ਤੂੰ ਕੀ ਹੈ
ਨਿਰਾਧਾਰ
ਨਿਰਾਕਾਰ
ਕਦੇ ਸੋਚਿਆ
ਆਪਣੇ ਵਜੂਦ ਬਾਰੇ
ਇੱਕ ਰੇਖਾ ਦਾ ਅੰਤਿਮ ਸਿਰਾ
ਜੋ ਜੀਵਨ ਘੜਦਾ ਹੈ
ਰੇਖਾ ਮਿਟੇ ਤੂੰ ਵੀ ਮਿਟ ਜਾਂਦੀ।
ਤਨ ਦੀ ਜੋਤ ਖਿੱਚ ਕੇ
ਤੂੰ ਆਕਾਰ ਬਣਾ
ਉੜਦੀ ਜਾਵੇਂ
ਆਪਣੇ ਨੂੰ ਅਮਰ ਸਮਝੇ।
ਬਿੰਨ ਤਨ ਤੋਂ ਤੇਰਾ
ਹੋਣਾ ਨਾ ਹੋਣਾ
ਇੱਕ ਬਰਾਬਰ
ਕਰੇ ਕਾਹਦਾ ਗਰੂਰ ?
ਨਾ ਕਿਸੇ ਦੀ ਸਖ਼ੀ ਨਾ ਸਹੇਲੀ
ਕੋਈ ਕਿਸਮਤ ਮਾਰਿਆ ਹੀ
ਤੈਨੂੰ ਗਲੇ ਲਗਾਏ
ਫਿਰ ਮੁਕਤੀ ਦੀ ਭਾਲ ‘ਚ ਭਟਕੇ ।
ਕਮਲਾ ਘਟਾਔਰਾ
ਯੂ ਕੇ
ਨੋਟ : ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ ਹੈ।
ਜਿੰਦਗੀ ਦਾ ਸਭ ਤੋ ਵੱਡਾ ਸੱਚ. ਜੀਣਾ ਝੂਠ ਤੇ ਮਰਨਾ ਸੱਚ ਹੈ।ਸੱਚ ਜਾਗਦੀ ਆਤਮਾ ਦਾ ਨੂਰ ਹੈ, ਝੂਠ ਮੁਰਦਾ ਰੂਹਾਂ ਦਾ।ਮੌਤ ਬਦਲਾਉ ਹੈ, ਜ਼ਰੂਰੀ ਹੈ, ਅਰੁਕ ਹੈ ਅਤੇ ਸੱਚ ਹੈ। ਮੌਤ ਵੱਡੀ ਨੀਂਦ ਹੈ ਅਤੇ ਨੀਂਦ ਛੋਟੀ ਮੌਤ ਹੈ। ਕਮਲਾ ਜੀ ਨੇ ਮੌਤ ਬਾਰੇ ਕਵਿਤਾ ਸਾਂਝੀ ਕਰ ਸਾਨੂੰ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਜਿਉਣ ਵੱਲ ਇਸ਼ਾਰਾ ਕੀਤਾ ਹੈ।
ReplyDeleteEnd means end , nothing more or less
ReplyDeleteਕਮਲਾ ਘਟਾਔਰਾ ਜੀ ਨੇ ਆਪਣੀ ਕਾਵਿਕ ਦ੍ਰਿਸ਼ਟੀ ਅਤੇ ਡੁੰਗੇ ਦਾਰਸ਼ਨਿਕ ਗਿਆਨ ਅਨੁਭਵ ਅਨੁਸਾਰ 'ਮੌਤ' ਦੀ ਨਵੀਨ ਤੇ ਨਵੇਕਲੀ ਪਰਿਭਾਸ਼ਾ ਚਿਤਰੀ ਹੈ,ਜੋ ਜੀਵਨ ਸਚਾਈ ਦਰਸਾਉਂਦੀ ਹੈ।
ReplyDeleteਬਾ-ਕਮਾਲ ਰਚਨਾ।
-0-
ਸੁਰਜੀਤ ਸਿੰਘ ਭੁੱਲਰ-01-04-2017