ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Apr 2017

ਬਾਬੇ ਜਿਹਾ ਰੁੱਖ

Kulvinder Shergill's Profile Photo, Image may contain: 1 person
ਅੱਜ ਸਵੇਰੇ ਜਦੋਂ ਮੇਰੀ ਬੱਸ ਰੀਜ਼ਰਵ ਫੌਰਸਟ ਗਰੀਨ ਟਿੰਬਰ ਵਿੱਚੋਂ ਦੀ ਲੰਘੀ ਤਾਂ ਉੱਚੇ ਰੁੱਖਾਂ ਵਿੱਚੋਂ ਇੱਕ ਉੱਚਾ ਰੁੱਖ, ਮੈਨੂੰ ਆਪਣੇ "ਵੱਡੇ ਤਾਇਆ ਬਾਬਾ ਜੀ" ਵਰਗਾ ਲੱਗਾ। 

ਉੱਚਾ ਲੰਬਾ, ਛੇ ਫੁੱਟ ਪੰਜ ਇੰਚ ਕੱਦ, ਗੋਡਿਆਂ ਤੱਕ ਲੰਬੀਆਂ ਬਾਹਵਾਂ, ਚਿਹਰੇ ਤੇ ਅੱਖਾਂ ਵਿੱਚ ਵਿਲੱਖਣ ਦਯਾ ਦਾ ਨੂਰ। ਬੱਚਿਆਂ ,ਪੰਛੀਆਂ, ਮੱਝਾਂ, ਗਾਈਆਂ,ਕਟੜੂ ,ਵੱਛੜੇ , ਵੱਛੀਆਂ, ਬਲਦਾਂ ਅਤੇ ਕਾਮਿਆਂ ਨਾਲ ਅੰਤਾਂ ਦਾ ਮੋਹ .......। 

ਸੱਚੀਂ ਓਹ ਰੁੱਖ ਮੈਨੂੰ ਮੇਰੇ "ਵੱਡੇ ਤਾਇਆ ਬਾਬਾ ਜੀ ਵਰਗਾ......!
4 comments:

 1. Briliant .... sachi'n..Rukh babe hi hunde ne bhainji.....

  ReplyDelete
 2. ਕੁਲਵਿੰਦਰ ਭੈਣ ਜੀ ਦੀ ਇਹ ਛੋਟੀ ਜਿਹੀ ਲਿਖਤ ਮੈਨੂੰ ਭਾਵਕ ਕਰ ਗਈ। ਕੁਦਰਤ ਨੂੰ ਪਿਆਰ ਕਰਨ ਵਾਲੀ ਰੂਹ ਰੁੱਖਾਂ ਨਾਲ਼ ਵੀ ਗੱਲਾਂ ਕਰ ਲੈਂਦੀ ਹੈ।ਕਿੰਨਾ ਸਕੂਨ ਦੇਣ ਵਾਲਾ ਅਨੁਭਵ ਹੈ ਜਦੋਂ ਉਹ ਕਹਿੰਦੀ ਹੈ "ਇੱਕ ਉੱਚਾ ਰੁੱਖ ਮੈਨੂੰ ਆਪਣੇ ਵੱਡੇ ਤਾਇਆ ਬਾਬਾ ਜੀ ਵਰਗਾ ਲੱਗਾ।"
  ਸਾਂਝ ਪਾਉਣ ਲਈ ਸ਼ੁਕਰੀਆ ਜੀ।
  ਹਰਦੀਪ

  ReplyDelete
 3. ਸਾਡਾ ਆਲਾ ਦੁਆਲਾ ਪੌਦਿਆਂ, ਪਾਣੀ, ਪੱਥਰਾਂ ਅਤੇ ਧਰਤੀ ਦੇ ਸਾਰੇ ਜੀਵ-ਜੰਤੂਆਂ ਨਾਲ ਭਰਿਆ ਪਿਆ ਹੈ,ਜਿਨ੍ਹਾਂ ਦੀ ਤੰਦਰੁਸਤੀ ਚੋਂ ਸਾਨੂੰ ਲਗਾਤਾਰ ਊਰਜਾ ਅਤੇ ਪਿਆਰ ਦੀਆਂ ਸੰਗੀਤਕ ਮਧੁਰ ਥਰਾਟਾਂ (ਵਾਈਬ੍ਰੇਸ਼ਨਜ) ਮਿਲਦੀਆਂ ਰਹਿੰਦੀਆਂ ਹਨ। ਇਹ ਬ੍ਰਹਿਮੰਡ ਦੀ ਈਸ਼ਵਰੀ ਸ਼ਾਨਦਾਰ ਰਚਨਾ ਹੈ।ਜਦ ਕਦੇ ਕਿਸੇ ਸੰਵੇਦਨਸ਼ੀਲ ਮਨ ਦੀਆ ਤਰੰਗਾਂ ਇਨ੍ਹਾਂ ਨਾਲ ਇੱਕ ਸੁਰ ਹੋ ਜਾਣ ਤਾਂ ਫਿਰ ਉਹ ਜੋ ਵੀ ਸੋਚਦਾ ਹੈ,ਚਿਤਵਦਾ ਹੈ,ਉਸ ਨੂੰ ਉਸ ਵਿਚੋਂ ਉਹੀਓ ਰੂਪ ਦਿਖਾਈ ਦਿੰਦਾ ਹੈ।

  ਇਸ ਆਧਾਰ ਤੇ ਕੁਲਵਿੰਦਰ ਸ਼ੇਰਗਿੱਲ ਹੋਰਾਂ ਨੂੰ 'ਬਾਬੇ ਜਿਹੇ ਰੁੱਖ' ਵਿਚੋਂ ਆਪਣੇ'ਵੱਡੇ ਤਾਇਆ ਬਾਬਾ ਜੀ' ਵਰਗਾ ਚਿੱਤਰ ਦਿਖਾਈ ਦੇ ਰਿਹਾ ਹੈ,ਜਿਸ ਨੂੰ ਉਨ੍ਹਾਂ ਨੇ ਸੂਖਮ ਖ਼ਿਆਲਾਂ ਦੀ ਉਡਾਰੀ ਨਾਲ ਬਾਖ਼ੂਬੀ ਚਿਤਰਿਆਂ ਹੈ,ਜਿਨ੍ਹਾਂ ਨੂੰ ਇਸ ਰਚਨਾ ਲਈ ਦਾਦ ਦਿੰਦਾ ਹਾਂ।
  -0-
  ਸੁਰਜੀਤ ਸਿੰਘ ਭੁੱਲਰ-28-04-2017

  ReplyDelete

 4. ਆਪਣੇ ਬਡੇਰੀਆਂ ਨੂੰ ਅਥਾਹ ਪਿਆਰ ਕਰਨ ਵਾਲਾ ਕੋਈ ਭੀ ਇਨਸਾਨ ਉਨ੍ਹਾਂ ਦੀ ਯਾਦ ਚ ਖੇਕੇ ਕਿਤੇ ਭੀ ਆਪਣੀ ਕਲਪਨਾ ਨੂੰ ਸਾਕਾਰ ਰੂਪ ਦੇਕਰ ਆਪਣੇ ਪਿਆਰੇ ਨੂੰ ਮਿਲ ਲੈਂਦਾ ਹੈ।
  ਕੁਲਵਿੰਦਰ ਸ਼ੇਰਗਿੱਲ ਨੂੰ ਸੱਬ ਤੋਂ ਲੰਬੇ ਪੇਡ ਨੂੰ ਦੇਖ ਕੇ ਅਪਣੇ ਬਡੇ ਤਾਇਆ ਬਾਬਾ ਜੀ ਦੀ ਯਾਦ ਆ ਗਈ। ਯਾਦ ਨਹੀਂ ਉਹ ਤਾਂ ਜਿੱਮੇ ਬਾਬਾਜੀ ਨੂੰ ਮਿਲ ਆਈ। ਕੁਦਰਤ ਦੀ ਹਰ ਸ਼ੈ ਨੂੰ ਪਿਆਰ ਕਰਨ ਵਾਲੇ ਬਾਬਾ ਜੀ ਦਾ ਪਿਆਰ ਹੀ ਰੁੱਖ ਚੋਂ ਛਲਕ ਕੇ ਉਸੇ ਬਾਬੇ ਦੀ ਯਾਦ ਕਰਾ ਗਿਆ।ਮੋਹ ਪਿਆਰ ਵਾਲੀ ਰਚਨਾ ਨੇ ਪਿਆਰ ਦੇ ਅਨੋਖੇ ਫਹਲੁ ਨਾਲ ਜੋੜ ਦਿੱਤਾ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ