ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Jul 2017

ਤਨ,ਮਨ ਅਤੇ ਧਨ (ਮਿੰਨੀ ਕਹਾਣੀ )

Amrik Plahi's profile photo, Image may contain: 1 person, close-up” ਮਹਾਂਪੁਰਸ਼ੋ ! ਮੈਂ ਤਨ, ਮਨ, ਧਨ ਨਾਲ ਇਸ ਡੇਰੇ ਦੀ ਸੇਵਾ ਕਰਨੀ ਚਾਹੁੰਦਾ ਹਾਂ,” 
ਡੇਰੇ ਵਿੱਚ ਨਵੇਂ ਨਵੇਂ ਆਏ ਸ਼ਰਧਾਲੂ ਨੇ ਉੱਮੜ ਰਹੇ ਚਾਅ ਅਤੇ ਭਾਵਕਿਤਾ ਨਾਲ ਸੰਤਾਂ ਨੂੰ ਬੇਨਤੀ ਕੀਤੀ ।ਡੇਰੇਦਾਰ ਨੇ ਆਪਣੇ ਹੱਥ ਵਿੱਚ ਫੜੇ ਲੈਪਟੌਪ ਵੱਲ ਦੇਖ ਕੇ ਪ੍ਰਬਚਨ ਕੀਤਾ :

” ਭਗਤਾ, ਇਹ ਤਨ ਪ੍ਰਮਾਤਮਾ ਦੀ ਬਖ਼ਸ਼ੀ ਦਾਤ ਹੈ, ਇਹ ਤੇਰਾ ਨਹੀਂ, ਜਿਸਦਾ ਹੈ ਉਸੇ ਪ੍ਰਮਾਤਮਾ ਜੋਗਾ ਰਹਿਣ ਦੇ, ਇਸ ਨੂੰ ਆਪਣੇ ਕੋਲ ਹੀ ਰੱਖ।”

ਦੂਜੇ ਸ਼ਬਦਾਂ ਵਿੱਚ ਅਸੀਂ ਇਸ ਸਰੀਰ ਨੂੰ ਕੰਪਿਉਟਰ ਦੀ ਹਾਰਡਵੇਅਰ ਕਹਿ ਸਕਦੇ ਹਾਂ ”, ਉਸਨੇ ਪੜ੍ਹੇ ਲਿਖੇ ਸ਼ਰਧਾਲੂ ਨੂੰ ਭਾਂਪਦੇ ਹੋਏ ਅਾਪਣੇ ਕੋਲ ਪਏ ਲੈਪਟੌਪ ਵੱਲ ਦੇਖਦੇ ਕਿਹਾ ।
ਇਹ ਮਨ ਤਾਂ ਸਰੀਰ ਲਈ ਕੰਪਿਉਟਰ ਦੀ ਪ੍ਰੋਗਰਾਮਿੰਗ ਦੀ ਨਿਆਈਂ ਹੈ । ਗੁਰਮੁਖਾ, ਪ੍ਰੋਗਰਾਮਿੰਗ ਤੋ ਬਗ਼ੈਰ ਕੰਪਿਊਟਰ ਬੇਕਾਰ ਹੈ, ਸਮਝਿਆ ਕਿ ਨਹੀਂ ? 
” ਸਮਝ ਗਿਆ ਜੀ ਸਮਝ ਗਿਆ ” ਉਸ ਨੇ ਬੜੇ ਉਤਸੁਕਤਾ ਨਾਲ ਜਵਾਬ ਦਿੱਤਾ । 
ਰਹੀ ਗੱਲ ਧਨ ਦੀ, ਇਹ ਤਾਂ ਸੱਜਣਾ ਧੁੱਪ ਛਾਂ ਵਾਗਰ ਹੈ, ਕਦੀ ਕਿਸੇ ਦੇ ਵਿਹੜੇ ਕਦੀ ਕਿਸੇ ਦੇ, ਇਸ ਨਾਲ ਬਹੁਤਾ ਮੋਹ ਚੰਗਾ ਨਹੀਂ । ਧਨ ਦੋਲਤ ਦਾ ਇਸ ਕੰਪਿਉਟਰ ਦੀ ਸੌਫ਼ਟਵੇਅਰ ਵਾਂਗਰ ਬਦਲਣਾ ਅਤੇ ਹਰਕਤ ਵਿੱਚ ਰਹਿਣਾ ਹੀ ਉੱਚਿਤ ਹੈ । ਬੱਸ  ਇਹੀ ਤੇਰੀ ਸੇਵਾ ਹੈ ।
ਸ਼ਰਧਾਲੂ ਮਹਾਂਪੁਰਸ਼ਾਂ ਦੇ ਬਚਨਾ ਨਾਲ ਗਦ ਗਦ ਹੋ ਗਿਆ ਅਤੇ ਆਪਣੇ ਬਟੂਏ ਨੂੰ ਹੱਥ ਪਾ ਲਿਆ ।


ਅਮਰੀਕ ਪਲਾਹੀ

ਨੋਟ : ਇਹ ਪੋਸਟ ਹੁਣ ਤੱਕ 28 ਵਾਰ ਪੜ੍ਹੀ ਗਈ ਹੈ।

2 comments:

  1. ਬਹੁਤ ਹੀ ਡੂੰਘੀ ਤੇ ਗਹਿਰੀ ਸੋਚ ਇਸ ਕਹਾਣੀ 'ਚੋਂ ਦਿਖਾਈ ਦਿੰਦੀ ਹੈ। ਬੜੇ ਹੀ ਸੁੱਚਜੇ ਢੰਗ ਨਾਲ ਤਨ ਮਨ ਤੇ ਧਨ ਦੀ ਤੁਲਨਾ ਕੰਪਿਊਟਰ ਨਾਲ ਕੀਤੀ ਹੈ ਤੇ ਡੇਰੇਦਾਰ ਨੇ ਬੜੀ ਚਲਾਕੀ ਨਾਲ ਲੋੜੀਂਦੀ ਵਸਤੂ ਵੱਲ ਸੰਕੇਤਕ ਇਸ਼ਾਰਾ ਕਰ ਸ਼ਰਧਾਲੂ ਨੂੰ ਗਦਗਦ ਕਰਦਿਆਂ ਆਪਣਾ ਤੀਰ ਨਿਸ਼ਾਨੇ 'ਤੇ ਜਾ ਮਾਰਿਆ ਜਦੋਂ ਉਹ ਕਹਿੰਦੈ ,ਧਨ ਦੌਲਤ ਦਾ ਇਸ ਕੰਮਪਿਉਟਰ ਦੀ ਸੌਫ਼ਟਵੇਅਰ ਵਾਂਗਰ ਬਦਲਣਾ ਅਤੇ ਹਰਕਤ ਵਿੱਚ ਰਹਿਣਾ ਹੀ ਉੱਚਿਤ ਹੈ । ਬਸ ਇਹੀ ਤੇਰੀ ਸੇਵਾ ਹੈ।"
    ਅਮਰੀਕ ਭਾਜੀ ਆਪ ਦੀ ਕਲਮ ਨੂੰ ਸਲਾਮ।

    ReplyDelete
  2. ਤਨ ਮਨ ਧਨ ਕਹਾਨੀ ਕੀ ਨਈ ਉਪਮਾ ਬਹੁਤ ਅੱਛੀ ਲਗੀ । ਕਮਪੁਟਰ ਵਾਲੀ ।ਢੇਰੇ ਵਾਲੋਂ ਕੇ ਨਏ ਤਾਰੀਕੇ ਭਗਤੋਂ ਕੋ ਠਗਨੇ ਕੇ ਦਿਖਾਨਾ ਕਹਾਨੀ ਕਾ ਉਦੇਸ਼ਆ ਹੈ ।ਜੋ ਲੋਗੋਂ ਕੀ ਆਂਖੇ ਖੋਲ ੇ ਵਾਲਾ ਹੈ ।ਗਰੀਬੋਂ ਕੀ ਮਦਦ ਕੋ ਬਟੁਆ ਨਹੀ ਖੁਲਤਾ ।

    ਕਮਲਾ ਘਟਾਔਰਾ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ