ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Feb 2017

ਮਾਂ

ਰਾਤੀਂ ਸੁਪਨੇ 'ਚ 
ਮਾਂ ਮਿਲੀ !!!
ਤਲ਼ੀ 'ਤੇ 
ਕੁਝ ਪੈਸੇ ਰੱਖ ਬੋਲੀ !!
ਧੀਏ !!
ਸਿਆਣੀ ਬਣ 
ਧੀਆਂ ਦੀ ਮਾਂ ਐਂ !!
ਪੱਲਾ ਨਾ ਗੁਆਇਆ ਕਰ !!
ਕੁਝ ਪਰਦਾ ਵੀ ਰੱਖਿਆ ਕਰ !!
ਤੇ ਫਿਰ ਅਲੋਪ ਹੋ ਗਈ !!!
ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 160 ਵਾਰ ਪੜ੍ਹੀ ਗਈ ਹੈ।

5 comments:

 1. ਵਾਹ ! ਮਾਂ ਦੇ ਥੋੜੇ ਸ਼ਬਦਾਂ ਦੀ ਵੱਡੀ ਸਮਰੱਥਾ ਦਾ ਖ਼ੂਬਸੂਰਤ ਵਿਰਤਾਂਤ !!

  ReplyDelete
 2. ਮਾਂ ਕਿਤੇ ਵੀ ਹੋਵੇ ਬੱਚਿਆਂ ਦੇ ਵਿਚ ਉਸਦਾ ਮਨ ਹਮੇਸ਼ਾ ਰਹਿਂਦਾ ਆ । ਮਾਂ ਦੀ ਸਿਖਆ ਤਾਂ ਵਡੀ ਦੌਲਤ ਹੁਂਦੀ ਹੈ । ਸਵ ਦੇ ਲੇਈ ਕਮ ਆਣ ਵਾਲੀ ਗਲ ਕਹ ਗ ਈ ਮਾਂ ।ਮਾਂ ਤੋ ਮਾਂ ਹੀ ਹੋਤੀ ਹੈ ।

  ReplyDelete
 3. ਆਪ ਦੀ ਇਹ ਕਵਿਤਾ ਬਹੁਤ ਹੀ ਭਾਵੁਕ ਕਰ ਗਈ। ਪਾਣੀ ਵਾਂਗ ਹਰ ਰੰਗ 'ਚ ਰੰਗੀ ਜਾਣ ਵਾਲੀ ਮਾਂ ਨੂੰ ਸੁਪਨੇ 'ਚ ਮਿਲ ਕਿੰਨਾਂ ਸਕੂਨ ਮਿਲਿਆ ਹੋਣਾ। ਬਿਨ ਮਾਂ ਤੋਂ ਸਭੇ ਪਾਸੇ ਚੁੱਪ ਲੱਗਦੀ ਏ ਛਾਂਵੇ ਵੀ ਧੁੱਪ ਲੱਗਦੀ ਏ। ਆਪ ਦੀਆਂ ਚੰਦ ਕੁ ਸਤਰਾਂ ਬਹੁਤ ਕੁਝ ਬਿਆਨ ਕਰ ਗਈਆਂ। ਮਾਂ ਦਾ ਮੋਹ ਸਾਂਝਾ ਕਰਨ ਲਈ ਸ਼ੁਕਰੀਆ ਭੈਣ ਜੀ।

  ReplyDelete
 4. beautiful piece of poetry

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ