ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Apr 2017

ਪਾਪ ਜਾਂ ਪੁੰਨ

Image result for dog feeding pups punjab
ਸੰਘਣੀ ਅਬਾਦੀ ਵਾਲੇ ਉਸ ਰਿਹਾਇਸ਼ੀ ਇਲਾਕੇ 'ਚ ਇੱਕ ਭੀੜੀ ਜਿਹੀ ਸੜਕ 'ਤੇ ਬੜੀ ਆਵਾਜਾਈ ਰਹਿੰਦੀ ਸੀ। ਦੋਨਾਂ ਪਾਸੇ ਸਬਜ਼ੀ ਵਾਲਿਆਂ ਦੇ ਛਾਬੜੇ ਫੁੱਟਪਾਥ ਰੋਕ ਲੈਂਦੇ। ਰਿਕਸ਼ੇ, ਸਕੂਟਰਾਂ, ਠੇਲਿਆਂ ਤੇ ਅੱਗੇ ਜਾ ਕੇ ਇੰਡਸਟਰੀ ਦਾ ਸਮਾਨ ਲਿਆਉਣ ਵਾਲੇ ਟਰੱਕਾਂ ਦਾ ਵੀ ਆਉਣਾ -ਜਾਣਾ ਰਹਿੰਦਾ। ਤੇਜ਼ ਰਫ਼ਤਾਰ ਜ਼ਿੰਦਗੀ 'ਚ ਕੌਣ ਕਿੱਥੇ ਕੁਚਲ ਦਿੱਤਾ ਜਾਏ ਕਿਸੇ ਨੂੰ ਨਹੀਂ ਪਤਾ। ਹਾਦਸਾ ਹੋਣ 'ਤੇ ਕੋਈ ਮੁੜ ਕੇ ਵੀ ਨਹੀਂ ਦੇਖਦਾ ਕਿ ਉਹ ਕਿਸ ਨੂੰ ਕੁਚਲ ਕੇ ਆ ਰਿਹਾ ਹੈ। 
    ਸਵੇਰ ਦਾ ਨਾਸ਼ਤਾ ਕਰਕੇ ਉਹ ਇਓਂ ਹੀ ਆਪਣੀ ਖਿੜਕੀ ਤੋਂ ਬਾਹਰ ਦੇ ਨਜ਼ਾਰੇ ਦੇਖਣ ਲੱਗੀ। ਉਸ ਨੇ ਦੇਖਿਆ ਓਥੇ ਇੱਕ ਜਗ੍ਹਾ ਨਿੱਕੇ ਨਿੱਕੇ ਪਿਆਰੇ ਜਿਹੇ ਪੰਜ -ਛੇ ਕਤੂਰੇ ਆਪਣੀ ਮਾਂ ਦਾ ਦੁੱਧ ਚੁੰਘ ਰਹੇ ਸਨ ਕਿ ਇੱਕ ਸਾਈਕਲ ਸਵਾਰ ਸੜਕ 'ਤੇ ਅੱਗੇ ਜਾਣ ਦੀ ਕਾਹਲ 'ਚ ਇੱਕ ਕਤੂਰੇ ਦੀ ਲੱਤ ਤੋਂ ਹੋ ਕੇ ਲੰਘ ਗਿਆ। ਕਤੂਰੇ ਦੀ ਬਰੀਕ ਜਿਹੀ ਚੀਕ ਦੇ ਨਾਲ ਉਸ ਦੇ ਮੂੰਹੋਂ ਵੀ ਹਾਏ ਨਿਕਲ ਗਈ। ਪਲਾਂ 'ਚ ਹੀ ਖੁਸ਼ਨੁਮਾ ਮਾਹੌਲ ਦੁਖਾਂਤ 'ਚ ਬਦਲ ਗਿਆ। ਉਹ ਅਜੇ ਸੋਚ ਹੀ ਰਹੀ ਸੀ ਕਿ ਕਾਸ਼ ਉਨ੍ਹਾਂ 'ਚੋਂ ਕਿਸੇ ਇੱਕ ਕਤੂਰੇ ਨੂੰ ਉਹ ਘਰ ਲਿਆ ਕੇ ਪਾਲ ਸਕਦੀ। ਪਰ ਘਰ ਵਾਲਿਆਂ ਤੋਂ  ਇਜ਼ਾਜਤ ਨਹੀਂ ਮਿਲ ਸਕਦੀ ਸੀ। ਉਸ ਨੇ ਸੋਚਿਆ ਕਿ ਉਹ ਪਾਲ ਨਹੀਂ ਸਕਦੀ ਤਾਂ ਕੀ ਹੋਇਆ ? ਉਸ ਦੀ ਲੱਤ ਦੀ ਸੱਟ ਦਾ ਤਾਂ ਇਲਾਜ ਕਰਵਾ ਸਕਦੀ ਹੈ। ਉਹ ਤੁਰੰਤ ਬਿਨਾਂ ਸੋਚੇ ਵਿਚਾਰੇ ਉਸ ਕਤੂਰੇ ਨੂੰ ਚੁੱਕ ਕੇ ਪਸ਼ੂ ਹਸਪਤਾਲ਼ ਲੈ ਗਈ। ਚੈਕ ਕਰਾਇਆ ਕਿਤੇ ਲੱਤ ਟੁੱਟ ਤਾਂ ਨਾ ਗਈ ਹੋਵੇ। ਤਾਕਤ ਦਾ ਟੀਕਾ ਲਗਵਾਇਆ। ਦਵਾਈ ਪਿਲਾਈ ਤੇ ਉਸ ਨੂੰ ਉਸ ਦੀ ਮਾਂ ਕੋਲ ਛੱਡ ਆਈ। ਦੋਬਾਰਾ ਫੇਰ ਇੱਕ ਵਾਰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਤਸੱਲੀ ਕਰਵਾਈ ਕਿ ਲੱਤ ਬਿਲਕੁਲ ਠੀਕ ਹੈ। ਇੱਕ ਦੋ ਦਿਨ 'ਚ ਠੀਕ ਹੋ ਜਾਵੇਗੀ। ਅਤੇ ਸੱਚੀ ਦੋ ਦਿਨਾਂ ਬਾਦ ਉਹ ਫਿਰ ਤੋਂ ਚੱਲਣ ਲਾਇਕ ਹੋ ਗਿਆ। ਪਰ ਹੁਣ ਉਸ ਦੀ ਮਾਂ ਉਸ ਨੂੰ ਆਪਣੇ ਕੋਲ ਫਟਕਣ ਨਾ ਦੇਵੇ। ਉਹ ਕੁਝ ਦਿਨਾਂ 'ਚ ਚੱਲਣ -ਫਿਰਨ ਦੇ ਯੋਗ ਹੋ ਕੇ ਵੀ ਬਹੁਤੇ ਦਿਨ ਨਾ ਚੱਲ ਸਕਿਆ। ਹੁਣ ਭੁੱਖ ਨੇ ਉਸ ਦੇ ਪ੍ਰਾਣ ਲੈ ਲਏ। 
     ਉਸ ਨੂੰ ਨਹੀਂ ਪਤਾ ਸੀ ਕਿ ਬਿੱਲੀ ਜਾਂ ਕੁੱਤੇ ਦੇ ਬੱਚੇ ਨੂੰ ਉਨ੍ਹਾਂ ਕੋਲੋਂ ਵੱਖ ਕਰਕੇ ਫੇਰ ਦੁਬਾਰਾ ਛੱਡ ਆਉਣ 'ਤੇ ਮਾਂ ਉਸ ਬੱਚੇ ਨੂੰ ਨਹੀਂ ਅਪਣਾਉਂਦੀ। ਉਹ ਅਜਿਹੀਆਂ ਗੱਲਾਂ ਨੂੰ ਨਹੀਂ ਮੰਨਦੀ ਸੀ। ਲੇਕਿਨ ਇਹ ਦ੍ਰਿਸ਼ ਉਸ ਨੂੰ ਮੰਨਣ ਲਈ ਮਜਬੂਰ ਕਰ ਗਿਆ ਤੇ ਉਦਾਸ ਕਰ ਗਿਆ। ਉਹ ਸੋਚਣ ਲੱਗੀ ਕਿ ਉਸ ਨੇ ਪੁੰਨ ਕੀਤਾ ਜਾਂ ਪਾਪ ਕਮਾਇਆ ?

ਕਮਲਾ ਘਟਾਔਰਾ 

ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ।

ਹਿੰਦੀ 'ਚ ਪੜ੍ਹਨ ਲਈ 

पाप या पुण्यघनी वस्ती वाले उस रिहायशी ऐरिये की संकरी सड़क पर बड़ी आवाजाही रहती ।दोनों ओर सब्जी वालों के छाबड़े।फुटपाथ रोके रहते । उसपर रिकशों , स्कूटरों , ठेलों और आगे जाकर इंडस्टरी का सामान लाने ले जाने वाले ट्रकों का भी आना जाना रहता । तेज रफ़्तार जिन्दगी में कौन कब कहाँ कुचला जाये किसी को नही पता । हादसा होने पर कोई  मुड़ कर भी नहीं देखता वह किसे कुचल कर आ रहा है ।

सुबह का नाश्ता पानी करके वह ऐसे ही अपनी खिड़की से बाहर के नजारे देखने लगी । उसने देखा  वहाँ एक जगह नन्हें नन्हे प्यारे से पांच छ: पिल्ले अपनी माँ का दुग्ध पान कर रहे थे कि एक साइकल सवार सड़क में आगे जाने की होड़ में एक पिल्ले की टांग से होकर गुजर गया । पिल्ले की बारीक सी चींइइ के साथ उसके मुहं से भी हाय निकल गई । पल में ही खुश्नुमा दृश्य अवसाद में बदल गया ।

वह अभी सोच ही रही थी कि काश ! उनमें से किसी एक पिल्ले को घर ले आ कर पाल सकती । पर घर वालों से इजाज़त नही मिल सकती थी । उसने सोचा वह पाल नहीं सकती तो क्या । उसकी चोट का उपचार तो कर ही सकती है । वह तुरंत बिना सोचे बिचारे उसे उठाकर पशु चिकित्सक के पास ले कर पहुँच गई । चेक कराया कहीं टाँग टूट तो नहीं गई । ताकत का टीका लगावाया । दवाई दिलाई और उसे उसकी माँ के पास छोड़ आई । दुबारा एक बार फिर डॉक्टर के पास ले गई । डॉक्टर ने तसल्ली दी टाँग बिल्कुल ठीक है । एक दो दिन में ठीक हो जायेगी । और सच में दो दिन में वह फिर से चलने योग्य हो गया लेकिन अब उसकी माँ उसे अपने पास पटकने नहीं दे रही थी । वह कुछ ही दिनों में चलने योग्य होकर भी ज्यादा दिन न चल सका । अब भूख ने उसके प्राण ले लिये ।..

उसे नहीं पता था बिल्ली या कुत्ते के बच्चे को उठा ले जाकर छोड़ देने से फिर उनकी माँ उसे नहीं अपनाती । वह ऐसी बात को नहीं मानती थी । लेकिन यह दृश्य उसे मानने को विवश कर गया और शोक में डुबो गया । वह सोचने लगी क्या उसने पुण्य किया या पाप कमाया ?


कमला घटाऔरा 


4 comments:

 1. ਪਾਪ ਪੁੰਨ ਹਮਰੈ ਵਸਿ ਨਾਹਿ |

  ਅਸੀਂ ਸੰਸਾਰੀ ਪਦਾਰਥਾਂ ਦਾ ਕਿਸੇ ਨੂੰ ਦੇਣਾ ਹੀ ਦਾਨ ਜਾਂ ਪੁੰਨ ਮੰਨਿਆ ਹੋਇਆ ਹੈ ਪਰ ਸੰਸਾਰ ਦੇ ਸਾਰੇ ਪਦਾਰਥ ਓਸ ਪਰਮੇਸ਼ਰ ਦੇ ਨੇ, ਇਸ ਲਈ ਜੇ ਸਭ ਕੁਝ ਪਰਮੇਸ਼ਰ ਦਾ ਹੈ ਤਾਂ ਅਸੀਂ ਕਿਸੇ ਨੂੰ ਦਾਨ ਕਿਵੇਂ ਦੇ ਸਕਦੇ ਹਾਂ ?
  ਉਸ ਨੇ ਆਪਣਾ ਫਰਜ਼ ਨਿਭਾਇਆ ਕਤੂਰੇ ਦੀ ਦੇਖਭਾਲ ਕੀਤੀ ਪਰ ਜਿਸ ਦੀ ਸੀ ਉਹ ਲੈ ਗਿਆ।
  ਸੋਹਣੀ ਵਾਰਤਾ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।

  ReplyDelete
 2. ਸਹੀ ਕਹਾ ਹਰਦੀਪ ਜੀ ਜਿਸ ਕੀ ਬਸਤੁ ਵਹੀ ਵਾਪਸ ਲੇ ਜਾਤਾ ਹੈ । ਕੋਈ ਨ ਕਿਸੀ ਕੋ ਬਚਾ ਸਕਤਾ ਨਾ ਮਾਰ । ਉਸ ਕੇ ਖੇਲ ਵਹੀ ਜਾਨ ਸਕਤਾ ਹੈ । ਲੇਕਿਨ ਜੋ ਇਨਸਾਨ ਕਿਸੀ ਕਾ ਦੁਖ ਦੁਰ ਕਰਨੇ ਕੀ ਕੋਸ਼ਿਸ਼ ਕਰਤਾ ਹੈ ਲੋਗੋਂ ਕੋ ਲਗਤਾ ਹੈ ਬੜਾ ਧਰਮਾਤਮਾ ਬਂਦਾ ਹੈ । ਤਭੀ ਮਨ ਮੇਂ ਯਹ ਬਾਤ ਆ ਜਾਤੀ ਹੈ ਮੈ ਤੋ ਭਲਾ ਕਰਨੇ ਚਲਾ ਥਾ । ਯਹ ਕਿਆ ਹੋ ਗਆ ? ਹਾਂ ਹਮੇਂ ਅਫਸੋਸ ਨਹੀ ਕਰਨਾ ਚਾਹਿਏ ।ਜੋ ਹੋਤਾ ਹੈ ਉਸੀ ਕੀ ਮਰਜੀ ਸੇ ਹੋਤਾ ਹੈ । ਆਪਨੇ ਮੇਰੀ ਇਸ ਰਚਨਾ ਕੋ ਸ਼ਾਮਿਲ ਕਰਕੇ ਅਪਨੇ ਅਨਮੋਲ ਵਿਚਾਰ ਮੇਰੇ ਸਾਥ ਬਾਂਟੇ ਬਹੁਤ ਬਹੁਤ ਆਭਾਰ । ਧਨਬਾਦ ।

  ReplyDelete
 3. ਵਧੀਆ ਕਹਾਣੀ ਹੈ ਜੋ ਇੰਨਸਾਨ ਦੇ ਵਰਤਾਰਿਆਂ ਨੂੰ ਸ਼ੀਸ਼ੇ ਦੇ ਸਨਮੁੱਖ ਖੜ੍ਹਾ ਕਰਦੀ ਹੈ। ਪਾਪ ਪੁੰਨ ਦੀ ਧਾਰਨਾ ਕਿਉਂ ਬਣੀ ਹੋਵੇਗੀ? ਜਾਪਦਾ ਇਹ ਹੈ ਕਿ ਜਦੋਂ ਵੀ ਇਸ ਧਾਰਨਾ ਦਾ ਜਨਮ ਹੋਇਆ ਹੋਵੇਗਾ, ਸਿਆਣੇ ਲੋਕਾਂ ਨੇ ਇਸਦੀ ਸ਼ੁਰੂਆਤ ਸਮਾਜਿਕ ਕਲਿਆਣ ਲਈ ਇੱਕ ਮਾਨਵੀ ਵਿਕਲਪ ਦੇ ਤੌਰ ਤੇ ਕੀਤੀ ਹੋਵੇਗੀ। ਪੁੰਨ ਨੂੰ ਹਾਂ-ਪੱਖੀ ਸਰੋਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਚਾਰਿਆ ਹੋਵੇਗਾ, ਅਤੇ ਪਾਪ ਨੂੰ ਨਾਂਹ-ਪੱਖੀ ਵਰਤਾਰਿਆਂ ਨੂੰ ਨਿਕਾਰਨ ਲਈ। ਚੰਗੇ ਸਮਾਜ ਵਿੱਚ ਇਸ ਧਾਰਨਾ ਨੇ ਬਹੁਤ ਚਿਰ ਸਕਾਰਾਤਮਿਕ ਭੁਮਿਕਾ ਨਿਭਾਈ ਹੋਵੇਗੀ। ਚੰਗਿਆਈ ਨੂੰ ਵਧਾਇਆ ਹੋਵੇਗਾ ਅਤੇ ਬੁਰਿਆਈ ਨੂੰ ਘਟਾਇਆ ਹੋਵੇਗਾ। ਸਮੇਂ ਦੇ ਨਾਲ਼ ਨਾਲ਼ ਸਮਾਜਿਕ ਸਰੋਕਾਰਾਂ ਦਾ ਬਦਲਣਾ ਕੁਦਰਤੀ ਪ੍ਰਕਿਰਿਆ ਹੈ। ਸਮਾਜਿਕ ਵਿਕਾਸ ਦੇ ਵਿਭਿੰਨ ਦੌਰਾਂ ਵਿੱਚ ਗਿਆਨ ਦੀ ਚੌਧਰ, ਸੱਤਾ ਦੇ ਕੇਂਦਰੀਕਰਣ ਅਤੇ ਇੰਨਸਾਨੀ ਲਾਲਚ ਦੀਆਂ ਪ੍ਰਵਿਰਤੀਆਂ ਨੇ ਪੁੰਨ ਪਾਪ ਦੇ ਵਿਕਲਪ ਨੂੰ ਨਿੱਜੀ ਮੁਫ਼ਾਦ ਲਈ ਵਰਤਣਾ ਸ਼ੁਰੂ ਕਰ ਦਿੱਤਾ। ਹੁਣ ਇਹ ਪੁੰਨ ਪਾਪ ਦੀ ਧਾਰਨਾ ਸਮਾਜ ਵਿੱਚਲੀਆਂ ਦੋ ਇਕਾਈਆਂ ਵਿੱਚ ਵੰਡੀ ਗਈ। ਇੱਕ ਇਸਨੁੰ ਮੰਨਣ ਵਾਲੇ ਅਤੇ ਇੱਕ ਇਸਨੂੰ ਮਨਵਾਉਣ ਵਾਲੇ। ਇਸ ਸਮੇਂ ਇਹਨਾਂ ਦੋਹਾਂ ਧਿਰਾਂ ਦੇ ਹਿੱਤ ਵੱਖੋ ਵੱਖਰੇ ਮੰਤਵਾਂ ਨੂੰ ਪਰਨਾਏ ਹੋਏ ਸਨ। ਇੱਕ ਧਿਰ ਇਸ ਧਾਰਨਾ ਤੋਂ ਫ਼ਾਇਦਾ ਲੈਣ ਵਾਲ਼ੀ ਬਣ ਗਈ ਅਤੇ ਦੂਜੀ ਧਿਰ ਅਣਜਾਣੇ ਵਿੱਚ ਇਸਨੂੰ ਆਪਣਾ ਸੁਭਾਗ ਅਤੇ ਪੁੰਨ ਦਾ ਕਰਮ ਸਮਝਦੇ ਹੋਏ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਗਈ। ਅੱਜ ਜਦੋਂ ਜੀਵਨ ਦੀ ਤੇਜ ਰਫ਼ਤਾਰ ਦੌੜ ਵਿੱਚ ਬਹੁ-ਗਿਣਤੀ ਗਲਤਾਨ ਹੋ ਕੇ ਰਹਿ ਗਈ ਹੈ। ਜੀਵਨ ਦੀ ਸਫ਼ਲਤਾ ਦੀ ਪ੍ਰੀਭਾਸ਼ਾ ਬੜੀ ਤੇਜੀ ਨਾਲ ਬਦਲ ਰਹੀ ਹੈ। ਪਦਾਰਥਿਕ ਪ੍ਰਾਪਤੀ ਸਮਾਜਿਕ ਤੌਰ ਤੇ ਸੱਭ ਤੋਂ ਪ੍ਰਵਾਨਿਤ ਮਾਪਦੰਡ ਬਣਕੇ ਰਹਿ ਗਈ ਹੈ। ਪੁੰਨ ਪਾਪ ਦੀ ਧਾਰਨਾ ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਜਾ ਰਿਹਾ ਹੈ। ਇਸ ਕਹਾਣੀ ਵਿੱਚਲੇ ”ਪਾਪ” ਦਾ ਡਰ ਨਿਰਮੂਲ ਹੋ ਕੇ ਰਹਿ ਜਾਂਦਾ ਹੈ ਕਿਉਂਕਿ ਇਸ ਕਰਮ ਦਾ ਉਦੇਸ਼ ਜੀਵ ਦੇ ਕਲਿਆਣ ਦੀ ਭਾਵਨਾ ਹੈ, ਨਾ ਕਿ ਸ਼ੋਸ਼ਣ ਜਾਂ ਕਬਜ਼ੇ ਦੀ ਭਾਵਨਾ। ਬਸ ਏਨਾ ਹੀ। ਧੰਨਵਾਦ।

  ReplyDelete
  Replies
  1. पाप पुण्य कहानी की टिप्पणी पर ।
   अमरीक जी आपने लिखा कि पाप पुण्य की धारना क्यों बनी ? इस पर आप के गहरे अध्ययन की बातें बिल्कुल सही हैं ।समाज कल्याण के लिये ही हमारे वुजुर्गों ने लोगों को उत्साहित किया होगा । और अच्छे कामों को पुण्य का नाम देकर करने के लिये बढावा दिया होगा । और वही हमारे संस्कार बन गये हम उसी भावना के वशीभूत होकर अच्छा बुरा काम करने लगते हैं अच्छे काम को पुण्य और बुरे काम को पाप की संज्ञा दे देते हैं । लेकिन आज के युग में पाप पुण्य को दर किनार करके रख दिया गया है । बुरे से बुरे काम को करके भी लोग छाती तान कर चलते है ,इन्सान का खून करके भी कोई भय नहीं मानते । ...मैं ज्यादा विस्तार में नही जाऊँगी । हर युग में दोनों विचारों वाले लोग रहते हैं ।तभी लोगों को कहते सुना जाता है कि आज इतना पाप बढ गया है चंद अच्छे लोंगों के पुण्य प्रताप से ही धरती टिकी हुई है नहीं तो कभी की रसातल में चली गई होती । पाप पुण्य वाले संस्कारों पर चलने वाला अगर कोई भला काम करने जा कर देखता है उसका रिजल्ट उल्टा हो गया तो मन में अपराध की भावना महसूस करता है ।यहाँ इस कहानी की नायिका यही सोच रही है कि अगर मैं पिल्ले को उसके उपचार के लिये न ले जाती तो शायद वह बच जाता ।यहीं उसके मन में पाप की प्रतीति होती है कहीं मुझसे पाप तो नहीं हो गया ? इस कहानी में इसी बात को दरशाने की कोशिश है ।पाप पुण्य के विस्तार तक जाना इस कहानी का उदेश्य नहीं है।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ