ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Mar 2017

ਰੁੱਖ ਦਾ ਸਬਰ

Image may contain: tree, sky, outdoor and nature
ਫੋਟੋ :ਪ੍ਰਤਾਪ ਹੀਰਾ 

ਪੱਤਾ ਪੱਤਾ ਟੁੱਟੇ ਮੇਰੇ ਸਬਰ ਦਾ !! 
ਤੈਨੂੰ ਪਤਾ ਨਹੀਂ ਮੇਰੇ ਹਸ਼ਰ ਦਾ !!
ਮੌਸਮ ਨਹੀਂ ਜੋ ਬਦਲ ਜਾਵਾਂਗਾ  !!
ਉਮੀਦ ਹੈ ਫਿਰ ਪੁੰਗਰ ਆਵਾਂਗਾ !!
ਤੁਫ਼ਾਨ ਅੱਗੇ ਖੜ ਗਿਆ ਹਾਂ !!
ਜਬਰ ਨਾਲ ਲੜ ਗਿਆ ਹਾਂ !!
ਹਿੱਕ 'ਤੇ ਨਾ ਫੇਰ ਆਰੀ ਦੋਸਤਾ !!
ਛਾਂ ਦੇਵਾਂ ਤੈਨੂੰ ਪਿਆਰੀ ਦੋਸਤਾ !!
ਜੀਣਾ ਚਾਹੰਦੈਂ  ਜੇ ਸੰਸਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਨਿਰਮਲ ਕੋਟਲਾ 
ਨੋਟ : ਇਹ ਪੋਸਟ ਹੁਣ ਤੱਕ 84 ਵਾਰ ਪੜ੍ਹੀ ਗਈ ਹੈ।


4 comments:

 1. ਬੜੀ ਹੀ ਸੋਹਣੇ ਅੰਦਾਜ਼
  'ਚ ਰੁੱਖ ਰਾਹੀਂ ਜ਼ਿੰਦਗੀ ਦਾ ਸੁਨੇਹਾ ਦਿੰਦੀ ਇੱਕ ਖੂਬਸੂਰਤ ਰਚਨਾ। ਜ਼ਿੰਦਗੀ ਆਸ 'ਤੇ ਜਿਉਂਦੀ ਹੈ ਤੇ ਨਿਰੰਤਰ ਚੱਲਦੀ ਰਹਿੰਦੀ ਹੈ। ਸਾਂਝ ਪਾਉਣ ਲਈ ਸ਼ੁਕਰੀਆ ਜੀਓ।

  ReplyDelete
 2. ਰੱੁਖਾਂ ਦੇ ਦਰਦ ਅਤੇ ਉਸ ਦੀ ਦੇਣ ਦੀ ਗਲ ਕੋਟਲਾ ਜੀ ਤੁਹਾਡੇ ਕੁਦਰਤ ਦੇ ਪਰੇਮ ਣੂ ਦਰਸ਼ੌਂਦੀ ਹੈ ।ਸਾਣੂ ਰੱੁਖਾਂ ਣੂ ਕੱਟ ਕੱਟ ਕੇ ਵਾਤਾਵਰਣ ਨਹੀ ਵਿਗਾੜਨਾ ਚਾਹੀਦਾ ।ਸਹੀ ਕਹਾ ਜੀ ।

  ReplyDelete
 3. ਦਿਲਕਸ਼ ਰਚਨਾਂ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ