ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 May 2017

ਚਪੇੜ

Sukhwinder Singh Sher Gill's Profile Photo, Image may contain: 1 person, hat and closeup ਰਮਨ ਕਾਲਜ ਜਾਣ ਲਈ ਅਜੇ ਬੱਸ ਦੀ ਸੀਟ ੳੁਪਰ ਬੈਠੀ ਹੀ ਸੀ ਕਿ ਨਾਲ਼ ਬੈਠਾ ਅੱਧਖੜ ੳੁਮਰ ਦਾ ਅਾਦਮੀ ਲੱਚਰ ਗਾਣੇ ਦੀ ਲੋਰ 'ਚ ਕੋਝੀਅਾਂ ਹਰਕਤਾਂ ਕਰਨ ਲੱਗ ਪਿਅਾ |
ਸਬਰ ਦਾ ਪੁਲ਼ ਤੋੜ ਕੇ ਰਮਨ ਬੋਲੀ , " ਚਾਚਾ ਜੀ , ਜਦੋਂ ਤੁਹਾਡੀ ਧੀ -ਭੈਣ ਨਾਲ਼ ਬੈਠੀ ਹੁੰਦੀ ਏ, ੳੁਦੋਂ ਵੀ ਤੁਸੀਂ ਇੰਝ ਹੀ ਹੱਥ -ਪੈਰ ਮਾਰਦੇ ਹੁੰਦੇ ਓ |"
ਸ਼ਬਦਾਂ ਦੀ ਚਪੇੜ ਲੱਗਣ ਸਾਰ ਹੀ ਨਹੀਂ - ਨਹੀਂ ਕਹਿੰਦਾ ਉਹ ਇੱਕ ਪਾਸੇ ਹੋ ਗਿਅਾ। ਤਕਰਾਰ ਵੇਖ ਰਹੇ ਡਰਾਈਵਰ ਨੇ ਫੌਰਨ ਗਾਣਾ ਬੰਦ ਕਰ ਦਿੱਤਾ ਤੇ ਸ਼ਰਮਿੰਦਗੀ ਨਾਲ ਮਿੱਟੀ ਹੋ ਗਿਆ। ਸੁਖਵਿੰਦਰ ਸਿੰਘ ਦਾਨਗੜ੍ਹ 94171-80205

ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ ਹੈ। 

2 comments:

  1. nice mini story
    writer writes meaningful mini stories

    ReplyDelete
  2. ਵਧੀਆ ਸੁਨੇਹਾ ਦਿੰਦੀ ਇੱਕ ਚੰਗੀ ਕਹਾਣੀ ਹੈ ।
    ਦ੍ਰਿਸ਼ ਚਿੱਤਰਣ ਵੇਲੇ ਕੁਝ ਬਰੀਕ ਵਿੱਥਾਂ ਰਹਿ ਗਈਆਂ । ਬਹੁਤ ਨੇੜੇ ਹੋ ਕੇ ਵੇਖਿਆ ਨਹੀਂ ਗਿਆ ਜਾਂ ਇੱਕ ਪੁਰਸ਼ ਲੇਖਕ ਹੋਣ ਦੇ ਨਾਤੇ ਓਹ ਅਹਿਸਾਸ ਖੁੰਝ ਗਿਆ । ਕੁੜੀ ਦੇ ਬੋਲਾਂ ਨੇ ਚਪੇੜ ਤਾਂ ਮਾਰੀ ਪਰ ਓਨੀ ਕਰਾਰੀ ਨਹੀ ਸੀ ਜਿੰਨੀ ਹੋਣੀ ਚਾਹੀਦੀ ਸੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ