ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Jul 2017

ਤੇਰੇ ਬਾਝੋਂ

Image result for sad old woman paintingਉਸ ਦੇ ਵਿਹੜੇ ਵਿੱਚ ਕੇਵਲ ਉਦਾਸੀ ਪਣਪ ਰਹੀ ਸੀ। ਸੁੱਖਾਂ ਨਾਲ ਤਾਂ ਜਿਵੇਂ ਹੁਣ ਉਸ ਦਾ ਕੋਈ ਵਾਸਤਾ ਹੀ ਨਹੀਂ ਰਿਹਾ ਸੀ  ਵੱਡੇ ਪੁੱਤ ਦੀ ਬੇਵਕਤੀ ਮੌਤ ਨੇ ਉਸ ਨੂੰ ਧੁਰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਸੀ। ਵਿਧਵਾ ਨੂੰਹ ਨੂੰ ਵੇਖ ਕੇ ਉਹ ਹਰ ਘੜੀ ਫ਼ਿਕਰਾਂ ' ਗਲਤਾਨ ਰਹਿੰਦੀ। ਅਮਰ ਵੇਲ ਵਾਂਗ ਵਧਦੇ ਕਰਜ਼ੇ ਤੇ ਗਰੀਬੀ ਕਾਰਨ ਉਸ ਨੇ ਆਪਣੇ ਪੋਤੇ ਤੇ ਪੋਤੀ ਨੂੰ ਸਕੂਲੋਂ ਪੜ੍ਹਨੋ ਹਟਾ ਲਿਆ। ਜਦੋਂ ਛੋਟਾ ਪੁੱਤ ਅੱਡ ਹੋ ਗਿਆ ਤਾਂ ਉਸ ਦਾ ਜਿਉਣਾ ਮਰਨ ਤੋਂ ਵੀ ਭੈੜਾ ਹੋ ਗਿਆ। 
   ਟੁੱਟੀਆਂ ਸਾਂਝਾਂ ਦੀ ਪੀੜ ਨੂੰ ਆਪਣੇ ਆਪੇ ' ਨਪੀੜਦੀ ਹਉਕਾ ਲੈ ਕੇ ਉਹ ਬੋਲੀ, "ਛੋਟੇ ਹੁੰਦੇ ਦੋਵੇਂ ਜਾਣੇ ਕੇਸੀ ਨ੍ਹਾਉਣੋ ਟੱਲਦੇ। ਹਰ ਵਾਰੀ ਵੱਡੇ ਨੇ ਛੋਟੇ ਨੂੰ ਪਹਿਲਾਂ ਨਹਾਉਣ ਲਈ ਮਨਾ ਲੈਣਾ। ਕਦੇ -ਕਦੇ ਜਦ ਛੋਟੇ ਨੇ ਅੜੀ ਕਰਨੀ ਤਾਂ ਵੱਡੇ ਨੇ ਕਹਿਣਾ ਕਿ ਚੱਲ ਪੁੱਗ ਲੈਨੇ ਆਂ ਤੇ ਪੁੱਗ ਕੇ ਵੀ ਉਹ ਜਿੱਤ ਜਾਂਦਾ।
    ਅੱਖ਼ਾਂ ਵਿੱਚੋਂ ਵਹਿੰਦੇ ਉਸ ਦੇ ਹੰਝੂ ਹੁਣ ਰੁਕਣ ਦਾ ਨਾਓਂ ਨਹੀਂ ਲੈ ਰਹੇ ਸਨ," ਪਤਾ ਨੀ ਕੀ ਕਾਹਲ਼ੀ ਪੈ ਗਈ ਉਸ ਜਿਉਣ ਜੋਗੇ ਨੂੰ ਜਾਣ ਦੀ। ਬਿਨ ਪੁੱਗਿਆਂ ਹੀ ਦਾਈ ਆਪਣੇ ਸਿਰ ਲੈ ਲਈ। ਚੰਦਰਿਆ ਓਦੋਂ ਪੁੱਗਣਾ ਕਿਵੇਂ ਭੁੱਲ ਗਿਆ ਤੂੰ ? ਮੇਰੇ ਨਾਲ਼ ਹੀ ਪੁੱਗ ਲੈਂਦਾ। ਤੇਰੇ ਬਾਝੋਂ ਹੁਣ ਤਾਂ ਬੱਸ ਰੱਬ ਹੀ ਰਾਖਾ।ਤਰਲ ਅੱਖਾਂ 'ਚੋਂ ਬੇਰੋਕ ਸਿੰਮਦੇ ਦਰਦ ਨੂੰ ਹੁਣ ਉਹ ਆਪਣੀ ਚੁੰਨੀ ਦੇ ਲੜ ਬੰਨ੍ਹ ਰਹੀ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 150 ਵਾਰ ਪੜ੍ਹੀ ਗਈ ਹੈ।

ਲਿੰਕ 1             ਲਿੰਕ 2

7 comments:

 1. ਬਹੁਤ ਦਰਦਨਾਕ ਪੀੜਾਂ ਬਿਆਨ ਕਰਦੀ ਕਹਾਣੀ !

  ReplyDelete
 2. ਸੁਖਵਿੰਦਰ ਕੌਰ12.7.17

  ਮਾਂ ਦੀ ਦਿਲ ਚੀਰਦੀ ਹੂਕ

  ReplyDelete
 3. ਜਮਾਨੇ ਮੇਂ ਦਰਦ ਬਹੁਤ ਹੈ ਸੁਨਣੇ ਬਾਂਟਨੇ ਵਾਲਾ ਕੋਈ ਨਹੀਂ । ਇਸੇ ਕਿਸਮਤ ਕਹੇਂ ਯਾ ਖੁਦਾ ਕੀ ਵੇਇਨਸਾਫ਼ੀ ।ਜਬ ਅਪਨੇ ਹੀ ਛੋੜ ਜਾਏਂ ਮਝਧਾਰ ਮੇਂ ।ਆਂਸੁਓਂ ਕੀ ਧਾਰ ਹੀ ਤੋ ਬਹਨੀ ਹੈ ।...

  ReplyDelete
 4. ਅੱਖਾਂ ਦਾ ਵਹਿੰਦਾ ਸਮੁੰਦਰ ਸਾਡੀ ਪੀੜਾ ਿਬਆਨ ਕਰ ਿਦੰਦਾ ਤੁਰ ਜਾਣ ਵਾਲੇ ਵਾਿਪਸ ਤਾਂ ਨਹੀ ਆਉਦੇ ਉਹਨਾਂ ਨੂੰ ਯਾਦ ਕਰਨਾਂ ਤੇ ਰੋਣਾਂ ਸਾਡੇ ਪੱਲੇ ਰਹਿ ਜਾਦਾਂ !!!! ਦਰਦਨਾਕ ਤੇ ਰੂਹ ਨੂੰ ਟੁੰਬਣ ਵਾਲੀ ਕਹਾਣੀ ਜਿੰਦਗੀ ਦਾ ਸੱਚ ਿਬਆਨ ਕੀਤਾ !!!!!!

  ReplyDelete
 5. Bahut hi dil nu tumbdi rachna . Ik lachaar maa da dard kinni bariki naal byan kita hai . Ik maa kinne dukh jhall k apne bachchean nu paldi hai te harek ichha poori kardi hai . Jis umar ch maa nu puttan di jaroorat hundi hai ta oh chhadd k chale jande han . Ik jahan to te ik ghar to . Maa bechari dukh bhogan nu reh jandi hai . Lekhika bahut soojhvaan hai jisne kinni mehnat is kahani di rachna kiti hai .

  ReplyDelete
  Replies
  1. ਅਤੇ ਓਨੀ ਹੀ ਬਾਰੀਕੀ ਨਾਲ ਆਪ ਨੇ ਕਹਾਣੀ ਵਿਚਲੀ ਉਸ ਮਾਂ ਦੇ ਦਰਦ ਨੂੰ ਸਮਝਦੇ ਹੋਏ ਹੁੰਗਾਰਾ ਭਰਿਆ ਹੈ। ਇਹ ਸਭ ਕੁਝ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ। ਅਸੀਂ ਜਿੱਥੇ ਹੋ ਸਕੇ ਜਿੰਨਾ ਯੋਗਦਾਨ ਪਾ ਸਕੀਏ ਕਿਸੇ ਦੀ ਸਹਾਇਤਾ ਲਈ ਪਾਉਣਾ ਚਾਹੀਦਾ ਹੈ।

   Delete
 6. मौत का सदमा तो कोई भी बरदास्त नहीं होता ।किसी के जवान बेटे की मौत का सदमा तो माँ के लिये बहुत ही दुखदाई ,दर्द भरा और महा मुश्किल है वह भी छोटे छोटे बच्चों के बाप का चला जाना ,दुखों के पहाड़ का टूट पड़ना है । उसकी यादें और भी रूला कर रूलाकर दिलजख्मी करती हैं । ऐसा दुख भगवान किसी को भी न दें । जीवन देता है तो पूरा जीवन जीने भी दे ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ