ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Jun 2017

ਕੋਇਲ ਕੂਕ




ਕੋਇਲ ਆ ਗਈ ਏ , ਹਰ ਸਾਲ ਮਾਰਚ ਵਿੱਚ ਆਉਂਦੀ ਏ , ਕਈ ਸਾਲਾਂ ਤੋਂ ਆ ਰਹੀ ਏ । ਹਰ ਨਸਲ ਅਗਲੀ ਨਸਲ ਨੂੰ ਇੱਥੇ ਆਉਣ ਦਾ ਰਾਹ ਦੱਸਦੀ ਹੈ ।ਮੇਰੇ ਗਵਾਂਢ ਇੱਕ ਚਾਲੀ ਸਾਲ ਪੁਰਾਣਾ ਅੰਬ ਦਾ ਰੁੱਖ ਹੈ । ਜਦ ਉਸ ਨੂੰ ਬੂਰ ਲਗਦਾ ਹੈ , ਇਹ ਝੱਟ ਕਿਤੋਂ ਆ ਜਾਂਦੀ ਏ । ਮੇਰੇ ਵਿਹੜੇ ਸਾਹਮਣੇ ਰੁੱਖ 'ਤੇ ਬਹਿ ਅੱਜ ਫਿਰ ਕੂਕ ਰਹੀ ਏ ।

(12th March 2017)

ਦਿਲਜੋਧ ਸਿੰਘ 

ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ ਹੈ। 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ