ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Jun 2017

ਸਰਾਪ (ਮਿੰਨੀ ਕਹਾਣੀ )


ਰਾਣੀ ਦੇ ਵਿਅਾਹ ਨੂੰ ਭਾਵੇਂ ਦਸ ਸਾਲ ਹੋ ਚੁੱਕੇ ਸਨ ਪਰ ਅੌਲਾਦ  ਦਾ ਸੁੱਖ  ਨਸੀਬ ਨਾ ਹੋਣ ਕਰਕੇ ੳੁਸ ਦੇ ਨਿਮਾਣੇ  ਸੁਭਾਅ 'ਚ ਕੁੜੱਤਣ ਅਾ  ਗਈ ਸੀ |ਇੱਕ ਦਿਨ ਜਦੋਂ ੳੁਹ ਘਰ ਦੀ ਸਫਾਈ ਕਰ ਰਹੀ ਸੀ ਤਾਂ  ਅਚਾਨਿਕ ਛੱਤ ਉੱਤੋਂ ਇੱਕ ਛਿਪਕਲੀ ੳੁਸ ਦੇ ੳੁਪਰ ਅਾ ਡਿੱਗੀ ੳੁਹ ਡਰ ਕੇ ਇੱਕ ਪਾਸੇ ਹੁੰਦੀ ਬੋਲੀ  | 
"ਜੀ ਕਰਦਾ ਸਾਰੀਅਾਂ ਮਾਰ ਦੇਵਾਂ , ਬੜਾ ਲਹੂ ਪੀਤਾ ਇਹਨਾਂ ਨੇ।  " 
 ਕੋਲ ਹੀ ਝਾੜੂ ਫੇਰ ਰਹੀ ਸੱਸ ਮੂੰਹੋ ਨਿੱਕਲਿਆ,
" ਨਾ ਧੀਏ, ਕਾਹਨੂੰ ਪਾਪ ਲੈਣਾ , ਅੈਵੇਂ ਸਰਾਪ ਮਾਰਜੂ , ਰੱਬ ਦਾ ਜੀਅ ਨੇ ਇਹ ਵੀ। "
ਇਹ ਬੋਲ ਸੁਣ ਕੇ ਰਾਣੀ ਅੰਦਰੋਂ ਨੌਂ ਸਾਲ ਪੁਰਾਣਾ  ਅਤੀਤ ਦਾ ਜਵਾਲਾ ਫਟ ਗਿਅਾ , ੳੁਹ ਗਲ਼  ਭਰ ਕੇ ਬੋਲੀ |
 " ਨਾ ੳੁਹ ਰੱਬ ਦਾ ਜੀਅ ਨਹੀਂ ਸੀ ? ਜਦੋਂ ਮੈਨੂੰ ਮਜਬੂਰ ਕਰਕੇ ਤੁਸੀਂ  ਨੰਨ੍ਹੀ ਨਿਰਦੋਸ ਦੀ ਜਾਨ ਲੈ ਲਈ ਸੀ , ੳੁਹਦਾ ਸਰਾਪ ਤਾਂ ਮੈਂ ਅੱਜ ਤੱਕ ਭੋਗ ਰਹੀ ਅਾਂ। "
ਰਾਣੀ ਦੇ ਬੋਲ ਸੱਸ ਦੇ ਜਿਹਨ ' ਚ ਜਾ  ਵੱਜੇ |

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ