ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Aug 2017

ਉਹ ਇੱਕਲੀ

Satnam Singh's profile photo, Image may contain: 1 person, close-upਜਸਪ੍ਰੀਤ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਰੱਬ ਨੇ ਆਵਾਜ਼ ਵੀ ਬਹੁਤ ਵਧੀਆ ਦਿੱਤੀ ਸੀ। ਉਸ ਦੇ ਮਨ ਵਿਚ ਹਮੇਸ਼ਾਂ ਕੁਝ ਕਰਨ ਦਾ ਤੇ ਜ਼ਿੰਦਗੀ ਵਿੱਚ ਕੁਝ ਬਣਨ ਦਾ ਸ਼ੌਕ ਸੀ ਪਰ ਇੱਕ ਗਰੀਬੀ ਦੀ ਮਾਰ ਤੇ ਦੂਜਾ ਉਸ ਦਾ ਘਰਵਾਲਾ ਨਸ਼ਾ ਕਰਨ ਲੱਗਾ। ਉਹ ਚੋਰ ਤੇ ਵਿਹਲੜ ਵੀ ਸੀ ।ਦੋ ਬੱਚਿਆਂ ਨੂੰ ਉਹ ਘਰਾਂ ਵਿੱਚ ਕੰਮ ਕਰਕੇ ਪਾਲ ਰਹੀ ਸੀ। ਜੋ ਕੁਝ ਮਿਹਨਤ ਨਾਲ ਬਚਾਉਂਦੀ ਉਸ ਦਾ ਘਰਵਾਲਾ ਮਹੀਨੇ ਵੀਹ ਦਿਨਾਂ  ਮਗਰੋਂ ਖੋਹ ਕੇ ਲੈ ਜਾਂਦਾ। ਜਸਪ੍ਰੀਤ ਨੂੰ ਘਰਵਾਲੇ ਵੱਲੋਂ ਕੋੲੀ ਸੁੱਖ ਨਹੀਂ ਸੀ ਮਿਲਿਆ। ਉਲਟਾ ਉਸ ਨੂੰ ਤੰਗ ਪ੍ਰੇਸ਼ਾਨ ਹੀ ਕਰਦਾ।  ਘਰੋਂ  ਹਮੇਸ਼ਾਂ ਗਾਇਬ ਰਹਿੰਦਾ। ਜਦੋਂ ਪੈਸੇ ਮੁੱਕ ਜਾਂਦੇ ਫਿਰ ਆਉਂਦਾ ਤੇ ਜੋ ਕੁਝ ਵੀ ਉਸ ਨੇ ਮਿਹਨਤ ਨਾਲ ਕਮਾਇਆ ਹੁੰਦਾ ਉਹ ਖੋਹ ਕੇ ਲੈ ਜਾਂਦਾਜੇ ਕਦੇ ਚੋਰੀ ਕਰਨ ' ਫੜਿਆ ਜਾਂਦਾ ਤਾਂ  ਉਹ ਮਿੰਨਤਾ ਤਰਲੇ ਕਰਕੇ ਘਰਵਾਲੇ ਨੂੰ ਥਾਣੇ ਤੋਂ ਛਡਾਉਂਦੀ। ਐਨੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਵੀ ਉਸ ਵਿੱਚ  ਹਮੇਸ਼ਾਂ ਹੌਸਲਾ ਬਣਿਆ ਰਹਿੰਦਾ ਕਿ ਉਹ ਜਰੂਰ ਕੁਝ ਬਣੇਗੀ। ਉਹ ਗਾਉਣ ਦਾ ਰਿਆਜ਼ ਕਰਦੀ। ਇਹ ਉਸ ਦਾ ਨਿੱਤ ਨੇਮ ਸੀ 
         ਉਹ ਬੱਚਿਆਂ  ਨੂੰ ਕਦੇ ਦੁੱਖ ਆਉਣ ਨਹੀਂ  ਸੀ ਦਿੰਦੀ ਪਰ ਵਕਤ ਦੀ ਮਾਰ ਨੇ ਉਸ ਦੇ ਹੌਸਲੇ ਤੋੜ ਦਿੱਤੇ।ਘਰਵਾਲੇ ਦੇ ਲੜਾਈ ਝਗੜੇ ਤੇ ਕੁੱਟ ਮਾਰ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਮਾਨਸਿਕ ਤੌਰ 'ਤੇ ਉਹ ਹੌਸਲਾ ਹਾਰ ਗਈ ਹੋਰ ਕਿੰਨਾ ਕੁ ਚਿਰ ਲੜਦੀ ਉਹ ਇੱਕਲੀ ਰਹਿ ਗਈ ਸੀ ਲੜਾਈ ਵਿੱਚ ਤੇ ਆਖਰ ਉਹ ਪਾਗਲ ਹੋ ਗਈ। ਪਾਗਲਾਂ ਵਾਂਗ ਗਲੀਆਂ ਵਿੱਚ ਘੁੰਮਦੀ ਰਹਿੰਦੀ  ਕਦੇ ਕਿਤੇ ਤੇ ਕਦੇ ਕਿਸੇ ਘਰ। ਉਸ ਦੇ ਘਰਵਾਲੇ ਨੇ ਉਸ ਨੂੰ ਘਰੋਂ ਕੱਢ ਦਿੱਤਾ  ਜੇ ਕੋਈ ਰੋਟੀ ਦਿੰਦਾ ਖਾ ਲੈਂਦੀ ਨਹੀਂ  ਤਾਂ ਉਚੀ ਉਚੀ ਗਾਲਾਂ ਕੱਢਦੀ ਉਹ ਸਾਧੂਆਂ ਨਾਲ ਰਲ਼ ਗਈਭਗਵੇ ਕੱਪੜੇ ਪਾ ਲਏਸਾਧੂ ਜੋ ਦਿੰਦੇ ਖਾ ਲੈਂਦੀ ਪਰ ਫਿਰ ਇੱਕ ਦਿਨ ਸਾਧੂਆਂ ਨਾਲ ਰੇਲ ਗੱਡੀ ਚੜ ਗਈ ਫਿਰ ਕਦੇ ਮੁੜ ਕੇ ਨਾ ਅਾੲੀਉਸ ਦੀ ਕਿਸੇ ਨੇ ਭਾਲ ਨਾ ਕੀਤੀ ਜਿਨਾਂ ਲੋਕਾਂ ਦੇ ਘਰਾਂ ' ਉਹ ਕੰਮ ਕਰਦੀ ਝੂਠੇ ਬਰਤਨ ਧੋਂਦੀ ਉਹਨਾਂ ਨੇ ਇੱਕ ਵਾਰ ਵੀ ਉਸ ਦੇ ਕੋਲ ਬਹਿ ਕੇ ਕਦੇ ਨਾ ਪੁੱਛਿਆ ਕਿ ਤੈਨੂੰ ਕੀ ਦੁੱਖ ਹੈ ? ਕਿਸੇ ਨੇ ਵੀ ਨਹੀਂ ਉਹ ਤਾਂ ਆਪਣੇ ਦੁੱਖ ਨਾਲ ਹੀ ਲੈ ਗਈ।ਜਿਉਂਦੀ ਲਾਸ਼ ਬਣ ਗਈਪਤਾ ਨਹੀਂ ਹੁਣ ਉਹ ਕਿੱਥੇ ਹੋਵੇਗੀ ?ਹੈ ਜਾਂ ਮਰ ਗਈ ?ਕੁਝ ਪਤਾ ਨਹੀਂ  । 


ਸਤਨਾਮ ਸਿੰਘ ਮਾਨ
(ਬਠਿੰਡਾ)
ਨੋਟ : ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ ਹੈ।

1 comment:

  1. ਕਹਾਣੀ ਬਹੁਤ ਭਾਵੁਕ ਕਰ ਗਈ।ਇੱਕ ਔਰਤ ਦੀ ਜ਼ਿੰਦਗੀ ਦੀ ਦਾਸਤਾਨ ਜੋ ਹਾਲਾਤਾਂ ਨਾਲ ਲੜਦੇ ਲੜਦੇ ਟੁੱਟ ਗਈ। ਬਹੁਤ ਹੀ ਦੁੱਖ ਭਰੀ ਕਹਾਣੀ ਹੈ। ਕਈ ਵਾਰ ਹਾਲਾਤ ਮਜਬੂਰ ਕਰ ਦਿੰਦੇ ਨੇ ਜਿਵੇਂ ਇਸ ਕਲਾ ਦੀ ਪੁਜਾਰਣ ਨੂੰ ਅਨੁਕੂਲ ਹਾਲਤ ਹੀ ਮਿਲੇ। ਕਲਾ ਤਾਂ ਦੂਰ ਦੀ ਗੱਲ ਉਸ ਲਈ ਤਾਂ ਦੋ ਵਕਤ ਦੀ ਰੋਟੀ ਹੀ ਸੁਆਲ ਬਣ ਗਈ ਸੀ।
    ਸਾਂਝ ਪਾਉਣ ਲਈ ਸ਼ੁਕਰੀਆ ਸਤਨਾਮ ਵੀਰ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ