ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Dec 2016

ਗਜ਼ਲ

Jogindersingh Thind's Profile Photo
ਸਾਗਰ ਦੇ ਕੰਡਿਆਂ ਤੇ, ਕਈ ਲੋਗ ਪਿਆਸੇ ਰਹਿ ਜਾਂਦੇ
ਜਾਂਦੇ ਜਾਂਦੇ ਰਾਹੀ ਕਈ, ਐਵੇਂ ਗੱਲ ਪਤੇ ਦੀ ਕਹਿ ਜਾਂਦੇ

ਝੂਠ ਕਿਸੇ ਦੀ ਜਾਨ ਬਚਾਵੇ ਤਾਂ,ਸੱਚ ਵੀ ਨੀਵਾਂ ਪੈ ਜਾਂਦਾ 
ਸੱਚ ਬੋਲ ਕੇ ਜੋ ਸੂਲੀ ਚੜ੍ਹਦੇ, ਧੁਰ ਦਿਲਾਂ 'ਚ ਲਹਿ ਜਾਂਦੇ

ਸੁਪਨੇ ਵਿੱਚ ਆਮ ਉਨਾਂ ਦਾ, ਝੌਲ਼ਾ ਜਿਹਾ ਹੀ ਪੈਂਦਾ ਏ
ਹਰ ਰਾਤ ਉਹ ਚੁੱਪ ਚਪੀਤੇ ਆ ਸਰਹਾਣੇ ਬਹਿ ਜਾਂਦੇ

ਇਸ ਤੱਤੀ ਜਿੰਦਗੀ ਦਾ,ਹੁਣ ਟੁੱਟਿਆ ਪਿਆ ਕਿਨਾਰਾ ਏ
ਆਓੁਂਦੇ ਆਉਂਦੇ ਹਾਸੇ ਵੀ, ਬੱਸ ਬੁੱਲਾਂ 'ਤੇ ਹੀ ਰਹਿ ਜਾਂਦੇ

ਪਾ ਭਲੇਖੇ ਪੁੰਨ ਤੇ ਪਾਪਾਂ ਦੇ, ਭੰਬਲ ਭੂਸੇ ਪਾਇਆ ਏ
ਡਰਾਵੇ ਤੇ ਲਾਲਚ ਸੁਣ ਸੁਣ ,ਥਿੰਦ ਢੇਰੀ ਢਾਹ ਬਹਿ ਜਾਂਦੇ

 ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ 

ਨੋਟ : ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ ਹੈ।

1 comment:

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ