ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Apr 2017

ਜੀਉਣ ਦਾ ਰਾਹ

ਗਗਨਾਂ ਦੀ ਗਹਿਰਾਈ ਵਿੱਚੋਂ 
ਢੂੰਡ ਰਿਹਾ ਕੁਝ ਸ਼ਕਲਾਂ ,
ਬ੍ਰਹਿਮੰਡ ਸਾਰਾ ਹੈ ਨਜ਼ਰੀਂ ਘੁਲਿਆ
ਬਿੰਨ ਬੰਧਨ ਦੇ ਅਕਲਾਂ
ਅੱਜ -ਕੱਲ 'ਚੋਂ ਸਮੇਂ ਨੂੰ ਕੱਢਿਆ
ਚੁੰਮ ਕੇ ਕੋਲ ਬਿਠਾਇਆ ,
ਜਿੰਨੇ ਖਾਬ ਉਮਰ ਨੇ ਮਾਣੇ
ਭੈੜੀ ਨਜ਼ਰ ਤੋਂ ਢੱਕ ਲਾਂ ,
ਜੋ ਜੋ ਅੱਜ ਮੈਂ ਚੁੱਕੀ ਫਿਰਦਾ
ਇਹ ਜ਼ਿੰਦਗੀ ਦੀ ਪੂੰਜੀ ,
ਕੁਝ ਵੀ ਹੁਣ ਕੌੜਾ ਨਹੀਂ ਲੱਗਦਾ
ਚਾਹੇ ਲੱਖ ਜ਼ਹਿਰ ਮੈਂ ਚੱਖ ਲਾਂ ,
ਲੋਕਾਂ  ਕੋਲੋਂ ਰਾਹ ਨਹੀਂ ਪੁੱਛਦਾ
ਸਾਰੇ ਰਾਹ ਨੇ ਮੇਰੇ ,
ਧੁੱਪ ਛਾਂ ਨੇ ਆਉਣਾ ਜਾਣਾ
ਕਿਸ ਨੂੰ ਸਾਂਭ ਕੇ ਰੱਖ ਲਾਂ ,
ਦਿਨ ਚੜਦੇ ਨੂੰ ਰੱਜ ਕੇ ਤੱਕਿਆ
ਪੂਰਾ ਦਿਨ ਹੰਢਾਇਆ ,
ਡੁਬਦੇ ਦਿਨ ਤੋਂ ਕਾਹਨੂੰ ਡਰਨਾਂ
ਨਜ਼ਰਾਂ ਭਰ ਕੇ ਤੱਕ ਲਾਂ ।
ਦਿਲਜੋਧ ਸਿੰਘ

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ