ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Apr 2017

ਕੱਚੀ ਕਾਪੀ

Image result for old notebook clipart



ਮੌਸਮ ਭਾਵੇਂ ਬਹੁਤਾ ਠੰਡਾ ਨਹੀਂ ਸੀ,ਪਰ ਤੇਜ਼ ਹਵਾ ਚੱਲ ਰਹੀ ਸੀ। ਲੱਗਦਾ ਸੀ ਕਿ ਕਾਲੀ -ਬੋਲ਼ੀ ਹਨ੍ਹੇਰੀ ਹੁਣੇ ਹੀ  ਜਾਵੇਗੀ। ਸਾਈਕਲ ਦੇ ਪੈਡਲ ਬੜੀ ਕਾਹਲ਼ੀ -ਕਾਹਲ਼ੀ ਵੱਜ ਰਹੇ ਸਨ ਪਰ ਤੇਜ਼ ਹਵਾ ਓਨੇ ਹੀ ਜ਼ੋਰ ਨਾਲ ਪਿੱਛੇ ਨੂੰ ਧਕੇਲ ਦਿੰਦੀ। ਕਦੇ ਕਦੇ ਐਸਾ ਵਰੋਲਾ ਆਉਂਦਾ ਜੋ ਸਾਈਕਲ ਨੂੰ ਸੱਜੇ -ਖੱਬੇ ਧੱਕ ਦਿੰਦਾ  ਸਾਈਕਲ ਦੀ ਚੇਨ ' ਫੱਸੇ ਚੁੰਨੀ ਦੇ ਪੱਲੇ ਨੇ ਉਸ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਸੀ। ਉਹ ਤਾਂ ਪਹਿਲਾਂ ਹੀ ਸਕੂਲੋਂ ਲੇਟ ਸੀ ਉਪਰੋਂ ਬੇਕਿਰਕਾ ਮੌਸਮ। ਪਰ ਮੌਸਮ ਦੇ ਕਹਿਰ ਨਾਲ ਲੜਦੀ ਉਹ ਸਕੂਲ ਅੱਪੜ ਗਈ ਚਾਹੇ ਕੁਝ ਪੱਛੜ ਕੇ ਹੀ ਸਹੀ। 
               ਦਰਅਸਲ ਅੱਜ ਕੱਚੀ ਕਾਪੀ ਬਣ ਗਈ ਸੀ ਉਸ ਦੀ ਬੇਲੋੜੀ ਦੇਰੀ ਦਾ ਕਾਰਨ। ਅਜਬ ਕਸ਼ਮਕਸ਼ ' ਉਲਝੀ ਉਹ ਕਿੰਨਾ ਹੀ ਚਿਰ ਭਾਲਦੀ ਰਹੀ ਪਰ ਘਰੋਂ ਰੁਖ਼ਸਤ ਹੋਣ ਤੱਕ ਉਸ ਨੂੰ ਕੱਚੀ ਕਾਪੀ ਲੱਭੀ ਹੀ ਨਹੀਂ ਸੀ। ਸਭ ਤੋਂ ਵਿਲੱਖਣ ਕਾਪੀ ਸੀ ਇਹ ਜੋ ਹਰ ਵਿਸ਼ੇ ਨੂੰ ਸੰਭਾਲਦੀ ਸੀ। ਅਗਲੇਰੀ ਜਮਾਤ ਦੇ ਟੰਬੇ 'ਤੇ ਬੈਠਦਿਆਂ ਹੀ ਕੱਚੀ ਤੋਂ ਰਫ਼ ਕਾਪੀ ਬਣੀ ਦਿਲਾਂ 'ਤੇ ਰਾਜ ਕਰਨ ਵਾਲੀ ਇਹ ਅਨੋਖੀ ਸ਼ੈਅ ਅੱਜ ਗੁੰਮਸ਼ੁਦਾ ਸੀ। ਉਸ ਨੂੰ ਆਪਣਾ ਆਪਾ ਅੱਜ ਅੱਧਾ ਅਧੂਰਾ ਤੇ ਖ਼ਾਲੀ -ਖ਼ਾਲੀ ਜਿਹਾ ਜਾਪ ਰਿਹਾ ਸੀ। 
       ਸਕੂਲ ਲੱਗਣ ਦੀ ਇਹ ਤੀਜੀ ਘੰਟੀ ਸੀ। ਮਾਹੌਲ ਭਾਵੇਂ ਕਿੰਨਾ ਵੀ ਸਹਿਜ ਕਿਉਂ ਨਾ ਹੋਵੇ ਪਰ ਉਸ ਦਾ ਧਿਆਨ ਉਖੜਨਾ ਸੁਭਾਵਿਕ ਸੀ। ਕੱਚੀ ਥਾਂ 'ਤੇ ਵਿਸ਼ੇ ਟਾਟਾਂ ਉੱਤੇ ਛਤਰੀ ਬਣੀ ਭਾਰੀ ਟਾਹਲੀ ਦੀ ਬੁੱਕਲ ' ਬੈਠਿਆਂ ਉਸ ਦੀ ਸੋਚ ਕੱਚੀ ਕਾਪੀ ਦੇ ਪੰਨੇ ਹੀ ਫ਼ਰੋਲ ਰਹੀ ਸੀ। ਢੇਰ ਯਾਦਾਂ ਜੁੜੀਆਂ ਸਨ ਓਸ ਕੱਚੀ ਕਾਪੀ ਨਾਲ - ਕਿਤੇ ਅਣਕਹੇ ਅਹਿਸਾਸਅਣਜਾਣਿਆ ਗੁੱਸਾ ਤੇ ਕਿਤੇ ਉਦਾਸੀ ਤੇ ਅਣਭੋਲ ਮਜ਼ਾਕ। ਜਿਵੇਂ ਕੋਈ ਖ਼ਾਸ ਅੰਦਾਜ਼ ਸੰਕੇਤਕ ਭਾਸ਼ਾ ਦਾ ਸ਼ਬਦਕੋਸ਼ ਹੋਵੇ। ਅਪਲਕ ਨਿਹਾਰਣਯੋਗ ਬਹੁਪਰਤੀ ਬਿੰਬਾਵਲੀ ਵਾਲਾ  
      ਕਹਿੰਦੇ ਨੇ ਕਿ ਰੋਟੀ ਦਾ ਬਦਲ ਤਾਂ ਰਾਟੀ ਹੋ ਸਕਦੈ ਪਰ ਉਸ ਦੀ ਕਾਪੀ ਦਾ ਕੋਈ ਬਦਲ ਨਹੀਂ ਸੀ। ਬਿਨਾਂ ਕਿਸੇ ਫ਼ਹਿਰਿਸਤ ਤੇ ਬਿਨਾਂ ਕਿਸੇ ਹਾਸ਼ੀਏ ਤੋਂ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਕਰਦੀ ਕਾਪੀ  ਨਾ ਜਿਲਦ ਮੜ੍ਹ ਇਸ ਨੂੰ ਸਾਫ਼ ਰੱਖਣ ਦੀ ਚਿੰਤਾ ਤੇ ਨਾ ਪੰਨੇ ਫਾੜਨ ਦਾ ਭੈਅ ਇਸੇ ਕਾਪੀ ਦੇ ਪੰਨਿਆਂ ਨਾਲ ਕਦੇ ਨਿੱਕੇ- ਨਿੱਕੇ ਅਰਮਾਨਾਂ ਦੀਆਂ ਕਿਸ਼ਤੀਆਂ ਬਣਦੀਆਂ ਤੇ ਕਦੇ ਖ਼ਿਆਲ ਉਡਾਰੀਆਂ ਨਾਲ ਉੱਡਣੇ ਜਹਾਜ਼। ਪਹਿਲੇ ਪੰਨੇ 'ਤੇ ਫ਼ੁੱਲ -ਪੱਤੀਆਂ ਉਕਰ ਕੇ ਨਾਂ ਲਿਖਿਆ ਜਾਂਦਾ ਤੇ ਆਖ਼ਿਰੀ ਪੰਨੇ 'ਤੇ  ਅਲੋਕਾਰੀਆਂ ਕਲਾ ਕ੍ਰਿਤੀਆਂ।
            ਉਸ ਦੇ ਬਸਤੇ ' ਹੋਰ ਕੁਝ ਹੋਵੇ ਨਾ ਹੋਵੇ ਪਰ ਮਹਿਕਦੇ ਪੰਨਿਆਂ ਵਾਲੀ ਕੱਚੀ ਕਾਪੀ ਜ਼ਰੂਰ ਹੁੰਦੀ ! ਕਿਸੇ ਪੰਨੇ ' ਗੁਲਾਬ ਰੱਖ ਸੁਕਾਇਆ ਜਾਂਦਾ ਤੇ ਕਿਸੇ ਪੰਨੇ 'ਤੇ  ਪਿੱਪਲ ਦਾ ਪੱਤਾ ਜਾਲੀਨੁਮਾ ਬਣਾਇਆ ਜਾਂਦਾ। ਕਦੇ ਗੇਂਦਾ, ਚਮੇਲੀ,ਕਲੀ ,ਗੁਲਾਬ ਦੀਆਂ ਪਰਚੀਆਂ ਬਣਦੀਆਂ ਤੇ ਕਦੇ ਰਾਜਾ, ਮੰਤਰੀ, ਚੋਰ, ਸਿਪਾਹੀ ਦੀਆਂ। ਕਦੇ ਇੱਕ ਸਿੱਕੇ ਨੂੰ ਦੂਜੇ 'ਤੇ ਘਸਾ -ਘਸਾ ਸਿੱਕੇ ਉੱਕਰੇ ਜਾਂਦੇ ਤੇ ਕਦੇ ਚਹੁ ਖੂੰਜੇ ਖ਼ਾਨੇ ਵਾਹ ਚਾਉਸਰ ਖੇਡੀ ਜਾਂਦੀ। ਸਿਆਹੀ ਦੀ ਦਵਾਤ ਡੁੱਲਣ 'ਤੇ ਕਦੇ ਕੋਈ ਵਰਕਾ ਸਿਆਹੀ -ਚੂਸ ਵੀ ਬਣ ਜਾਂਦਾ ਤੇ ਕਦੇ ਨਿੱਕੀ ਜਿਹੀ ਕਾਤਰ ਜਮਾਤ 'ਚ ਗਪੁਤ ਸੁਨੇਹਿਆਂ ਦਾ ਪ੍ਰਵਾਹ ਕਰਦੀ। ਕੋਈ ਕੁਝ ਵੀ ਲੈ ਸਕਦਾ ਸੀ ਉਸ ਦੇ ਬਸਤੇ ਚੋਂ ਪਰ ਕੱਚੀ ਕਾਪੀ ਨੂੰ ਛੋਹਣ ਦੀ ਇਜ਼ਾਜਤ ਕਿਸੇ ਨੂੰ ਨਾ ਹੁੰਦੀ। ਪਰ ਅੱਜ ਤਾਂ ਗਧੇ ਦੇ ਸਿੰਗਾਂ ਵਾਂਗ ਬਸਤੇ 'ਚੋਂ ਹੀ ਗਾਇਬ ਸੀ ਉਸ ਦੀ ਕੱਚੀ ਕਾਪੀ  
           ਉਸ ਨੂੰ ਲੱਗਾ ਕਿ ਜਿਵੇਂ ਉਸ ਦੇ ਹੰਝੂ ਭਿੱਜੇ ਅਣਕਹੇ ਹਰਫ਼ਾਂ ਨਾਲ ਕੱਚੀ ਕਾਪੀ ਦੇ ਸਫ਼ੇ ਸਿੱਲ੍ਹੇ ਹੋ ਗਏ ਹੋਣ। ਹਾਸਿਆਂ ਤੇ ਰੋਸਿਆਂ ਦਾ ਭਾਰ ਢੋਂਦੀ ਕੱਚੀ ਕਾਪੀ ਅਚਾਨਕ ਉਸ ਦੇ ਮੂਹਰੇ ਆਣ ਖੁੱਲ੍ਹ ਗਈ ਹੋਵੇ ਇਹ ਕੋਈ ਸੁਪਨਾ ਨਹੀਂ ਸਗੋਂ ਹਕੀਕਤ ਹੀ ਤਾਂ ਸੀ ਜਦੋਂ ਕਿਸੇ ਸਹਿਪਾਠਣ ਨੇ ਉਸ ਦੀ ਗੁਆਚੀ ਕਾਪੀ ਉਸ ਨੂੰ ਆਣ ਫੜਾਈ ਸੀ। ਉਸ ਦੇ ਮਨ ' ਵਗਦੇ 'ਵਾ ਵਰੋਲ਼ਿਆਂ ਨੂੰ ਹੁਣ ਠੱਲ੍ਹ ਪੈ ਗਈ ਸੀ ਤੇ ਮੋਹ ਲਿਬਰੇਜ਼ ਹੱਥ ਘੁੱਟਣੀਆਂ ਨੇ ਧੰਨਵਾਦ ਕੀਤਾ ਸੀ। ਅਛੋਪਲੇ ਹੀ ਠੰਡੀ ਹਵਾ ਰੁਮਕਣ ਲੱਗੀ ਸੀ। ਉਸ ਨੇ ਟਾਹਲੀ ਦੇ ਕਿਰਦੇ ਪੱਤਿਆਂ 'ਚੋਂ ਚੁੱਕ ਇੱਕ ਪੱਤਾ ਕੱਚੀ ਕਾਪੀ ' ਫਿਰ ਸਾਂਭ ਲਿਆ ਸੀ। 
             

ਟਾਹਲੀ ਦੀ ਛਾਂ 
ਕੱਚੀ ਕਾਪੀ ਛੋਹਣ 
ਸਿਲ੍ਹੀਆਂ ਅੱਖਾਂ। 


ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 235 ਵਾਰ ਪੜ੍ਹੀ ਗਈ ਹੈ।
**************************************************************** <

25 comments:

  1. ਵਾਹ ਬਹੁਤ ਖੂਬ਼ ਜੀ ਸੱਚ ਮੁਚ ਸਕੂਲ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਜੀ ਕੱਚੀ ਕਾਪੀ ਨੇ ਮੈਨੂਂ ਯਾਦ ਦੁਕੀਆ ਟਿੱਕੀਆਂ ਪੰਜੇ ਦਸੇ ਛਾਪਦੇ ਸੀ ਅਸੀ ਵੀ !ਕੱਚੀ ਕਾਪੀ ਦੇ ਪਿਛੇ ਕਈ ਵਾਰੀ ਦਿਲ ਦੇ ਵਲਵਲੇ ਵੀ ਉਲੀਕ ਦਿੰਦੇ ਸੀ !

    ReplyDelete
    Replies
    1. ਆਪਣੇ ਕੀਮਤੀ ਸਮੇਂ 'ਚੋਂ ਕੁਝ ਪਲ ਮੇਰੀ ਕੱਚੀ ਕਾਪੀ ਦੇ ਲੇਖੇ ਲਾਉਣ ਲਈ ਬਹੁਤ ਹੁਤ ਧੰਨਵਾਦ ਨਿਰਮਲ ਭੈਣ ਜੀ। ਇਸ ਲਿਖਤ ਨੇ ਆਪ ਨੂੰ ਬਚਪਨ ਦੇ ਦਿਨ ਯਾਦ ਕਰਵਾ ਦਿੱਤੇ , ਲਿਖਣਾ ਸਫ਼ਲ ਹੋਇਆ। ਸਾਂਝ ਪਾਉਣ ਲਈ ਇੱਕ ਵਾਰ ਫੇਰ ਧੰਨਵਾਦ।

      Delete
  2. ਜਿਵੇਂ ਇਹ ਲੜਕੀ ਕੱਚੀ ਕਾਪੀ ਤੋਂ ਬਿਨਾ ਅਧੂਰੇਪਣ ਦੇ ਅਹਿਸਾਸ ਨਾਲ ਉਸ ਦਿਨ ਦਾ ਸੰਤਾਪ ਹੰਢਾ ਰਹੀ ਸੀ। ਬਿਲਕੁੱਲ ਇਸੇ ਤਰਾਂ ਹੀ ਸਧਾਰਣ ਇੰਨਸਾਨ ਜੀਵਨ ਵਿੱਚ ਸਾਂਭ ਕੇ ਰੱਖੀਆਂ ਪਰ ਨਾ ਲੱਭੀਆਂ ਕੱਚੀਆਂ ਕਾਪੀਆਂ ਦੇ ਨਾਟਕ ਦਾ ਨਾਇਕ ਜਾਂ ਨਾਇਕਾ ਬਣ ਕੇ ਰਹਿ ਜਾਂਦਾ ਹੈ। ਨਿੱਕੀਆਂ ਮੋਟੀਆਂ ਲਕੀਰਾਂ, ਸਾਂਭ ਕੇ ਰੱਖੀਆਂ ਫ਼ੋਟੋਆਂ, ਆਪ ਕਿਆਸੇ ਚਿੱਤਰਾਂ ਜਾਂ ਅਣਕਹੇ ਸ਼ਬਦਾਂ ਦੀ ਖੁੱਸ ਗਈ ਕੱਚੀ ਕਾਪੀ ਜੋ ਇੱਕ ਲਈ ਰੱਦੀ ਦੀ ਮੁੱਠ ਹੋ ਸਕਦੀ ਹੈ ਅਤੇ ਦੂਜੇ ਲਈ ਯਾਦਾਂ ਦਾ ਕੀਮਤੀ ਖ਼ਜ਼ਾਨਾ।

    ReplyDelete
    Replies
    1. ਅਮਰੀਕ ਜੀ ਮੇਰੀ ਕੱਚੀ ਕਾਪੀ ਦੇ ਅਹਿਸਾਸਾਂ ਨੂੰ ਜ਼ਿੰਦਗੀ ਦੇ ਦੂਸਰੇ ਪਹਿਲੂਆਂ ਨਾਲ ਜੋੜ ਇਸ ਨੂੰ ਨਵੇਂ ਅਰਥ ਦੇ ਦਿੱਤੇ ਆਪ ਨੇ। ਜ਼ਿੰਦਗੀ ਦੀਆਂ ਗੁਆਚੀਆਂ ਕੱਚੀਆਂ ਕਾਪੀਆਂ ਜੇ ਲੱਭ ਜਾਨ ਤਾਂ ਹਰ ਪਲ ਕਿੰਨਾ ਸੁਖਾਲਾ ਹੋ ਜਾਵੇ। ਬਸ਼ਰਤੇ ਅਸੀਂ ਇਸ ਨੂੰ ਰੱਦੀ ਨਾ ਸਮਝਿਆ ਹੋਵੇ। ਇਹਨਾਂ ਕੱਚੀਆਂ ਕਾਪੀਆਂ 'ਚ ਹੀ ਜੀਵਨ ਦੇ ਜਿਉਣ ਜੋਗੇ ਪਲ ਛੁਪੇ ਹੁੰਦੇ ਨੇ। ਲੋੜ ਹੈ ਬੱਸ ਆਪਣੀ ਸੋਚ ਨੂੰ ਮੋਕਲਾ ਕਰ ਉਹਨਾਂ ਪਲ ਨੂੰ ਜਿਉਣ ਦੀ।

      ਵੱਡਮੁੱਲੇ ਵਿਚਾਰਾਂ ਨਾਲ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।


      Delete
    2. ਤੁਹਾਡੇ ਤਾਕਤਵਰ ਸ਼ਬਦਾਂ ਨੇ ਰੂ੍ਹ ਦੇ ਨੇਤਰ ਨਮ ਕਰ ਦਿੱਤੇ। ਅਾਪਦੀ ਨਿਰਮਲ ਚੰਗਿਆਈ ਨੂੰ ਪ੍ਰਨਾਮ।

      Delete
  3. wonderful ! time travel ਕਰਾ ਦਿਆ ਅਤੀਤ ਮੇਂ ਲੇਜਾਕਰ । ਲਗਤਾ ਹੈ ਸਮਾਧੀ ਲਗਾ ਕਰ ਏਕ ਏਕ ਪਲ ਕੋ ਧਿਆਨ ਮੇਂ ਲਾਕਰ ਕੱਚੀ ਕਾਪੀ ਕੀ ਰਚਨਾ ਕੀ ਹੈ ।
    ਵਿਦਿਆਰਥੀ ਜੀਵਨ ਕਾ ਚਿਤਰ ਖੀਂਚ ਕਰ ਸਾਮਨੇ ਰਖ ਦਿਆ । ਜਿਸਨੇ ਵੀ ਪੜਾ ਹੋਗਾ ਅਪਨੇ ਜੀਵਨ ਕੇ ਉਸ ਏਕ ਦਿਨ ਕੋ ਦੁਵਾਰਾ ਜੀ ਲਿਆ ਹੋਗਾ । ਮੈਂਨੇ ਤੋ ਪੜ ਕਰ ਖੂਬ ਆਨਂਦ ਮਾਨਾ ਹੈ ।ਗਧੇ ਕੇ ਸਿਰ ਸੇ ਸਿਂਗ ਕਾ ਚਲੇ ਜਾਨਾ ਭੀ ਖੂਬ ਫਬ ਗਿਆ ਹੈ ਇਸ ਮੇਂ ਔਰ ਬੇਕਿਰਕਾ ਮੌਸਮ ਸ਼ਬਦ ਬੜੇ ਜੱਚਦੇ ਹਨ ।

    ReplyDelete
    Replies
    1. ਕਿਸੇ ਪਾਠਕ ਨੇ ਪੁੱਛਿਆ ਸੀ ਕਿ ਆਪ ਐਨੇ ਐਨੇ ਦਿਨ ਗਾਇਬ ਕਿਉਂ ਹੋ ਜਾਂਦੇ ਹੋ। ਤਾਂ ਜਵਾਬ ਇਹੋ ਸੀ ਕਿ ਸਾਹਿਤਕ ਸਮਾਧੀ ਲਾ ਚੰਗਾ ਸਾਹਿਤ ਲੱਭਣ ਤੇ ਪੜ੍ਹਨ ਦੀ ਕੋਸ਼ਿਸ਼ 'ਚ ਗੈਰ ਹਾਜ਼ਰੀ ਲਗ ਜਾਂਦੀ ਹੈ। ਆੱਪ ਨੇ ਵੀ ਓਹੀਓ ਗੱਲ ਦੁਹਰਾ ਦਿੱਤੀ। ਜੀ ਹਾਂ ਇਹ ਕੱਚੀ ਕਾਪੀ ਲੱਭਣ ਲਈ ਸਮਾਂ ਤੇ ਇਕਗਰਤਾ ਤਾਂ ਚਾਹੀਦੀ ਹੀ ਸੀ। ਸੋ ਮੈਂ ਪਾਠਕ ਦੇ ਨਿੱਘੇ ਹੁੰਗਾਰਿਆਂ ਤੋਂ ਅੰਦਾਜ਼ਾ ਲਾ ਲਿਆ ਕਿ ਲਿਖਣਾ ਸਫ਼ਲ ਹੋਇਆ। ਜਦੋਂ ਕੋਈ ਲਿਖਤ ਪਾਠਕ ਨੂੰ ਉੱਥੇ ਲੈ ਜਾਵੇ ਜਿੱਥੋਂ ਦੀ ਇਹ ਗੱਲ ਕਰ ਰਹੀ ਹੋਵੇ ਤਾਂ ਸਮਝੋ ਆਪ ਦਾ ਕਿਹਾ ਪਾਠਕ ਦੀ ਰੂਹ ਤੱਕ ਅੱਪੜ ਗਿਆ। ਆਪ ਨੂੰ ਲਿਖਤ ਪੜ੍ਹ ਕੇਅਨੰਦ ਆਇਆ , ਸੱਚ ਜਾਣਿਓ ਮੈਨੂੰ ਵੀ ਇਹ ਲਿਖਦਿਆਂ ਬਹੁਤ ਅਨੰਦ ਆਇਆ ਸੀ। ਆਪ ਦੇ ਨਿੱਘੇ ਵਿਚਾਰਾਂ ਲਈ ਸ਼ੁਕਰੀਆ ਜੀਓ।

      Delete
  4. Jo ehsas tuc likhde o oh vakai kabletareef ne

    ReplyDelete
  5. ਅਹਿਸਾਸਾਂ ਨੂੰ ਜਦੋਂ ਕੋਈ ਰੂਹ 'ਚ ਉਤਾਰ ਲੈਂਦੈ ਤਾਂ ਸਕੂਨ ਮਿਲਣਾ ਸੁਭਾਵਿਕ ਹੈ। ਲੋੜ ਹੈ ਬੱਸ ਦੋ ਪਲ ਖਲੋ ਹੁੰਗਾਰਾ ਭਰਨ ਦੀ। ਤਹਿ ਦਿਲੋਂ ਸ਼ੁਕਰੀਆ ਜੀ ।

    ReplyDelete
  6. ਕਹਾਣੀ ਹੈ ਹੀ ਬਹੁਤ ਸੁਆਦ ! ਸੱਚੀ ਜਿਵੇਂ ਮੇਰੀ ਆਪਣੀ ਕੱਚੀ ਕਾਪੀ ਮਿਲ ਗਈ ਹੋਵੇ। ਓਹ ਮਾਸੂਮੀਅਤ ਤੇ ਬਸਤਾ ਵੀ ਯਾਦ ਆ ਗਿਆ। ਬਹੁਤ ਕੁਝ ਯਾਦ ਆਇਆ -ਸਿੱਕੇ ਘਸਾਉਣਾ , ਫ਼ੁੱਲ ਰੱਖਣੇ , ਚੋਰ ਸਿਪਾਹੀ ਖੇਡਣਾ ਆਦਿ।

    ReplyDelete
  7. Story of 'Kachi kappi' is beautifully written.

    ReplyDelete
  8. ਵਾਹ ! ਕੱਚੀ ਕਾਪੀ ਸਾਡੀ ਸਭ ਦੀ ਕਹਾਣੀ !

    ReplyDelete
  9. Wow ! wonderful depiction of child's mind. Reminds us of our own childhood.

    ReplyDelete
  10. My comments on ‘ਕੱਚੀ ਕਾਪੀ’

    ਲੇਖਕਾ ਦਰਅਸਲ ਦਾਰਸ਼ਨਿਕ ਗੁਣ ਵਾਲੀ ਕਵਿੱਤਰੀ ਹੈ ਅਤੇ ਨਾਲ ਹੀ ਪ੍ਰਕਿਰਤੀ ਦੀ ਸ਼ਬਦ ਚਿੱਤਰਕਾਰਾ ਵੀ।ਇਨ੍ਹਾਂ ਦੋਹਾਂ ਗੁਣਾਂ ਕਾਰਨ,ਜਦ ਉਹ ਕੋਈ ਕਾਵਿ ਕਿਰਤ-ਹਾਇਬਨ-ਸਿਰਜਦੀ ਹੈ,ਤਾਂ ਉਸ ਦੀ ਸ਼ੈਲੀ ਵਿਚ ਦੂਜਿਆਂ ਨਾਲੋਂ ਕਿਤੇ ਵੱਧ ਭਿੰਨਤਾ ਤੇ ਸਕਾਰਾਤਮਿਕ ਗੁਣਾਂ ਦੀ ਵਿਲੱਖਣਤਾ ਦਿਸਦੀ ਹੈ।
    ‘ਕੱਚੀ ਕਾਪੀ’ ਹਾਇਬਨ ਵੀ ਸੁੰਦਰ ਵਿਵੇਕ ਪੂਰਨ ਤਰੀਕੇ ਨਾਲ ਵਿਕਸਿਤ ਕੀਤੀ ਸ਼ਬਦ ਚਿਤਰਨ ਵਾਲੀ ਰਚਨਾ ਹੈ,ਜੋ ਕਿਸੇ ਵਿਦਿਆਰਥਣ ਦੀ ਕੱਚੀ ਕਾਪੀ ਦੇ ਗੁੰਮ ਹੋਣ ਬਾਰੇ,ਆਪਣੇ ਸਾਹਿੱਤਿਕ ਭਾਵਾਂ ਰਾਹੀ,ਉਸ ਦੀਆਂ ਮਨੋਂ ਭਾਵਨਾਵਾਂ ਦੀ ਸਹੀ ਤਸਵੀਰ ਖਿੱਚ ਕੇ ਪੇਸ਼ ਕਰਦੀ ਹੈ।‘ਕੱਚੀ ਕਾਪੀ’ਦੀ ਮਹੱਤਤਾ ਦਾ ਵਰਣਨ ਬਹੁਤ ਦਿਲਚਸਪ ਤਰੀਕੇ ਨਾਲ ਉਭਾਰਿਆ ਹੈ,ਜੋ ਹਰ ਪਾਠਕ ਮਨ ਨੂੰ ਆਪਣੇ ਭੂਤ ਕਾਲ ਵਿਚ ਲੈ ਜਾਵੇਗਾ।

    ਗਵਾਚੀ ਚੀਜ਼ ਦੇ ਇੰਜ ਅਚਨਚੇਤ ਮਿਲਣ ਤੇ,ਮਨ ਦੀ ਖ਼ੁਸ਼ੀ ਦੇ ਪ੍ਰਗਟਾਵੇ ਨੂੰ ਜੋ ਸ਼ਬਦ ਰੂਪ ਦਿੱਤਾ ਹੈ,ਉਹ ਤਾਂ ਸਿਖਰ ਦਾ ਉਲੀਕਿਆ ਨਮੂਨਾ ਹੈ- -‘ਮੋਹ ਲਬਰੇਜ਼ ਹੱਥ ਘੁੱਟਣੀਆਂ ਨੇ ਧੰਨਵਾਦ ਕੀਤਾ ਸੀ। ਅਛੋਪਲ਼ੇ ਹੀ ਠੰਢੀ ਹਵਾ ਰੁਮਕਣ ਲੱਗੀ ਸੀ। ਉਸ ਨੇ ਟਾਹਲੀ ਦੇ ਕਿਰਦੇ ਪੱਤਿਆਂ 'ਚੋਂ ਚੁੱਕ ਇੱਕ ਪੱਤਾ ਕੱਚੀ ਕਾਪੀ 'ਚ ਫਿਰ ਸਾਂਭ ਲਿਆ ਸੀ।‘- - - -ਹਾਂ,-ਸਿੱਲ੍ਹੀਆਂ ਅੱਖਾਂ ਦੇ ਨਾਲ।

    ਮਨ ਦੀ ਸਚਾਈ ਨੂੰ ਉਲੀਕਦੀ ਇਸ ਸੁੰਦਰ ਮਨੋਵਿਗਿਆਨਕ ਲਿਖਤ ਲਈ, ਮੈਂ ਡਾ. ਹਰਦੀਪ ਕੌਰ ਸੰਧੂ ਹੋਰਾਂ ਨੂੰ ਵਧਾਈ ਦਿੰਦਾ ਹਾਂ।
    -0-
    ਸੁਰਜੀਤ ਸਿੰਘ ਭੁੱਲਰ-06-04-2017

    ReplyDelete
  11. ਕੱਚੀ ਕਾਪੀ ਹਾਇਬਨ ਬਚਪਨ ਦੀ ਮਹਿਕ ਸਮੋਈ ਬੈਠੀ ਅਤਿ ਭਾਵੁਕ ਸੁੰਦਰ ਰਚਨਾ ਹੈ ਜੋ ਹਰ ਇੱਕ ਨੂੰ ਉਂਗਲ ਲਾ ਬਚਪਨ ਵੱਲ ਧਕੇਲਦੀ ਹੈ। ਦ੍ਰਿਸ਼ ਚਿਤਰਣ ਤੋਂ ਸ਼ੁਰੂ ਕਰਦਿਆਂ ਕੁਦਰਤ ਦੇ ਹੀ ਦ੍ਰਿਸ਼ ਬਿੰਬ ਤੱਕ ਭਾਵ ਰੁਮਕਦੀ ਹਵਾ , ਟਾਹਲੀ ਦੇ ਗਿਰਦੇ ਪੱਤੇ ਆਦਿ ਤੇ ਮੁਕਦੀ ਇਹ ਰਚਨਾ ਇਤਿਹਾਸ ਬਣ ਗਏ ਹਜ਼ਾਰਾਂ ਬੱਚਿਆਂ (ਅੱਜ ਦੇ ਵੱਢਦੇ ) ਦੀ ਤਰਜ਼ਮਾਨੀ ਕਰਦੀ ਹੈ। ਤੇਰੀਆਂ ਰਚਨਾਵਾਂ ਵਿੱਚ ਬਹੁਤ ਸਾਰੀ ਪ੍ਰਪੱਕਤਾ ਰਮਾ ਗਈ ਹੈ। ਬਹੁਤ ਖੂਬ !
    ਤੇਰੀ ਵੱਡੀ ਭੈਣ ਦਵਿੰਦਰ

    ReplyDelete
  12. ਜ਼ਿੰਦਗੀ ਦੇ ਕਈਂ ਦਹਾਕੇ ਲੰਘਣ ਤੋਂ ਬਾਦ ਅਜੇ ਤੁਸੀਂ ਕੱਚੀ ਕਾਪੀ ਯਾਦ ਦਿਵਾ ਦਿਤੀ , ਜੋ ਦਿਮਾਗ ਵਿੱਚੋਂ ਬਿਲਕੁਲ ਨਿਕਲ ਚੁੱਕੀ ਸੀ , ਕਦੀ ਯਾਦ ਹੀ ਨਹੀਂ ਆਈ ਸੀ । ਹੁਣ ਯਾਦ ਆਇਆ ਕਿ ਕਿੰਨਾ ਕੁਝ ਉਸਤੇ ਲਿਖਿਆ ਕੱਚਾ ਹੀ ਰਹਿ ਗਿਆ , ਪੱਕਾ ਕੀੱਤਾ ਹੀ ਨਾਂ । ਜੋ ਪੱਕਾ ਹੋ ਗਿਆ , ਨਾਲ ਨਾਲ ਹੁਣ ਤੱਕ ਤੁਰਿਆ ਆ ਰਿਹਾ ਏ । ਰਚਨਾ ਬੜੀ ਸੁੰਦਰ ਏ ।

    ReplyDelete
  13. ਕੌਣ ਕਿਹੋ ਜਿਹੀ ਪੋਸਟ ਦੀ ਹਾਮੀ ਭਰਦੈ ਇਸ ਗੱਲ ਦੀ ਗਵਾਹੀ ਹੁੰਦੀ ਹੈ ਕਿ ਸਾਹਮਣੇ ਵਾਲੇ ਦੀ ਸੋਚ ਕਿਹੋ ਜਿਹੀ ਹੈ ?ਪਸੰਦ ਕਿਹੋ ਜਿਹੀ ਹੈ ? ਹਰ ਇੱਕ ਨੂੰ ਆਪ ਦੀ ਹਰ ਗੱਲ ਪਸੰਦ ਆਉਣੀ ਜਾਂ ਉਸ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ। ਅਕਸਰ ਇਹੋ ਹੁੰਦੈ ਮੇਰੀਆਂ ਲਿਖਤਾਂ ਨਾਲ। ਮੇਰੇ ਸੋਚ ਦੇ ਘੇਰੇ 'ਚ ਆਉਣ ਵਾਲਿਆਂ ਦੀ ਗਿਣਤੀ ਚਾਹੇ ਸੀਮਤ ਹੈ ਪਰ ਹੈ ਬੜੇ ਹੀ ਵੱਡਮੁੱਲੇ ਸੱਜਣ।

    ReplyDelete
  14. ਵਧੀਆ ਲਿਖਾਰੀ ਕੱਚੀਆਂ ਕਾਪੀਆਂ ਦੀ ਹੀ ਦੇਣ ਹਨ| ਇੱਕ ਇੰਟਰਵਿਊ ਵਿੱਚ ਦੇਵ ਥਰੀਕਿਆਂ ਵਾਲੇ ਨੇ ਕਿਹਾ ਸੀ ਕੀ " ਕਈ ਵਾਰ ਕੋਈ ਸਤਰ ਰਾਤ ਨੂੰ ਲੰਮੇ ਪਿਆਂ ਔੜ੍ਹਦੀ ਸੀ ਤਾਂ ਮੈਂ ਸਿਰਹਾਣੇ ਵਾਲੇ ਪਾਸੇ ਜ਼ਮੀਨ ਉੱਤੇ ਹੀ ਉਂਗਲ ਨਾਲ ਲਿਖ ਦਿੰਦਾ ਸੀ ਕੱਚੀ(ਰਫ਼ ਕਾਪੀ) ਵਾਂਗ ਤੇ ਸਵੇਰੇ ਉੱਠ ਕੇ ਕਾਪੀ ਉੱਤੇ ਉਤਾਰ ਲੈਂਦਾ ਸੀ|
    ਵਧੀਆ ਰਚਨਾ ਜੀ|

    ReplyDelete
    Replies
    1. ਮਨਜਿੰਦਰ ਸਿੰਘ ਜੀਓ , ਆਪ ਦੇ ਨਿੱਘੇ ਹੁੰਗਾਰੇ ਲਈ ਸ਼ੁਕਰੀਆ ਜੀ। ਬਹੁਤ ਹੀ ਵਧੀਆ ਉਦਾਹਰਣ ਦੇ ਕੇ ਆਪ ਨੇ ਕੱਚੀ ਕਾਪੀ ਦੀ ਅਹਿਮੀਅਤ ਨੂੰ ਦਰਸਾਇਆ ਹੈ , ਸਲਾਹੁਣਯੋਗ ਹੈ। ਵਿਚਾਰਾਂ ਦੀ ਸਾਂਝ ਪਾਉਣ ਲਈ ਤਹਿ ਦਿਲੋਂ ਧੰਨਵਾਦ !

      Delete
  15. ਸਚਮੁੱਚ ਭੈਣ ਜੀ ਕੱਚੀ ਕਾਪੀ ਹੀ ਭਵਿੱਖ ਦਾ ਆਧਾਰ ਬਣ ਜਾਂਦੀ ਸੀ, ਕੱਚੀ ਕਾਪੀ ਸਭ ਤੋਂ ਪਹਿਲਾਂ ਬਸਤੇ ਵਿੱਚ ਰੱਖਣੀ। ਜਿਸ ਦਿਨ ਘਘਰ ਭੁੱਲ ਜਾਣਾ ਅਧੂਰਾਪਣ ਲੱਗਦਾ ਰਹਿੰਦਾ ਸੀ ।

    ReplyDelete
  16. ਕੱਚੀ ਕਾਪੀ ਹਾਇਬਨ ਨੂੰ ਮੈਂ ਕਈ ਵਾਰ ਪੜ੍ਹਿਆ। ਮੇਰੇ ਸਾਹਮਣੇ ਮੇਰੀ ਕੱਚੀ ਕਾਪੀ ਖੁੱਲ੍ਹ ਗਈ ਜਿਸ 'ਚ ਆਪਣੇ ਮਨ ਚਾਹੇ ਚਿੱਤਰ ਉਲੀਕੇ ਹੋਏ ਸਨ ਤੇ ਸਭ ਤੋਂ ਪਸੰਦੀਦਾ ਸੀ ਮੇਰੀ ਕੀਤੀ "ਅੱਖਾਂ ਦੀ ਚਿੱਤਰਕਾਰੀ " .
    ਸੁਕਾਏ ਫੁੱਲ ਵੀ ਕਿਰਨ ਲੱਗੇ ਤੇ ਮੇਰੀਆਂ ਸਹੇਲੀਆਂ ਰਮਿੰਦਰ ਤੇ ਬਲਜੀਤ ਯਾਦ ਆ ਗਈਆਂ ਤੇ ਉਹਨਾਂ ਨਾਲ ਜੁੜਿਆ ਹੋਰ ਬਹੁਤ ਕੁਝ। ਬਹੁਤ ਹੀ ਮਜ਼ਾ ਆਇਆ ਕੱਚੀ ਕਾਪੀ ਪੜ੍ਹ ਕੇ। ਮੈਨੂੰ ਮੇਰੇ ਬਚਪਨ 'ਚ ਮੋੜ ਲੈ ਗਈ ਇਹ ਕੱਚੀ ਕਾਪੀ।

    ReplyDelete
  17. we used to call it scrap book BUT its true meaning came me to light only after reading kachi kaapi of yours . to describe something, using artistic words, i never knew before but they are really wonderful .congratulations to safar saanjh

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ