ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 May 2017

ਨਵਾਂ ਦੁੱਖ (ਮਿੰਨੀ ਕਹਾਣੀ)


Surjit Bhullar's Profile Photo, Image may contain: 1 personਕਾਲਜ ਦੀ ਇੱਕ ਮਹਿਲਾ ਪ੍ਰੋਫੈਸਰ ਆਪਣੇ ਲੈਕਚਰ ਸਮੇਂ ਗਰੈਜੂਏਟ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਬੋਲੀ,'ਬੱਚੀਓ,ਤੁਹਾਥੋਂ ਅੱਜ ਕੁਝ ਜਾਣਨਾ ਚਾਹੁੰਦੀ ਹਾਂ। ਹੈ ਤਾਂ ਇਹ ਤੁਹਾਡੀ ਜ਼ਿੰਦਗੀ ਦੇ ਨਿੱਜ ਬਾਰੇ,ਪਰ ਮੈਂ ਆਪਣੇ ਇੱਕ ਲੇਖ ਲਈ ਇਹ ਜਾਣਕਾਰੀ ਚਾਹੁੰਦੀ ਹਾਂ।ਜੇ ਕਹੋ ਤਾਂ ਪੁੱਛ ਸਕਦੀ ਹਾਂ?'
'ਮੈਡਮ ਜੀ,ਤੁਸੀਂ ਜੋ ਦਿਲ ਚਾਹੇ,ਸਾਥੋਂ ਪੁੱਛੋ।' ਸਾਰੀਆਂ ਨੇ ਇੱਕੋ ਸੁਰ 'ਚ ਜਵਾਬ ਦਿੱਤਾ।
'ਅੱਛਾ!ਇਹ ਦੱਸੋ ਕਿ ਤੁਹਾਡੇ 'ਚੋਂ ਕਿੰਨਿਆਂ ਦੇ ਬੁਆਏ ਫਰੈਂਡਜ਼ ਹਨ?'
ਕਲਾਸ ਰੂਮ ਵਿਚ ਚੁੱਪ ਦੀ ਥਾਂ ਹਾਸਿਆਂ ਦੇ ਫੁਹਾਰੇ ਛੁੱਟ ਪਏ।
ਕੁਝ ਚਿਰ ਪਿੱਛੋਂ ਜਦ ਹਾਲਾਤ ਸਮਾਨ ਹੋਈ ਤਾਂ ਹੌਲੀ ਹੌਲੀ ਸਾਰੀਆਂ ਲੜਕੀਆਂ ਖੜੋ ਗਈਆਂ ਅਤੇ ਬਾਹਾਂ ਉਲਾਰ ਉਲਾਰ ਕਹਿਣ ਲੱਗੀਆਂ,'ਮੈਡਮ ਜੀ,ਤੁਹਾਥੋਂ ਕੀ ਲੁਕਾਉਣਾ।ਸਾਡਾ ਆਪਣਾ ਅਪਣਾ ਬੁਆਏ ਫਰੈਂਡ ਹੈ,ਜੀ।'
ਕਲਾਸ ਵਿੱਚ ਕੇਵਲ ਇੱਕ ਲੜਕੀ ਹੀ ਬੈਠੀ ਰਹਿ ਗਈ ਸੀ, ਜਿਸ ਦਾ ਕੋਈ ਬੁਆਏ ਫਰੈਂਡ ਨਹੀਂ ਸੀ। ਸਹਿ ਪਾਠਣਾਂ ਉਸ ਦਾ ਮਖ਼ੌਲ ਉਡਾਉਣ ਲੱਗੀਆਂ।
ਮੈਡਮ ਸਭ ਨੂੰ ਬੈਠਣ ਦਾ ਇਸ਼ਾਰਾ ਕਰ ਰਹੀ ਸੀ ਅਤੇ ਨਾਲ ਹੀ ਉਸ ਬੈਠੀ ਲੜਕੀ 'ਚੋਂ ਆਪਣੇ ਅਤੀਤ ਨੂੰ ਤੱਕਦੀ ਕਿਸੇ ਡੂੰਘੀ ਸੋਚ 'ਚ ਪੈ ਗਈ ਸੀ। ਸ਼ਾਇਦ ਗੁਆਚਦੇ ਜਾਂਦੇ ਅਤੀਤ ਦੇ ਨਵੇਂ ਦੁੱਖ ਦਾ ਅਹਿਸਾਸ ਹੁਣ ਜਾਗ ਪਿਆ ਸੀ।
ਸੁਰਜੀਤ ਸਿੰਘ ਭੁੱਲਰ
19-05-2017

ਨੋਟ : ਇਹ ਪੋਸਟ ਹੁਣ ਤੱਕ 209 ਵਾਰ ਪੜ੍ਹੀ ਗਈ ਹੈ। 

14 comments:

 1. ਮਿੰਨੀ ਕਹਾਣੀ 'ਨਵਾਂ ਦੁੱਖ' ਦੋ ਪੀੜ੍ਹੀਆਂ ਦੀ ਸੋਚ ਦੇ ਅੰਤਰ ਦੀ ਗਵਾਹੀ ਭਰਦੀ ਹੈ। ਸਾਡੀਆਂ ਨੈਤਿਕ ਕਦਰਾਂ ਕੀਮਤਾਂ ਤੇ ਸੰਸਕਾਰਾਂ ਦੇ ਖੁੱਸ ਜਾਣ ਵੱਲ ਇਸ਼ਾਰਾ ਕਰਦੀ ਹੈ। ਕੀ ਅੱਜ ਦੇ ਨੌਜਵਾਨਾਂ ਨੂੰ ਉਹ ਸੰਸਾਕਰ ਪਿਛਾਂ ਖਿੱਚੂ ਲੱਗਦੇ ਨੇ ? ਜਿਸ ਤਰਾਂ ਦੇ ਸੁਭਾਓ ਤੇ ਵਰਤਾਰੇ ਦਾ ਉਹ ਪ੍ਰਗਟਾਵਾ ਕਰਦੇ ਨੇ ਕੀ ਉਹਨਾਂ ਨੂੰ ਇਹ ਜ਼ਿੰਦਗੀ 'ਚ ਕਿਸੇ ਟੀਚੇ /ਮੰਜ਼ਿਲ 'ਤੇ ਪਾਉਣ ਲਈ ਸਹਾਈ ਹੈ। ਕੀ ਅਜਿਹੇ ਵਰਤਾਰੇ ਨਾਲ ਉਹ ਆਪਣੇ ਰਿਸ਼ਤਿਆਂ ਨੂੰ ਸਾਂਭਣਯੋਗ ਬਣ ਜਾਂਦੇ ਨੇ ? ਬੱਸ ਇਸੇ ਦੀ ਚਿੰਤਾ ਇਸ ਕਹਾਣੀ ਦੀ ਪਾਤਰ ਅਧਿਆਪਕਾ ਨੂੰ ਹੈ ਤੇ ਹਰ ਸੰਵੇਦਨਸ਼ੀਲ ਸਮਾਜੀ ਨੂੰ ਹੈ।

  ReplyDelete
  Replies
  1. ਆਪ ਨੇ ਇਸ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਮੁੱਦੇ ਤੇ ਬਹੁਤ ਹੀ ਸੁਹਣੇ ਢੰਗ ਨਾਲ ਕੁੱਝ ਵੇਰਵੇ ਸਹਿਤ ਨੁਕਤੇ ਉਠਾਏ ਹਨ,ਜਿਨ੍ਹਾਂ ਤੇ ਵਿਚਾਰ ਕਰਨਾ ਹਰ ਜ਼ਿਮੀਂਦਾਰ ਵਿਅਕਤੀ ਦਾ ਫ਼ਰਜ਼ ਬਣਦਾ ਹੈ।

   ਮੈਂ ਆਪ ਦਾ ਦੁਹਰਾ ਧੰਨਵਾਦ ਕਰਦਾ ਹਾਂ-ਇੱਕ ਰਚਨਾ ਨੂੰ 'ਸਫ਼ਰ ਸਾਂਝ' ਰਾਹੀਂ ਪਾਠਕਾਂ ਤਕ ਪਹੁੰਚਣਾ ਦਾ ਅਤੇ ਦੂਸਰਾ ਇਸ ਕਹਾਣੀ 'ਤੇ ਵਿਸਤਰਿਤ ਵਿਸ਼ਲੇਸ਼ਣ ਕਰਨ ਦਾ।ਧੰਨਵਾਦ ਸਵੀਕਾਰ ਹੋਵੇ ਜੀ।

   Delete
 2. ਹਾਂ ਇਹ ਅੱਜ ਦੇ ਜਾ ਰਹੇ ਸਮਾਜ ਦੀ ਸੱਭ ਤੋਂ ਬੜੀ ਉਲਝਣ ਹੈ। ਬੱਚੀਓ ਨੂੰ ਇਕ ਨ ਇਕ ਸਟੇਜ ਤੇ ਮਾਂ ਬਾਪ ਨੂੰ ਇਸ ਨਵੇਂ ਚਲਨ ਤੋਂ ਜਾਣੂ ਕਰਵਾਉਣਾ ਚਾਹੀਦਾ।

  ReplyDelete
  Replies
  1. ਮੈਂ ਆਪ ਦੇ ਵਿਚਾਰ ਨਾਲ ਸਹਿਮਤ ਹਾਂ,ਧੰਨਵਾਦ ਇਸ ਅਦਬੀ ਸਾਂਝ ਪਾਉਣ ਲਈ ਜੀ।

   Delete
 3. ਬਚਪਨ ਦੇ ੳੁਹ िਦਨ िਕੰਨੇ ਵਧੀਅਾ ਸੀ ਜਦੋਂ ਨਾ ਤਾਂ ਦੋਸਤੀ ਦਾ ਮਤਲਵ ਪਤਾ ਸੀ ਨਾ ਹੀ ਮਤਲਵ ਦੀ ਦੁਨੀਅਾ ਦਾ...... .ਬਹੁਤ ਹੀ ਵਧੀਅਾ ਕਲਮ ਤੇ ਸੋਚ ਨੂੰ ਸਲਾਮ

  ReplyDelete
  Replies
  1. । ਸ਼ੁਕਰੀਆ ਇਸ ਦਾਦ ਲਈ ਜੀ।

   Delete
 4. Replies
  1. ਆਪ ਦੀ ਮਿਹਰਬਾਨੀ ਜੀ।

   Delete
 5. Shayad guachde jande ateet de naven dukh da ahsas hun jag pea si... Bahut kuch kehnde ne ih bol sadi samajik parnali wal ishara karde hoe, Khoobsurat

  ReplyDelete
  Replies
  1. ਆਪ ਦੀ ਦਾਰਸ਼ਨਿਕ ਵਿਚਾਰਾਂ ਭਰੀ ਸੁੰਦਰ ਟਿੱਪਣੀ ਲਈ ਆਦਰ ਸਹਿਤ ਧੰਨਵਾਦ ਜੀ।

   Delete
 6. ਭੁੱਲਰ ਸਾਹਿਬ ਦੀ 'ਨਵਾਂ ਦੁੱਖ' boy friend , ਬਾਰੇ ਛੋਟੀ ਕਹਾਨੀ ਪੜੀ ,ਮੇਰਾ ਵੀ ਇੱਕ ਘਟਨਾ ਲਿਖਣ ਨੂੰ ਜੀ ਕੀਤਾ | ਜਦੋਂ ਵੀ ਆਪਣੇ ਘਰ ਦਿੱਲੀ ਰਹਿਣ ਲਈ ਅਮਰੀਕਾ ਤੋ ਜਾਂਦਾ ਹਾਂ ਮੇਰੇ ਘਰ ਇੱਕ ਵੀਹ ਕੁ ਸਾਲ ਦੀ ਕੁੜੀ ਕੰਮ ਵਾਸਤੇ ਆਉਂਦੀ ਹੈ | ਮੇਰੇ ਘਰ ਦੇ ਨੇੜੇ ਹੀ ਤਿਹਾੜ ਜੇਲ ਹੈ ਅਤੇ ਉਹ ਕੁੜੀ ਜੇਲ ਦੇ ਨੇੜੇ ਹੀ ਆਪਣੇ ਮਾਂ ਬਾਪ ਨਾਲ ਰਹਿੰਦੀ ਹੈ | ਉਹ ਬੜੀ ਸਾਫ਼ ਸੁਥਰੀ .ਚੰਗੇ ਰੰਗਾ ਦੇ ਨਵੇਂ ਚਲਦੇ ਫੈਸ਼ਨ ਦੇ ਕਪੜੇ ਪਾ ਕੇ ਕੰਮ ਤੇ ਆਉਂਦੀ ਹੈ | ਰੰਗ ਕੁੜੀ ਦਾ ਸਾਂਵਲਾ , ਨਕਸ਼ ਨੈਨ ਠੀਕ ਹਨ | ਮੇਰੇ ਨਾਲ ਉਹ ਕਾਫੀ ਖੁਲ ਕੇ ਗੱਲ ਕਰਦੀ ਹੈ |

  ਮੈਂ ਇਕ ਦਿੰਨ ਪੁਛ ਹੀ ਲਿਆ ਕਿ ਤੂੰ ਇਹਨਾ ਬੰਨ ਠੰਨ ਕੇ ਰਹਿੰਦੀ ਏਂ , ਤੇਰਾ ਕੋਈ ਬੁਆਏ ਫ੍ਰੈਂਡ ਹੈ ਜਿਸ ਲਈ ਇਹ ਸਜ ਸੁਵਾਰ ਕੇ ਰਹਿੰਦੀ ਏਂ | ਉਸ ਨੇ ਝਟ ਜਵਾਬ ਦਿੱਤਾ - ਮੇਰਾ ਕੋਈ ਬੁਆਏ ਫ੍ਰੈਂਡ ਨਹੀਂ ਹੈ | ਮੈਂ ਸੁਣ ਕੇ ਚੁਪ ਕਰ ਗਿਆ |

  ਕੁਝ ਦਿੰਨ ਲੰਘ ਗਏ , ਫਿਰ ਇੱਕ ਦਿੰਨ ਅਚਾਨਕ ਮੈਨੂੰ ਕਹਿਣ ਲਗੀ - ਮੈਂ ਵੀ ਇੱਕ ਬੁਆਏ ਫ੍ਰੈਂਡ ਬਣਾ ਲਿਆ ਹੈ |

  ਮੈਂ ਪੁਛਿਆ -ਕੌਣ ਹੈ ਉਹ| ਉਸ ਨੇ ਦੱਸਿਆ ਕਿ ਉਹ ਜੇਲ ਦੇ ਕੁਆਟਰਾਂ ਵਿਚ ਰਹਿੰਦਾ ਹੈ ,ਉਸ ਦਾ ਬਾਪ ਜੇਲ ਵਿਚ ਨੌਕਰੀ ਕਰਦਾ ਹੈ ਅਤੇ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ | ਪਰ ਕਲ ਮੇਰੀ ਮਾਂ ਨੂੰ ਪਤਾ ਲਗ ਗਿਆ ਅਤੇ ਘਰ ਵਿਚ ਖੂਬ ਲੜਾਈ ਹੋਈ ਅਤੇ ਮਾਂ ਨੇ ਮੈਨੂੰ ਬੜਾ ਕੁੱਟਿਆ | ਪਰ ਮੈਂ ਵੀ ਅੱਗੋਂ ਸਾਫ਼ ਦਸ ਦਿੱਤਾ ਕਿ ਮੈਂ ਉਸ ਨੂੰ ਨਹੀਂ ਛੱਡਾਂ ਗੀ ਅਤੇ ਉਸ ਨਾਲ ਹੀ ਵਿਆਹ ਕਰਾਂ ਗੀ ਅਗਰ ਮੈਨੂੰ ਤੁਸੀਂ ਜਿਆਦਾ ਤੰਗ ਕੀਤਾ ਤਾਂ ਮੈਂ ਘਰੋਂ ਦੌੜ ਜਾਵਾਂ ਗੀ |

  ਕੀ ਮੈਂ ਠੀਕ ਕੀਤਾ ,ਅੰਕਲ ?

  ਮੈਂ ਬਿਲਕੁਲ ਚੁੱਪ ਅਤੇ ਮੇਰੇ ਬੁਆਏ ਫ੍ਰੈਂਡ ਬਾਰੇ ਪੁਛੇ ਸਵਾਲ ਉੱਤੇ ਸਵਾਲੀਆ ਨਿਸ਼ਾਨ ਜਿਹਾ ਲੱਗ ਗਿਆ |  ਦਿਲਜੋਧ ਸਿੰਘ

  ReplyDelete
  Replies
  1. ਜ਼ਿੰਦਗੀ ਹਰ ਮੋੜ ਤੇ ਆਪਣਾ ਰੰਗ ਦਿਖਾਈ ਜਾਂਦੀ ਹੈ। ਸੰਵੇਦਨਸ਼ੀਲ ਵਿਅਕਤੀ ਜ਼ਿਆਦਾ ਭਾਵਕ ਹੁੰਦੇ ਹਨ ਅਤੇ ਸਮਾ ਆਉਣ ਤੇ ਸੁੱਤੇ ਸਿੱਧ ਹੀ ਅਜਿਹੇ ਅਮਿੱਟ ਅਹਿਸਾਸ ਸ਼ਬਦਾਂ ਰਾਹੀ ਅਭਿਵਿਅਕਤ ਹੋ ਜਾਂਦੇ ਹਨ। ਆਪ ਜੀ ਦੀ ਸ਼ੈਲੀ ਵੀ ਕਮਾਲ ਹੈ ਤੇ ਉਸ ਦਾ ਪਸਾਰ ਵੀ।
   ਮੈਂ ਆਪ ਜੀ ਦਾ ਦਿਲੀ ਧੰਨਵਾਦ ਕਰਦਾ ਹਾਂ, ਜੋ ਮੇਰੀ ਰਚਨਾ ਪੜ੍ਹ ਕੇ ਆਪ ਦੇ ਮਨ 'ਚ ਬਹੁਤ ਪੁਰਾਣੀ ਹਕੀਕਤ ਪਾਠਕਾਂ ਦੇ ਸਾਹਮਣੇ ਆਈ, ਦਿਲਜੋਧ ਸਿੰਘ ਜੀ।

   Delete
 7. ਬਹੁਤ ਅੱਚੀ ਮਿੰਨੀ ਕਹਾਣੀ।ਨਿੱਜਤਾ ਜਿਉਣ ਵਾਲੀ ਨਵੀਂ ਪੀੜ੍ਹੀ ਦੁਆਰਾ ਕਿਸੇ ਦੀ ਨਿੱਜਤਾ ਦਾ ਮਜ਼ਾਕ ਉਡਾਉਣਾ ਵੀ ਇਸ ਆਧੁਨਿਕਤਾ ਦਾ ਇੱਕ ਮਾੜਾ ਪੱਖ।

  ReplyDelete
 8. अतीत के संस्कारो आचार व्यवहार को पुराने कपड़ों की तरह परे फेंक कर नई पीड़ी जो मनमर्जी से जीवन के निर्णय करने की और अग्रसर हो रही है । वह एक नये दुख की ही अनुभूति करा रही है । परिवारों का विघटन इस का रिजल्ट बहुत पहले से शुरू हो चुका है । कहानी में पुराने का उपहास भी कम दुखदाई नहीं । कहानी बहुत कुछ कह जाती है ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ