ਨਜ਼ਰਾਂ ਚੁਰਾ ਰਹੇ ਨੇ ।
ਝੂਠਾ ਹੀ ਹੱਸ ਰਹੇ ਨੇ
ਕੁਝ ਤਾਂ ਛੁਪਾ ਰਹੇ ਨੇ ।
ਜ਼ਿੰਦਗੀ ਦੇ ਅਰਥ ਕੱਢ ਕੱਢ
ਅਨਰਥ ਕਰ ਰਹੇ ਨੇ ,
ਕੁਝ ਲਫਜ਼ ਬੇਤੁੱਕੇ ਜਹੇ
ਗੁਨਗੁਣਾ ਰਹੇ ਨੇ ।
ਹਰ ਇੱਕ ਦਾ ਰਾਗ ਆਪਣਾ
ਕੋਈ ਵੀ ਸੁਣ ਰਿਹਾ ਨਹੀਂ
ਢੋਲ ਕੁੱਟ ਰਹੇ ਨੇ
ਖੁਦ ਨੂੰ ਸੁਣਾ ਰਹੇ ਨੇ ।
ਸਿਖਰ ਦੁਪਹਿਰ ਵੇਲੇ
ਸੂਰਜ ਤੋਂ ਡਰ ਰਹੇ ਨੇ ,
ਬੁੱਝੇ ਚਿਰਾਗ ਫੜ ਫੜ
ਫਿਰ ਤੋਂ ਬੁਝਾ ਰਹੇ ਨੇ ।
ਅਕਲਾਂ ਨੇ ਸਿਰ ਨੂੰ ਚੜੀਆਂ
ਪਾਗਲ ਹੋ ਗਏ ਨੇ ,
ਆਪੇ ਉਡਾ ਕੇ ਘੱਟਾ
ਸਿਰ 'ਤੇ ਪਾ ਰਹੇ ਨੇ ।
ਹਰ ਇੱਕ ਮੋੜ ਉੱਤੇ
ਰਾਹ ਭੁੱਲ ਰਹੇ ਨੇ ,
ਜਿਹੜੀ ਜਗ੍ਹਾ ਤੋਂ ਚੱਲੇ
ਓਥੇ ਹੀ ਜਾ ਰਹੇ ਨੇ ।
ਦਿਲਜੋਧ ਸਿੰਘ
ਯੂ ਐਸ ਏ
ਨੋਟ : ਇਹ ਪੋਸਟ ਹੁਣ ਤੱਕ 40 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 40 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ