ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Apr 2017

ਆਲ੍ਹਣਾ (ਮਿੰਨੀ ਕਹਾਣੀ)

Image result for nest
ਡੰਗਰਾਂ ਵਾਲ਼ੇ ਕੋਠੇ ਦੀ ਕੜੀਆਂ ਬਾਲਿਆਂ ਵਾਲ਼ੀ ਛੱਤ 'ਚ ਮਿੱਟੀ ਰੰਗੀਆਂ ਚਿੜੀਆਂ ਕਈ ਦਿਨਾਂ ਤੋਂ ਆਲ੍ਹਣਾ ਪਾਉਣ ਦੀ ਅਣਥੱਕ ਕੋਸ਼ਿਸ਼ ਕਰ ਰਹੀਆਂ ਸਨ। ਸ਼ਾਇਦ ਬਾਲਿਆਂ 'ਚ ਵਿੱਥ ਥੋੜੀ ਹੋਣ ਕਾਰਨ ਮੋਰੀ ਛੋਟੀ ਸੀ ਤੇ ਚਿੜੀਆਂ ਵੱਲੋਂ ਲਿਆਂਦਾ ਅੱਧੇ ਨਾਲੋਂ ਜ਼ਿਆਦਾ ਘਾਹ -ਫੂਸ ਭੁੰਜੇ ਹੀ ਡਿੱਗ ਜਾਂਦਾ। ਵੀਰਾਂ ਤੇ ਜੀਤੂ ਵੇਖ ਵੇਖ ਉਦਾਸ ਹੋ ਜਾਂਦੇ। ਇੱਕ ਦਿਨ ਉਨ੍ਹਾਂ ਨੇ ਆਪਣੀ ਕਾਪੀ ਦੀ ਜਿਲਦ ਨੂੰ ਦੋਹਰੀ ਕਰ ਸੇਬੇ ਨਾਲ਼ ਸਿਉਂ ਕੇ ਇੱਕ ਰਖ਼ਣਾ ਜਿਹਾ ਬਣਾਇਆ ਤੇ ਰੱਸੀ ਨਾਲ ਸ਼ਤੀਰ 'ਤੇ ਓਸੇ ਜਗ੍ਹਾ ਟੰਗ ਦਿੱਤਾ। ਮਾਂ ਦੇ ਪੁੱਛਣ ਤੋਂ ਪਹਿਲਾਂ ਹੀ ਆਪੂੰ ਸਫ਼ਾਈ ਦਿੰਦੇ ਬੋਲੇ, " ਆਪਣੇ ਕੋਲ਼ ਤਾਂ ਕਿੰਨਾ ਵੱਡਾ ਘਰ ਹੈਗਾ ਰਹਿਣ ਨੂੰ । ਅਸੀਂ ਤਾਂ ਵਿਚਾਰੀਆਂ ਚਿੜੀਆਂ ਨੂੰ ਰਹਿਣ ਲਈ ਥੋੜੀ ਜਿਹੀ ਥਾਂ ਬਣਾ ਕੇ ਦਿੱਤੀ ਆ, ਆਲ੍ਹਣਾ ਤਾਂ ਓਹ ਆਪੇ ਪਾ ਲੈਣਗੀਆਂ। "


16 comments:

 1. ਵਾਹ ਭੈਣ ਹਰ ਵਾਰ ਨਵਾ ਰੰਗ

  ReplyDelete
  Replies
  1. ਇਹ ਰੰਗ ਜੋ ਅੱਜ ਤੋਂ ਪੈਂਤੀ ਵਰ੍ਹੇ ਪਹਿਲਾਂ ਰੰਗਿਆ ਸੀ ਅੱਜ ਚੇਤਿਆਂ 'ਚ ਵਰ੍ਹਿਆ ! ਨਿੱਘੇ ਹੁੰਗਾਰੇ ਲਈ ਸ਼ੁਕਰੀਆ ਭੈਣ ਜੀ।

   Delete
 2. ਬਚਪਨ ਯਾਦ ਆ ਗਿਆ ਭੈਣ ਜੀ, ਅਸੀਂ ਵੀ ਘੰਟਿਆਂ ਬੱਧੀ ਚਿੜੀਆਂ ਨੂੰ ਮਿਹਨਤ ਕਰਦੇ ਤੱਕਦੇ ਰਹਿੰਦੇ ਸੀ ।

  ReplyDelete
 3. ਇਹ ਮੇਰਾ ਬਚਪਨ ਹੈ ਭੈਣ ਜੀ। ਨਿੱਘੇ ਹੁੰਗਾਰੇ ਲਈ ਧੰਨਵਾਦ !

  ReplyDelete
 4. ਇਹ ਕਹਾਣੀ ਅੱਜ ਤੋਂ 35 ਵਰ੍ਹੇ ਪਹਿਲਾਂ ਵਾਪਰੇ ਇੱਕ ਸੱਚੇ ਵਰਤਾਰੇ 'ਤੇ ਅਧਾਰਿਤ ਹੈ। ਓਦੋਂ ਕਹਾਣੀ ਦੇ ਪਾਤਰ ਬੱਚਿਆਂ ਨੇ ਮਹਿਸੂਸ ਕੀਤਾ ਕਿ ਚਿੜੀਆਂ ਲਈ ਛੱਤ 'ਚ ਬਣੀ ਮੋਰੀ ਛੋਟੀ ਹੈ ਤੇ ਆਲ੍ਹਣਾ ਬਨਾਉਣ 'ਚ ਚਿੜੀਆਂ ਨੂੰ ਦਿੱਕਤ ਆ ਰਹੀ ਹੈ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪੰਜਾਬ ਵਿੱਚ 30-35 ਸਾਲਾਂ ਬਾਅਦ ਇਹ ਦਿੱਕਤ ( ਪੰਛੀਆਂ ਦੇ ਆਲ੍ਹਣਿਆਂ ਲਈ ਲੋੜੀਂਦੀ ਜਗ੍ਹਾ )ਐਨੀ ਭਿਆਨਕ ਹੋ ਜਾਵੇਗੀ ਕਿ ਸਾਨੂੰ ਸੱਚੀਂ ਹੀ ਅਜਿਹੇ ਆਲ੍ਹਣੇ ਟੰਗਣੇ ਪੈ ਜਾਣਗੇ।

  ReplyDelete
 5. ਨਾਂ ਉਹ ਛਤੀਰਾਂ ਅਤੇ ਬਾਲਿਆਂ ਦੀਆਂ ਛੱਤਾਂ ,
  ਨਾਂ ਲੱਭਣ ਹੁਣ ਉਹ ਚਿੜੀਆਂ ,
  ਕਿਸਦੇ ਦੇ ਆਹਲਣੇ
  ਕਿਸ ਲਈ ਆਹਲਣੇ
  ਬੱਸ ਪੁਰਾਣੀਆਂ ਬਾਤਾਂ ਯਾਦ ਕਰਕੇ
  ਥੋੜਾ ਮੰਨ ਨੂੰ ਸੁਖ ਮਿਲ ਜਾਂਦਾ ਹੈ ,
  ਸੋਹਣੀ ਬਾਤ ਯਾਦ ਕੀਤੀ ਏ ਤੁਸੀਂ ।

  ReplyDelete
 6. ਬਹੁਤ ਸੁੰਦਰ ।

  ReplyDelete
 7. ਬਹੁਤ ਵਧੀਆ ਕਹਾਣੀ ਸਹੀ ਚਿਤਰਣ !

  ਤੇਰੀ ਮੰਮੀ

  ReplyDelete
 8. ਬਹੁਤ ਵਧੀਆ ਕਹਾਣੀ ਹੈ ਭੈਣ ਜੀ।

  ReplyDelete
 9. ਗੁਰਪ੍ਰੀਤ ਸਰਾਂ ਹੁਰਾਂ ਦੀ ਪੰਛੀਆਂ ਦੇ ਆਲ੍ਹਣੇ ਟੰਗਣ ਬਾਰੇ ਇੱਕ ਵੀਡੀਓ ਵੇਖਦਿਆਂ ਮੈਨੂੰ ਇਹ ਘਟਨਾ ਯਾਦ ਆਈ ਜੋ 35 ਵਰ੍ਹੇ ਪਹਿਲਾਂ ਵਾਪਰੀ ਸੀ। ਜਦੋਂ ਅਸੀਂ ਭੈਣਾਂ -ਭਰਾਵਾਂ ਨੇ ਰਲ਼ ਕੇ ਇੱਕ ਆਲ੍ਹਣਾ ਬਣਾ ਕੇ ਟੰਗਿਆ ਸੀ। ਮੈਨੂੰ ਅੱਜ ਵੀ ਸਾਡਾ ਉਹ ਪਸ਼ੂਆਂ ਵਾਲਾ ਕੋਠਾ ਦਿਖਾਈ ਦੇ ਰਿਹਾ ਜਿੱਥੇ ਅਸੀਂ ਇਹ ਆਲ੍ਹਣਾ ਟੰਗਿਆ ਸੀ

  ReplyDelete
 10. ਦਿਲ ਖੁਸ਼ ਹੋ ਗਿਆ , ਤੁਹਾਡੀ ਕਹਾਣੀ ਪੜ੍ਹ ਕੇ , ਮੈਨੂੰ ਚਿੜੀਆਂ ਨਾਲ ਡਾਢਾ ਤੇ ਰੁਹਾਨੀ ਪਿਆਰ ਏ ਹਰਦੀਪ ਜੀ ।।

  ReplyDelete
  Replies
  1. ਕੁਲਵਿੰਦਰ ਭੈਣ ਜੀ , ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰੀਆ ਤੇ ਧੰਨਵਾਦ ਕਰਦੀ ਹਾਂ ਓਸ ਸੁਭਾਗੀ ਘੜੀ ਦਾ ਜਿਸ ਘੜੀ ਆਪ ਨੇ ਮੈਨੂੰ ਗੁਰਪ੍ਰੀਤ ਸਰਾਂ ਦੀ ਪੰਛੀਆਂ ਦੇ ਆਲ੍ਹਣੇ ਟੰਗਣ ਸਬੰਧੀ ਵੀਡੀਓ ਦਾ ਲਿੰਕ ਭੇਜ ਮੇਰੀ ਚੇਤਨਤਾ ਨੂੰ ਹਲੂਣਿਆ। ਆਪ ਦੇ ਸੁਨੇਹੇ ਨੂੰ ਮੈਂ ਸ਼ੁੱਭ ਮੰਨਦੀ ਹਾਂ ਜਿਸ ਸਦਕਾ ਮੈਂ 35 ਸਾਲ ਪੁਰਾਣੇ ਸਾਡੇ ਪਸ਼ੂਆਂ ਵਾਲੇ ਕੋਠੇ 'ਚ ਜਾ ਖਲੋਤੀ ਜਿੱਥੇ ਅਸੀਂ ਮਿੱਟੀ ਰੰਗੀਆਂ ਚਿੜੀਆਂ ਲਈ ਇਹ ਆਲ੍ਹਣਾ ਟੰਗਿਆ ਸੀ।

   Delete
 11. ਕਹਾਣੀ ਆਲ੍ਹਣਾ ਨੇ ਬੜੇ ਸੁਭਾਗੇ ਦਿਨਾਂ ਦਾ ਗੇੜਾ ਲਗਾ ਦਿੱਤਾ। ਜਦ ਇਨਸਾਨ ਸਬ ਦੇ ਨਾਲ ਪ੍ਰੇਮ ਵੰਡਦੇ ਖੇਲਦੇ ਖਾਂਦੇ ਖੀਲੋਂਦੇ ਸੀ। ਪਰਿੰਦੇ ਤਾਂ ਬੇੜੇ ਦਾ ਸਿੰਗਾਰ ਹੁੰਦੇ ਸੀ। ਹੱਥਾਂ ਨਾਲ ਦਾਣਾ ਚੁਗਣਾ ਬੱਚੇਆਂ ਦਾ ਮਨ ਮੋਹਨ ਖੇਲ ਹੁੰਦਾ ਸੀ। ਅੱਲ੍ਹਣਾ ਬੰਦਾ ਦੇਖਣਾ ਕੁਦਰਤ ਦੀ ਇਕ ਕਾਰੀਗਰੀ ਦੀ ਮਿਸ਼ਾਲ ਹੁੰਦੀ ਸੀ ਇਨਸਾਨਾਂ ਨਾਲੋਂ ਬਦ ਕੀਤੇ ਬੇਜੁਬਾਨ ਪ੍ਰਾਣੀ ਤਿਨਕਿਆਂ ਨਾਲ ਕਿਨ੍ਹਾ ਸੋਹਣਾ ਆਲ੍ਹਣਾ ਬਣਾਕੇ ਸਾਨੂ ਹੈਰਾਣ ਕਰ ਦਿੰਦੇ ਸੀ।ਕੁਦਰਤ ਦੀ ਹਰ ਸ਼ੈ ਦਾ ਪਿਆਰ ਲੈਣਾ ਅਸੀਂ ਭੁੱਲ ਗਏ ਹਾਂ। ਤਾਹੀਂਓਂ ਦਰਖਤ ਕਟ ਕਟ ਪੱਥਰਾਂ ਦੇ ਜ਼ਖੀਰੇ ਖੇਡ ਕਰੀਂ ਜਾਂਦੇ ਹਾਂ।

  ReplyDelete
 12. ਮਨੁੱਖੀ ਮਨ ਆਪਣੇ ਅੰਦਰ ਅਣਗਿਣਤ ਯਾਦਾਂ ਨੂੰ ਸਮਾਈ ਬੈਠਾ ਹੈ,ਜੋ ਮੋਟੇ ਤੌਰ ਤੇ ਵੱਖ ਵੱਖ ਉਪ-ਸਿਰਲੇਖਾਂ ਹੇਠ ਸ਼੍ਰੇਣੀਬੱਧ ਕੀਤੀਆਂ ਜਾ ਸਕਦੀਆਂ ਹਨ, ਜਿਵੇਂ ਮਿੱਠਿਆਂ,ਕੌੜੀਆਂ,ਤੁਰਸ਼ ਅਤੇ ਸਲੂਣੀਆਂ ਆਦਿ। ਹਰ ਮਨੁੱਖੀ ਜੀਵ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਨੂੰ ਕਦੇ ਨਾ ਕਦੇ,ਢੁਕਵੇਂ ਸਮੇਂ ਯਾਦ ਕਰ ਕੇ,ਇੱਕ ਵੱਖਰੀ ਕਿਸਮ ਦਾ ਅਨੰਦ ਮਾਣਦਾ ਰਹਿੰਦਾ ਹੈ। ਪਰ ਜਦ ਕੋਈ ਅਨੁਭਵੀ ਸੰਵੇਦਨਸ਼ੀਲ ਵਿਅਕਤੀ,ਆਪਣੀਆਂ ਇਨ੍ਹਾਂ ਭੁੱਲੀਆਂ ਵਿੱਸਰੀਆਂ ਯਾਦਾਂ ਨੂੰ ਸੁੰਦਰ ਸ਼ਬਦ ਚਿੱਤਰਾ ਦਾ ਭੂਸ਼ਨ ਪੀਹਣਾ ਕੇ ਪੇਸ਼ਕਾਰੀ ਕਰਦਾ ਹੈ ਅਤੇ ਪਾਠਕਾਂ ਨਾਲ ਸਾਂਝ ਵਧਾਉਂਦਾ ਹੈ,ਤਾਂ ਨਾ ਕੇਵਲ ਪਾਠਕ ਵਰਗ ਇਨ੍ਹਾਂ ਨੂੰ ਪੜ੍ਹ ਕੇ ਉਸ ਯਾਦ ਦੇ ਭਾਵ ਰਸ ਦਾ ਅਨੰਦ ਹੀ ਮਾਣਦੇ ਹਨ,ਸਗੋਂ ਉਨ੍ਹਾਂ ਰਾਹੀਂ ਆਪਣੀਆਂ ਯਾਦਾਂ ਦੀ ਦੁਨੀਆ ਵਿਚ ਵੀ ਤੁਰ ਜਾਂਦੇ ਹਨ ਅਤੇ ਇਸੇ ਦੇ ਪ੍ਰਵਾਹ ਨਾਲ ਨਾਲ ਉਹ ਇੱਕ ਚਿੱਤ ਹੋ, ਆਪਣੇ ਆਲ਼ੇ ਦੁਆਲੇ ਨੂੰ ਭੁੱਲ ਕੇ,ਅਜਿਹੀ ਕੋਈ ਆਪਣੇ ਨਾਲ ਵਾਪਰੀ ਯਾਦ ਨੂੰ ਤਾਜ਼ਾ ਕਰ ਕੇ ਅਜਬ ਨਿੱਜੀ ਪ੍ਰਤੀਕਰਮ ਦਾ ਅਹਿਸਾਸ ਜਗਾ ਲੈਂਦੇ ਹਨ।

  ਬੱਸ,ਅਜਿਹਾ ਅਹਿਸਾਸ ਜਦ ਕੋਈ ਸਮਰੱਥ ਰਚਨਾ ਨੂੰ ਪੜ੍ਹਦਿਆਂ ਆਪ ਮੁਹਾਰੇ ਜਾਗ ਪਵੇ ਤਾਂ ਉਹ ਲਿਖਤ ਬਹੁਤ ਭਾਵਪੂਰਨ ਅਤੇ ਸ਼ਕਤੀਸ਼ਾਲੀ ਹੋ ਨਿੱਬੜਦੀ ਹੈ।

  ਇਹ ਸੁੰਦਰ ਬਿਆਨ ਆਲ੍ਹਣਾ(ਮਿੰਨੀ ਕਹਾਣੀ) ਨੂੰ ਪੜ੍ਹਦਿਆਂ, ਮੇਰੇ ਮਨ ਵਿਚ ਵੀ ਇੱਕ ਅਜਿਹੀ ਯਾਦ ਦਾ ਅਹਿਸਾਸ ਜਾਗਿਆ ਅਤੇ ਉਹ ਉੱਭਰ ਕੇ ਅੱਖਾਂ ਸਾਹਮਣੇ ਆ ਗਿਆ ਅਤੇ ਮੈਂ ਮੰਨਦਾ ਹਾਂ ਕਿ ਇਹ ਡਾ. ਹਰਦੀਪ ਕੌਰ ਸੰਧੂ ਦੀ ਜਾਦੂਮਈ ਲਿਖਤ ਦਾ ਇੱਕ ਨਿਆਰਾ ਕ੍ਰਿਸ਼ਮਾ ਹੈ,ਜੋ ਵਧਾਈ ਦਾ ਪਾਤਰ ਵੀ ਹੈ ਤੇ ਹੋਰ ਲੇਖਕਾ ਲਈ ਮਾਰਗ ਦਰਸ਼ਨ ਵੀ।
  -0-
  ਸੁਰਜੀਤ ਸਿੰਘ ਭੁੱਲਰ-26-04-2017

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ