ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Apr 2017

ਆਸ ਦੀ ਖਿੜਕੀ

Surjit Bhullar's Profile Photo, Image may contain: 1 personਮੇਰੀ ਦਿਲੋਂ ਤਾਂ ਸਹਿਮਤੀ ਨਹੀਂ
ਕਿ ਤੇਰੀ ਜ਼ਿੱਦ ਅੱਗੇ ਇਨਕਾਰ ਕਰਾਂ
ਪਰ ਜਦ ਤੂੰ ਮਨ ਬਣਾ ਹੀ ਲਿਆ ਹੈ
ਦੋ ਦਿਲਾਂ ਵਿਚਕਾਰ ਦੀਵਾਰ ਕੱਢਣੀ
ਤਾਂ ਇਸ ਦੀ ਰੋਕ ਨਾਮੁਮਕਨ।
.
ਚੱਲ ਮੈਂ ਤੇਰੀ ਇਹ ਜ਼ਿੱਦ ਮੰਨ ਲੈਂਦੀ ਹਾਂ
ਤੂੰ ਵੀ ਮੇਰੀ ਇੱਕ ਗੱਲ ਤਾਂ ਮੰਨ ਲੈ
ਇਸ ਵਿਚ ਆਸ ਦੀ ਇੱਕ ਖਿੜਕੀ ਤਾਂ ਰੱਖ ਦੇਵੀ।
ਆਸ ਦੀ ਖਿੜਕੀ!
-0-
ਸੁਰਜੀਤ ਸਿੰਘ ਭੁੱਲਰ

08-04-2017

ਨੋਟ : ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ ਹੈ।

3 comments:

  1. ਸ਼ਾਇਦ ਇਹ ਆਸ ਦੀ ਖਿੜਕੀ ਹੀ ਅਲੱਗ ਹੋ ਰਹੇ ਸਾਥੀ ਤੱਕ ਅੱਪੜਨ ਲਈ ਝਰੋਖਾ ਬਣ ਜਾਵੇ ਜਿੱਥੇ ਖੜ੍ਹੋ ਰੂਹਾਂ ਦੀਆਂ ਬਾਤਾਂ ਪਾ ਲਈਆਂ । ਇਹਨਾਂ ਝਰੋਖਿਆਂ ਦਾ ਸਾਡੀ ਜ਼ਿੰਦਗੀ 'ਚ ਹੋਣਾ ਅਤਿ ਲਾਜ਼ਮੀ ਹੈ। ਬੰਦ ਦੀਵਾਰਾਂ ਤਾਂ ਸਾਡੇ ਸਾਹ ਘੁੱਟ ਦੇਣਗੀਆਂ ਤੇ ਰੂਹਾਂ ਸਾਹ ਲੈਣ ਲਈ ਕਲਬੂਤਾਂ ਨੂੰ ਛੱਡ ਇਹਨਾਂ ਖਿੜਕੀਆਂ ਦੀ ਭਾਲ 'ਚ ਕਿਧਰੇ ਉਡਾਰੀ ਮਾਰ ਜਾਣਗੀਆਂ।
    ਆਸ ਦੀ ਖਿੜਕੀ ਰੱਖਣ ਵਾਲੀ ਨੇਕ ਸਲਾਹ ਨਾਲ ਸਾਂਝ ਪਾਉਣ ਲਈ ਧੰਨਵਾਦ ਜੀਓ।

    ReplyDelete
  2. I am sincerely thankful to ਸਫ਼ਰ ਸਾਂਝ for sharing my post on this Blog and also superb comments,thereon.

    The heart and soul touching comments are the poetic jewels that further enhanced the shine and sheen of this poem.

    I, again,thank the Admin of ਸਫ਼ਰ ਸਾਂਝ for graciousness.
    Surjit Singh Bhullar 08-04-2017

    ReplyDelete

  3. ਜਬ ਲਗਤਾ ਦੋ ਦਿਲੋਂ ਕਾ ਮੇਲ ਹੋਣਾ ਸਰਲ ਨਹੀਂ। ਵਹਾਂ ਦੂਰੀਆਂ ਜਰੂਰੀ ਹੋ ਜਾਤੀ ਹੈ।ਮੇਰੇ ਵਿਚਾਰ ਸੇ ਇਸੀ ਕੋ ਕਵੀ ਨੇ ਦਿਲੋਂ ਵਿਚਕਾਰ ਦੀਵਾਰ ਕੱਢਣੀ ਕਾ ਨਾਮ ਦੀਆ ਹੈ।ਅਪਣੇ ਪ੍ਰਿਆ ਕੇ ਪ੍ਰਤੀ ਰੂਹਾਣੀ ਪ੍ਰੇਮ ਰਖਣੇ ਵਾਲਾ ਪ੍ਰਿਆ ਕਾ ਹਰ ਕਹਾ ਮਾਨਣੇ ਕੋ ਤਿਆਰ ਰਹਤਾ ਹੈ। ਰੂਹ ਜਬ ਕਿਸੀ ਕੀ ਰੂਹ ਸੇ ਜੁੜਤੀ ਹੈ ਤੋਂ ਜਨਮ ਜਨਮੰਤ੍ਰ ਤਕ ਕਾ ਬੰਧਨ ਜੁੜ ਜਾਂਦਾ ਹੈ।ਇਹੀ ਆਸ ਕਿ ਖਿੜਕੀ ਕਾ ਇਸ਼ਾਰਾ ਹੈ ,ਵਾਦਾ ਹੈ ,ਜੋ ਫਿਰ ਮਿਲਨੇ ਕੀ ਉੱਮੀਦ ਜਗਾਤਾ ਹੈ।ਜੋ ਜੁੜਨੇ ਅਤੇ ਜੁਦਾ ਹੋਣੇ ਵਾਲੇ ਦੋਨੋਂ ਕੋ ਸਵੀਕਾਰ ਹੈ।ਮੇਰੀ ਸੋਚ ਨੇ ਇਸ ਕਵਿਤਾ ਮੇਂ ਏਹੀ ਮਹਿਮੂਸ ਕੀਆ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ