ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Nov 2016

ਮਾਨਸਿਕ ਰੋਗੀ (ਵਾਰਤਾ)

Jagroop Kaur Khalsa's Profile Photoਦੋ ਕੁ ਮਹੀਨੇ ਪਹਿਲਾਂ ਇੱਕ ਭੋਗ ਸਮਾਗਮ ਤੇ ਇੱਕਲੇ ਜਾਣ ਦਾ ਪ੍ਰੋਗਰਾਮ ਬਣਾ ਲਿਆ । ਕਰਨਾਲ ਤੋਂ ਲੁਧਿਆਣੇ ਵਾਲੀ ਬੱਸ ਫੜੀ ਤੇ ਖੰਨੇ ਪਹੁੰਚ ਗਈ । ਅੱਗੋਂ ਪਿੰਡ ਵਾਲੀ ਬੱਸ ਦਾ ਵਕਤ ਨਹੀਂ  ਸੀ ਹੋਇਆ ਸੀ  ਤੇ ਮੈਂ ਉੱਥੇ ਨੇੜੇ ਦੇ ਖੋਖੇ ਤੇ ਚਾਹ ਪੀਣ ਲੱਗ ਪਈ। ੲਿੰਨੇ ਨੂੰ ਬੱਸ ਵੀ ਆ ਗੲੀ।  ਮੈਂ ਜਲਦੀ ਨਾਲ ਚਾਹ ਖਤਮ ਕੀਤੀ ਤੇ ਬੱਸ ਵਿੱਚ ਬੈਠ ਗੲੀ । ੲਿੱਕ ਮਾਤਾ ਵੀ ਮੇਰੇ ਨਾਲ ਬੈਠ ਗੲੀ। ਮੇਰੇ ਨਾਲ ਗੱਲਾਂ ਕਰਨ ਲੱਗ ਪੲੀ । ੳੁਸ ਨਾਲ ਗੱਲਾਂ ਕਰਦੇ ਮੈਨੂੰ ਪੰਜਾਬ ਤੋਂ ਦੂਰ ਹੋਣ ਦੀ ਅਵੱਲੀ ਪੀੜ ਦਾ ਅਹਿਸਾਸ ਹੋ ਰਿਹਾ ਸੀ । ਸ਼ਾੲਿਦ ਮੈਂ ੲਿਸੇ ਕਰਕੇ ਜਨਤਕ ਸਾਧਨ ਪਸੰਦ ਕਰਦੀ ਹਾਂ ਆੳੁਣ ਜਾਣ ਲੲੀ ਕਿ ਨਵੇਂ ਲੋਕਾਂ ਨਾਲ ਵਾਸਤਾ ਪੈਂਦਾ ਹੈ ਤੇ ਆਮ ਲੋਕਾਂ ਨੂੰ ਨੇੜਿੳੁਂ ਹੋ ਕੇ ਤੱਕਣ ਦਾ ਮੌਕਾ ਮਿਲਦਾ ਹੈ । 
ਕੁਝ ਦੇਰ ਬਾਅਦ ਬੱਸ ਪਿੰਡਾਂ ਵਾਲੀ ਸੜਕ 'ਤੇ ਸੀ। ਮੈਂ ਰੂਹ ਨਾਲ ਖਿੜਕੀ ਤੋਂ ਬਾਹਰ ਤੱਕ ਰਹੀ ਸੀ ।ਬੱਸ ਨਹਿਰ ਦੇ ਕੰਢੇ ਜਾ ਰਹੀ ਸੀ।  ਸ਼ਾਂਤੀ ਤੇ ਤਾਜ਼ਗੀ ਨੂੰ ਮਾਣਦੀ ਮੈਂ ਆਪਣੇ ਖਿਆਲਾਂ ਵਿੱਚ ਗੁਆਚ ਗਈ ਸੀ।ਅਚਾਨਕ ਰੌਲਾ ਜਿਹਾ ਮੇਰੇ ਕੰਨੀ ਪਿਆ।  ਦੇਖਿਆ ਕਿ ੲਿੱਕ ਬਹੁਤ ਹੀ ਬਜ਼ੁਰਗ ਜਿਹੀ ਔਰਤ ਬਰਾਬਰ ਦੀ ਸੀਟ 'ਤੇ ਬੈਠੀ ਸੀ । ੳੁਹ ਭਿਖਾਰਨ ਤਾਂ ਨਹੀਂ ਸੀ ਪਰ ਹਾਲਤ ੳੁਸ ਦੀ ਬਦ ਤੋਂ ਬਦਤਰ ਸੀ । ਨਾਲ ਦੀਆਂ ਸਵਾਰੀਆਂ ਨੇ ਮੂੰਹ ਤੇ ਚੁੰਨੀਆਂ ਲਪੇਟ ਲੲੀਆਂ । ਮੈਂ ਕੁਝ ਗੁੱਸੇ ਨਾਲ ੳੁਹਨਾਂ ਵੱਲ ਦੇਖਿਆ ਤੇ ਨਾਲ ਬੈਠੀ ਮਾਤਾ ਨੂੰ ਕਿਹਾ ਕਿ ਅਸੀਂ ਅੱਜ ਠੀਕ ਹਾਂ ਪਰ ਆੳੁਣ ਵਾਲਾ ਵਕਤ ਕੀ ਹੋਵੇਗਾ ਕਿਸੇ ਨੂੰ ਨਹੀਂ ਪਤਾ । ਕੱਲ੍ਹ ਨੂੰ ਮਾਤਾ ਦੀ ਜਗ੍ਹਾ ਅਸੀਂ ਵੀ ਹੋ ਸਕਦੇ ਹਾਂ । ਨਾਲ ਵਾਲੀ ਮਾਤਾ ਨੇ ਕਿਹਾ ਧੀੲੇ ਕਿੰਨੇ ਕਰਮਾਂ ਵਾਲੇ ਤੇਰੇ ਮਾਪੇ ਜਿੰਨ੍ਹਾ ਦੀ ਧੀ ਤੇਰੇ ਵਰਗੀ ਹੈ । ਹਰ ਕੋੲੀ ਤੇਰੇ ਵਾਂਗ ਨਹੀਂ ਸੋਚਦਾ । ਸਾਡੀ ਗੱਲਬਾਤ ੳੁਹਨਾਂ ਔਰਤਾਂ ਨੇ ਵੀ ਸੁਣੀ ਤੇ ਕਹਿਣ ਲੱਗੀਅਾਂ ਭੈਣ ਜੀ ਤੁਸੀਂ ਅੱਜ ਹੀ ਬੱਸ ਚ ਬੈਠੇ ਲੱਗਦੇ ਹੋ। ਸਾਡਾ ਤਾਂ ਰੋਜ਼ ਹੀ ੲਿਹਨਾਂ ਨਾਲ ਵਾਹ ਪੈਂਦਾ ਹੈ ।
 ੳੁਹ ਮਾਤਾ ਵਿਚਾਰੀ ੳੁੱਠ ਕੇ ਕਦੇ ਪਿੱਛੇ ਚਲੀ ਜਾਂਦੀ ਕਦੇ ਅੱਗੇ ਆ ਜਾਂਦੀ । ੳੁਹ ਬੈਠੀ ਖਿੜਕੀ ਖੋਲਣ ਦੀ ਕੋਸ਼ਿਸ਼ ਕਰਦੀ ਸੀ ਪਰ ੳੁਸਤੋਂ ਨਾ ਖੁੱਲ੍ਹੀ । ਮੈਂ ੳੁਸ ਦੇ ਨਾਲ ਵਾਲੀ ਸੀਟ 'ਤੇ ਬੈਠੀ ਇੱਕ ਕੁੜੀ ਨੂੰ ਖਿੜਕੀ ਖੋਲਣ ਲੲੀ ਕਹਿ ਦਿੱਤਾ । ਕੁਝ ਦੇਰ ਮਾਤਾ ੳੁੱਥੇ ਬੈਠੀ ਫਿਰ ਪਤਾ ਨਹੀਂ ਲੱਗਿਅਾ ਕਿ ਕਦੋਂ ੳੁਹ ਬੱਸ ਚੋਂ ੳੁੱਤਰ ਚੁੱਕੀ ਸੀ । ਮੇਰਾ ਸਾਰਾ ਧਿਅਾਨ ੳੁਸੇ 'ਤੇ ਸੀ ਤਾਂ ਹੋਰ ਸਵਾਰੀਆਂ ਮੈਨੂੰ ਕਹਿਣ ਲੱਗੀਆਂ ਕਿ ਤੁਸੀਂ ਕਿੳੁਂ ਐਨੀ ਫਿਕਰ ਕਰਦੇ ਹੋ ? ੳੁਹ ਤਾਂ ਕੋੲੀ ਮਾਨਸਿਕ ਰੋਗੀ ਹੈ  ਤੇ ੳੁਸੇ ਪਰੇਸ਼ਾਨੀ ਵਿੱਚ ਤੁਰੀ ਫਿਰਦੀ ਆ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਮੈਂ ੳੁਸ ਮਾਤਾ ਦੀ ਕੋੲੀ ਮੱਦਦ ਨਹੀਂ ਕਰ ਸਕੀ । 
ਅੱਜ ਵੀ ੳੁਸੇ ਤਰ੍ਹਾਂ ਮੇਰੀਆਂ ਅੱਖਾਂ ਸਾਹਵੇਂ ੳੁਹੀ ਦ੍ਰਿਸ਼ ਸਾਕਾਰ ਹੈ । ਕਦੇ ਕਦੇ ੲਿਹ ਸੋਚਦੀ ਹਾਂ ਕਿ ਆਪਣੇ ਆਪ ਨੂੰ ਸਿਆਣੇ ਅਖਵਾੳੁਣ ਵਾਲੇ ਕਿੰਨੀ ਆਸਾਨੀ ਨਾਲ ਕਿਸੇ ਨੂੰ ਮਾਨਸਿਕ ਰੋਗੀ ਦਾ ਦਰਜ਼ਾ ਦੇ ਦਿੰਦੇ ਹਾਂ । ਕਾਸ਼ ਮੈਂ ਉਸ ਮਾਤਾ ਨੂੰ ਕੋਈ ਦੋ ਪਲ ਦਾ ਸਕੂਨ ਦੇ ਸਕਦੀ। ਇਹੀ ਗੱਲ ਮੈਨੂੰ ਬਹੁਤ ਕਚੋਟ ਰਹੀ ਹੈ । 

 ਜਗਰੂਪ ਕੌਰ ਖ਼ਾਲਸਾ 
ਕਰਨਾਲ -ਹਰਿਆਣਾ 

ਨੋਟ : ਇਹ ਪੋਸਟ ਹੁਣ ਤੱਕ 273 ਵਾਰ ਪੜ੍ਹੀ ਗਈ ਹੈ। 

8 comments:

 1. ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਦੀ ਜਦੋਂ ਅੱਤ ਹੋ ਜਾਂਦੀ ਹੈ ਤਾਂ ਸਰੀਰਕ ਅੰਗ ਝੱਲਣ ਤੋਂ ਇਨਕਾਰੀ ਹੋ ਜਾਂਦੇ ਨੇ। ਇੱਕ ਸੰਵੇਦਨਸ਼ੀਲ ਮਨ ਇਸ ਦਾ ਸਹਿਜੇ ਹੀ ਸ਼ਿਕਾਰ ਹੋ ਜਾਂਦਾ ਹੈ ਜਦੋਂ ਉਸ ਨੂੰ ਉਸਾਰੂ ਰਾਹ ਤੇ ਸੋਚ ਵਾਲਾ ਮਾਰਗ ਦਿਖਾਉਣ ਵਾਲਾ ਕੋਈ ਨਹੀਂ ਮਿਲਦਾ। ਕੁਝ ਇਸੇ ਤਰ੍ਹਾਂ ਹੀ ਬੱਸ ਵਾਲੀ ਬੇਬੇ ਨਾਲ ਘਟਿਤ ਹੋਇਆ ਹੋਵੇਗਾ। ਆਪ ਦੀ ਵਾਰਤਾ ਪੜ੍ਹ ਕੇ ਬੇਬੇ ਮੇਰੇ ਸਾਹਮਣੇ ਆ ਬੈਠੀ ਤੇ ਕਹਿ ਰਹੀ ਹੈ ਕਿ ਪੁੱਤ ਕੋਈ ਸੁਣਦੈ ਹੀ ਨਹੀਂ ਮੇਰੀ ਗੱਲ , ਕਿਹਨੂੰ ਕਹਾਂ ਆਪਣੇ ਦੁੱਖ , ਸਭ ਮੈਨੂੰ ਪਾਗਲ ਜਾਣ ਔ ਪਰ੍ਹਾਂ ਜਾ ਬੈਹਿੰਦੇ ਨੇ।
  ਅੱਖਾਂ 'ਚ ਹੰਝੂ ਸਿਮਣ ਦੇ ਸਿਵਾਏ ਮੈਂ ਵੀ ਕੁਝ ਨਾ ਕਰ ਸਕੀ। ਰੱਬ ਅੱਗੇ ਉਸ ਬੇਬੇ ਦੀ ਤੁੰਦਰੁਸਤੀ ਲਈ ਅਰਦਾਸ ਕਰਦੀ ਹਾਂ।

  ReplyDelete
  Replies
  1. ਕਿਸੇ ਪੀਡ਼ ਨੂੰ ਫੀਲ ਕਰਨਾ ਰੂਹਾਨੀ ਰੂਹਾ ਦੇ ਹੀ ਹਿੱਸੇ ਹੀ ਆਇਆ ਹਾ ।ਬਹੂਤ ਖੂਬ ਭੈਣ ਜਗਰੂਪ ਜੀਓ ।

   Delete
  2. Jagroop kaur6.11.16

   ਬਹੁਤ ਬਹੁਤ ਧੰਨਵਾਦ ਭੈਣ ਜੀ ...ਕਾਸ਼ ਅਜ ਮਾਤਾ ਦੇ ਲਈ ਮੈਂ ਕੁਸ਼ ਕਰ ਸਕਦੀ ਹੁੰਦੀ...।

   Delete
 2. Maansik rogi mata nahi,,,, lok ne jo kujj bina soche samjhe kise nu kujj v keh dinde ne

  ReplyDelete
  Replies
  1. Jagroop kaur6.11.16

   ਬਿਲਕੁੱਲ ਵੀਰ ਜੀ

   Delete
 3. ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
  ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥
  ਦਿਲ ਨੂੰ ਟੁੰਬ ਗਈ ਇਹ ਵਾਰਤਾ ਜਗਰੂਪ ਕੌਰ ਜੀਓ,

  ਦੂਜੇ ਦੇ ਕੰਮ ਆਉਣਾ ਸਾਥੀ ਇਸ ਨੂੰ ਜ਼ਿੰਦਗੀ ਕਹਿੰਦੇ ਨੇ।
  ਬਣੇ ਆਸਰਾ ਲੋਕਾਂ ਦਾ ਸਭ ਉਸ ਨੂੰ ਰਹਿਬਰ ਕਹਿੰਦੇ ਨੇ।
  -ਸੋਹਣ ਸਿੰਘ ਮਹੇੜੂ

  ReplyDelete
  Replies
  1. Jagroop kaur6.11.16

   ਸ਼ੁਕਰੀਆ ਭੈਣ ਜੀ

   Delete
 4. Jagroop kaur6.11.16

  ਬਹੁਤ ਬਹੁਤ ਸ਼ੁਕਰੀਆ ਦੋਸਤੋ , ਆਪ ਜੀ ਆਪਣੇ ਵੇਸ਼ਕੀਮਤੀ ਵਿਚਾਰ ਮੇਰੀ ਪੋਸਟ ਨਾਲ ਸਾਂਝੇ ਕੀਤੇ ।
  ਅੱਜ ਫਿਰ ਮਨ ਵਿੱਚ ਟੀਸ ਉੱਠੀ ਹੈ ਕਿ ਮੈਂ ਕੁਸ਼ ਕਿਓ ਨਹੀਂ ਕਰ ਸਕੀ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ