ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Jun 2017

ਨਵਾਂ ਰਿਸ਼ਤਾ (ਮਿੰਨੀ ਕਹਾਣੀ)


ਕੁਝ ਚਿਰ ਪਹਿਲਾਂ ਉਸ ਦੀ ਘਰ ਵਾਲੀ ਅਤੇ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਇੱਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ।

ਘਰ ਵਿਚ ਕੇਵਲ ਉਹ ਅਤੇ ਉਸ ਦੀ ਨੂੰਹ ਹੀ ਬਾਕੀ ਰਹਿ ਗਏ। ਉਸ ਦੀ ਨੂੰਹ ਦਾ ਵੀ ਅੱਗੇ ਪਿੱਛੇ ਹੋਰ ਕੋਈ ਵਾਲੀ ਵਾਰਸ ਨਹੀਂ ਸੀ, ਇਸ ਲਈ ਉਹ ਜਾਂਦੀ ਵੀ ਤਾਂ ਵਿਚਾਰੀ ਕਿੱਥੇ ਜਾਂਦੀ?
ਸਮਾਂ ਬੀਤਦਾ ਗਿਆ।

ਇੱਕ ਦਿਨ ਉਨ੍ਹਾਂ ਦੋਹਾਂ ਨੇ ਆਪਣਾ ਸ਼ਹਿਰ ਛੱਡ ਦਿੱਤਾ ਅਤੇ ਦੂਜੇ ਪ੍ਰਾਂਤ ਦੇ ਵੱਡੇ ਸ਼ਹਿਰ ਚਲੇ ਗਏ,ਜਿੱਥੇ ਉਹ ਪਤੀ ਪਤਨੀ ਦੀ ਹੈਸੀਅਤ ਵਿਚ ਜਾਣੇ ਜਾਣ ਲੱਗੇ।

ਸੁਰਜੀਤ ਸਿੰਘ ਭੁੱਲਰ

06-06-2017

ਨੋਟ : ਇਹ ਪੋਸਟ ਹੁਣ ਤੱਕ 101 ਵਾਰ ਪੜ੍ਹੀ ਗਈ ਹੈ। 

6 comments:

 1. Jagroop kaur6.6.17

  ਜ਼ਿੰਦਗੀ ਨੂੰ ਚਲਾਉਣ ਦੇ ਬਹੁਤ ਰਸਤੇ ਹੋ ਸਕਦੇ ਸੀ, ਨਵਾਂ ਰਿਸ਼ਤਾ ਕੁਸ਼ ਅਜੀਬ ਸਵਾਲ ਖੜੇ ਕਰਦਾ ਹੈ ।
  ਸਮਾਜਿਕ ਮਰਿਆਦਾ ਤੇ ਸੰਸਕਾਰਾਂ ਤੋਂ ਵਿਹੂਣੇ ਰਿਸ਼ਤੇ...

  ReplyDelete
 2. ਮਨੁੱਖੀ ਵਰਤਾਰੇ ਦੇ ਇੱਕ ਰੰਗ

  ReplyDelete
 3. ਸਮਾਜ ਕਦੇ ਵੀ ਕਿਸੇ ਨੂੰ ਗ਼ੈਰ-ਸਮਾਜੀ,ਗ਼ੈਰ-ਕਾਨੂੰਨੀ ਤੇ ਅਸੱਭਿਅਕ ਕੰਮ ਕਰਨ ਦੀ ਆਗਿਆ ਨਹੀਂ ਦਿੰਦਾ। ਅਜਿਹੇ ਕੁ-ਕਰਮ ਤਾਂ ਕੇਵਲ ਉਸ ਤੋਂ ਦੂਰ ਰਹਿ ਕੇ ਜਾਂ ਲੁਕਵੇਂ ਤੌਰ ਤੇ ਅੰਦਰ ਖਾਤੇ ਹੀ ਕੀਤੇ ਜਾਂਦੇ ਹਨ।

  ਅਜਿਹੀਆਂ ਘੋਰ ਅਨੈਤਿਕਤਾ ਕੁਰੀਤੀਆਂ ਦੀਆਂ ਖ਼ਬਰਾਂ (ਭੈਣ ਭਰਾ,ਪਿਤਾ-ਪੁੱਤਰੀ)ਕਦੇ ਨਾ ਕਦੇ ਮੀਡੀਆ ਵਿਚ ਪੜ੍ਹਨ ਨੂੰ ਮਿਲ ਦੀਆ ਰਹਿੰਦੀਆਂ ਹਨ, ਜੋ ਚਰਚਾ ਦਾ ਵਿਸ਼ਾ ਵੀ ਬਣਦੀਆਂ ਹਨ ਅਤੇ ਕਾਨੂੰਨੀ ਪਕੜ ਵਿਚ ਵੀ ਲਪੇਟੀਆਂ ਜਾਂਦੀਆਂ ਹਨ।

  ਹਰ ਚੰਗੇ ਅਤੇ ਕਾਨੂੰਨ ਦਾ ਪਾਲਨ ਕਰਨ ਵਾਲੇ ਸ਼ਹਿਰੀ ਨੂੰ ਅਜਿਹਾ ਪੜ੍ਹ ਕੇ ਘ੍ਰਿਣਾ ਆਉਣਾ ਲਾਜ਼ਮ ਹੈ,ਪਰ ਹਕੀਕਤ ਤੋਂ ਪਾਸਾ ਵੀ ਨਹੀਂ ਬਦਲਿਆ ਜਾਂਦਾ।

  ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਬੀਬੀ ਜਗਰੂਪ ਕੌਰ ਅਤੇ ਸਰਨ ਜੀ ਦਾ ਰਿਣੀ ਹਾਂ।

  ReplyDelete
  Replies
  1. samaj da ik kaura sach hai.par har roj kai ajihe kisse sune te vekhe han.ihi sansar hai jithe lok sansarak lor lai jo raah miley apna lende han. yatharth da samna karna aasaan nahi,kise di pareshani te lor ,ohi janda hai koi hor nahi.ajehe vishe nu chohan di himmat aap hi kar sakde ho

   Delete
  2. ਸਮਾਜ ਦਾ ਇੱਕ ਕੌੜਾ ਸੱਚ ਹੈ, ਪਰ ਹਰ ਰੋਜ਼ ਕਈ ਅਜਿਹੇ ਕਿੱਸੇ ਸੁਣਨ ਤੇ ਵੇਖੇ ਹਨ।ਇਹ ਸੰਸਾਰ ਹੈ,ਜਿੱਥੇ ਲੋਕ ਸੰਸਾਰਕ ਲੋੜ ਲਈ ਜੋ ਰਾਹ ਮਿਲੇ ਅਪਣਾ ਲੈਂਦੇ ਹਨ। ਯਥਾਰਥ ਦਾ ਸਾਹਮਣਾ ਕਰਨਾ ਆਸਾਨ ਨਹੀਂ। ਕਿਸੇ ਦੀ ਪਰੇਸ਼ਾਨੀ ਤੇ ਲੋੜ ਉਹੀ ਜਾਣਦਾ ਹੈ,ਕੋਈ ਹੋਰ ਨਹੀਂ।

   ਅਜਿਹੇ ਵਿਸ਼ੇ ਨੂੰ ਛੋਹਣ ਦੀ ਹਿੰਮਤ ਆਪ ਹੀ ਕਰ ਸਕਦੇ ਹੋ।
   -0-
   ਆਪ ਨੇ ਸਮਾਜ ਵਿਚ ਵਿਚਰਦੇ ਅਜਿਹੇ ਲੋਕਾਂ ਦੀ ਰਗ ਪਕੜ ਕੇ, ਕਹਾਣੀ ਦੇ ਹਵਾਲਾ ਨਾਲ ਬਹੁਤ ਸਹੀ ਵਿਆਖਿਆ ਕੀਤੀ ਹੈ,ਜਿਸ ਲਈ ਮੈਂ ਆਪ ਦਾ ਰਿਣੀ ਹਾਂ, Kulraj Kaur ਜੀ।

   Delete
 4. ਸਾਡੇ ਆਲੇ ਦੁਆਲੇ ਬਹੁਤ ਕੁਝ ਵਾਪਰਦਾ ਹੈ ਤੇ ਕਈ ਵਾਰ ਅਸੀਂ ਓਸ ਵਰਤਾਰੇ ਤੋਂ ਅਣਜਾਣ ਹੁੰਦੇ ਹਾਂ। ਅਜਿਹੀਆਂ ਮਿੰਨੀ ਕਹਾਣੀਆਂ ਜਾਂ ਹੋਰ ਰਚਨਾਵਾਂ ਸਮਾਜ ਦਾ ਅਕਸ ਲੋਕਾਂ ਨੂੰ ਵਿਖਾਉਣ 'ਚ ਸਹਾਈ ਹੁੰਦੀਆਂ ਹਨ। ਮੈਂ ਵੀ ਅਜਿਹੇ ਰਿਸ਼ਤੇ ਤੋਂ ਅਣਜਾਣ ਹੀ ਸਾਂ ਤੇ ਅਜਿਹਾ ਪੜ੍ਹਦੇ ਸਮੇਂ ਮਨ ਬੜਾ ਵਿਚਲਿਤ ਤੇ ਬੇਚੈਨ ਹੋਇਆ। ਅਜਿਹੇ ਅਸੱਭਿਅਕ ਤੇ ਅਨੈਤਿਕ ਕਾਰਜ ਸਾਡੇ ਸਮਾਜ ਦਾ ਹੀ ਅੰਗ ਬਣਦੇ ਰਹੇ ਨੇ। ਕਿਧਰ ਚੱਲੀ ਜਾਂਦੀ ਹੈ ਉਹ ਸੰਸਕਾਰੀ ਸੋਚ ਜਦੋਂ ਅਜਿਹਾ ਵਰਤਾਰਾ ਘਟਦਾ ਹੈ। ਕਿਉਂ ਕਿਸੇ ਨੂੰ ਅਜਿਹਾ ਅਨੈਤਿਕ ਰਾਹ ਚੁਣਨਾ ਪੈਂਦਾ ਹੈ ? ਇਹ ਸਾਡੇ ਲਈ ਇੱਕ ਗੁੱਝਾ ਸਵਾਲ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ