ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Jun 2017

ਸਵੇਰ ਦੀ ਸੈਰ ਤੋਂ ਮੁੜਦਿਆਂ



Kanwar Deep's profile photo, Image may contain: 1 person
ਜਦੋਂ ਹੱਥੀਂ ਲਾਏ ਰੁੱਖ ਨੂੰ ਨਵੇਂ ਨਕੋਰ ਸੁਨਿਹਰੀ ਪੱਤਰ ਦੇਖੀਦੇ ਆ ਤਾਂ ਆਪੇ ਦੇ ਗਲ਼  ਬਾਹਾਂ ਪਾ ਕੇ ਨੱਚਣ ਨੂੰ ਜੀਅ ਕਰਦਾ।  ਕਿੰਨਾ ਅਦੁੱਤੀ ਚਮਤਕਾਰ ਆ ਕੁਦਰਤ ਦਾ।  ਜੇ ਦੇਖੀਏ ਤਾਂ ਹਰ ਥਾਂ ਹਰ ਪਲ ਕੁਦਰਤ ਦਾ ਚਮਤਕਾਰ ਵਾਪਰ ਰਿਹਾ। ਕਿਣ-ਮਿਣ ਭੂਰ ਪੈ ਰਹੀ ਆ , ਰੁੱਖਾਂ ਦੇ ਪੱਤੇ ਧੰਨਵਾਦੀ ਸਰੂਰ 'ਚ ਗੱਲਾਂ ਕਰ ਰਹੇ ਨੇ। ਧਰਤੀ ਨਸ਼ਿਆਈ ਪਈ ਆ , ਘਾਹ ਤੋਂ ਖੁਸ਼ੀ ਸਾਂਭੀ ਨੀ ਜਾਂਦੀ !




ਕੰਵਰ ਦੀਪ 

ਨੋਟ : ਇਹ ਪੋਸਟ ਹੁਣ ਤੱਕ 19 ਵਾਰ ਪੜ੍ਹੀ ਗਈ ਹੈ।

1 comment:

  1. ਬੱਸ ਦੋ ਘੜੀਆਂ ਵਿਹਲ ਕੱਢ ਕੇ ਕੁਦਰਤ ਨੂੰ ਵੇਖਣ ਦਾ ਵੱਲ ਹੋਣਾ ਚਾਹੀਦੈ। 🍃

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ