ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Oct 2016

ਬਹੁੜ ਕਿਤੇ ਵੇ ਸੱਚਿਆ ਸਾਈਆਂ

ਬਹੁੜ ਕਿਤੇ ਵੇ, ਸੱਚਿਆ ਸਾਈਆਂ। ਬਹੁੜ ਕਿਤੇ ਵੇ, ਸੱਚਿਆ ਸਾਇਆਂ। ਸਿਸਕਦੇ ਹਰਫ਼, ਵਿਲਕਦੇ ਪੰਨੇ, ਉਦਾਸ ਕਲਮ, ਉਖੜੀ ਸੋਚ, ਭਟਕੇ ਲੋਕ। ਅੰਧਵਿਸ਼ਵਾਸ, ਬੁੱਝਗੀ ਜੋਤ, ਕੁੱਖ ਦਾ ਨਾਸ, ਰੁੱਖ ਨੇ ਨਿਰਾਸ਼ । ਲਾਲੋ ਦੀ ਰੁੱਖੀ, ਮਲਕ ਦੀ ਪੂਰੀ, ਹੁਣ ਨਾ ਡਰਦਾ, ਪਾਪ ਕਮਾਉਂਦਾ, ਬਾਬਾ ਨਾਨਕ ਅ਼ੱਜ ਵੀ ਉਦਾਸ। ਕਿਰਤਾਂ ਭੁੱਲੀਆਂ, ਧੀਆਂ ਰੁੱਲੀਆਂ, ਦਾਜ ਦੇ ਲੋਭੀ, ਪਾਵਣ ਖਿੱਲੀਆਂ। ਸੁੱਤੀਆਂ ਸਰਕਾਰਾਂ, ਲੈਣ ਨਾ ਸਾਰਾਂ, ਬੇਰੁਜਗਾਰੀ, ਦਵੇ ਦੁਹਾਈਆਂ। ਚਿੱਟੇ ਦੀ ਵੀ ਹੁਣ, ਬੱਲੇ ਬੱਲੇ । ਜਵਾਨੀ ਡਿੱਗ ਗਈ, ਥੱਲੇ ਥੱਲੇ। ਬਹੁੜ ਕਿਤੇ ਵੇ ਸੱਚਿਆ ਸਾਈਆਂ । ਬਹੁੜ ਕਿਤੇ ਵੇ ਸੱਚਿਆ ਸਾਈਆਂ। ਨਿਰਮਲ ਕੋਟਲਾ
ਪਿੰਡ :ਕੋਟਲਾ ਮੱਝੇਵਾਲ
ਨੋਟ : ਇਹ ਪੋਸਟ ਹੁਣ ਤੱਕ 42 ਵਾਰ ਪੜ੍ਹੀ ਗਈ ਹੈ।

3 comments:

 1. ਥੋੜੇ ਸ਼ਬਦਾਂ 'ਚ ਡੂੰਘੀ ਗੱਲ ਕਹਿ ਦਿਲ ਕੰਬਾਉਣ ਵਾਲਾ ਅਜੋਕਾ ਸੱਚ ਪੇਸ਼ ਕੀਤਾ ਹੈ। ਆਵਾਜ਼ ਉਠਾਉਂਦੇ ਰਹਿਣਾ ਸਾਡਾ ਫਰਜ਼ ਹੈ। ਕਦੇ ਤਾਂ ਇਹ ਆਵਾਜ਼ ਸੁਣੀ ਜਾਏਗੀ। ਲੱਗੇ ਰਹੋ। ਦੁਆਵਾਂ !

  ReplyDelete
 2. Jagroop kaur22.10.16

  ਵਾਹਿਗੁਰੂ ਮਿਹਰ ਕਰੇ ਭੈਣ ਨਿਰਮਲ ਕੋਟਲਾ ਜੀ , ਆਪ ਜੀ ਸੱਚੇ ਦਿਲੋਂ ਕੀਤੀ ਅਰਜ਼ ਉਸ ਦੇ ਦਰ ਪ੍ਰਵਾਨ ਹੋਵੇ ।

  ReplyDelete
 3. Jagroop kaur22.10.16

  ਬਹੁਤ ਵਧੀਆ ਅਰਜੋਈ ਕੀਤੀ ਭੈਣ ਜੀ ,,

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ