ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Aug 2017

ਘੁਣ ( ਮਿੰਨੀ ਕਹਾਣੀ )

ਨਿੱਤ ਵਾਪਰ ਰਹੀਅਾਂ ਵਾਲ ਕੱਟੇ ਜਾਣ ਦੀਅਾਂ ਘਟਨਾਵਾਂ ਕਰਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ । ਅਨਪੜ੍ਹ ਅਤੇ ਤਰਕ-ਵਿਹੂਣੇ ਲੋਕ ਇਸ ਨੂੰ ਤਾਂਤਰਿਕਾਂ ਦੀ ਗੈਬੀ ਸ਼ਕਤੀ ਸਮਝ ਰਹੇ ਸਨ ਬਾਕੀ ਇਸ ਨੂੰ ਮਾਨਸਿਕ ਰੋਗ ਦੀ ੳੁਪਜ ਕਹਿ ਰਹੇ ਸਨ ।
       ਇੱਕ ਸ਼ਾਮ ਮੇਜਰ ਸਿੰਘ ਨੇ ਅਾਪਣੇ ਬਾਪੂ ਦਾ ਮੰਜਾ ਵਿਹੜੇ ਵਿੱਚ ਡਾਹ ਕੇ ਸੁਚੇਤ ਕਰਦਿਅਾਂ ਕਿਹਾ, " ਬਾਪੂ ਸਿਰ ਉਪਰੋਂ ਪਰਨਾ ਨਾ ਲਾਹੀ , ਮੈਂ ਸੁਣਿਐ ਕੋਈ ਬਾਹਰੋਂ ਕੀੜਾ ਆਇਆ ਜੋ ਰਾਤ ਨੂੰ ਵਾਲ ਕੱਟ ਦਿੰਦੈ , ਖਿਅਾਲ ਰੱਖੀ ਅਾਪਦਾ। "
    ਇਹ ਅਾਖ ਕੇ ਮੇਜਰ ਅੰਦਰ  ਜਾਣ ਹੀ ਲੱਗਿਅਾ ਤਾਂ ਬਾਪੂ ਨੇ ਰੋਕ ਕੇ ਕਿਹਾ , 
      " ਕੋਈ ਕੀੜਾ ਨਹੀਂ ਪੁੱਤਰਾ ਇਹ ਤਾਂ ੳੁਹ ਘੁਣ ਅੈ , ਜਿਸ ਤੋਂ ਸਾਨੂੰ ਬਚਾੳੁਂਣ ਲਈ ਸਾਡੇ ਗੁਰੂਅਾਂ ਨੇ ਅਾਪਣੇ ਤਰਕ ਅਤੇ ਸ਼ਹਾਦਿਤਾਂ ਦਿੱਤੀਅਾਂ ਸਨ। ੳੁਸ ਸਮੇਂ ਖੋਪਰੀ ਲਹਿ ਜਾਂਦੀ ਸੀ ਪਰ ਵਾਲ ਨਹੀਂ ਸਨ ਕੱਟੇ ਜਾਂਦੇ। ਹੁਣ ਇਹ ਘੁਣ ਅੈਨਾ ਵੱਧ ਗਿਅੈ ਮੈਨੂੰ ਤਾਂ ਡਰ ਲੱਗਦਾ ਕਿਤੇ ਇਹ ਸਾਡੀ ਸਿੱਖੀ ਦੀ ਵਿਲੱਖ਼ਣ ਪਹਿਚਾਣ ਹੀ ਖ਼ਤਮ ਨਾ ਕਰ ਦੇਵੇ।  " 

ਮਾਸਟਰ ਸੁਖਵਿੰਦਰ ਸਿੰਘ ਦਾਨਗੜ੍ਹ

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ