ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Apr 2017

ਆਸ


Image may contain: 1 person, smilingਕੰਢਿਆਂ ਉੱਤੇ ਬਹਿ ਕੇ
ਪੱਤਣ ਪਾਰ ਨਹੀਂ ਹੋਣੇ|
ਕਿਤੁ ਲੱਗੇਂਗਾ ਪਾਰ
ਜੇ ਡੁੱਬਣੋ ਡਰ ਜੇਂ ਗਾ?
ਲਹਿਰਾਂ ਦੇ ਵਿੱਚ ਠੇਲ ਦੇ
ਬੇੜੀ ਸੱਧਰਾਂ ਦੀ,
ਲਹਿਰਾਂ ਦੇ ਸੰਗ ਤੂੰ ਵੀ
ਸੱਜਣਾਂ ਤਰ ਜੇਂ ਗਾ||
ਜੇ ਨਿਰਮਲ ਨੀਰ ਹੋ
ਵੇਗ 'ਚ ਸੱਜਣਾਂ ਵਹਿੰਦਾ ਹੈਂ,
ਫਿਰ ਟੇਢੇ-ਮੇਢੇ ਰਾਹ ਵੀ
ਪਾਰ ਤੂੰ ਕਰ ਜੇਂ ਗਾ||
ਖੁਦ 'ਤੇ ਰੱਖ ਭਰੋਸਾ
ਸਿਦਕੋਂ ਡੋਲੀਂ ਨਾ,
ਫੇਰ ਭਲਾ ਤੂੰ ਦੱਸ
ਕਿ ਕਿੱਦਾਂ ਹਰ ਜੇਂ ਗਾ??
ਤੂਫ਼ਾਨਾਂ ਨਾਲ
ਸਾਹਵੇਂ ਹੋ ਕੇ ਲਾ ਮੱਥਾ,
ਤੂੰ ਲੂਣ ਨਹੀਂ ਕਿ
ਬੂੰਦ ਪਈ ਤੋਂ ਖ਼ਰ ਜੇਂ ਗਾ||
ਹਾਸੇ-ਹਉਕੇ, ਸੁੱਖ-ਦੁੱਖ
ਜ਼ਿੰਦਗੀ ਨਾਲ ਹੀ ਨੇ,
ਸੁੱਖ ਵੀ ਆਊ ਜੇ ਅੱਜ
ਦੁੱਖ ਨੂੰ ਜਰ ਜੇਂ ਗਾ||
ਦੁੱਖ-ਦਰਦ ਕਿਸੇ ਦਾ
ਹੰਝੂਆਂ ਨਾਲ ਵਟਾ ਅਪਣੇ,
ਇੰਞ ਝੋਲੀ ਆਪਣੀ
ਖੁਸ਼ੀਆਂ, ਹਾਸੇ ਭਰ ਜੇਂ ਗਾ||
ਮੌਤ ਤੋਂ ਡਰ ਕੇ "ਔਲਖ਼ਾ"
ਜੀਣਾ ਛੱਡੀਂ ਨਾ,
ਨਹੀਂ ਤਾਂ ਮਰਨੋ ਪਹਿਲਾਂ ਈ
ਸੌ-ਸੌ ਵਾਰੀ ਮਰ ਜੇਂ ਗਾ||
ਮਨਜਿੰਦਰ ਸਿੰਘ ਔਲਖ਼ 
ਅੰਮ੍ਰਿਤਸਰ 

ਨੋਟ : ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ ਹੈ।

2 comments:

  1. ਦੁੱਖ -ਸੁੱਖ ਤੇ ਹਾਸੇ -ਹਉਕਿਆਂ ਦੇ ਵਲਵਲੇਵਿਆਂ 'ਚ ਲਿਪਟੀ ਜ਼ਿੰਦ ਨੂੰ ਸੱਧਰਾਂ ਦੀ ਬੇੜੀ 'ਚ ਬੈਠਾ ਕੇ ਇਸ ਦੁਨੀਆਂ ਦੇ ਪੱਤਣਾਂ ਨੂੰ ਪਾਰ ਕਰਨ ਦਾ ਇਸ਼ਾਰਾ ਕਰਦੀ ਸੋਹਣੀ ਰਚਨਾ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ। ਸਫ਼ਰਸਾਂਝ ਦੇ ਰਾਹੀ ਬਣ ਸਾਂਝ ਪਾਉਣ ਲਈ ਸ਼ੁਕਰੀਆ ਮਨਜਿੰਦਰ ਸਿੰਘ ਜੀਓ।

    ReplyDelete
    Replies
    1. ਤਹਿ ਦਿਲੋਂ ਧੰਨਵਾਦੀ ਹਾਂ ਜੀ ਆਪ ਦਾ ਕਿ ਤੁਸਾਂ ਨੇ ਮੇਰੀ ਰਚਨਾਂ ਨੂੰ "ਸਫ਼ਰਸਾਂਝ" ਦੇ ਹਾਣ ਦਾ ਸਮਝਿਆ| ਧੰਨਵਾਦ ਜੀਓ!!

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ