ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Mar 2017

ਹਸਰਤ


ਮਨ ਦੇ ਕਿਸੇ ਖੂੰਜੇ 
ਚੁੱਪ ਛੁੱਪ ਬੈਠੀ 
ਹੌਕੇ ਹਾਵੇ ਭਰਦੀ 
ਓਸ ਹਸਰਤ ਨੂੰ 
ਇੰਝ ਹੀ ਖੁਦ 
ਸਮਝਾ ਲੈਂਦਾ ਹਾਂ 
ਆਪੇ 'ਚੋਂ ਹੋ ਕੇ 
ਲੰਘ ਆਪੇ ਨੂੰ 
ਪਰਚਾ ਲੈਂਦਾ ਹਾਂ 
ਬੱਸ ਇੰਝ ਹੀ 
ਧੁੱਪ ਦੀ ਇੱਕ ਕਾਤਰ 
ਆਪਣੇ ਕਲਾਵੇ 
ਭਰ ਲੈਂਦਾ ਹਾਂ !

ਡਾ.ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 98 ਵਾਰ ਪੜ੍ਹੀ ਗਈ ਹੈ।

4 comments:

 1. ਹਸਰਤਾਂ ਜਦੋਂ ਪੂਰੀਆਂ ਨਹੀ ਹੋ ਸਕਦੀਆਂ । ਮਨ ਅਂਦਰ ਹੀ ਘੁਮ ਫਿਰ ਕੇ ਦਫਨ ਹੋ ਜਾਂਦੀਆ ਹੈ । ਉਦੋਂ ਏਹ ਜੀਵਨ ਦਾ ਬਹੁਤ ਦੁਖਦ ਪਲ ਹੋਤਾ ਹੈ । ਕੜਵਾ ਘੁਟ ਭਰ ਕੇ ਜੀਵਨ 'ਚ ਅੱਗੇ ਬਦਨਾ ਪੈਂਦਾ ਹੈ ।

  ReplyDelete
  Replies
  1. ਆਪ ਨੇ ਸਹੀ ਕਿਹਾ ਕਮਲਾ ਜੀ ਮਨ ਅੰਦਰ ਹੀ ਦਫ਼ਨ ਹੋ ਕੇ ਰਹੀ ਜਾਂਦੀਆਂ ਨੇ ਅਧੂਰੀਆਂ ਹਸਰਤਾਂ। ਪਰ ਇੱਕ ਬੱਚੇ ਨੂੰ ਅਜਿਹਾ ਕੌੜਾ ਘੁੱਟ ਭਰਨਾ ਸ਼ਾਇਦ ਨਹੀਂ ਆਉਂਦੈ। ਵਿਚਾਰਾਂ ਦੀ ਸਾਂਝ ਪਾਉਣ ਲਈ ਸ਼ੁਕਰੀਆ ਜੀਓ।

   Delete
 2. ਹਸਰਤਾਂ ਕੰਧਾਂ ਉੱਤੋਂ ਝਾਕਦੀਆਂ ਹੀ ਰਹਿੰਦੀਆਂ ਹਨ ,ਕੰਧਾਂ ਟਪਦੀਆਂ ਨਹੀਂ ।
  ਸੋਹਨੀ ਰਚਨਾਂ ।

  ReplyDelete
 3. ਮੇਰਾ ਨਿੱਜੀ ਵਿਚਾਰ: ‘ਹਸਰਤ’ ਬਾਰੇ

  ਹਸਰਤਾਂ ਵੀ ਕਈ ਪ੍ਰਕਾਰ ਦੀਆ ਹੁੰਦੀਆਂ ਹਨ, ਕੁੱਝ ਜ਼ਿੰਦਗੀ ਦੀਆਂ ਮੁੱਢਲੀਆਂ ਜ਼ਰੂਰਤਾਂ ਦੇ ਪ੍ਰਤੀ ਸਰੂਪ ਪੂਰੀਆਂ ਕਰਨ ਲਈ ਅਤੇ ਕੁੱਝ ਮਨ ਦੀਆ ਬੇ-ਲੋੜ੍ਹੀਆਂ ਤੇ ਬੇ-ਕਾਬੂ ਖ਼ਾਹਿਸ਼ਾਂ ਦੀ ਤ੍ਰਿਪਤੀ ਲਈ।
  ਬਾਲ ਵਰੇਸ ਦੀਆਂ ਹਸਰਤਾਂ ਨਾਲੋਂ ਜਵਾਨੀ ਦੇ ਦਰ ਤੇ ਪੈਰ ਪਾਉਂਦੀ ਉਮਰ-ਪਿਆਰ ਦੀ ਦੁਨੀਆ- ਦੀਆਂ ਹਸਰਤਾਂ ਬਹੁਤੀਆਂ ਹੀ ਤੀਬਰ,ਅਜੀਬ-ਓ-ਗ਼ਰੀਬ ਤੇ ਅਨੋਖੀਆਂ ਹੁੰਦੀਆਂ ਹਨ:ਫ਼ਿਲਮ ਅਦਾਲਤ-ਦੀ ਇਹ ਗ਼ਜ਼ਲ ਵਾਂਗ --,"ਯੂੰ ਹਸਰਤੋ ਕੇ ਦਾਗ਼ ਮੁਹੱਬਤ ਮੇਂ ਧੋ ਲੀਏ। ਖ਼ੁਦ ਦਿਲ ਸੇ ਦਿਲ ਕੀ ਬਾਤ ਕਹੀ ਔਰ ਰੋ ਲੀਏ।'

  ਪਰ,ਹਥਲੀ ਨਜ਼ਮ ਵਾਲੀ ਹਸਰਤ ਦਾ ਵਰਣਨ, ਡਾ[ ਹਰਦੀਪ ਕੌਰ ਸੰਧੂ ਨੇ ਜ਼ਿੰਦਗੀ ਦੀ ਮੁੱਢਲੀ ਲੋੜ ਨੂੰ ਵਿਸ਼ੇਸ਼ ਰੂਪ ਵਿਚ ਦਰਸਾਉਣ ਦਾ ਯਤਨ ਕੀਤਾ ਹੈ। ਇੱਕ ਬੱਚਾ ਆਪਣੇ ਵਰਗ ਉਮਰ ਦੇ ਸਾਥੀਆਂ ਨਾਲ ਉੱਠਣਾ,ਬੈਠਣਾ ,ਨੱਚਣਾ,ਟੱਪਣਾ ਤੇ ਸਕੂਲ 'ਚ ਪੜ੍ਹਨਾ ਆਦਿ ਲੋਚਦਾ ਲੱਗਦਾ ਹੈ,ਪਰ ਇਹ ਸਭ ਕੁੱਝ ਮਾਣਨ ਤੋਂ ਅਸਮਰਥ ਅਤੇ ਮਜਬੂਰ ਹੈ। ਉਹ ਆਪਣੇ ਵਿੱਤ ਅਨੁਸਾਰ, ਪੈਰਾਂ ਥੱਲੇ ਦੋ ਇੱਟਾਂ ਰੱਖ ਕੇ,ਕੁੱਝ ਉੱਚਾ ਹੋ ਕੇ,ਆਪਣੇ ਮਨ ਦੀ ਅਧੂਰੀ ਹਸਰਤ ਨੂੰ ਟੇਕ ਦੇਣ ਦੀ ਝੂਠੀ ਤਸੱਲੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੇ ਮਨ ਦੀ ਇਸ ਅਵਸਥਾ ਨੂੰ,ਲੇਖਕਾ ਨੇ ਬਹੁਤ ਭਾਵਪੂਰਨ ਸ਼ਬਦਾਂ ਰਾਹੀਂ ਉਲੀਕਿਆ ਹੈ," ਉਸ ਹਸਰਤ ਨੂੰ/- - -/ਆਪੇ 'ਚੋਂ ਹੋ ਕੇ/ਲੰਘ ਆਪੇ ਨੂੰ / ਪਰਚਾ ਲੈਂਦਾ (ਹੈ) ਹਾਂ।

  ਇਸ ਸਥਿਤੀ ਦੇ ਅਗਲੇ ਪੜਾਅ ਵਿਚ ਲੇਖਕਾ' ਧੁੱਪ ਦੀ ਇੱਕ ਕਾਤਰ /ਆਪਣੇ ਕਲਾਵੇ- 'ਚ ਦਵਾ ਕੇ ਜੀਵਨ ਦੇ ਸਕਾਰਾਤਮਿਕ ਪਹੁੰਚ ਮਾਰਗ ਵੱਲ ਇੱਛਾ ਪੂਰੀ ਕਰਨ ਦਾ ਸੰਕੇਤ ਦਿੰਦੀ ਹੈ,ਜੋ ਸੁਖਦਾਈ ਵੀ ਹੈ ਤੇ ਪ੍ਰੇਰਨਾ ਮਈ ਵਿਧੀ ਵੀ । ਇਹ ਪ੍ਰਕਿਰਿਆ ਅਤ੍ਰਿਪਤ ਮਨ ਦੀ ਹਸਰਤ ਨੂੰ ਸਕਾਰਾਤਮਿਕ ਦ੍ਰਿਸ਼ਟੀ ਨਾਲ ਬੇ-ਅਸਰ ਕਰਨ ਦਾ ਉਪਰਾਲਾ ਹੈ, ਜੋ ਇਸ ਨਜ਼ਮ ਦਾ ਮੀਰੀ ਗੁਣ ਹੈ।

  ਮੈਂ ਲੇਖਕਾ ਦੀ ਕਲਮ ਦੀ ਪ੍ਰਸ਼ੰਸਾ ਕਰਦਾ ਹਾਂ,ਜਿਸ ਨੇ ਇਸ ਸੁੰਦਰ ਮਨੋਵਿਗਿਆਨਕ ਕਵਿਤਾ ਨਾਲ ਪਰਿਚਯ ਕਰਵਾਇਆ।
  -0-
  ਸੁਰਜੀਤ ਸਿੰਘ ਭੁੱਲਰ - 30-03-2017

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ