ਬੈਠ ਬੰਨੇ ਕੁਝ ਗੁਣਗੁਨਾਵੇ
ਸੁੰਨੇ ਵਿਹੜੇ ਕਿਰਨਾਂ ਬੀਜੇ
ਮੇਰੇ ਤਨ ਮਨ ਰੌਣਕ ਲਾਵੇ
ਲੰਮੀ ਉਡਾਰੀ ਥੱਕਿਆ ਥੱਕਿਆ
ਨਿੱਘ ਘਰ ਦਾ ਮੇਰੇ ਘਰ ਪਾਵੇ
ਜਿਸ ਚੋਗੇ ਲਈ ਐਨੀ ਖਵਾਰੀ
ਕਿੰਝ ਚੁਗਿਆ ਇਹ ਸੱਚ ਸਮਝਾਵੇ
ਸਭ ਸਾਗਰ ਦੇ ਪਾਣੀ ਖਾਰੇ
ਬਿੰਨ ਚੱਖਿਆਂ ਗੱਲ ਸਮਝ ਨਾ ਆਵੇ
ਨਜ਼ਰ ਉਸ ਦੀ ਕੁਝ ਢੂੰਡ ਰਹੀ ਏ
ਜੋ ਗਵਾਚਾ ਕੌਣ ਲੱਭ ਲਿਆਵੇ
ਬੰਦ ਬੂਹਿਆਂ ਦੇ ਪਿੱਛੇ ਕੀ ਏ
ਸਮਿਆਂ ਦੀ ਚੁੱਪ ਮੰਜੀ ਡਾਵੇ
ਡਾਰਾਂ ਦੇ ਨਾਲ ਉਡ ਕੇ ਜਾਣਾ
ਮਾਰ ਮੌਸਮ ਦੀ ਕਈਆਂ ਨੂੰ ਖਾਵੇ
ਕਿਉਂ ਲੱਭਣਾ ਏਂ ਉਡ ਗਏ ਤੀਲੇ
ਇੰਝ ਤਾਂ ਆਲ੍ਹਣਾ ਬਣ ਨਾ ਪਾਵੇ
ਵਿਹੜੇ ਮੇਰੇ ਖ਼ਾਬ ਦਾ ਬੂਟਾ
ਹਰ ਟਾਹਣੀ ਤੈਨੂੰ ਕੋਲ ਬੁਲਾਵੇ
ਟਾਹਣੀਆਂ ਦੀ ਬੁੱਕਲ ਦੇ ਅੰਦਰ
ਫਿਰ ਤੇਰਾ ਘਰ ਬਣ ਜਾਵੇ ।
ਦਿਲਜੋਧ ਸਿੰਘ
ਯੂ ਐਸ ਏ
ਨੋਟ : ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ ਹੈ।
ਖੂਬਸੂਰਤ ਸ਼ਬਦਾਂ ਤੇ ਅਹਿਸਾਸਾਂ ਨਾਲ ਪਰੋਈ ਸੁੰਦਰ ਕਵਿਤਾ।
ReplyDelete"ਸੁੰਨੇ ਵਿਹੜੇ ਕਿਰਨਾਂ ਬੀਜੇ" ਵਾਹ ! ਰੁੱਤਾਂ ਵਾਂਗ ਦੁੱਖ ਸੁੱਖ ਆਉਂਦੇ ਜਾਂਦੇ ਨੇ। ਸੁੰਨੇ ਮਨ ਦੇ ਵਿਹੜੇ ਕੋਈ ਕਿਰਨਾਂ ਜਦੋਂ ਬੀਜ ਜਾਂਦੈ ਤਾਂ ਓਸ ਵਿਹੜੇ ਖਾਬ ਦਾ ਬੂਟਾ ਖੁਦ ਬ ਖੁਦ ਉੱਗ ਆਉਂਦੈ। ਸਾਂਝ ਪਾਉਣ ਲਈ ਸ਼ੁਕਰੀਆ ਜੀਓ !
ਬਹੁਤ ਹੀ ਖੂਬਸੂਰਤ ਸ਼ਬਦਾਂ ਦਾ ਜਾਲ ਵਿਛਾਇਆ ਹੈ ਵੀਰ ਜੀ , ਬਹੁਤ ਖੂਬ ਜੀਓ !!!
ReplyDeleteਸਮੇਂ ਦੀ ਮਾਰ ਨੇ,ਆਪਣੇ ਆਲ੍ਹਣੇ ਦੇ ਉੱਡੇ ਹੋਏ ਤੀਲ੍ਹਿਆਂ ਨੂੰ ਦਿਲਜੋਧ ਸਿੰਘ ਨੇ ਚੇਤਿਆਂ ਦੇ ਵਰਕੇ ਤੇ 'ਪੰਛੀ' ਦੇ ਪ੍ਰਤੀਕ ਰਾਹੀਂ ਆਪਣੇ ਸੁਪਨਿਆਂ ਦੀ ਸਾਂਝ ਪਾ ਕੇ ਦਿਲ ਪਰਚਾਊ ਆਸ ਨੂੰ ਇੱਕ ਠੁੰਮ੍ਹਣਾ ਦੇ ਕੇ ਆਸ਼ਾਵਾਦੀ ਹੋਣ ਦਾ ਸੰਕੇਤ ਦਿੱਤਾ ਹੈ,ਜੋ ਚੰਗਾ ਲੱਗਿਆ। . . . .'ਹਰ ਟਾਹਣੀ ਤੈਨੂੰ ਕੋਲ ਬੁਲਾਵੇ,ਟਾਹਣੀਆਂ ਦੀ ਬੁੱਕਲ ਦੇ ਅੰਦਰ, ਫਿਰ ਤੇਰਾ ਘਰ ਬਣ ਜਾਵੇ।'
ReplyDeleteਕਵੀ ਦੇ ਸੂਖਮ ਹਿਰਦੇ ਚੋਂ ਇੱਕ ਵੇਦਨਾ,ਇੱਕ ਦਰਦ ਭਰੀ ਚੀਸ ਨਿਰੰਤਰ ਨਿਕਲ ਰਹੀ ਹੈ,ਜੋ ਅਣਸੁਖਾਂਵੀ ਹਸਰਤ ਦਾ ਰੂਪ ਧਾਰ, ਉੁਸ ਦੀ ਆਤਮਾ ਨੂੰ ਹਰ ਛਿਣ ਤੜਫਾ ਰਹੀ ਹੈ। ਕਾਸ਼!ਪਹਿਲੇ ਬਣਾਏ ਆਸ਼ਿਆਨੇ ਨੂੰ ਭੁੱਲ ਕੇ ਨਵੇਂ ਘੌਂਸਲੇ 'ਚ ਅਨੰਦ ਦਾ ਜੀਵਨ ਬਤੀਤ ਹੋਵੇ। ਉਂਜ ਵੀ,ਬਹੁਤ ਸੁੰਦਰ ਰਚਨਾ,ਦਿਲ 'ਚ ਪਲਦੇ ਦਰਦ ਵਿਚੋਂ ਹੀ ਨਿਕਲ ਕੇ ਫਲਦੀ ਫੈਲਦੀ ਹੈ।
ਸੁੰਦਰ ਕਵਿਤਾ ਲਈ ਲੇਖਕ ਨੂੰ ਮੇਰੀ ਵਧਾਈ ਪਹੁੰਚੇ।
-0-
-ਸੁਰਜੀਤ ਸਿੰਘ ਭੁੱਲਰ-09-11-2016