ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Jul 2017

ਗੁਪਤਦਾਨ ( ਮਿੰਨੀ ਕਹਾਣੀ )

ਸੀਤੋ ਗੁਰਦਵਾਰੇ ਬੈਠੀ ਬਾਣੀ ਸੁਣ ਰਹੀ ਸੀ । ਜਦੋਂ ਅਰਦਾਸ ਹੋਈ ਤਾਂ ਗ੍ੰਥੀ ਬਾਬੇ ਨੇ ਦੱਸਿਆ ਕਿ ਭਾਈ  ਅਮਰਜੀਤ ਸਿੰਘ ਨੇ ਅਾਪਣੇ ਘਰ ਪੁੱਤਰ ਹੋਣ ਦੀ ਖੁਸ਼ੀ ਵਿੱਚ ਗੁਰੂਘਰ ਲਈ ਇੱਕ  ਪੱਖਾ ਦਾਨ ਕੀਤਾ ਏ ,  ਵਾਹਿਗੁਰੂ ਪਰਿਵਾਰ ਉੱਤੇ ਮਿਹਰ ਕਰੇ।
  ਇਹ ਸੁਣ ਕੇ ਸੀਤੋ ਨੇ ਨਾਲ ਬੈਠੀ ਬਚਨੋ  ਨੂੰ ਕਿਹਾ ,
 " ਦੇਖ ਕੁੜੇ, ਲੋਕ  ਦੋ ਅਾਨੇ ਦੀ ਚੀਜ ਦੇ ਕੇ ਕਿਵੇਂ ਨਾਮ ਦੱਸਣ ਲੱਗ ਪੈਂਦੇ ਆ , ਅਸੀਂ ਤਾਂ ਓਹ ਕੂਲਰ ਨਾਲ਼ੇ ਪੂਰਾ ਇੱਕੀ ਸੌ ਰੁਪਿਆ , ਗੁਪਤਦਾਨ  ਦਿੱਤਾ ਸੀ 

"

ਮਾਸਟਰ ਸੁਖਵਿੰਦਰ ਦਾਨਗੜ

94171-80205
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ