ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jun 2017

ਸਾਦੀ ਜਿਹੀ ਇੱਕ ਪੁਰਾਣੀ ਯਾਦ (ਵਾਰਤਾ)

ਮੈਂ ਪਦਾਰਥਵਾਦੀ ਹੈ ਨਹੀਂ  , ਨਾ ਹੀ ਬਣ ਸਕਦਾ ਸੀ । 1947 ਦੀ ਵੰਡ ਦਾ ਮਾਰ ਖਾਧਾ ਪਰਿਵਾਰ , ਹਰ ਚੀਜ਼ ਦੀ ਕਮੀਂ ,ਬਚਪਨ ਤੋਂ ਕਵੀ ਮਨ ,ਕਵੀ ਜਿਹਾ ਬਣ ਕੇ ਰਹਿ ਗਿਆ  ਤੇ  ਉਹ ਵੀ ਪੂਰੀ ਤਰਾਂ ਨਾ ਬਣ ਸਕਿਆ । ਦਿੱਲੀ ਦੀ ਨੌਕਰੀ , ਕਈ ਮਜਬੂਰੀਆਂਧੱਕੇ ਆਦਿ।  ਸਭ ਨੇ ਮਿਲ ਕੇ ਕਵੀ ਮਨ ਨੂੰ ਵੀ ਪੂਰਾ ਕਵੀ ਵੀ  ਨਾ ਰਹਿਣ ਦਿੱਤਾ 
              ਮੈਂ ਅੱਠਵੀਂ ਵਿੱਚ ਪੜਦਾ ਸੀ। ਛੋਟੀਆਂ ਛੋਟੀਆਂ ਕਵਿਤਾਵਾਂ ਦੀ ਤੁੱਕ ਬੰਦੀ ਕਰਕੇ  ਮਾਸਟਰ ਜੀ ਦੇ ਕਹਿਣ 'ਤੇ ਜਮਾਤ ਵਿੱਚ ਸੁਣਾਉਂਦਾ ਸੀ   ਇਹ 1950-60 ਦਹਾਕੇ ਦੀ ਗੱਲ ਹੈ । ਸਾਡੇ ਸਕੂਲ ਵਿੱਚ ਉਸ ਵੇਲੇ ਕੁੜੀਆਂ ਵੀ ਸਾਡੇ ਨਾਲ ਪੜਦੀਆਂ ਸਨ ਮੇਰੀ ਜਮਾਤ ਵਿੱਚ ਵੀ 9-10 ਕੁੜੀਆਂ ਸਨ। ਉਹਨਾਂ ਦੇ ਬੈਠਣ ਦੇ ਡੈਸਕ  ਸਭ ਤੋਂ ਅਗਲੇ ਹੁੰਦੇ ਸਨ 
  ਨਰ -ਮਾਦੇ ਦੀ  ਆਪਸੀ ਖਿੱਚ ਕੁਦਰਤੀ ਹੈ , ਹੋਣੀ ਚਾਹੀਦੀ ਵੀ ਹੈ,  ਸਮਾਜਿਕ ਕਦਰਾਂ -ਕੀਮਤਾਂ  ਦੇ   ਦਾਇਰੇ ਅੰਦਰ|
           ਲਾਸ ਵਿੱਚ ਇੱਕ ਕੁੜੀ ਨੂੰ ਮੇਰੀਆਂ ਕਵਿਤਾਵਾਂ ਚੰਗੀਆਂ ਲਗਦੀਆਂ ਸਨ ਜਦ ਵੀ ਮੈਂ ਕਦੀ ਜਮਾਤ ਵਿੱਚ ਕਵਿਤਾ ਪੜਦਾ , ਉਹ ਖੁਸ਼ ਹੁੰਦੀ ਅਤੇ ਅੱਖਾਂ ਵਿੱਚ ਪੂਰੀ ਖੁਸ਼ੀ ਭਰ ਕੇ ਦੇਖਦੀ ਅਤੇ ਕਈ ਕਈਂ  ਦਿਨ ਤੱਕ  ਜਦੋਂ ਮੌਕਾ ਮਿਲਦਾ  ਪੂਰੀ ਰੂਹ ਨਾਲ ਮੇਰੇ ਵੱਲ ਦੇਖਦੀ ਅਤੇ ਮੁਸਕਰਾਉਂਦੀ ਵੀ ਜ਼ਰੂਰ । ਮੈਂ ਬਹੁਤ ਖੁਸ਼ ਹੁੰਦਾ ਅਤੇ ਰੱਜ ਦੇਖ ਕੇ ਨਜ਼ਰਾਂ ਨੀਵੀਆਂ ਕਰ ਲੈਂਦਾ । ਉਹਨਾਂ ਵਕਤਾਂ ਵਿੱਚ ਇਹਨਾਂ ਹੀ ਕਾਫੀ ਹੁੰਦਾ ਸੀ 
           ਕੁੜੀਆਂ  ਮੁੰਡਿਆਂ  ਦੇ  ਮੇਲ ਮਿਲਾਪ  ਦੇ ਪੱਖੋਂ ਉਹ ਬਹੁਤ ਔਖਾ ਸਮਾਂ ਸੀ ਮੋਬਾਈਲ  ਦਾ ਯੁਗ ਨਹੀਂ ਸੀ ਕਿ ਜਿੱਥੇ ਮਰਜ਼ੀ  ਤੇ  ਜਿੰਨੀਆਂ ਮਰਜ਼ੀ ਗੱਲਾਂ ਕਰ ਲਵੋ ਅਤੇ ਮਨ ਦੀਆਂ ਰੱਜ ਕੇ ਫੋਲ ਲਵੋ ਅੱਜ ਵਰਗੀ ਆਜ਼ਾਦ ਫਿਜ਼ਾ ਨਹੀਂ ਸੀ |ਸਹੂਲਤਾਂ ਦੀ  ਹਰ ਤਰਾਂ ਨਾਲ  ਕਮੀ , ਵਸੀਲਿਆਂ ਦੀ ਕਮੀ ਅਤੇ ਜੇਬ ਵਿੱਚ ਪੈਸੇ ਨਹੀਂ 
ਕੁੜੀ ਮੁੰਡੇ ਦੀ ਆਪਸੀ ਗੱਲ ਬਾਤ ਜ਼ਿਆਦਾ ਚਿੱਠੀਆਂ ਰਾਹੀਂ ਹੁੰਦੀ ਸੀ ਅਤੇ ਇਹ ਪ੍ਰੇਮ ਪੱਤਰ ਇੱਕ ਦੂਜੇ ਤੱਕ ਪਹੁੰਚਾਣਾ ਵੀ  ਇੱਕ ਕਲਾ ਹੁੰਦੀ ਸੀ। ਜਿਸ ਤਰਾਂ  ਚਲਦੇ ਚਲਦੇ , ਇੱਕ ਦੂਜੇ ਦੇ ਰਾਹ ਵਿਚ ਚਿੱਠੀ ਸੁੱਟ ਦੇਣਾ ,ਢੀਮ ਨਾਲ ਬੰਨ ਕੇ ਸੁੱਟਣਾ , ਕਾਪੀ ਕਿਤਾਬ ਦੇ ਲੈਣ -ਦੇਣ ਦੇ ਬਹਾਨੇ ਉਸ ਵਿੱਚ ਪੱਤਰ ਪਾ ਦੇਣਾ , ਕਿਸੇ ਬੱਚੇ ਦੇ ਹੱਥ ਭੇਜਣਾ ,ਕਿਸੇ ਘਰ ਦੇ ਪਿਛਵਾੜੇ ਜਾ ਕੇ ਫੜਾ ਦੇਣਾ , ਸੁੰਨੀ ਗਲੀ ਦੇਖ ਕੇ ਹੱਥ ਵਿੱਚ ਦੇ ਦੇਣਾ ਆਦਿ 
        ਇਹ ਮੇਰੀ ਕਵਿਤਾ ਦੀ ਦੀਵਾਨੀ , ਅੱਠਵੀਂ  ਤੋਂ ਬਾਦ ਸਕੂਲ ਛੱਡ ਗਈ ਅਤੇ ਪਤਾ ਨਹੀਂ ਕਿਸੇ ਹੋਰ ਜਗ੍ਹਾ ਪੜਣ ਚਲੀ ਗਈ ਅਤੇ  ਕਾਲਿਜ ਦੀ   ਯਾਰਵੀਂ ਜਮਾਤ ਵਿੱਚ ਫਿਰ ਮੇਰੇ ਨਾਲ ਦਾਖਲ ਹੋ ਗਈ ਮੇਰੀ ਕਵਿਤਾ ਲਈ  ਪ੍ਰੇਮ ਫਿਰ ਜਾਗ ਪਿਆ । ਅਸੀਂ ਹੁਣ ਵੱਡੇ ਹੋ ਗਏ ਸੀ ਅਤੇ ਮੇਰੀਆਂ ਕਵਿਤਾਵਾਂ ਵੀ ਵੱਡੀਆਂ ਹੋ ਕੇ ਰੋਮਾਂਟਿਕ ਹੋ ਗਈਆਂ ਸਨ । ਉਹ ਕੁੜੀ ਕਿੰਨੀ ਭੋਲੀ ,ਸਿੱਧੀ  ਅਤੇ ਦੁਨੀਆਂ ਦਾਰੀ ਤੋਂ ਕਿੰਨੀ ਅਣਜਾਣ ਸੀ , ਇਹ ਉਸ ਦਾ ਪੱਖ ਉਸਦੇ ਅਗਲੇ ਕੀਤੇ ਕੰਮ ਤੋਂ ਸਾਫ ਹੋ ਜਾਂਦਾ ਹੈ ਜਾਂ ਇਹ ਵੀ ਕਹਿ ਲਵੋ ਕਿ ਲੋਕ  ਉਹਨਾਂ ਵੇਲਿਆਂ 'ਚ ਕਿੰਨਾ  ਸਿੱਧਾ ਜਿਹਾ ਸੋਚਦੇ ਸਨ 
            ਉਹ ਮੈਨੂੰ ਕਹਿਣਾ ਚਾਹੁੰਦੀ ਸੀ  ਕਿ  ਉਹ ਮੇਰੀਆਂ ਕਵਿਤਾਵਾਂ ਨੂੰ ਬਹੁਤ ਪਸੰਦ ਕਰਦੀ ਹੈ  ਅਤੇ ਉਹਨਾਂ ਸਾਰੀਆਂ ਨੂੰ ਪੜਣਾ ਚਾਹੁੰਦੀ ਹੈ । ਉਸਨੇ  ਇਸ ਮਕਸਦ ਲਈ ਇੱਕ ਖਤ ਲਿਖਿਆ ਉਸ ਨੂੰ ਲਫਾਫੇ ਵਿੱਚ ਪਇਆ , ਉੱਤੇ ਡਾਕ ਟਿਕਟ ਲਾਈਲਫਾਫੇ 'ਤੇ ਮੇਰਾ ਨਾਂ ਲਿਖ ਕੇ , ਮੇਰੀ ਕਲਾਸ ਲਿਖ ਕੇ ,ਕਾਲਿਜ ਦੇ ਅੱਡਰੈਸ 'ਤੇ ਡਾਕ ਰਸਤੇ ਭੇਜ ਦਿੱਤਾ । ਲਫਾਫਾ ਕਾਲਿਜ ਦੇ ਦਫਤਰ ਪਹੁੰਚ ਗਿਆ ਅਤੇ ਚਪਰਾਸੀ ਨੇ ਉਸ ਨੂੰ ਨੋਟਿਸ ਬੋਰਡ 'ਤੇ ਟੰਗ ਦਿੱਤਾ 
            ਇੱਕ ਮੇਰਾ ਜਮਾਤੀ ਮੁੰਡਾ ਜੋ ਘਰੋਂ , ਪੈਸੇ  ਵਲੋਂ ਬਹੁਤ ਸੌਖਾ ਸੀ। ਹੁੱਲੜ ਬਾਜੀ ਅਤੇ ਕੁੜੀਆਂ ਨੂੰ ਤੰਗ ਕਰਣ ਦੇ ਮਾਮਲੇ ਵਿੱਚ ਰੱਜ ਕੇ ਬੇਸ਼ਰਮ ਸੀ। ਉਹ ਖਤ ਚੁੱਕ ਲਿਆ ਅਤੇ ਖੋਲ ਕੇ ਪੜ ਲਿਆ ਅਤੇ ਆਪਣੀ ਜੇਬ ਵਿੱਚ ਪਾ ਲਿਆ । ਮੈਨੂੰ ਨਹੀਂ ਦਿੱਤਾ ਪਰ ਮੇਰੇ ਇੱਕ ਹੋਰ ਸਾਥੀ ਨੇ ਜੋ ਉਸ ਵੇਲੇ ਉਸ ਦੇ ਨਾਲ ਸੀ , ਦਸ ਦਿੱਤਾ ਅਤੇ ਜੋ ਉਸ ਵਿੱਚ ਜੋ ਲਿਖਿਆ ਸੀ ਉਹ ਵੀ ਦੱਸਿਆ । ਮੈਂ ਮਾਯੂਸੀ ਅਤੇ ਲਚਾਰੀ ਦੀਆਂ ਨਜ਼ਰਾਂ ਨਾਲ ਉਸ ਕੁੜੀ ਨੂੰ ਕਈ ਦਿਨ ਦੇਖਦਾ ਰਿਹਾ । ਮੇਰੀ ਉਸ ਮੁੰਡੇ ਕੋਲੋਂ ਖੱਤ ਮੰਗਣ ਦੀ  ਤਾਕਤ ਵੀ ਨਹੀਂ ਸੀ। ਕਵੀ ਸੀ ਨਾ , ਕਵਿਤਾ ਲਿਖ ਕੇ ਮਨ ਨੂੰ ਧਰਵਾਸ ਦੇ ਲਈ  
           ਕੁੜੀ ਨੂੰ ਆਪਣੀ ਗਲਤੀ  ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਉਸ ਮੁੰਡੇ ਨੇ  ਉਸ ਖੱਤ ਦਾ ਸਹਾਰਾ ਲੈ ਕੇ ਉਸ ਨੂੰ ਡਰਾਉਣਾ  ਧਮਕਾਣਾ ਸ਼ੁਰੂ ਕੀਤਾ ਕਿ ਇਹ ਚਿੱਠੀ ਉਸ ਦੇ ਘਰ  ਪਹੁੰਚਾ ਦਿੱਤੀ ਜਾਵੇਗੀ । ਬੱਸ ਫਿਰ ਕੀ ਹੋਣਾ ਸੀਕੁੜੀ ਡਰ ਗਈ  ਅਤੇ ਉਸਦੀਆਂ ਜਾਇਜ਼  ਨਾਜਾਇਜ਼  ਗੱਲਾਂ ਮੰਨਦੀ ਗਈ  ਅਤੇ ਮੇਰੀ ਕਵਿਤਾ ਲਈ ਮੁਸਕਰਾਣਾ ਗਾਇਬ ਹੁੰਦਾ ਗਿਆ । ਇਹ ਸਨ ਅੱਜ ਤੋਂ ਸੱਠ /ਸੱਤਰ ਸਾਲ ਪਹਿਲਾਂ ਜ਼ਿੰਦਗੀ ਦੇ ਸਾਦੇ ਜਿਹੇ ਰੰਗ ।  
ਦਿਲਜੋਧ ਸਿੰਘ
Wisconsin USA

ਨੋਟ : ਇਹ ਪੋਸਟ ਹੁਣ ਤੱਕ 21 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ