ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Apr 2017

ਪਿੰਡ ਦੀ ਫਿਰਨੀ

Surjit Bhullar's Profile Photo, Image may contain: 1 personਇਹ ਕਿਹਾ ਸਮਾਂ ਆ ਗਿਆ ਹੈ
ਹਰ ਪਾਸੇ ਆਦਮ ਬੋ ਆਦਮ ਬੋ ਹੋ ਰਹੀ ਹੈ।
ਸਹਿਮੀਆਂ ਮਾਵਾਂ ਆਪਣੇ ਬੱਚਿਆਂ ਨੂੰ
ਚੁੱਪ ਕਰਾਉਣ ਦੇ ਯਤਨ ਕਰਦੀਆਂ
ਆਪ ਵੀ ਥਰ ਥਰ ਕੰਬ ਰਹੀਆਂ ਨੇ।
ਪਿੰਡਾਂ ਦੇ ਲੋਕ ਕਹਿੰਦੇ ਨੇ-
ਵਰ੍ਹਿਆਂ ਪਿੱਛੋਂ ਆਦਮ ਖੋਰ ਨੇ
ਇਸ ਜੂਹ 'ਤੇ ਫੇਰ ਫੇਰਾ ਪਾਇਆ ਹੈ।
ਉਹ ਜਿਸ ਘਰੋਂ ਵੀ ਆਵਾਜ਼ ਸੁਣਦਾ
ਜਾਂ ਕਿਤੇ ਧਰਮ ਦੀ ਗੱਲ ਛਿੜਦੀ ਸੁਣਦਾ
ਸਵੇਰ ਹੋਣ ਤੋਂ ਪਹਿਲਾਂ ਹੀ
ਘਰ ਵਾਲਿਆਂ ਨੂੰ ਹੜੱਪ ਕਰ ਲੈਂਦਾ ।
ਕਿੰਨੇ ਵਾਰੀ ਪਿੰਡ ਦੇ ਸਿਆਣੇ
ਧੁਖਦੇ ਦਿਲਾਂ 'ਚ ਗ਼ਮ ਲੈ ਕੇ
ਅੱਖਾਂ 'ਚ ਅੰਗਿਆਰੇ ਭਰ ਕੇ
ਰਾਤ ਨੂੰ ਉਹਦੀ ਭਾਲ 'ਚ ਨਿਕਲੇ
ਪਰ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਹੀ
ਪਿੰਡ ਦੀ ਫਿਰਨੀ 'ਤੇ
ਉਨ੍ਹਾਂ ਦੇ ਸਿਰ ਧੜੋਂ ਵੱਖ
ਤੇ ਅੰਗਾਂ ਦੇ ਟੁਕੜੇ ਖਿੱਲਰੇ ਮਿਲਦੇ।
.
ਅੱਜ ਪਿੰਡ ਦੀ ਜਵਾਨ ਪੀੜ੍ਹੀ
ਆਪਣੇ ਸਿਆਣੇ ਬਜ਼ੁਰਗਾਂ ਤੋਂ ਪੁੱਛਦੀ ਹੈ-
ਏਸੇ ਦੈਂਤ ਨੂੰ ਵਧਣ ਫੁੱਲਣ ਦਿੱਤਾ ਹੀ ਕਿਉਂ?
ਸਭ ਆਪਣੇ ਆਪਣੇ ਮੂੰਹਾਂ 'ਤੇ ਹੱਥ ਰੱਖੀ ਚੁੱਪ ਨੇ।
.
ਅਗਲੀ ਸਵੇਰ
ਜੂਹ ਦੇ ਹਰ ਪਾਸੇ
ਲੋਕਾਂ ਦਾ ਇਕੱਠ
ਠਾਠਾਂ ਮਾਰਦਾ ਕਹਿੰਦਾ ਸੁਣਿਆ-
ਪਿੰਡਾਂ ਦੀ ਜਵਾਨ ਪੀੜ੍ਹੀ ਨੇ ਰਲ ਕੇ
ਦੈਂਤ ਦੇ ਦੰਦ ਭੰਨ ਦਿੱਤੇ ਨੇ
ਅਤੇ ਬੰਦੀ ਬਣਾ ਕੇ
ਪਿੰਡ ਦੀ ਫਿਰਨੀ 'ਤੇ ਲਿਆ ਖੜ੍ਹਾ ਕੀਤਾ ਹੈ।
-0-

ਸੁਰਜੀਤ ਸਿੰਘ ਭੁੱਲਰ
23-10-2015 /16
ਨੋਟ : ਇਹ ਪੋਸਟ ਹੁਣ ਤੱਕ 106 ਵਾਰ ਪੜ੍ਹੀ ਗਈ ਹੈ।

7 comments:

  1. 'ਪਿੰਡ ਦੀ ਫਿਰਨੀ' ਕਵਿਤਾ ਅਤਿ ਸੂਖਮ ਵਿਸ਼ੇ ਨੂੰ ਛੋਂਹਦੀ ਹੈ। ਬੜੀ ਨਾਜ਼ੁਕ ਸਥਿਤੀ ਦਾ ਵਰਨਣ ਹੈ। ਆਦਮ ਖੋਰ ਕਿਸੇ ਵੀ ਰੂਪ 'ਚ ਪਿੰਡ ਨੂੰ ਢਾਹ ਲਾ ਰਿਹਾ ਹੈ। ਇਸ ਦੀ ਐਨੀ ਹਿੰਮਤ ਕਿਵੇਂ ਪਈ ਤੇ ਇਹ ਐਨਾ ਤਾਕਤਵਰ ਕਿਉਂ ਬਣ ਗਿਆ ਕਿ ਸਾਰੇ ਪਿੰਡ ਤੋਂ ਇੱਕਲਾ ਆਦਮ -ਖੋਰ ਕਾਬੂ ਨਹੀਂ ਆਉਂਦੈ। ਸਾਰਾ ਪਿੰਡ ਇੱਕ ਪਾਸੇ ਤੇ ਇੱਕਲਾ ਆਦਮ ਖੋਰ ਦੂਜੇ ਪਾਸੇ। ਇਹ ਬੜੀ ਵੱਡੀ ਗੱਲ ਵੱਲ ਸੰਕੇਤ ਹੈ। ਕੌਣ ਹੈ ਇਸ ਦਾ ਜ਼ਿੰਮੇਵਾਰ ? ਬੱਸ ਅਜੋਕੀ ਪੀੜ੍ਹੀ ਇਹੋ ਸਵਾਲ ਕਰਦੀ ਹੈ। ਕੌਣ ਇਸ ਨੂੰ ਪਿੰਡ 'ਚੋਂ ਕੱਢੂ ? ਲੇਖਕ ਨੇ ਬੜੇ ਹੀ ਸੁੱਚਜੇ ਢੰਗ ਨਾਲ ਸਮੱਸਿਆ ਦਾ ਹੱਲ ਕੱਢਣ ਵੱਲ ਵੀ ਸੰਕੇਤ ਕੀਤਾ ਹੈ। ਪਿੰਡ ਨੂੰ ਬਚਾਉਣ ਕੋਈ ਬਾਹਰੋਂ ਨਹੀਂ ਆਵੇਗਾ।
    "ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ" ਦਾ ਪੱਲਾ ਫੜ ਪਿੰਡ ਨੂੰ , ਸਮਾਜ ਨੂੰ ਹਰ ਤਰਾਂ ਦੇ ਆਦਮ ਖੋਰ ਤੋਂ ਬਚਾਇਆ ਜਾ ਸਕਦੈ।
    'ਪਿੰਡ ਦੀ ਫਿਰਨੀ ' ਵਰਗੀ ਇੱਕ ਉੱਤਮ ਰਚਨਾ ਸਾਂਝੀ ਕਰਨ ਲਈ ਭੁੱਲਰ ਜੀ ਵਧਾਈ ਦੇ ਪਾਤਰ ਹਨ।

    ReplyDelete
    Replies
    1. ਆਪ ਵੱਲੋਂ ਭਾਵਪੂਰਨ ਟਿੱਪਣੀ ਅਤੇ ਪ੍ਰਸੰਸਾਮਈ ਸ਼ਬਦਾਂ ਚੋਂ ਉੱਘੜਦੇ ਅਹਿਸਾਸ ਦੀ ਸੁੰਦਰ ਬਿਆਨੀ ਲਈ ਦਿਲੋਂ ਧੰਨਵਾਦ ਕਰਦਾ ਹਾਂ, ਸਤਿਕਾਰਤ 'ਸਫ਼ਰ ਸਾਂਝ' ਜੀ।

      Delete
  2. पिंड दी फिरनी पर
    पिडं की फिरनी के बहाने लेखक ने युगों की पीड़ा को रूप दिया है ।हम कथा कहानियों में नानी दादी की कहानियों में आदम खोर का परिचय पा चुकें हैं ।उस वक्त एक राजकुमार जो युवा पीढ़ी का प्रतिनिधि है उस आदम खोर राक्षस का बध करता है । महाभारत में भी पांडव वनवास के समय ब्राहमन के घर गुप्त वास में ठहरे थे तब उन्होंने भी ऐसे आदम खोर का बध करके गाँव को उसके आतंक से मुक्त किया था ।उसके बाद देश पर विदेशियों के हमले करने वाले भी आदम खोर थे ।आदम बू करने वाले ।
    आज के युग में तो वह आदम खोर नाना रूप धर कर आता है आज भी उसके भय से लोग थर थर काँप रहें है ।लोगों की इस पीड़ा ने लेखक को विचलित कर दिया ।
    इस कविता के रुप में उसका दुख प्रकट हुआ है । आज का आदम खोर है नशे , आतंक , राजनीति के रूल ,
    धन लोलिपों का जनता की मेहनत मारना ।आत्म हत्या ही जिसका परिणाम सामने आता है । यद्यपि हम इस आदम खोर से पिंड को मुक्त करना चाहते हैं लेकिन जब तक हमारा युवावर्ग इस आदम खोर से पिंड को मुक्त करने आगे नहीं आयेगा तब तक कुछ संभव नहीं है । लेखक ने बड़े प्रीतकात्मक ढ़ग से सारे देश की स्थिति का वर्णन कर बहुत ही सहज ढ़ग से युवकों को इस आदम खोर को समाप्त करने की राह सुझाई है , गुहार लगाई है ।
    अगर युवा वर्ग समझे तो सब संभव है ।उनकी यह रचना कल्पना में पिंड के भविष्य की सुंदर छवि अंकित करती है ।गहन गंभीर अनुभवों का धनी ही ऐसे आशा वादी विचारों द्वारा देश के युवकों का पद प्रदर्शक बन सकता है ।बहुत सुंदर सारगर्वित रचना की दाद दिये बिना टिप्पणी करने का उद्देश्य पूरा नहीं होता ।


    Kamla Ghataaura

    ReplyDelete
    Replies
    1. (ਹਿੰਦੀ ਤੋਂ ਪੰਜਾਬੀ ਰੂਪਾਂਤਰ)

      ਪਿੰਡ ਦੀ ਫਿਰਨੀ ਦੇ ਬਹਾਨੇ ਲੇਖਕ ਨੇ ਜੁਗਾਂ ਦੀ ਪੀੜਾ ਨੂੰ ਰੂਪ ਦਿੱਤਾ ਹੈ। ਅੱਸੀ ਕਥਾ ਕਹਾਣੀਆਂ ਵਿੱਚ ਨਾਨੀ ਦਾਦੀ ਦੀਆਂ ਕਹਾਣੀਆਂ ਵਿੱਚ ਆਦਮ ਖੋਰ ਦਾ ਜਾਣ ਪਹਿਚਾਣ ਪਾ ਚੁੱਕੇ ਹਾਂ। ਉਸ ਵਕਤ ਇੱਕ ਰਾਜਕੁਮਾਰ ਜੋ ਜਵਾਨ ਪੀੜ੍ਹੀ ਦਾ ਪ੍ਰਤੀਨਿਧੀ ਹੈ,ਉਸ ਆਦਮ ਖੋਰ ਰਾਕਸ਼ਸ ਦਾ ਹੱਤਿਆ ਕਰਦਾ ਹੈ। ਮਹਾਂਭਾਰਤ ਵਿੱਚ ਵੀ ਪਾਂਡਵ ਬਣਵਾਸ ਦੇ ਸਮੇਂ ਬ੍ਰਾਹਮਣ ਦੇ ਘਰ ਗੁਪਤ ਰਿਹਾਇਸ਼ ਵਿੱਚ ਠਹਿਰੇ ਸਨ, ਤਦ ਉਨ੍ਹਾਂ ਨੇ ਵੀ ਅਜਿਹੇ ਆਦਮ ਖੋਰ ਦੀ ਹੱਤਿਆ ਕਰ ਕੇ ਪਿੰਡ ਨੂੰ ਉਸ ਦੇ ਸੰਤਾਪ ਵੱਲੋਂ ਆਜ਼ਾਦ ਕੀਤਾ ਸੀ। ਉਸ ਦੇ ਬਾਅਦ ਦੇਸ਼ ਉੱਤੇ ਵਿਦੇਸ਼ੀਆਂ ਦੇ ਹਮਲੇ ਕਰਨ ਵਾਲੇ ਵੀ ਆਦਮ ਖੋਰ ਸਨ। ਆਦਮ ਬਦਬੂ ਕਰਨ ਵਾਲੇ ।

      ਅਜੋਕੇ ਯੁੱਗ ਵਿੱਚ ਤਾਂ ਉਹ ਆਦਮ ਖੋਰ ਅਨੇਕ ਰੂਪ ਧਰ ਕਰ ਆਉਂਦਾ ਹੈ। ਅੱਜ ਵੀ ਉਸ ਦੇ ਡਰ ਵੱਲੋਂ ਲੋਕ ਥਰ ਥਰ ਕੰਬ ਰਹੇ ਹਨ। ਲੋਕਾਂ ਦੀ ਇਸ ਪੀੜਾ ਨੇ ਲੇਖਕ ਨੂੰ ਵਿਚਲਿਤ ਕਰ ਦਿੱਤਾ।

      ਇਸ ਕਵਿਤਾ ਦੇ ਰੂਪ ਵਿੱਚ ਉਸ ਦਾ ਦੁੱਖ ਜ਼ਾਹਿਰ ਹੋਇਆ ਹੈ। ਅਜੋਕਾ ਆਦਮ ਖੋਰ ਹੈ -ਨਸ਼ੇ,ਸੰਤਾਪ,ਰਾਜਨੀਤੀ ਦੇ ਰੂਲ ,
      ਪੈਸਾ ਲੋਲਿਪੋਂ ਦਾ ਜਨਤਾ ਦੀ ਮਿਹਨਤ ਮਾਰਨਾ। ਆਤਮ ਹੱਤਿਆ ਹੀ ਜਿਸ ਦਾ ਨਤੀਜਾ ਸਾਹਮਣੇ ਆਉਂਦਾ ਹੈ। ਹਾਲਾਂਕਿ ਅੱਸੀ ਇਸ ਆਦਮ ਖੋਰ ਵੱਲੋਂ ਪਿੰਡ ਨੂੰ ਆਜ਼ਾਦ ਕਰਨਾ ਚਾਹੁੰਦੇ ਹਾਂ, ਲੇਕਿਨ ਜਦੋਂ ਤੱਕ ਸਾਡਾ ਯੁਵਾ ਵਰਗ ਇਸ ਆਦਮ ਖੋਰ ਵੱਲੋਂ ਪਿੰਡ ਨੂੰ ਆਜ਼ਾਦ ਕਰਨ ਅੱਗੇ ਨਹੀਂ ਆਵੇਗਾ ਤਦ ਤੱਕ ਕੁੱਝ ਸੰਭਵ ਨਹੀਂ ਹੈ। ਲੇਖਕ ਨੇ ਵੱਡੇ ਪ੍ਰਤੀਕਾਤਮਿਕਤਾ ਵੱਲੋਂ ਸਾਰੇ ਦੇਸ਼ ਦੀ ਹਾਲਤ ਦਾ ਵਰਣਨ ਕਰ ਬਹੁਤ ਹੀ ਸਹਿਜਤਾ ਵੱਲੋਂ ਜਵਾਨਾਂ ਨੂੰ ਇਸ ਆਦਮ ਖੋਰ ਨੂੰ ਖ਼ਤਮ ਕਰਨ ਦੀ ਰਾਹ ਸੁਝਾਈ ਹੈ, ਗੁਹਾਰ ਲਗਾਈ ਹੈ।

      ਜੇਕਰ ਜਵਾਨ ਵਰਗ ਸਮਝੇ ਤਾਂ ਸਭ ਸੰਭਵ ਹੈ। ਉਨ੍ਹਾਂ ਦੀ ਇਹ ਰਚਨਾ ਕਲਪਨਾ ਵਿੱਚ ਪਿੰਡ ਦੇ ਭਵਿੱਖ ਦੀ ਸੁੰਦਰ ਛਵੀ ਅੰਕਿਤ ਕਰਦੀ ਹੈ। ਗਹਿਨ ਗੰਭੀਰ ਅਨੁਭਵਾਂ ਦਾ ਧਨੀ ਹੀ ਅਜਿਹੇ ਆਸ ਵਾਦੀ ਵਿਚਾਰਾਂ ਦੁਆਰਾ ਦੇਸ਼ ਦੇ ਜਵਾਨਾਂ ਦਾ ਪੱਥ ਪ੍ਰਦਰਸ਼ਨ ਬਣ ਸਕਦਾ ਹੈ।
      ਬਹੁਤ ਸੁੰਦਰ ਸਾਰਗਰ੍ਵਿਤ ਰਚਨਾ ਦੀ ਦਾਦ ਦਿੱਤੇ ਬਿਨਾਂ ਟਿੱਪਣੀ ਕਰਨ ਦਾ ਉਦੇਸ਼ ਪੂਰਾ ਨਹੀਂ ਹੁੰਦਾ ।

      ਕਮਲਾ ਘਟਾਔਰਾ

      Delete
    2. ਆਪ ਜੀ ਦੀ ਸਾਰਥਿਕ ਟਿੱਪਣੀ ਪੜ੍ਹ ਕੇ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਵੀ ਸਾਹਿਤ ਦੀ ਇੱਕ ਸੁੰਦਰ ਵੰਨਗੀ ਹੋਵੇ।ਆਪ ਮੌਲਿਕ ਲਿਖਤ ਨੂੰ ਐਨੇ ਗੋਹ ਨਾਲ ਪੜ੍ਹ ਕੇ ਸਹੀ ਵਿਚਾਰ ਪੇਸ਼ ਕਰਦੇ ਹੋ ਕਿ ਉਸ ਵਿਚ ਵੀ ਵਿਚਾਰਾਂ ਦੀ ਹੋਰ ਸਪਸ਼ਟਤਾ ਹੋ ਜਾਂਦੀ ਹੈ। ਮੈਂ ਦਿਲੋਂ ਆਪ ਦਾ ਅਤਿ ਧੰਨਵਾਦੀ ਹਾਂ ਸਤਿਕਾਰਤ ਕਮਲਾ ਘਟਾਔਰਾ ਜੀ।

      ਸੁਰਜੀਤ ਸਿੰਘ ਭੁੱਲਰ

      Delete
  3. ਆਪਣੇ ਅੱਜ ਅਤੇ ਭਵਿੱਖ ਦਾ ਫੈਸਲਾ ਤਾਂ ਲੋੱਕਾਂ ਨੇ ਆਪ ਹੀ ਕਰਨਾ ਹੈ ਕਿ ਆਪਣੇ ਪਿੰਡ ਦੀ ਫਿਰਨੀ ਦੈਤਾਂ ਦੇ ਹਵਾਲੇ ਕਰਨੀ ਹੈ ਜਾਂ ਚੰਗੀ ਸੋਚ ਵਾਲੇ ਲੋੱਕਾਂ ਦੇ ਹਵਾਲੇ । ਕਵਿਤਾ ਵਿਚ ਇਹ ਸਪਸ਼ਟ ਹੈ ਕਿ ਤਬਦੀਲੀ ਆ ਸਕਦੀ ਹੈ ਅਗਰ ਲੋਕ ਇਮਾਨਦਾਰੀ ਨਾਲ ਕੋਸ਼ਿਸ਼ ਕਰਣ।

    ReplyDelete
    Replies
    1. ਸਹੀ ਵਿਚਾਰ ਲਈ ਆਪ ਦਾ ਦਿਲੋਂ ਧੰਨਵਾਦੀ ਹਾਂ ,Diljodh Singh ਜੀ।

      ਸੁਰਜੀਤ ਸਿੰਘ ਭੁੱਲਰ

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ