ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Aug 2017

ਦੋ ਫੇਫੜੇ -ਪੰਜਾਬ (ਕਵਿਤਾ)

Image result for wire mesh partition in punjab border

ਵਾਹਗੇ ਦੀ ਕੰਧ

ਕਿਓਂ ਉਸਾਰੀ

ਦੋ ਸਾਹਵਾਂ ਵਿੱਚਕਾਰ।

ਏਸ ਕੰਧ ਦੀਆਂ

ਭਾਰੀਆਂ ਇੱਟਾਂ

ਥੜਾ ਲੱਗਿਆ

ਸਾਡੀ ਹਿੱਕ ‘ਤੇ

ਨਾ ਝੱਲਿਆ ਜਾਵੇ

ਹੁਣ ਸਾਥੋਂ ਭਾਰ। 

ਇੱਕੋ ਵੱਖੀ ਪਰਨੇ

ਪਏ-ਪਏ ਥੱਕੇ

ਪਰਤੀਏ ਪਾਸਾ

ਚੁੱਭ ਜਾਂਦੀ ਇਹ 

ਕੰਡਿਆਲੀ ਤਾਰ। 

ਨੋ ਮੈਨਜ਼ ਲੈਂਡ ਦੇ

ਦੂਜੇ ਪਾਸੇ 

ਹਾਂ ਓਸ ਪਾਰ

ਮੈਨੂੰ ਦਿੱਖਦੇ

ਮੇਰੇ ਹੀ ਵਰਗੇ

ਮੇਰੇ ਆਪਣੇ

ਹੱਥ ਹਿਲਾਉਂਦੇ ਯਾਰ। 

ਖੁਸ਼ਬੋਈਆਂ ਪੌਣਾਂ  

ਨਾ ਹੋਈਆਂ ਜ਼ਖਮੀ

ਟੱਪ ਕੇ ਆ ਗਈਆਂ 

ਜਦ ਕੰਡਿਆਲੀ ਤਾਰ। 

ਨਾ ਫੜੀ ਗਈ

ਨਾ ਮੁੜੀ ਕਿਸੇ ਤੋਂ

ਸਾਂਝੇ ਰੁੱਖ ਦੀ 

ਸੰਘਣੀ ਛਾਂ

ਲੰਘੀ ਜਦ ਸਰਹੱਦੋਂ ਪਾਰ। 

ਇੱਕੋ ਸਰੀਰ

ਦੋ ਫੇਫੜੇ

ਸਾਡਾ ਚੜ੍ਹਦਾ ਤੇ

ਲਹਿੰਦਾ ਪੰਜਾਬ

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।

ਲਿੰਕ 1     ਲਿੰਕ 2   ਲਿੰਕ 3

3 comments:

  1. ਬੇਟਾ ਜੀ ,ਕਵਿਤਾ ਬਹੁਤ ਅਛੀ ਲੱਗੀ ਲੇਕਿਨ ਇੱਕ ਗੱਲ ਬਾਰ ਬਾਰ ਮੇਰੇ ਦਿਲ ਵਿਚ ਆਉਂਦੀ ਰਹੰਦੀ ਹੈ ਕਿ ਸਾਡਾ ਤਾਂ ਮੱਕਾ (ਨਨਕਾਣਾ ਸਾਹਿਬ )ਹੀ ਉਧਰ ਰਹ ਗਿਆ, ਇਸੇ ਲਈ ਤਾਂ ਅਸੀਂ ਇਸ ਦੀਵਾਰ ਦੀ ਗੱਲ ਕਰਦੇ ਰਹੰਦੇ ਹਾਂ . ਜੇ ਅਸੀਂ ਪਾਕਿਸਤਾਨ ਦੇ ਲੋਕਾਂ ਦੀ ਗੱਲ ਕਰੀਏ ਤਾਂ ਇਸ ਗੱਲ ਤੇ ਉਹ ਇਤਫਾਕ ਨਹੀਂ ਰਖਦੇ .ਇੱਕ ਵਾਰੀ ਇੱਕ ਪਾਕਿਸਤਾਨੀ ਟੀਵੀ ਤੇ ਨਿਜ਼ਾਮ ਸੇਠੀ ਨੂੰ ਬੋਲਦਿਆਂ ਸੁਣਿਆ ਸੀ, " ਉਧਰ ਦੇ ਲੋਕੀ ਇਸ ਤਰਾਂ ਹੀ ਕਹੰਦੇ ਰਹੰਦੇ ਹਨ ,ਓਹ ਜੀ ਇਹ ਕੰਧ ਨਹੀਂ ਸੀ ਹੋਣੀ ਚਾਹੀਦੀ ,ਤੁਸੀਂ ਉਧਰ ਰਹ ਗਏ ,ਅਸੀਂ ਇਧਰ ਰਹ ਗਏ .ਫਿਰ ਉਹ ਹੱਸਿਆ .ਮੇਰੇ ਕਹਨ ਦਾ ਭਾਵ ਇਹ ਹੈ ਕਿ ਪਾਕਿਸਤਾਨ ਦੇ ਲੋਕ ਸਾਡੇ ਤੋਂ ਜੁਦਾ ਹੋ ਕੇ ਖੁਸ਼ ਹਨ .ਇਥੇ ਅਸੀਂ ਇਹ ਗੱਲਾ ਉਹਨਾਂ ਨਾਲ ਕਰਦੇ ਰਹੰਦੇ ਸਾਂ, ਉਹਨਾਂ ਦਾ ਰਵਯਿਆ ਸਾਡੇ ਨਾਲੋਂ ਅਲਾਏਦਾ ਹੁੰਦਾ ਸੀ .ਇਸ ਬਾਰੇ ਆਪ ਦੀ ਕੀ ਰਾਏ ਹੈ ?

    ReplyDelete
    Replies
    1. ਪਰ ਅੰਕਲ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੋਹ ਜਤਾਉਣ ਵਾਲੇ ਵੀ ਬਹੁਤ ਨੇ ਤੇ ਇਧਰ ਨੂੰ ਓਦਰਣ ਵਾਲੇ ਵੀ ਬਹੁਤ ਨੇ।

      Delete
  2. ਦੋ ਫੇਫੜੇ ਪੰਜਾਬ
    ਚੜਦੇ ਲਹਿੰਦੇ ਪੰਜਾਬ ਦੀ ਬੰਡ ਵਾਲੀ ਕਵਿਤਾ ਮੇਂ ਬਾਗੇ ਵਿਚਕਾਰ ਬਣੀ ਤਾਰਾਂ ਦੀ ਕੰਧ ਦੇ ਰੁੱਪਕ ਦਵਾਰਾ ਬਹੁਤ ਹੀ ਸੁੰਦਰ ਚਿਤਰ ਖਿੰਚਾ ਹੈ ਦਰਦ ਦਾ ਇਕ ਜਗਹ ਰਹ ਰਹੇ ਪੰਜਾਬ ਦੇ ਬਾਸੀਆਂ ਦਾ। ਫੁੱਲ ਗੁਲਾਬ ਕਹਾ ਜਾਣੇ ਵਾਲਾ ਪੰਜਾਬ ਬਿਖਰ ਗਯਾ। ਪੰਖੜੀ ਪੰਖੜੀ ਹੋਕੇ। ਵਿਚਕਾਰ ਕੰਧ ਬਣ ਗਈ। ਕਰਬਟ ਬਦਲਣ ਨਾਲ ਦਰਦ ਹੁੰਦਾ ਹੈ ਯਾਨੀ ਪਿਆਰ ਦੀ ਸਾਂਝ ਵਾਲੀ ਯਾਦ ਬਹੁਤ ਤੜਪਾਤੀ ਹੈ।ਹਰਦੀਪ ਜੀ ਆਪ ਕੀ ਕਵਿਤਾ ਬਹੁਤ ਸੁੰਦਰ ਦਿਲ ਸੇ ਨਿਕਲੀ ਦਿਲ ਕੋ ਛੂਣੇ ਵਾਲੀ ਹੈ।
    ਨਫ਼ਰਤ ਕਾ ਅੱਜ ਬੋਲ ਬਾਲਾਹੈ। ਦਿਲੋਂ ਮੈਂ ਦੁਸ਼ਮਣੀ ਬੜ ਗਈ ਹੈ। ਇਨਸਾਨ ਕੋ ਇਨਸਾਨ ਬਨਾਨੇ ਵਾਲਾ ਪਿਆਰ ਹੀ ਹੋਤਾ ਹੈ।
    ਜਿਨ ਕਾ ਸਬ ਕੁਛ ਇਸ ਵੰਡ ਨੇ ਖੋਹ ਲਿਆ ਹੈ। ਵੇ ਕਿਸੀ ਵੀ ਤਰਹ ਉਸ ਵਕਤ ਕੋ ਭੁੱਲ ਨਹੀਂ ਸਕਤੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ