ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jun 2017

ਪੰਜਵਾਂ ਵਰ੍ਹਾ

Image result for 5th year anniversary
ਸਫ਼ਰਸਾਂਝ ਦਾ ਸਾਹਿਤਕ ਸਫ਼ਰ ਆਪਣੇ ਪੰਜ ਵਰ੍ਹੇ ਪੂਰੇ ਕਰ ਚੁੱਕਿਆ ਹੈ। ਸਾਹਿਤ ਦੀ ਕੈਨਵਸ 'ਤੇ ਵੱਖੋ - ਵੱਖਰੀਆਂ ਰਚਨਾਵਾਂ ਆਪਣੀ ਆਪਣੀ ਸਮਰੱਥਾ ਅਨੁਸਾਰ ਰੰਗ ਬਿਖੇਰਦੀਆਂ ਰਹੀਆਂ। ਨਵੇਂ ਸਾਥੀ ਜੁੜੇ ਤੇ ਪਾਠਕਾਂ ਦਾ ਦਾਇਰਾ ਵਿਸ਼ਾਲ ਹੁੰਦਾ ਗਿਆ। ਰਚਨਾਵਾਂ ਆਪਣੀ ਸਾਹਿਤਕ ਊਰਜਾ ਨਾਲ ਨਵੀਆਂ ਨਵੀਆਂ ਪੈੜਾਂ ਪਾਉਂਦੀਆਂ ਆਪਣੇ ਹਿੱਸੇ ਦੀ ਮਹਿਕ ਖਿਲਾਰਦੀਆਂ ਰਹੀਆਂ। ਪਿਛਲੇ ਵਰ੍ਹੇ 193 ਰਚਨਾਵਾਂ ਪ੍ਰਕਾਸ਼ਿਤ ਹੋਈਆਂ ਤੇ ਸਭ ਤੋਂ ਵੱਧ ਹੁੰਗਾਰਾ ਮਿੰਨੀ ਕਹਾਣੀ ਤੇ ਹਾਇਬਨ ਨੂੰ ਮਿਲਿਆ। ਸਾਡੇ ਕੁਝ ਸੁਹਿਰਦ ਪਾਠਕਾਂ ਨੇ ਸਫਰਸਾਂਝ ਦੇ ਨਾਂ ਦੋ ਸ਼ਬਦ ਲਿਖ ਕੇ ਇਸ ਦਾ ਮਾਣ ਵਧਾਇਆ ਹੈ। ਅੱਜ ਆਪ ਸਭ ਨਾਲ ਸਾਂਝੇ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਾਂ। ਆਸ ਕਰਦੇ ਹਾਂ ਕਿ ਆਉਂਦੇ ਵਰ੍ਹੇ ਵੀ ਅਸੀਂ ਸਾਰੇ ਇੰਝ ਹੀ ਰਲਮਿਲ ਕੇ ਇਸ ਸਾਹਿਤਕ ਰਸਾਲੇ ਨੂੰ ਨਵੀਆਂ ਮੰਜ਼ਿਲਾਂ ਪਾਉਣ ਲਈ ਆਪਣੇ ਸਾਰਥਕ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਇੱਕ ਦੂਜੇ ਦੇ ਪੂਰਕ ਬਣ ਤੁਰਨ 'ਚ ਸਹਾਈ ਹੁੰਦੇ ਰਹਾਂਗੇ।
Image result for earthen pots with plants
                                                                                        
                                                ਮਿੱਟੀ ਦੀ ਬਾਵੀ ਸੰਗ ਮਿੱਟੀ ਦਾ ਬਾਵਾ 
                                               ਜ਼ਿੰਦਗੀ ਦਾ ਰੰਗ ਖਿੜਿਆ ਸੂਹਾ ਤੇ ਸਾਵਾ 





ਹਵਾ ਨਾਲ ਦੇਸ ਦੇਸ ਤੋਂ ਆਏ ਬੀਜ ਤ੍ਰੇਲ ਤੁਪਕੇ ਪੀ ਪੀ ਆਪੇ ਉਗ ਪੈਂਦੇ ਨੇ ਘਾਹ ਉਗਦਾ ਰਹਿੰਦੈ। ਕੁਦਰਤ ਮੌਲਦੀ ਰਹਿੰਦੀ ਏ। ਬੱਸ ਲੋੜ ਹੈ ਇਸ ਕੁਦਰਤ  ਤੋਂ ਕੁਝ ਰੰਗ ਉਧਾਰੇ ਲੈ ਇਸ ਪੰਨੇ 'ਤੇ ਉਤਾਰਣ ਦੀ। 

ਸਫ਼ਰ ਸਾਂਝ 

******************************************************************************
ਸਫ਼ਰ ਸਾਂਝ' ਦੇ ਵਰ੍ਹੇਗੰਢ 'ਤੇ ਸੰਦੇਸ਼
ਅੱਜ 'ਸਫ਼ਰ ਸਾਂਝ' ਆਪਣੇ ਨਵੇਂ ਸਾਹਿਤਕ ਸਾਲ ਵਿਚ ਪ੍ਰਵੇਸ਼ ਕਰ ਰਿਹਾ ਹੈ,ਜੋ ਸਾਡੇ ਸਾਰਿਆਂ ਲਈ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਜਦ ਮੈਂ ਇਸ ਵਿਚਲੀ ਪਿਛਲੇ ਇੱਕ ਸਾਲ ਦੀ ਛਪੀ ਸਾਹਿਤਕ ਸਮਗਰੀ 'ਤੇ ਝਾਤ ਪਾਈ ਤਾਂ ਨਿਰਸੰਦੇਹ ਤਸੱਲੀ ਬਖ਼ਸ਼ ਪ੍ਰਮਾਣ ਮਿਲਿਆ ਕਿ ਇਸ ਦੇ ਕਾਫ਼ਲੇ ਵਿਚ ਹੋਰ ਬਹੁਤ ਉੱਚ ਕੋਟੀ ਦੇ ਲੇਖਕਾਂ ਨੇ ਵੀ ਆਪਣੀ ਆਪਣੀ ਚੇਤਨਾ ਭਰਪੂਰ ਕੋਮਲਤਾ, ਸੰਕੇਤਮਈ ਤੇ ਸੁਹਜਮਈ ਜੁਗਤਾਂ ਰਾਹੀਂ ਮਿਆਰੀ ਰਚਨਾਵਾਂ ਨਾਲ ਭਰਵਾਂ ਹੁੰਗਾਰਾ ਦਿੱਤਾ ਹੈ,ਜੋ ਇਸ ਦੀ ਵਧਦੀ ਲੋਕ ਪ੍ਰਿਆ,ਤਰੱਕੀ ਅਤੇ ਇਸ ਦੇ ਮਿਥੇ ਉਦੇਸ਼ ਦੀ ਪੂਰਤੀ ਦੇ ਸੁਹਾਵੇ ਸਫ਼ਰ ਦਾ ਸੂਚਕ ਹੈ।
'ਸਫ਼ਰ ਸਾਂਝ' ਦੀ ਇੱਕ ਹੋਰ ਵਿਸ਼ੇਸ਼ਤਾ ਇਹ ਕਿ ਇਸ ਦੇ ਕਈ ਵਿਦਵਾਨ ਪਾਠਕ ਇਸ ਵਿਚਲੀਆਂ ਰਚਨਾਵਾਂ ਤੇ ਸਕਾਰਾਤਮਿਕ ਟਿੱਪਣੀਆਂ ਦਿੰਦੇ ਹਨ, ਜਿਸ ਨਾਲ ਦੂਜਿਆਂ ਦੇ ਸੋਚਣ ਲਈ ਇੱਕ ਨਵੀਂ ਦਿਸ਼ਾ ਦਾ ਪਹੁੰਚ ਮਾਰਗ ਖੁਲ੍ਹਦਾ ਹੈ।
ਅਸਲ ਵਿਚ,ਇਸ ਬੇਹੱਦ ਸੰਵੇਦਨਸ਼ੀਲ ਕਾਰਜ ਦੀ ਕਾਮਯਾਬੀ ਦੇ ਪਿੱਛੇ ,ਇਸ ਦੇ ਕਾਬਿਲ ਸੂਤਰਧਾਰ ਡਾ:ਹਰਦੀਪ ਕੌਰ ਸੰਧੂ ਹੋਰਾਂ ਦੀ ਸਲਾਹੁਣਯੋਗ ਅਤੇ ਅਤਿ ਕਰੜੀ ਮਿਹਨਤ ਦਾ ਨਤੀਜਾ ਹੈ।
ਇਸ 'ਸਫ਼ਰ ਸਾਂਝ' ਨੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਬੈਠੇ ਅਣਗਿਣਤ ਬੁੱਧੀਮਾਨ ਸਾਹਿਤ ਪ੍ਰੇਮੀਆ ਅਤੇ ਲੇਖਕਾਂ ਨੂੰ ਵਿਸ਼ਵ- ਕਾਰਵਾਂ ਦਾ ਹਮ ਸਫ਼ਰ ਬਣਨ ਦਾ ਅਵਸਰ ਬਖ਼ਸ਼ਿਆ ਹੈ,ਜਿਸ ਦੇ ਮਾਧਿਅਮ ਰਾਹੀਂ ਹਰ ਕੋਈ ਆਪਣੀ ਮਾਂ ਬੋਲੀ 'ਚ ਲਿਖੀ ਰਚਨਾ ਨੂੰ ਉਸ ਦੀ ਝੋਲੀ 'ਚ ਪਾ ਕੇ,ਨਾ ਕੇਵਲ ਸੇਵਾ ਕਰਦਾ ਹੈ,ਸਗੋਂ ਆਸ਼ੀਰਵਾਦ ਪ੍ਰਾਪਤ ਕਰਨ ਦੇ ਯੋਗ ਬਣ ਜਾਂਦਾ ਹੈ।

ਮੈਂ ਡਾ:ਹਰਦੀਪ ਕੌਰ ਸੰਧੂ ਅਤੇ 'ਸਫ਼ਰ ਸਾਂਝ' ਦੋਹਾਂ ਦਾ ਰਿਣੀ ਹਾਂ ਜਿਨ੍ਹਾਂ ਸਦਕੇ ਮੈਂ ਵੀ ਇਸ ਦੇ ਕਾਰਵਾਂ ਵਿਚ ਆ ਜੁੜਿਆ ਅਤੇ ਲਿਖਤੀ ਸਾਹਿੱਤਿਕ ਲਾਭ ਉਠਾਇਆ। ਮੈਂ ਹੋਰ ਸਾਹਿੱਤਕਾਰਾਂ ਨੂੰ ਵੀ ਇਸ ਪਾਸੇ ਆਪਣੀ ਆਪਣੀ ਭੂਮਿਕਾ ਨਿਭਾਉਣ ਲਈ ਅਰਜੋਈ ਕਰਦਾ ਹਾਂ। ਮੈਂ ਆਉਣ ਵਾਲੇ ਦਿਨਾਂ ਲਈ ਡਾ:ਹਰਦੀਪ ਕੌਰ ਸੰਧੂ ਅਤੇ 'ਸਫ਼ਰ ਸਾਂਝ' ਦੀ ਤਰੱਕੀ ਅਤੇ ਵਿਕਾਸ ਲਈ ਦਿਲੋਂ ਕਾਮਨਾ ਕਰਦਾ ਹਾਂ ਅਤੇ ਆਸ਼ਾ ਰੱਖਦਾ ਹਾਂ ਕਿ 'ਸਫ਼ਰ ਸਾਂਝ' ਸਾਹਿੱਤਿਕ ਦੁਨੀਆ ਵਿਚ ਧਰੂ ਤਾਰੇ ਵਾਂਗ ਚਮਕੇ।

ਸੁਰਜੀਤ ਸਿੰਘ ਭੁੱਲਰ
11 ਜੂਨ 2017 
********************************************************************
जन्म दिन हो मुबारक अपने सफरसाँझ का ।
सफरसाँझ
बल्ले!बल्ले !! लो अब
हुआ पाँच का
गाता नहीं गजलें
कहता कथा
सुनाता है गीत भी
दिखाता चित्र
लिख लिख हाइकु
मोहक प्यारे
देता पढ़ने को जी
हाइबन भी
देशी विदेशी सारे
पाठक कहें
मिट्ठी प्यारी माँ बोली
पंजाबी भाषा
लगे मानने सारे
रंग पंच पे
हरदीप दिखाया
कौशल निज
नये को साथ लिया
बढ़ाया आगे
लिखवाया सँवारा
बना कारवाँ
चल पढ़े यूँ सब
कदम मिला
नहीं रहेंगें पीछे
चलें मिल के
हर भाषा है प्यारी
सीखें जो चाहें
हो सम्मान बोली का
बोलें जब माँ बोली !
बहुत बहुत बधाई सफरसाँझ के जन्म दिन की ।

सफरसांझ के पांचवे जन्म दिन की बहुत बहुत वधाई ।आप सभी लेखकों और पाठकों को भी।इस बार इस ने नाना विधायों द्वारा अपने पाठकों को इतना बाँधा कि पाठकों की संख्या हजारों से ऊपर जा पहुँची है । मिन्नी कहानी के प्रवेश से यह पत्रिका और भी रोचक हो गई है । इस पत्रिका की संचालिका के मस्तिष्क में शब्दों का नित नूतन निर्माण होता रहता है ।जब वह अपनी रचना में उनका प्रयोग करती हैं तो रचना पढ़ना  आनन्दित करता हैं ।
भाषा की इसी मधुरता ने मुझे इस पत्रिका ने अपनी और आकर्षित किया ।मैंने हरदीप जी के साथ साथ और भी ऊच्च कोटि के लेखकों की रचनायें पढ़ने का सुभाग्य पाया ।
मेरी हार्दिक बधाई इस की वर्ष गांठ पर ।यह यूँ ही प्रगति केपथ पर आगे बढ़ती रहे ।
ਕਮਲਾ ਘਟਾਔਰਾ 
1 ਜੂਨ 2017
**********************************************************************
Jagroop Kaur Khalsa's profile photo, Image may contain: 1 person, close-upਸਫਰ ਸਾਂਝ ਦੇ ਹਮਸਫਰ ਬਣਕੇ ਬਹੁਤ ਹੀ ਆਨੰਦ ਮਹਿਸੂਸ ਕੀਤਾ ।ਹਰਦੀਪ ਕੌਰ ਭੈਣ ਜੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਕੋਸ਼ਿਸ਼ ਅਤੇ ਅਣਥੱਕ ਮਿਹਨਤ ਦਾ ਸਦਕਾ ਇਹ ਰਸਾਲਾ ਕਾਮਯਾਬੀ ਵੱਲ ਵਧ ਰਿਹਾ ਹੈ । ਰੁੱਤਾਂ ਦੇ ਬਦਲਣ ਵਾਂਗ ਅਲੱਗ ਅਲੱਗ ਵਿਸ਼ੇ ਤੇ ਕਹਾਣੀਆਂ, ਕਵਿਤਾਵਾਂ ਅਤੇ ਯਾਦਾਂ ਦੇ ਸਾਂਝੇ ਸਫਰ ਨੇ ਬੜੇ ਮਨਮੋਹਕ ਅਨੁਭਵ ਪਾਠਕਾਂ ਦੀ ਝੋਲੀ ਪਾਏ ।
ਬਾਰਿਸ਼ ਦੀ ਰਿਮਝਿਮ ਦਾ ਆਨੰਦ ਮਾਣਿਆ ਤਾਂ ਬਸੰਤ ਰੁੱਤ ਦੇ ਫੁੱਲਾਂ ਦੀ ਮਹਿਕ ਨੂੰ ਮਹਿਸੂਸ ਕੀਤਾ । ਫੱਗਣ ਦੀ ਕੋਸੀ ਧੁੱਪ ਨਾਲ ਆਪਣੇ ਆਪ ਨੂੰ ਤਰੋਤਾਜ਼ਾ ਕੀਤਾ । ਅਲੱਗ ਅਲੱਗ ਰਚਨਾਵਾਂ ਦੀ ਪੇਸ਼ਕਾਰੀ,ਨਵੇਂ ਲੇਖਕਾਂ ਨਾਲ ਮੇਲ ਮਿਲਾਪ ਇਸ ਸਫਰ ਦੇ ਹਮਸਫਰ ਬਣਨ ਸਦਕਾ ਹੀ ਸੰਭਵ ਹੋਇਆ ।
ਸ਼ਾਲਾ ਇਹ ਸਾਂਝ ਹੋਰ ਪਕੇਰੀ ਹੋਵੇ, ਭੈਣ ਹਰਦੀਪ ਕੌਰ ਨੂੰ ਵਾਹਿਗੁਰੂ ਹੋਰ ਹਿੰਮਤ ਅਤੇ ਬਲ ਬਖਸ਼ਣ, ਇਸ ਸਫਰ ਸਾਂਝ ਦੇ ਕਾਫਿਲੇ ਦੀ ਗਿਣਤੀ ਹੋਰ ਵਧਦੀ ਜਾਵੇ । ਲੰਮੀਆਂ ਵਾਟਾਂ ਦੇ ਪਾਂਧੀ, ਲੰਮੇਰੇ ਸਫਰ ਦੇ ਹਮਸਫਰ ਬਣੇ ਰਹੀਏ । ਬਹੁਤ ਬਹੁਤ ਵਧਾਈਆਂ ਸਫਰ ਸਾਂਝ ਦੇ ਛੇਵੇਂ ਵਰ੍ਹੇ ਦੇ ਜਨਮ ਦਿਨ ਦੀਆਂ''
ਜਗਰੂਪ ਕੌਰ ਖਾਲਸਾ
4 ਜੂਨ 2017
**********************************************************************************************
ਸਫਰ ਸਾਂਝ ਪੰਜ ਸਾਲ ਦਾ ਹੋ ਗਿਆ ਏ | ਬੜੀ ਖੁਸ਼ੀ ਦੀ ਗੱਲ ਹੈ | ਕਈਆਂ ਨੂੰ ਇਸ ਨਾਲ ਸਫਰ ਕਰਦਿਆਂ ਵੀ ਪੰਜ ਸਾਲ ਹੋ ਗਏ ਹਨ , ਉਹਨਾਂ ਵਿੱਚੋਂ ਇਕ ਮੈਂ ਵੀ ਹਾਂ | ਆਪਣੀਆਂ ਲਿਖਤਾਂ ਰਾਹੀਂ ਇਸ ਵਿੱਚ ਹਿੱਸਾ ਪਾਉਣ ਵਾਲੇ  , ਇੱਕ ਦੂਜੇ ਤੋਂ ਦੂਰ  ਦੂਰ ਬੈਠੇ ਹਾਂ , ਪਰ ਇੱਕ ਸਾਂਝ ਜਹੀ , ਇਕ ਰਿਸ਼ਤਾ ਜਿਹਾ  ਲਗਦਾ ਹੈ ਇੱਕ ਦੂਜੇ ਨਾਲ ਬਣ ਗਿਆ ਹੈ |ਲਿਖਦੇ ਹਾਂ ਇੱਕ ਦੂਜੇ  ਦੀ ਸੁਣਦੇ ਹਾਂ , ਹੁੰਗਾਰਾ ਭਰਦੇ ਹਾਂ , ਚੰਗਾ ਲਗਦਾ ਹੈ | ਜੋ ਅੱਜ ਤਕ ਨਹੀਂ ਲਿਖਿਆ ਸੀ , ਸਫ਼ਰ ਸਾਂਝ ਦੇ ਕਾਰਣ , ਉਹ ਵੀ ਲਿਖ ਦਿੱਤਾ ਏ | ਕਿੰਨੀਆਂ ਹੀ ਬਚਪਨ , ਜਵਾਨੀਆਂ  ਦੀਆਂ ਯਾਦਾਂ ਲਿਖ ਦਿੱਤੀਆਂ ਨੇ , ਹੁਣੇ ਹੁਣੇ ਜੋ ' ਕਸ਼ਮੀਰੋ ' ਜੋ ਛੋਟੀ ਕਹਾਨੀ  ਲਿਖੀ ਹੈ , ਇਹ ਉਹਨਾਂ ਯਾਦਾਂ ਵਿੱਚੋਂ ਇਕ ਹੈ | ਇਹ ਸਭ ਸਫਰ ਦੀ ਸਾਂਝ ਜੋ ਘੁੱਟ ਕੇ ਪਾ ਲਈ ਹੈ ਉਸ ਦਾ ਹੀ ਨਤੀਜਾ ਹੈ | ਹਰਦੀਪ ਮਿਹਨਤ ਨਾਲ ਚਲਾ ਰਹੀ  ਹੈ ਇਸ ਨੂੰ | ਆਪਣੇ ਰੁਝੇਵਿਆਂ ਤੋਂ ਵਕਤ ਕੱਡਣਾ ,ਬੜੀ ਵੱਡੀ ਕੁਰਬਾਨੀ ਅਤੇ ਖੂਬੀ ਹੈ | ਮੇਰੀਆਂ ਸ਼ੁਭ ਕਾਮਨਾਵਾਂ ਹਮੇਸ਼ਾ ਸਫਰ -ਸਾਂਝ ਨਾਲ ਹਨ | ਖੁਸ਼ੀ ਵਸਦੇ ਰਹੋ |
ਦਿਲਜੋਧ ਸਿੰਘ
7 ਜੂਨ  2017
***************************************************************************************************
ਸ਼ੌਕ ਸ਼ਬਦ ਨੂੰ ਸ਼ੌਂਕ ਲਿਖਣਾ ਹੀ ਮੇਰਾ ਸਫਰ ਸਾਂਝ ਨਾਲ਼ ਮਿਲਣ ਦਾ ਸਬੱਬ ਬਣਿਅਾ | ਇਹ ਮੇਰੀ ਅਜਿਹੀ ਗਲਤੀ ਸੀ ਜੋ ਕੇਵਲ ਸਫਰ ਸਾਂਝ ਦੀ ਛਤਰ ਛਾਇਅਾ ਹੇਠ ਕੇਵਲ ਸੁਧਰੀ ਹੀ ਨਹੀਂ ਸਗੋਂ ਪੰਜਾਬੀ ਭਾਸ਼ਾ ਹੋਰ ਵੀ ਪ੍ਰਪੱਕ ਹੋਈ | ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਸ ਸਫਰ ਨਾਲ਼ ਸਾਂਝ ਤੋਂ ਪਹਿਲਾਂ ਮੈਂ ਸਿਰਫ ਕੁਝ ਕੁ ਲਿਖਤਾਂ ਹੀ ਲਿਖੀਅਾਂ ਸੀ ਪਰ ਮੇਰੇ ਬਹੁਤ ਹੀ ਸਤਿਕਾਰ ਯੋਗ ਭੈਣ ਡਾ ਹਰਦੀਪ ਕੌਰ ਸੰਧੂ ਨੇ ਮੇਰੀ ਉਂਗਲ ਫੜ ਕੇ ਜੋ ਲਿਖਣਾ ਸਿਖਾਇਅਾ ੳੁਹ ਅੱਜ ਹਰ ਪਾਸੇ ਸਨੇਹੇ ਬਖੇਰ ਰਿਹਾ ਹੈ | ਮੈ ਵੀ ਇਹ ਵਿਸਵਾਸ਼ ਦਿਵਾੳੁਂਦਾ ਹਾਂ ਕਿ ਸਫਰ ਸਾਂਝ ਨੇ ਜੋ ਮੇਰਾ ਸਾਹਿਤਕ ਪੌਦਾ ਲਗਾਇਅਾ ਹੈ ੳੁਸ ਨੇ ਇੱਕ ਦਿਨ ਜਰੂਰ ਬੋਹੜ ਬਣ ਕੇ ਮਾਂ ਬੋਲੀ ਦੀ ਸੇਵਾ ਕਰਨੀ ਹੈ. ਮੇਰੀਅਾਂ ਮਿੰਨੀ ਕਹਾਣੀਅਾਂ ਦਾ ਸਫਰ ਤਾਂ ਸ਼ੁਰੂ ਹੀ ਇਸ ਸਾਂਝ ਨਾਲ਼ ਹੋਇਅਾ ਹੈ | ਭਾਵੇ ਇਸ ਸਫਰ ਨੂੰ ਸ਼ੁਰੂ ਹੋਇਅਾਂ ਜਿਅਾਦਾ ਲੰਮਾ ਅਰਸਾ ਨਹੀਂ ਹੋਇਅਾ ਪਰ ਇਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਅਨੇਕਾਂ ਸ਼ਬਦ ਰੂਪਾਂ ਨਾਲ਼ ਭਰ ਦਿੱਤੀ| ਇੱਕ ਦਿਨ ਮੈ ਇੱਕ ਹਾਇਕੁ ਪੜ੍ਹ ਰਿਹਾ ਸੀ ਤਾਂ ਮੈਨੂੰ ਮਾਣ ਮਹਿਸੂਸ ਹੋਇਅਾ ਕਿ ਸਾਡੀ ਪੰਜਾਬੀ ਮਾਂ ਬੋਲੀ ਕੋਲ ਕਿੰਨੇ ਮਿੱਠੇ ਅਤੇ ਸੁੰਦਰ ਸ਼ਬਦ ਹਨ ਜੋ ਅਸੀਂ ਵਿਸਾਰੀ ਜਾਂਦੇ ਹਾਂ | ਅੰਤ ਵਿੱਚ ਮੈਂ ਭੈਣ ਹਰਦੀਪ ਕੌਰ ਸੰਧੂ ਅਤੇ ਸਫਰ ਸਾਂਝ ਨੂੰ ਇਸ ਦੇ ਪੰਜ ਸਾਲ ਪੂਰੇ ਹੋਣ ਤੇ ਵਧਾਈ ਦਿੰਦਾ ਹਾਂ ਅਤੇ ਅਾਸ ਕਰਦਾ ਹਾਂ ਕਿ ਇਹ ਸਫਰ ਹਮੇਸ਼ਾ ਸਨੇਹੇ ਵੰਡਦਾ ਰਹੇ ਅਤੇ ਪੰਜਾਬੀ ਦੀ ਪੰਜਾਬੀਅਤ ਨਾਲ਼ ਸਾਂਝ ਬਣੀ ਰਹੇ ... ਧੰਨਵਾਦ ਜੀਓ ਮਾਸਟਰ ਸੁਖਵਿੰਦਰ ਦਾਨਗੜ੍ਹ
15 ਜੂਨ 2017 
**************************************************************************************
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।

6 comments:

  1. ਸਫ਼ਰ ਸਾਂਝ ਤੇਰਾ ਉਡੀਕਾਂ ਭਰਿਆ ਖੁਸ਼ਿਆਂ ਭਰਿਆ ਜਨਮ ਿਦਨ ਲੇਖਕ ਪਰਿਵਾਰ ਨਾਲ ਅਪਨੀ ਖੁਸ਼ੀ ਬੰਡਨ ਆ ਗਇਆ ।ਬਹੁਤ ਖੁਸ਼ੀ ਹੁਈ । ਹਰਦੀਪ ਜੀ ਦੀ ਪੁਰਜੋਰ ਮੇਨਤ ਨੇ ਦੂਰ ਦਰਾਜ ਬੈਠ ਪਂਜਾਬੀ ਭਾਸ਼ਾ ਪਰੇਮਿਆਂ ਨੂੰ ਅਪਨੀ ਭਾਸ਼ਾ ਨਾਲ ਪਿਆਰ ਕਰਨਾ ਹੀ ਨਹੀ ਸਿਖਾਇਆ ਬਲਕੀ ਜਿਨ੍ਹਾਂ ਦੇ ਅਂਦਰ ਲਿਖਨ ਦਾ ਜਜ਼ਬਾ ਸੀ ਪਰ ਨਿਅਮਤ ਨਹੀ ਲਿਖਦੇ ਸਨ ਉਹ ਭੀ ਇਸ ਰਸਾਲੇ ਨਾਲ ਜੁੜ ਕੇਕਈ ਮਿੱਨੀ ਕਹਾਨਿਆਂ ਪਾਠਕਾਂ ਨੂ ਦੇ ਚੁਕੇ ਹਨ ।ਹਮਾਰੇ ਵਿਦਬਾਨ ਲੇਖਕ ਸੁਖਵਿਂਦਰ ਜੀ ਨੇ ਜੈਸਾ ਕਹਾ ਹੈ ।ਮੈਂ ਤਾਂ ਪਿਛਲੇ ਦੋ ਸਲਾਂ ਤੌਂ ਇਸ ਦੇ ਨਾਲ ਜੁੜਕੇ ਪਂਜਾਬੀ ਅੱਛੀ ਤਰਹ ਪੜਣ ਲਗ ਗਈ ਹਾਂ ।ਔਰ ਇਸ ਦੇ ਨਵੇਂ ਵਂਨ ਸੁਵਨੇ ਸ਼ਬਦਾਂ ਦਾ ਅਨਂਦ ਲੈਂਦੀ ਨਹੀ ਥਕਦੀ ।
    ਮੈ ਪਂਜਾਬੀ ਦੇ ਹੋਰ ਵੀ ਰਸਾਲੇ ਪੜਦੀ ਹਾਂ ।ਪਂਜਾਬੀ ਦੀ ਸਾਹਿਤਕ ਭਾਸ਼ਾ ਪੜਣ ਦਾ ਆਨਂਦ ਇਸ ਸਫ਼ਰ ਸਾਂਝ ਤੌਂ ਹੀ ਮਿਲਦਾ ਹੈ । ਰਚਨਾ ਤੇ ਕਿਤੀਆਂ ਗਇਆਂ ਵਿਦਵਾਨ ਲੇਖਕਾਂ ਦੀਆਂ ਟਿੱਪਣੀਆਂ ਰਚਨਾ ਦੀ ਰੁਹ ਤਕ ਪਂਹੁਚਾ ਦਿਂਦਿਆਂ ਹਣ ।ਕੋਈ ਕੋਈ ਰਚਨਾ ਪੜਕੇ ਪੜਨ ਵਾਲੀਆਂ ਨੂੰ ਵੀ ਕੇਈ ਵਾਰ ਉਨ੍ਹਾਂ ਦੀ ਯਾਦਾਂ ਤਾਜਾ ਹੋ ਜਾਂਦਿਆਂ ਹਣ ।ਉਹ ਫੇਰ ਪਾਠਕਾਂ ਨਾਲ ਯਾਦਾਂ ਸ਼ੇਅਰ ਕਰਦੇ ਹਨ ਅੱਛਾ ਲਗਦਾ ਹੈ ।...
    ਯੂਂ ਹੀ ਚਲਤਾ ਰਹੇ ਏਹ ਕਾਰਵਾਂ ਹਮਾਰਾ ।
    ਹਰਦੀਪ ਕੀ ਮੇਹਨਤ ਦਿਨ ਹਰ ਦਿਨ ਉਚਾਂਇਓ ਕੋ ਛੂਏ ਏਹੀ ਅਰਦਾਸ ਹੈ ।ਸਫ਼ਰ ਸਾਂਝ ਦੇ ਲੇਖਕ ਪਰਿਵਾਰ ਕਾ ਸਾਥ ਬਨਾ ਰਹੇ ।ਨਿਤ ਨਈ ਰਚਨਾਏਂ ਪੜਨੇ ਕੋ ਮਿਲੇਂ ।


    Kamla Ghataaura

    ReplyDelete
    Replies
    1. ਕਮਲਾ ਜੀ ਵਾਹ ! ਕਿੰਨੀ ਸੋਹਣੀ ਭਾਵਨਾਤਮਿਕ ਕਵਿਤਾ ਸਫ਼ਰ ਸਾਂਝ ਦੇ ਨਾਂ ਲਿਖ ਕੇ ਆਪ ਨੇ ਇਸ ਮੰਚ ਨੂੰ ਹੋਰ ਵੀ ਮਹੱਤਵਪੂਰਣ ਬਣਾ ਦਿੱਤਾ। ਆਪ ਨੂੰ ਸਫ਼ਰ ਸਾਂਝ ਦੀਆਂ ਰਚਨਾਵਾਂ ਪਸੰਦ ਆਉਂਦੀਆਂ ਨੇ ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈ। ਆਪ ਜਿਹੇ ਪਾਠਕਾਂ ਦੀ ਬਦੌਲਤ ਇਹ ਮੰਚ ਇਸੇ ਤਰਾਂ ਵੱਧਦਾ -ਫੁੱਲਦਾ ਰਹੇ ਬੱਸ ਇਹੋ ਦੁਆ ਹੈ।

      Delete
  2. ਸਤਿ ਸ੍ਰੀ ਅਕਾਲ ਭੈਣ ਜੀ !
    I praud feel . ਕਿ ਮੈ ਵੀ ਤੁਹਾਡੇ ਮੇਗਜ਼ੀਨ 'ਚ ਆਪਣੀ ਰਚਨਾਂ ਭੇਜੀ !!ਤੁਸੀ ਬੜੇ ਮੋਹ ਨਾਲ ਓਹਨੂੰ ਪ੍ਰਕ਼ਸ਼ਿਤ ਕੀਤਾ !!ਤੁਸੀ ਵਧਾਈ ਦੇ ਪਾਤਰ ਹੈ ਕੇ ਵਤਨੋਂ ਦੂਰ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਅ ਰਹੇ ਹੋ !!!
    ਸ਼ਾਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ !!!

    ReplyDelete
    Replies
    1. ਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।

      Delete
  3. ਸਫ਼ਰ ਸਾਂਝ ਦੇ ਪੰਜ ਸਾਲ ਪੂਰੇ ਹੋਣ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ''

    ReplyDelete
    Replies
    1. ਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ