ਪਪੀਹੇ ਵਾਲੀ ,
ਕਦੀ ਨਾ ਤ੍ਰਿਪਤ ਹੋਈ
ਬੱਸ
ਤੇਰੇ ਵਜੂਦ 'ਚ
ਸਮਾ
ਜਾਣਾ ਚਾਹੁੰਦੀ ਆਂ ।
ਸਮਾ
ਜਾਣਾ ਚਾਹੁੰਦੀ ਆਂ ।
ਦਰ -ਬ -ਦਰ ,
ਭਟਕਣਾ ਨੂੰ ਛੱਡ
ਬੱਸ
ਇੱਕ ਦੀ ,
ਜੋਤ 'ਚ ਸਿਮਟ
ਜਾਣਾ ਚਾਹੁੰਦੀ ਆਂ।
ਰੂਹਾਨੀਅਤ
ਮੇਰੇ ਜਿਸਮ ਅੰਦਰ
ਫ਼ੂਕ ਦੇ ਮੇਰੇ ਮੌਲਾ
ਮੈਂ
ਆਪਣੇ 'ਚੋਂ ਮੈਂ ਮੁਕਾ
ਬੱਸ ਤੂੰ ਹੀ ਤੂੰ
ਹੋਣਾ ਚਾਹੁੰਦੀ ਹਾਂ।
ਤੇਰੇ ਵਿੱਚ
ਸਮਾਉਣਾ ਚਾਹੁੰਦੀ ਹਾਂ
ਸਵਾਂਤੀ ਬੂੰਦ ਦੀ
ਜੇ
ਕਰ ਦਵੇਂ ਬਖਸ਼ਿਸ਼
ਬੱਸ ਜ਼ਹਿਰ ਤੋਂ
ਅੰਮ੍ਰਿਤ ਹੋਣਾ ਚਾਹੁੰਦੀ ਹਾਂ।
ਤੇਰੇ ਵਿੱਚ
ਸਮਾਉਣਾ ਚਾਹੁੰਦੀ ਹਾਂ
ਸਵਾਂਤੀ ਬੂੰਦ ਦੀ
ਜੇ
ਕਰ ਦਵੇਂ ਬਖਸ਼ਿਸ਼
ਬੱਸ ਜ਼ਹਿਰ ਤੋਂ
ਅੰਮ੍ਰਿਤ ਹੋਣਾ ਚਾਹੁੰਦੀ ਹਾਂ।
ਨਿਰਮਲ ਕੋਟਲਾ
ਪਿੰਡ ਕੋਟਲਾ ਮੱਝੇਵਾਲ
ਜ਼ਿਲ੍ਹਾ ਅੰਮ੍ਰਿਤਸਰ
ਜ਼ਿਲ੍ਹਾ ਅੰਮ੍ਰਿਤਸਰ
ਨੋਟ : ਇਹ ਪੋਸਟ ਹੁਣ ਤੱਕ 106 ਵਾਰ ਪੜ੍ਹੀ ਗਈ ਹੈ।
ਸੁੰਦਰ ਖ਼ਿਆਲ। ਆਪ ਦੇ ਮਨ ਦੀ ਮੁਰਾਦ ਪੂਰੀ ਹੋਵੇ,ਨਿਰਮਲ ਕੋਟਲਾ ਜੀ।
ReplyDeleteਬਹੁਤ ਸੁੰਦਰ ਰਚਨਾ ਭੈਣ ਜੀ
ReplyDeleteਪਾਰਮਾਤਮਾ ਕੋ ਪਾਨੇ ਕੀਆਤਮਾ ਕੀ ਤੜਪ ਕਾ ਸੁੰਦਰ ਵਰਣਨ ਹੈ ਕੋਟਲਾ ਜੀ ।
ReplyDelete'ਮੈਂ ' ਅਤੇ 'ਤੂੰ ' ਦੀ ਗੱਲ , ਮੈਂ ਨੂੰ ਖਤਮ ਕਰਨ ਦੀ ਵੇਦਨਾ , ਸੋਹਣੀ ਰਚਨਾ
ReplyDeleteਬਹੁਤ ਵਧੀਆ ਜੀ
ReplyDelete