ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Mar 2017

ਕੂੰਜ ਉਡਾਰੀ

Surjit Bhullar's Profile Photo, Image may contain: 1 personਮੇਰਾ ਆਪਾ,
ਤੇਰੇ ਅਦਿੱਖ ਭੌਤਿਕ ਸਰੂਪ ਦੀ ਭਾਲ 'ਚ,
ਮਨ ਦੀਆਂ ਵੈਰਾਗ ਕੂੰਜਾਂ ਸੰਗ
ਲੰਮੇ ਸਫ਼ਰ ਦੀ ਉਡਾਣ ਭਰ ਚੁੱਕਾ ਹੈ।
ਇਹ ਤੇਰੇ ਤਰਲ ਤਾਲ ਤੇ ਕਦੋਂ ਉੱਤਰੇ
ਅਜੇ ਤਾਂ ਕਹਿਣਾ ਅਸੰਭਵ ਹੈ?
ਹਾਂ,ਇਹ ਮੰਨਦਾ ਹਾਂ,
ਇਨ੍ਹਾਂ ਵੈਰਾਗੀ ਕੂੰਜਾਂ ਸੰਗ ਉੱਡਦਿਆਂ
ਇਨ੍ਹਾਂ ਦੇ ਸਬਰ,ਸੰਤੋਖ ਤੇ ਗਿਆਨ ਅਨੁਭਵ ਨਾਲ
ਅਨਿੱਖੜ ਸਾਂਝ ਪੈ ਚੁੱਕੀ ਹੈ।
ਮੇਰੀ ਵਿਸ਼ਵਾਸ ਸ਼ਕਤੀ ਵੱਧ ਚੁੱਕੀ ਹੈ।
.
ਹੁਣ ਮੇਰੇ ਆਪੇ ਨੂੰ ਪੂਰਨ ਯਕੀਨ ਹੈ
ਤੇਰੇ ਅਦਿੱਖ ਭੌਤਿਕ ਸਰੂਪ ਨਾਲ
ਛੇਤੀ ਹੀ ਅਵੱਸ਼ ਮਿਲਣੀ ਕਰਾਂਗਾ।
ਤੇਰੇ ਨੈਣਾਂ ਦੇ ਨੀਰ ਦੀ ਨੀਲੱਤਣ ਝੀਲ'ਚ
ਸਾਹਸ ਭਰੀ ਕੂੰਜ ਡਾਰ ਉੱਤਰੇਗੀ
ਤੇਰੇ ਸੰਗ ਤਾਰੀਆਂ ਲਾਉਣ ਲਈ।
ਆਪਸੀ ਦੋਸਤੀ ਨਿਭਾਉਣ ਲਈ।
ਪਿਆਰ ਦੇ ਵਾਅਦੇ ਪੁਗਾਉਣ ਲਈ।
ਸੱਚੇ ਸੁੱਚੇ ਸੁਪਨੇ ਸਜਾਉਣ ਲਈ।
ਇਨ੍ਹਾਂ ਨੂੰ ਸਦੀਵੀ ਜਗਮਗਾਉਣ ਲਈ।
ਬੱਸ,ਹੁਣ ਮੈਨੂੰ ਕੇਵਲ ਤੇ ਕੇਵਲ,
ਤੇਰੇ ਵੱਲੋਂ 'ਹਾਂ' ਪੱਖੀ ਆਗਿਆ ਦੀ ਉਡੀਕ ਹੈ।
ਮੇਰੇ ਆਪੇ ਦੀ ਕੂੰਜ ਉਡਾਰੀ ਦੇ ਉੱਤਰਨ ਲਈ।
ਤੇਰੇ ਨੈਣਾਂ ਦੇ ਨੀਰ ਦੀ ਨੀਲੱਤਣ ਝੀਲ 'ਚ।
-0-
ਸੁਰਜੀਤ ਸਿੰਘ ਭੁੱਲਰ

 03-03-2017


ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ।

7 comments:

  1. ਆਪ ਦੀ ਰਚਨਾ ਦੇ ਡੂੰਘੇ ਭਾਵਾਂ ਦੀ ਤਹਿ ਤੱਕ ਅਪੜਨ ਲਈ ਕਈ ਵਾਰ ਇਹ ਰਚਨਾ ਪੜ੍ਹੀ। ਹਰ ਵਾਰ ਨਵੇਂ ਅਰਥ ਨਿਲਕਦੇ ਗਏ। ਇਹ ਇੱਕ ਅਹਿਜੀ ਰਚਨਾ ਹੈ ਕਿ ਪਾਠਕ ਜਿਸ ਮਾਨਸਿਕ ਸਥਿਤੀ 'ਚ ਹੋਵੇਗਾ ਇਸ ਦੇ ਅਰਥ ਉਸੇ ਅਨੁਸਾਰ ਢਲਦੇ ਜਾਣਗੇ। ਮਨ ਦੀਆਂ ਵੈਰਾਗ ਕੂੰਜਾਂ ਸੰਗ ਉਡਾਰੀ ਭਰਦਿਆਂ ਸਬਰ,ਸੰਤੋਖ ਤੇ ਗਿਆਨ ਅਨੁਭਵ ਨਾਲ

    ਅਨਿੱਖੜ ਸਾਂਝ ਪੈ ਜਾਣਾ ਇੱਕ ਅਨੋਖਾ ਅਨੁਭਵ ਹੈ। ਨੀਰ ਦੀ ਨੀਲੱਤਣ ਝੀਲ 'ਚ ਤਾਰੀ ਲਾਉਣਾ ਅਜਿਹੇ ਹੀ ਅਨੁਭਵ ਦੀ ਲੋੜ ਭਾਸਦੀ ਹੈ, ਜੋ ਕੋਈ ਵਿਰਲਾ ਹੀ ਪਾ ਸਕਦੈ।
    ਇੱਕ ਉੱਚੀ ਮਿਆਰੀ ਰਚਨਾ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete
  2. ਇਸ ਟਿੱਪਣੀ ਚ ਆਪ ਨੇ ਜੋ ਡੂੰਘੇ ਅਨੁਭਵ ਤੇ ਸੁੰਦਰ ਸ਼ਬਦਾਂ ਰਾਹੀਂ ਭਾਵਾਂ ਦਾ ਵਚਿੱਤਰ ਚਿਤਰਨ ਕੀਤਾ ਹੈ,ਉਸ ਲਈ ਕੋਟਿ ਕੋਟਿ ਧੰਨਵਾਦ।
    - - ਅਤੇ - ਇਸ ਨਜ਼ਮ ਨੂੰ ਆਪਣੇ 'ਸਾਂਝ ਸਫ਼ਰ' ਬਲੌਗ ਚ ਪ੍ਰਕਾਸ਼ਿਤ ਕਰ ਕੇ ਜੋ ਮੈਨੂੰ ਮਾਣ ਬਖ਼ਸ਼ਿਆ ਹੈ,ਉਸ ਲਈ ਸ਼ਬਦਾਂ ਚ ਧੰਨਵਾਦ ਕਰਨਾ ਸੀਮਤ ਹੈ,ਸਫ਼ਰ ਸਾਂਝ ਜੀ।

    ReplyDelete
  3. ਜਗਰੂਪ ਕੌਰ4.3.17

    ਬਹੁਤ ਹੀ ਭਾਵਪੂਰਤ ਰਚਨਾ ...ਅਤਿ ਸੰਵੇਦਨਸ਼ੀਲ ਅਲਫ਼ਾਜ ਰੂਹ ਨੂੰ ਤਾਜ਼ਗੀ ਭਰਦੇ ਹਨ , ਵਧਾਈ ਦੇ ਪਾਤਰ ਹੋ ਵੀਰ ਜੀ ।

    ReplyDelete
    Replies
    1. ਮੋਹ ਅਤੇ ਅਪਣੱਤ ਭਰੇ ਸ਼ਬਦਾਂ ਦੇ ਇਸ ਗੁਲਦਸਤੇ ਨੂੰ ਸਵੀਕਾਰ ਕਰਦਿਆਂ, ਮੈਂ ਆਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ,ਮਾਣਯੋਗ ਜਗਰੂਪ ਕੌਰ ਜੀਓ।

      Delete
  4. ਕੁੰਜ ਉਡਾਰੀ


    ਏਕ ਵਿਚਾਰ (ਟਿਪੱਣੀ) ਉੱਚ ਭਾਵੋਂ ਭਰੀ ਏਹ ਕਵਿਤਾ ।ਗਹਰੇ ਅਨੁਭਵ ਭਰੇ ਮਨ ਕੀ ਰਚਨਾ ਹੈ ।

    ਕੰਜ ਉਡਾਰੀ ਦੇ ਬਹਾਨੇ ਕਵੀ ਅਪਨੇ ਮਨ ਦੀ ਸਿਥਿਤੀ ਦਾ ਵਰਣਨ ਕਰਦਾ ਹੈ ।ਜੈਸੇ ਸਰੋਵਰ 'ਚ ਤਾਰੀ ਲੌਂਦਿਆਂ ਲੱਮੀ ਉਡਾਰੀ ਲੇਈ ਕੁੰਜਾਂ ਕਹੀਂ ਦੂਰ ਚਲੀ ਜਾਂਦੀ ਹੈ ।ਇੰਜ ਲਗਤਾ ਹੈ ਸਰੋਵਰ ਸੇ ਅਬ ਉਨ ਕਾ ਮਨ ਉਬ ਗਿਆ ਹੋ ।ਉਹ ਵੈਰਾਗ ਲੇ ਚੁਕੀ ਹੋਂ ।ਉਨ੍ਹਾਂ ਦੀ ਇਸ ਜੀਵਨ ਸ਼ੈਲੀ ਸੇ ਕਵੀ ਇਤਨਾ ਭਰਵਾਵਿਤ ਹੈ ਕਿ ਉਨ ਸੰਗ ਮਿਤਰਤਾ ਕਰ ਕੇ ਵਹ ਭੀ ਵੈਸੀ ਹੀ ਉਡਾਰੀ ਕੇ ਸੁਪਨੇ ਸਜਾ ਚੁਕਾ ਹੈ ।ਮਨ ਕੀ ਕੁੰਜੋਂ ਕੋਉਨ ਕੇ ਸਾਥ ਉਡਾਰੀ ਲਾਨੇ ਕੇ ਲਿਏ ਬੈਠਾ ਹੈ ।
    ਆਗੇ ਵਹ 'ਆਪੇ' ਕੀ ਯਾਨੀ ਅਪਨੀ ਰੂਹ ਕੇ ਪਿਆਰ ਕੀ ਪਿਆਸ ਬੁਝਾਨੇ ਪਰੇਮ ਪਾਨੇ ਕੀ ਉਤਕਟ ਇੱਛਾ ਪੁਰੀ ਕਰਨੇ ਕੇ ਲਿਏ ਲਾਲਾਇਤ ਹੈ ।ਉਸੇ ਵਿਸ਼ਵਾਸ ਹੈ । ਵਹ ਉਸ ਅਦਿਖ ਕੋ ਅਵਸ਼ ਪਾਕਰ ਰਹੇਗਾ ।ਬਸ ਉਸ ਕੀ ਤਰਫ ਸੇ ਏਕ ਇਸ਼ਾਰਾ ਹੋ ਜਾਏ ।ਵਹ ਅਪਨੇ ਵਾਦੇ ਕਸਮੇ ਪੂਰੇ ਕਰਨੇ ਕੇਲਿਏ ਤਿਆਰਵਰ ਤਿਆਰ ਖੜਾ ਹੈ ..
    ਮਾਨਵੀ ਪਰੇਮ ਕੀ ਉੱਚ ਅਵਸਥਾ ਹੀ ਆਤਮਾ ਪਰਮਾਤਮਾ ਕੇ ਮਿਲਨ ਕੀ ਸਿਥਿਤੀ ਮੇਂ ਲੇ ਜਾਤੀ ਹੈ । ਕਵਿ ਇਸ ਜਗਹ ਤਕ ਪਹੁੰਚ ਚੁਕਾ ਹੈ । ਕੁੰਜ ਉਡਾਰੀ ਨੂੰ ਇਕ ਰੁਪਕ ਬਨਾ ਕਰ ਕਵੀ ਖੁਦ ਭੀ ਆਧਿਆਤਮਕ ਲੋਕ ਕੀ ਉੰਚਾਇਅੋਂ ਮੇਂ ਵਿਚਰਨ ਕਰਨੇ ਕੇ ਲਿਏ ਪੂਰੇ ਵਿਸਬਾਸ਼ ਕੇ ਸਾਥ ਚਲ ਪੜਾ ਹੈ ।
    ਅਧਾਤਮਿਕ ਭਾਵੋਂ ਕੇ ਸਾਗਰ ਮੇਂ ਕੋਈ ਅੱਛਾ ਗੋਤਾ ਖੋਰ ਹੀ ਜਾ ਕਰ ਕਵਿਤਾ ਕੀ ਗਹਰਾਈ ਨੂੰ ਮਾਪ ਸਕਤਾ ਹੈ ।
    ਉਸ ਕੇ ਭਾਵੋਂ ਕਾ ਸਹੀ ਆਨਂਦ ਮਾਨਸਕਤਾ ਹੈ ।ਮੁਝੇ ਤੋ ਇਨ ਲਾਇਨੋ ਮੇਂ ਕਵੀ ਕੇ ਮਨ ਕੀ ਆਸਥਾ ਕੀ ਜੋਤ ਜਗਮਗਾਤੀ ਨਜਰ ਆਤੀ ਹੈ ...
    ਆਸ਼ਾਵਾਦੀ ਵਿਚਾਰੋਂ ਕੀ ,
    ਹੁਣ ਮੇਰੇ ਆਪੇ ਨੂੰ ਪੂਰਨ ਯਕੀਨ ਹੈ
    ਤੇਰੇ ਅਦਿੱਖ ਭੌਤਿਕ ਸਰੂਪ ਨਾਲ
    ਛੇਤੀ ਹੀ ਅਵਸ਼ ਮਿਲਣੀ ਕਰਾਂਗਾ ।


    Kamla Ghataaura

    ReplyDelete
    Replies
    1. ਇਸ ਉਤਸ਼ਾਹੀ ਟਿੱਪਣੀ ਲਈ ਮੈਂ ਆਪ ਦਾ ਦਿਲ ਦੀ ਡੁੰਘਾਈਆਂ 'ਚੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਕਵਿਤਾ ਦਾ ਡੂੰਘਾ ਅਧਿਐਨ ਕੀਤਾ ਅਤੇ ਵਿਚਾਰਾਂ ਦਾ ਮੰਥਨ ਕਰ ਕੇ ਅਤਿ ਸੁੰਦਰ ਸ਼ਬਦਾਂ ਰਾਹੀਂ ਬਿਆਨਿਆਂ ਅਤੇ ਨਿਵਾਜਿਆ,
      ਸਤਿਕਾਰਤ Kamla Ghataaura ਜੀਓ।


      Delete
  5. ਮੈਨੂੰ ਤਾ ਕਵਿਤਾ ਪੜ੍ਹਦੇ ਸਮੇ ਇਹੀ ਮਹਿਸੂਸ ਹੋ ਰਿਹਾ ਸੀ ਕਿ ਪਰਮਾਤਮਾ ਨਾਲ ਰੂਹ ਜੁੜ ਕੇ ਪੂਰੀ ਉਡਾਰੀ ਮਾਰ ਰਹੀ ਤੇ ਉਸ ਮਾਲਿਕ ਨੂੰ ਮਿਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਤੇ ਦਿਲ ਵਿੱਤ ਪੂਰੀ ਆਸ ਲੈ ਕੇ .🙏🙏🙏🙏🙏

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ