ਠਹਿਰਨ ਨੂੰ ਥਾਂਵਾਂ ਅਜੇ ਹੋਰ ਵੀ ਨੇ
ਜੰਡਾਂ ਕਰੀਰਾਂ 'ਚ ਫੱਸ ਕੇ ਨਾ ਰਹਿ ਜਾ
ਇਸ ਤੋਂ ਵੱਧ ਛਾਂਵਾਂ ਅਜੇ ਹੋਰ ਵੀ ਨੇ
ਇਸ ਤੋਂ ਵੱਧ ਛਾਂਵਾਂ ਅਜੇ ਹੋਰ ਵੀ ਨੇ
ਸੀਖਾਂ ਤੋਂ ਡਰਕੇ ਗੁਲਾਮੀ ਨਾ ਮੰਨ ਲਈਂ
ਇਸ ਤੋਂ ਵੱਧ ਸਜ਼ਾਵਾਂ ਅਜੇ ਹੋਰ ਵੀ ਨੇ
ਇਸ ਤੋਂ ਵੱਧ ਸਜ਼ਾਵਾਂ ਅਜੇ ਹੋਰ ਵੀ ਨੇ
ਝੱਖੜਾਂ ਤੋਂ ਡਰ ਕੇ ਢੇਰੀ ਨਾ ਢਾਹ ਬਹੀਂ
ਇਸ ਤੋਂ ਵੱਧ ਬਲਾਵਾਂ ਅਜੇ ਹੋਰ ਵੀ ਨੇ
ਇਸ ਤੋਂ ਵੱਧ ਬਲਾਵਾਂ ਅਜੇ ਹੋਰ ਵੀ ਨੇ
ਹੁਸਨਾਂ 'ਚ ਫਸ ਕੇ ਮੰਜ਼ਲ ਨਾ ਭੁਲ ਜਾਈਂ
ਇਸ ਤੋਂ ਵੱਧ ਅਦਾਵਾਂ ਅਜੇ ਹੋਰ ਵੀ ਨੇ
ਇਸ ਤੋਂ ਵੱਧ ਅਦਾਵਾਂ ਅਜੇ ਹੋਰ ਵੀ ਨੇ
ਟੋਏ ਟਿੱਬਿਆਂ 'ਚ ਰੁਲ ਕੇ ਨਾ ਰਹਿ ਜਾਈਂ
ਇਸ ਤੋਂ ਕਠਿਨ ਰਾਹਵਾਂ ਅਜੇ ਹੋਰ ਵੀ ਨੇ
ਇਸ ਤੋਂ ਕਠਿਨ ਰਾਹਵਾਂ ਅਜੇ ਹੋਰ ਵੀ ਨੇ
ਠਹਿਰ ਜਾ ਮੌਤੇ ਕਾਹਲੀ ਨਾ ਕਰ ਤੂੰ
"ਥਿੰਦ" ਮਨ ਸਲਾਵਾਂ ਅਜੇ ਹੋਰ ਵੀ ਨੇ
"ਥਿੰਦ" ਮਨ ਸਲਾਵਾਂ ਅਜੇ ਹੋਰ ਵੀ ਨੇ
ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ
ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ