ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Jun 2017

ਸੋਚ (ਮਿੰਨੀ ਕਹਾਣੀ)


ਉਸ ਨੂੰ ਡਾਕੀਏ ਨੇ ਚਿੱਠੀ ਦਿੱਤੀ। ਖੋਲੀ ਤਾਂ ਲਿਖਿਆ ਸੀ," ਮੈਂ ਆਪਣੀ ਰੂਹ ਨੂੰ ਇਸ ਚਿੱਠੀ ਰਾਹੀਂ ਤੇਰੀ ਰੂਹ ਦੇ ਹਵਾਲੇ ਕਰ ਕੇ ਹੁਣ ਅਜਨਬੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਹੈ। ਇੱਥੇ ਮੈਨੂੰ ਸਾਰੀਆਂ ਖ਼ੁਸ਼ੀਆਂ ਮਿਲ ਰਹੀਆਂ ਹਨ। ਤੂੰ ਮੇਰੀਆਂ ਮਿਲੀਆਂ ਖ਼ੁਸ਼ੀਆਂ ਨਾਲ਼ ਸਾਂਝ ਪਾ ਲੈ। ਹੁਣ ਤੂੰ ਮੇਰੇ ਬਾਰੇ ਸੋਚਣਾ ਬੰਦ ਕਰ ਦੇ।"


ਉਹ ਇਸ ਚਿੱਠੀ ਨੂੰ ਬਹੁਤ ਮੁਸ਼ਕਲ ਨਾਲ ਪੜ੍ਹ ਰਿਹਾ ਸੀ, ਕਿਉਂਕਿ ਥਾਂ ਥਾਂ ਤੇ ਸਿਆਹੀ ਫੈਲੀ ਹੋਈ ਸੀ।

ਆਪਣੀ ਜ਼ਿੰਦਗੀ ਦੀ ਟੁੱਟੀ ਮਾਲਾ ਦੀ ਕਹੀ ਗੱਲ ਨੂੰ ਮੰਨ ਕੇ ਉਹ ਹਲਕਾ ਜਿਹਾ ਮੁਸਕਰਾਇਆ। ਸ਼ਾਇਦ ਕੋਈ ਉਮੀਦ ਦੀ ਕਿਰਨ ਹੁਣੇ ਹੀ ਉਸ ਦੇ ਅੰਦਰੇ ਨਿੰਮ੍ਹੀ ਜਿਹੀ ਝਲਕ ਦਿਖਾ ਗਈ ਹੋਵੇ। ਇਸੇ ਖ਼ਿਆਲ ਦੇ ਨਾਲ ਹੀ ਉਸ ਦੀਆਂ ਅੱਖਾਂ ਵਿਚੋਂ ਦੋ ਮੋਟੇ -ਮੋਟੇ ਹੰਝੂ ਚਮਕੇ ਤੇ ਖ਼ਤ 'ਤੇ ਡਿੱਗ  ਪਏ, ਜਿਨ੍ਹਾਂ ਨਾਲ ਬਾਕੀ ਦੀ ਇਬਾਰਤ ਰਲ ਕੇ ਸਿਆਹੀ ਬਣ ਗਈ ਸੀ।

ਹੁਣ ਤਾਂ ਉਹ ਕੇਵਲ ਉਸ ਦੇ ਲਿਖੇ ਬੋਲਾਂ ਨੂੰ ਹੀ ਦੁਹਰਾ ਕੇ ਸੋਚ ਰਿਹਾ ਸੀ- ਕਿ ਮੇਰੇ ਬਾਰੇ ਸੋਚਣਾ ਬੰਦ ਕਰ ਦੇ, ਮੇਰੀ ਪਿਆਰੀ ਰੂਹ-ਸੋਚਣਾ ਬੰਦ ਕਰਦ ਦੇ. ਪਰ ਸੋਚ ਜਾਰੀ ਸੀ।
-0-
ਸੁਰਜੀਤ ਸਿੰਘ ਭੁੱਲਰ

08-06-2017

ਨੋਟ : ਇਹ ਪੋਸਟ ਹੁਣ ਤੱਕ 23 ਵਾਰ ਪੜ੍ਹੀ ਗਈ ਹੈ। 

2 comments:

  1. ਮਿੰਨੀ ਕਹਾਣੀ 'ਸੋਚ 'ਨੂੰ ਹਰ ਪਾਠਕ ਆਪਣੀ ਸੋਚ ਦੇ ਘੇਰੇ ਅਨੁਸਾਰ ਪੜ੍ਹੇਗਾ। ਹਰ ਇੱਕ ਨੂੰ ਵੱਖੋ ਵੱਖਰੇ ਪਾਤਰ ਇਸ ਕਹਾਣੀ 'ਚ ਨਜ਼ਰ ਆ ਸਕਦੇ ਨੇ। ਆਪਣੀ ਸੋਚ ਨੂੰ ਇੱਕ ਛੋਟੇ ਜਿਹੇ ਦਾਇਰੇ 'ਚ ਸੀਮਿਤ ਰੱਖ ਕੇ ਪੜ੍ਹਨ ਨਾਲ ਇਸ ਕਹਾਣੀ ਨੂੰ ਇਨਸਾਫ ਨਹੀਂ ਮਿਲੇਗਾ। ਰੂਹਾਂ ਦੇ ਰਿਸ਼ਤਿਆਂ ਦੀ ਸਾਂਝ ਦੀ ਗੱਲ ਇੱਕ ਸੁੱਚੀ ਸੋਚ ਦੀ ਵੀ ਮੰਗ ਕਰਦੀ ਹੈ। ਵਧੀਆ ਕਹਾਣੀ ਨਾਲ ਸਾਂਝ ਪਾਉਣ ਲਈ ਸ਼ੁਕਰੀਆ ਭੁੱਲਰ ਜੀ।

    ReplyDelete
  2. ਮੈਨੂੰ ਤਾਂ ਮਿੰਨੀ ਕਹਾਣੀ ਨਹੀਂ , ਇੱਕ ਖੁੱਲੀ ਕਵਿਤਾ ਜ਼ਿਆਦਾ ਲੱਗੀ ।
    ਕਵਿਤਾ ਵਰਗੀ ਕਹੀ ਬਾਤ ਮੰਨ ਨੂੰ ਮਿੱਠੀ ਲੱਗੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ