ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Jun 2017

ਉਮੀਦ (ਮਿੰਨੀ ਕਹਾਣੀ)

Image result for lost hope
ਉਹ ਫੌਜ ਵਿੱਚ ਸੀ ਤੇ ਕਈ ਵਰ੍ਹਿਆਂ ਤੋਂ ਘਰ ਨਹੀਂ ਪਰਤਿਆ ਸੀ। ਰੱਬ ਜਾਣੇ ਉਸ ਦੀ ਕਿਸੇ ਹਾਦਸੇ 'ਚ ਮੌਤ ਹੋ ਗਈ ਸੀ ਜਾਂ ਕਿਸੇ ਨੇ ਉਸ ਨੂੰ ਬੰਦੀ ਬਣਾ ਲਿਆ ਸੀ। ਕੋਈ ਨਹੀਂ ਜਾਣਦਾ ਸੀ ਕਿ ਉਹ ਕਿਧਰ ਲਾਪਤਾ ਹੋ ਗਿਆ ਸੀ। 
ਪਿਛਲੇ ਦਿਨੀਂ ਸਰਹੱਦ 'ਤੇ ਇੱਕ ਲਾਸ਼ ਮਿਲੀ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਇਹ ਉਸੇ ਫੌਜੀ ਦੀ ਲਾਸ਼ ਹੈ। ਪਰ ਜ਼ਿਆਦਾ ਗਲੀ ਸੜੀ ਹੋਣ ਕਰਕੇ ਲਾਸ਼ ਦੀ ਸ਼ਨਾਖਤ ਕਰਨਾ ਔਖਾ ਸੀ। ਇਸ ਲਈ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਪਹਿਲਾਂ ਡੀ. ਐਨ. ਏ. ਦੀ ਜਾਂਚ ਹੋਣਾ ਤਹਿ ਹੋਇਆ । ਉਸ ਦੀ ਮਾਂ ਤੇ ਪੁੱਤਰ ਦੇ ਡੀ.ਐਨ. ਏ. ਦੇ ਨਮੂਨੇ ਜਾਂਚ ਲਈ ਮੰਗਵਾਏ ਗਏ। 
ਅੱਜ ਜਾਂਚ ਦੇ ਵੇਰਵੇ ਆਉਣੇ ਸਨ। ਪੀੜਤ ਪਰਿਵਾਰ ਘੋਰ ਨਿਰਾਸ਼ਾ ਦੇ ਆਲਮ ਵਿੱਚ ਸੀ, "ਮਾਂ! ਹੁਣ ਤੱਕ ਮੈਨੂੰ ਆਸ ਸੀ ਕਿ ਪਾਪਾ ਜੀ ਇੱਕ ਦਿਨ ਜ਼ਰੂਰ ਘਰ ਆ ਜਾਣਗੇ। ਪਰ ਜੇ ਡੀ. ਐਨ. ਏ. ਦੇ ਨਮੂਨੇ ਮੇਲ ਖਾ ਗਏ ਤਾਂ ਸਾਨੂੰ ਜਿਉਣ ਜੋਗਾ ਕਰਦੀ ਇੱਕੋ -ਇੱਕ ਉਮੀਦ ਵੀ ਅੱਜ ਮੁੱਕ ਜਾਊਗੀ।" ਚਿੰਤਤ ਪੁੱਤ ਦੀ ਆਖੀ ਗੱਲ ਗੁੰਮਸੁੰਮ ਬੈਠੀ ਮਾਂ ਦੀ ਉਦਾਸੀ ਹੋਰ ਵਧਾ ਗਈ ਸੀ। 
ਡਾ. ਹਰਦੀਪ ਕੌਰ ਸੰਧੂ  

ਨੋਟ : ਇਹ ਪੋਸਟ ਹੁਣ ਤੱਕ 310 ਵਾਰ ਪੜ੍ਹੀ ਗਈ ਹੈ। 


3 comments:

  1. A message via whatsapp-

    Its the bitter truth that many families face.

    Jasleen Kaur

    ReplyDelete
  2. sad.............kash uh vapas aa janda..kahani sukhant ho vapardi..

    ReplyDelete
  3. Sach hai umeed ,jhoothi hi sahi, jiun da sahara hundi ,aas nu jagai rakhdi hai

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ