ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Mar 2017

ਮੌਤ

Image result for death lineਐ ਮੌਤ
ਤੂੰ ਕੀ ਹੈ
ਨਿਰਾਧਾਰ
ਨਿਰਾਕਾਰ
ਕਦੇ ਸੋਚਿਆ
ਆਪਣੇ ਵਜੂਦ ਬਾਰੇ
ਇੱਕ ਰੇਖਾ ਦਾ ਅੰਤਿਮ ਸਿਰਾ
ਜੋ ਜੀਵਨ ਘੜਦਾ ਹੈ
ਰੇਖਾ ਮਿਟੇ ਤੂੰ ਵੀ ਮਿਟ ਜਾਂਦੀ।
ਤਨ ਦੀ ਜੋਤ ਖਿੱਚ ਕੇ
ਤੂੰ ਆਕਾਰ ਬਣਾ
ਉੜਦੀ ਜਾਵੇਂ  
ਆਪਣੇ ਨੂੰ ਅਮਰ ਸਮਝੇ।
ਬਿੰਨ ਤਨ ਤੋਂ ਤੇਰਾ
ਹੋਣਾ ਨਾ ਹੋਣਾ
ਇੱਕ ਬਰਾਬਰ
ਕਰੇ ਕਾਹਦਾ ਗਰੂਰ ?
ਨਾ ਕਿਸੇ ਦੀ ਸਖ਼ੀ ਨਾ ਸਹੇਲੀ
ਕੋਈ ਕਿਸਮਤ ਮਾਰਿਆ ਹੀ
ਤੈਨੂੰ ਗਲੇ ਲਗਾਏ
ਫਿਰ ਮੁਕਤੀ ਦੀ ਭਾਲ ‘ਚ ਭਟਕੇ ।

ਕਮਲਾ ਘਟਾਔਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ ਹੈ।

3 comments:

 1. ਜਿੰਦਗੀ ਦਾ ਸਭ ਤੋ ਵੱਡਾ ਸੱਚ. ਜੀਣਾ ਝੂਠ ਤੇ ਮਰਨਾ ਸੱਚ ਹੈ।ਸੱਚ ਜਾਗਦੀ ਆਤਮਾ ਦਾ ਨੂਰ ਹੈ, ਝੂਠ ਮੁਰਦਾ ਰੂਹਾਂ ਦਾ।ਮੌਤ ਬਦਲਾਉ ਹੈ, ਜ਼ਰੂਰੀ ਹੈ, ਅਰੁਕ ਹੈ ਅਤੇ ਸੱਚ ਹੈ। ਮੌਤ ਵੱਡੀ ਨੀਂਦ ਹੈ ਅਤੇ ਨੀਂਦ ਛੋਟੀ ਮੌਤ ਹੈ। ਕਮਲਾ ਜੀ ਨੇ ਮੌਤ ਬਾਰੇ ਕਵਿਤਾ ਸਾਂਝੀ ਕਰ ਸਾਨੂੰ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਜਿਉਣ ਵੱਲ ਇਸ਼ਾਰਾ ਕੀਤਾ ਹੈ।

  ReplyDelete
 2. End means end , nothing more or less

  ReplyDelete
 3. ਕਮਲਾ ਘਟਾਔਰਾ ਜੀ ਨੇ ਆਪਣੀ ਕਾਵਿਕ ਦ੍ਰਿਸ਼ਟੀ ਅਤੇ ਡੁੰਗੇ ਦਾਰਸ਼ਨਿਕ ਗਿਆਨ ਅਨੁਭਵ ਅਨੁਸਾਰ 'ਮੌਤ' ਦੀ ਨਵੀਨ ਤੇ ਨਵੇਕਲੀ ਪਰਿਭਾਸ਼ਾ ਚਿਤਰੀ ਹੈ,ਜੋ ਜੀਵਨ ਸਚਾਈ ਦਰਸਾਉਂਦੀ ਹੈ।

  ਬਾ-ਕਮਾਲ ਰਚਨਾ।
  -0-
  ਸੁਰਜੀਤ ਸਿੰਘ ਭੁੱਲਰ-01-04-2017

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ