ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Aug 2017

ਮਿਲਣੀ (ਮਿੰਨੀ ਕਹਾਣੀ)

Image result for smile images
ਮੈਂ ਹੁਣੇ -ਹੁਣੇ ਇੱਕ ਸੁਆਰੀ ਛੱਡ ਕੇ ਆਇਆ ਸੀ। ਨੁੱਕੜ ਵਾਲੇ ਖੋਖੇ 'ਤੇ ਬੈਠਿਆਂ ਚਾਹ ਪੀਂਦਿਆਂ ਮੇਰੀ ਨਿਗ੍ਹਾ ਇੱਕ ਸੱਜਣ 'ਤੇ ਗਈ ਜੋ ਸੜਕ ਪਾਰ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਸੀ। ਅੱਖਾਂ ਦੀ ਜੋਤ ਨਾ ਹੋਣ ਕਾਰਨ ਉਹ ਔਖ ਮਹਿਸੂਸ ਕਰ ਰਿਹਾ ਸੀ। ਚਾਹ ਦਾ ਕੱਪ ਭੁੰਜੇ ਰੱਖ ਮੈਂ ਕਾਹਲ਼ੀ ਨਾਲ ਉਸ ਸੱਜਣ ਕੋਲ਼ ਗਿਆ। ਪੁੱਛਣ 'ਤੇ ਪਤਾ ਲੱਗਾ ਕਿ ਉਸ ਨੇ ਨੇਤਰਹੀਣ ਆਸ਼ਰਮ ਜਾਣਾ ਸੀ।
ਬਿਨਾਂ ਕੋਈ ਹੋਰ ਸੁਆਲ ਕੀਤਿਆਂ ਉਸ ਸੱਜਣ ਨੂੰ ਆਪਣੇ ਆਟੋ -ਰਿਕਸ਼ਾ 'ਚ ਬਿਠਾ ਮੈਂ ਆਸ਼ਰਮ ਛੱਡਣ ਚੱਲ ਪਿਆ। ਰਸਤੇ 'ਚ ਹੋਈ ਗੱਲਬਾਤ ਦੌਰਾਨ ਅਸੀਂ ਦੋਹਾਂ ਨੇ ਇੱਕ ਦੂਜੇ ਬਾਰੇ ਥੋੜਾ ਬਹੁਤ ਜਾਣਿਆ। ਉਤਰਨ ਲੱਗਾ ਉਹ ਸੱਜਣ ਨਿੰਮਾ ਜਿਹਾ ਮੁਸਕਰਾਉਂਦਿਆਂ ਬੋਲਿਆ,"ਮੇਰੇ ਕੋਲ਼ ਕਿਰਾਏ ਜੋਗੇ ਪੈਸੇ ਤਾਂ ਨਹੀਂ ਹਨ।ਪਰ ਜਦੋਂ -ਜਦੋਂ ਵੀ ਮੈਂ ਆਪ ਨੂੰ ਯਾਦ ਕਰਾਂਗਾ ਓਦੋਂ- ਓਦੋਂ ਹੀ ਇਹ ਮੁਸਕਰਾਹਟ ਮੇਰੇ ਚਿਹਰੇ 'ਤੇ ਖੁਦ -ਬ -ਖੁਦ ਆ ਜਾਇਆ ਕਰੇਗੀ।"
ਉਹ ਸੱਜਣ ਤਾਂ ਮੈਨੂੰ ਮੁੜ ਦੁਬਾਰਾ ਕਦੇ ਨਹੀਂ ਮਿਲਿਆ। ਪਰ ਓਸ ਦਿਨ ਦੀ ਮਿਲਣੀ ਢੇਰ ਦੁਆਵਾਂ ਦੇ ਨਾਲ ਆਪਣੀ ਮੋਹ ਭਿੱਜੀ ਸੱਜਰੀ ਮੁਸਕਾਨ ਨਾਲ ਮੈਨੂੰ ਮਾਲਾ ਮਾਲ ਕਰ ਗਈ। ਹੁਣ ਓਹੀਓ ਮੁਸਕਾਨ ਕਿਸੇ ਨਾ ਕਿਸੇ ਬਹਾਨੇ ਮੈਂ ਆਪਣੇ ਹਰ ਇੱਕ ਸੁਆਰ ਦੀ ਝੋਲ਼ੀ ਪਾਉਣ ਦੀ ਨਿੱਤ ਕੋਸ਼ਿਸ਼ ਕਰਦਾ ਹਾਂ।
ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 250 ਵਾਰ ਪੜ੍ਹੀ ਗਈ ਹੈ।
 ਲਿੰਕ 1         ਲਿੰਕ 2       ਲਿੰਕ 3      ਲਿੰਕ 4      ਲਿੰਕ 5

10 comments:

  1. ਸੁੰਦਰ ਕਹਾਣੀ ਸੁੰਦਰ ਸੰਦੇਸ਼

    ReplyDelete
  2. ਮਿਲਣੀ ਇੱਕ ਬਹੁਤ ਹੀ ਵਧੀਆ ਸਿੱਖਿਆਦਾਇਕ ਕਹਾਣੀ ਹੈ। ਨਾਇਕ ਨੇ ਇਨਸਾਨੀਅਤ ਦਾ ਅਸਲੀ ਉਦਾਹਰਣ ਦਿਖਾਇਆ ਹੈ। ਅੱਜਕੱਲ ਜ਼ਿਆਦਾਤਰ ਇਨਸਾਨੀਅਤ ਤਾਂ ਖਤਮ ਹੋ ਚੁੱਕੀ ਹੈ। ਕੋਈ ਵਿਰਲਾ ਹੀ ਹੈ ਜੋ ਇਸ ਨਾਲ ਭਰਿਆ ਪੂਰਾ ਹੈ। ਨਾਇਕ ਨੇ ਇੱਕ ਬੇਸਹਾਰਾ , ਲਾਚਾਰ ਦੀ ਮਦਦ ਕੀਤੀ ਤੇ ਜੋ ਖੁਸ਼ੀ ਉਸਨੂੰ ਮਿਲੀ ਉਹ ਬਿਆਨ ਤੋਂ ਬਾਹਰ ਹੈ। ਸਾਨੂੰ ਸਭ ਨੂੰ ਆਪਣੇ ਸਵਾਰਥ ਤੋਂ ਉਪਰ ਉੱਠ ਕੇ ਬਿਨਾਂ ਕਿਸੇ ਫਾਇਦੇ ਦੇ , ਬਿਨਾਂ ਕਿਸੇ ਕੀਮਤ ਲਈ ਜ਼ਰੂਰਤਮੰਦ ਦੀ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਸਭ ਤੋਂ ਜੋ ਖੁਸ਼ੀ ਮਿਲਦੀ ਹੈ ਉਹ ਕਿਸੇ ਵੀ ਕੀਮਤੀ ਤੋਹਫੇ ਤੋਂ ਵੱਧ ਹੁੰਦੀ ਹੈ।
    ਸੁਖਜਿੰਦਰ ਸਹੋਤਾ।

    ReplyDelete
    Replies
    1. ਸੁਖਜਿੰਦਰ ਭੈਣ ਜੀ ਕਹਾਣੀ ਦੀ ਰੂਹ ਤੱਕ ਅੱਪੜ ਇਸ ਨੂੰ ਪਸੰਦ ਕਰਨ ਤੇ ਆਪਣੇ ਵੱਡਮੁੱਲੇ ਵਿਚਰਨਾ ਦੀ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।

      Delete
  3. ਵਿਨਾ ਕਿਸੀ ਸਵਾਰਥ ਤੌਂ ਜਰੂਰਤ ਮਂਦ ਕੀ ਮਦਦ ਕਰਨ ਦਾ ਸਂਦੇਸ਼ ਦੇਤੀ ਸੁਂਦਰ ਕਹਾਨੀ ਇਨਸਾਨਿਅਤ ਕੇ ਰਾਹ ਕੀ ।
    ਮੋਹ ਭਿੱਜੀ ਸੱਚੀ 'ਤੇ ਸੱਜਰੀ ਮੁਸਕਾਨ ਮਹਿਕਾਂ ਬਖੇਰਦੀ ਕਿਸੀ ਫੁਲਾਂ ਦੇ ਗੁਲਦਸਤੇਂ ਤੌਂ ਕਮ ਨਹੀ । ਕਿਰਾਆ ਲੇਕੇ ਸੁਆਰ ਤਾਂ ਉਹ ਰੋਜ ਲਿਜਾਂਦਾ ਸੀ ।ਪਰ ਇਸ ਮਿਲਨੀ ਨੇ ਉਸ ਨੂੰ ਉਮਰਾਂ ਦਾ ਕਿਰਾਆ ਚੁਕਾ ਦਿੱਤਾ । ਇਨਸਾਨਿਅਤ ਦੇ ਰਿਸ਼ਤੇ ਕੀ ਏਹ ਮਿੱਨੀ ਕਹਾਨੀ ।ਮੋਹ ਦੇ ਨਾਲ ਲਬਾਲਬ ਭਰੀ ਹੋਈ ਹੈ ।ਸੁਂਦਰ ਸਂਦੇਸ਼ ਦੇਨੇ ਵਾਲੀ । ਵਾਹ ਹਰਦੀਪ ਜੀ !

    ReplyDelete
    Replies
    1. ਆਪ ਦੇ ਮੋਹ ਭਰੇ ਸ਼ਬਦਾਂ ਨੇ ਮੈਨੂੰ ਸਰਸ਼ਾਰ ਕਰ ਦਿੱਤਾ ਕਮਲਾ ਜੀ। ਵੱਡਮੁੱਲੇ ਵਿਚਾਰਾਂ ਦੀ ਸਾਂਝ ਇਸੇ ਤਰਾਂ ਬਣਾਈ ਰੱਖਣਾ।

      Delete
  4. It is full of compassion and very sensitive.

    ReplyDelete
  5. ਵਾਹ !! ਬਹੁਤ ਖੂਬ ਆਪਣੇ ਕੋਲ ਇੱਕ ਮੁਸਕਾਨ ਹੀ ਹੈ ਜੋ ਸਾਰਿਆ ਨੂੰ ਖੁਸ਼ ਕਰ ਦਿੰਦੀ ਂਆ।

    ReplyDelete
    Replies
    1. ਬਸ਼ਰਤੇ ਕਿ ਇਹ ਮੁਸਕਾਨ ਬਿਖੇਰਨੀ ਆ ਜਾਵੇ। ਕਹਾਣੀ ਪਸੰਦ ਕਰਨ ਲਈ ਤਹਿ ਦਿਲੋਂ ਸ਼ੁਕਰੀਆ Surinderpal ਭੈਣ ਜੀ।

      Delete
  6. ਬਹੁਤ ਸਿਖਿਆਦਾਇਕ ।
    ਜੇ ਅਸੀਂ ੲਿੱਕ ਦੂਜੇ ਦੇ ਮਦਦਗਾਰ ਬਣ ਜਾੲੀੲੇ ਤਾਂ ਸੰਸਾਰ ਸਵੱਰਗ ਬਣ ਜਾਵੇ।

    ReplyDelete
    Replies
    1. ਕਹਾਣੀ ਪਸੰਦ ਕਰਨ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ !

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ