ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 May 2017

ਰੱਸਾ (ਮਿੰਨੀ ਕਹਾਣੀ )

ਅਰਜਨ ਨੇ ਅਾਪਣੇ ਇਕਲੌਤੇ ਪੁੱਤਰ ਦੀ ਜਿੱਦ ਅੱਗੇ ਬੇਵਸ ਹੋ ਕੇ ਵੱਡੀ ਕੋਠੀ ਪਾ ਦਿੱਤੀ ਅਤੇ ਇੱਕ ਵਾਰ ਫਿਰ ਤੋਂ ੳੁਸ ਦਾ ਪੁੱਤਰ ਵੱਡੇੇ ਟਰੈਕਟਰ ਦੀ ਮੰਗ ਕਰਨ ਲੱਗ ਪਿਆ। 
ਅਰਜਨ ਨੇ ਦੁਖੀ ਮਨ ਨਾਲ਼ ਕਿਹਾ,      

"ਪੁੱਤਰ, ਚਾਦਰ ਦੇਖ ਕੇ ਹੀ ਪੈਰ ਪਸਾਰ,ਅੈਨਾ ਕਰਜਾ ਲਾਹੁਣਾ ਮੇਰੇ ਬੱਸ ਵਿੱਚ ਨਹੀਂ।" ਪਿਤਾ ਦੀ ਗੱਲ ਅਣਸੁਣੀਂ ਕਰਕੇ ੳੁਹ ਸ਼ਾਹੂਕਾਰ ਵੱਲ ਜਾਣ ਹੀ ਲੱਗਾ ਸੀ ਕਿ ਅਰਜਨ ਦੁਬਾਰਾ ਬੋਲਿਅਾ, 

" ਚੰਗਾ ਫਿਰ , ਮੇਰੇ ਲਈ ਅਾਉਂਦਾ ਹੋਇਅਾ ਇੱਕ ਰੱਸਾ ਵੀ ਲੈ ਅਾਵੀਂ। " 
ਇਹ ਸੁਣ ਕੇ ੳੁਸ ਦੇ ਪੈਰ ਥਾਂ 'ਤੇ ਹੀ ਰੁੱਕ ਗਏ |

ਮਾਸਟਰ ਸੁਖਵਿੰਦਰ ਦਾਨਗੜ੍ਹ

94171 -80205
ਨੋਟ : ਇਹ ਪੋਸਟ ਹੁਣ ਤੱਕ 21 ਵਾਰ ਪੜ੍ਹੀ ਗਈ ਹੈ। 

1 comment:

  1. ਬਿਨਾਂ ਲੋੜ ਤੋਂ ਅੰਨ੍ਹੇ ਵਾਹ ਕੀਤਾ ਖਰਚ ਗੱਲ ਰੱਸੇ ਜਿਹਾ ਹੀ ਹੁੰਦੈ। ਅਜਿਹੀ ਸ਼ੁਕੀਨੀ ਤੋਂ ਕੀ ਲੈਣਾ ਜਿਹੜੀ ਗੱਲ ਨੂੰ ਆਵੇ ਸਾਹ ਘੁੱਟ ਦੇਵੇ। ਮਿੰਨੀ ਕਹਾਣੀ "ਰੱਸਾ" ਇਸੇ ਵੱਲ ਇਸ਼ਾਰਾ ਕਰਦੀ ਹੈ। ਇਹ ਆਮ ਜਿਹਾ ਰੁਝਾਨ ਬਣਦਾ ਜਾ ਰਿਹਾ ਕਿ ਵੱਡਾ ਘਰ ਹੋਵੇ , ਕੰਮ ਕਰਨ ਨੂੰ ਨੌਕਰ ਹੋਣ , ਜੀ ਸਦਕੇ ਵੱਡਾ ਘਰ ਪਾਵੋ ਪਰ ਉਹ ਘਰ ਅਜਿਹਾ ਹਰਗਿਜ਼ ਨਾ ਹੋਵੇ ਜਿਸ ਦੀਆਂ ਕੰਧਾਂ ਦੇ ਬੋਝ ਥੱਲੇ ਆ ਕੇ ਆਪ ਮਰ ਜਾਵੋ। ਹੱਥੀਂ ਕੰਮ ਕਰਨਾ ਗੁਨਾਹ ਨਹੀਂ। ਆਪ ਕੰਮ ਕਰਨ ਵਾਲਿਆਂ ਨੂੰ ਲੋਕ ਕੰਜੂਸ ਸਮਝਦੇ ਨੇ ਆਖੇ ਫਲਾਨਾ ਧੇਲੀ ਖਰਚ ਕੇ ਰਾਜੀ ਨਹੀਂ। ਹੱਥੀਂ ਕੰਮ ਕਰਨਾ ਉਹਨਾਂ ਦੀ ਸ਼ਾਨ ਦੇ ਖਿਲਾਫ ਹੈ। ਫੇਰ ਬਿਗਾਨਿਆਂ ਵੱਸ ਪੈ ਕੇ ਤਾਂ ਗੱਲ ਰੱਸਾ ਹੀ ਹਿੱਸੇ ਆਉ। ਅਜੇ ਵੀ ਸਮਾਂ ਸੰਭਲ ਜਾਓ। ਵਧੀਆ ਕਹਾਣੀ ਸਾਂਝੀ ਕਰਨ ਲਈ ਸ਼ੁਕਰੀਆ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ