ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Sep 2017

ਪ੍ਰਤੀਫਲ ( ਮਿੰਨੀ ਕਹਾਣੀ)

Image result for sadness


''ਬੜੇ ਉਦਾਸ ਹੋ ਡਾਕਟਰ ਸਾਬ੍ਹ |''  
''ਹਾਂ ਜੀ ਵਾਈਫ ਨੂੰ ਬੁਖਾਰ ਹੈ |ਮੋਨੂੰ ਮੇਰੇ ਕੋਲ ਕੁਝ ਟਿਕ ਨਹੀਂ ਰਿਹਾ ਸੀ। ਘਰ ਵਿੱਚ ਨਾਨੀ ਦੇ ਕੋਲ ਜਾਣ ਦੀ ਜ਼ਿਦ ਕਰ ਰਿਹਾ ਸੀ ,ਇਸ ਲਈ ਮੈਂ ਇਸ ਨੂੰ ਬਾਹਰ ਲੈ ਕੇ ਆਇਆ ਹਾਂ |''

''ਕੋਈ ਗੱਲ ਨਹੀਂ ਨਾਨਾ - ਨਾਨੀ ਤਾਂ ਆਪਣੇ ਦੋਹਤੇ -ਦੋਹਤੀਆਂ 'ਤੇ ਜਾਨ ਵਾਰਦੇ ਨੇ |'' ਕਹਿੰਦੇ ਹੋਏ ਸੋਹਣ ਸਿੰਘ ਨੇ ਬੱਚੇ ਨੂੰ ਪਿਆਰ ਕੀਤਾ |''ਹਾਂ ਜੀ ਠੀਕ ਹੈ ਪਰ ਜਦੋਂ ਮਜ਼ਬੂਰੀ ਬਣ ਜਾਏ ਤਾਂ ਸਾਡੀ ਜਾਨ ਨਿਕਲ ਜਾਂਦੀ ਹੈ |''''ਉਹ ਕਿੱਦਾਂ ?''''ਸਾਰਾ ਦਿਨ ਅਸੀਂ ਦੋਵੇਂ ਜੀਅ ਬੱਚੇ ਦੀ ਸੰਭਾਲ ਕਰਦੇ ਹਾਂ | ਕੰਮ ਤੋਂ ਆ ਕੇ ਵੀ ਮੇਰੀ ਬੇਟੀ ਤੇ ਦਾਮਾਦ ਬੱਚੇ ਨੂੰ ਸੰਭਾਲਣਾ ਨਹੀਂ ਚਾਹੁੰਦੇ |''ਡਾਕਟਰ ਸਾਹਿਬ ਆਪਣੇ ਰੌਂ  ਵਿੱਚ ਹੀ ਬੋਲੀ ਜਾ ਰਹੇ ਸੀ | ਉਹ ਆਪਣਾ ਚੰਗਾ -ਭਲਾ ਚੱਲਦਾ ਕਲੀਨਿਕ ਛੱਡ ਕੇ ਧੀ ਦੀ ਮੋਹ ਵਿੱਚ ਆ ਗਏ ਕਿ ਚੱਲੋ ਕੁੜੀ ਦੀ ਮਦਦ ਹੋ ਜਾਵੇਗੀ। ਨਾਲ਼ੇ


 ਬੱਚੇ ਦੇ ਨਾਲ ਸਮਾਂ ਵੀ ਚੰਗਾ ਲੰਘ ਜਾਵੇਗਾ | ਪਰ ਏਥੇ ਤਾਂ ਸਭ -ਕੁਝ ਹੀ ਪੁੱਠਾ ਹੋ ਰਿਹਾ ਹੈ | 

"ਉਹ ਤਾਂ ਹਰ ਤਰ੍ਹਾਂ ਨਾਲ ਬੇਫਿਕਰ ਹਨ | '' 

''ਅੱਛਾ ਸੋਹਣ ਬੋਲਿਆ |''

''ਜੇ ਕੁਝ ਕਹੋ ਤਾਂ ਕਹਿੰਦੇ ਹਨ ਕਿ ਹੁਣ ਤੱਕ ਤੁਸੀਂ ਕੀ ਕੀਤਾ ? ''

ਸੋਹਣ ਬੋਲਿਆ '' ਡਾਕਟਰ ਸਾਹਿਬ ਤੁਹਾਡਾ ਬੇਟਾ ?

''ਉਹ ਤੇ ਜਦੋਂ ਦਾ ਅਮਰੀਕਾ ਗਿਆ ਹੈ ਉਸ ਨੇ ਪਰਤ ਕੇ ਵੀ ਨਹੀਂ ਦੇਖਿਆ | ਅਸੀਂ ਮਰੀਏ ਜਾਂ ਜੀਵੀਏ  |ਉਸ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ |''

'' ਚੱਲੋ  ਹੁਣ ਚੱਲੀਏ  |'' 

ਉਸ ਨੇ ਘਰ ਆ ਕੇ ਵੇਖਿਆ ਕਿ ਉਸਦੀ ਪਤਨੀ ਬੁਖਾਰ ਨਾਲ ਤਪ ਰਹੀ ਸੀ ਤੇ ਉਸ ਦੀ ਬੇਟੀ -ਦਾਮਾਦ ਬਾਹਰੋਂ ਹੀ ਖਾ ਕੇ ਆਏ ਸਨ | ਆਉਂਦੇ ਹੀ ਉਹਨਾਂ ਨੇ 
ਕਿਹਾ ਅਸੀਂ ਤਾਂ ਖਾ ਕੇ ਆਏ ਹਾਂ ਤੁਸੀਂ ਆਪਣੇ ਲਈ ਦੇਖ ਲਓ ਜੋ ਖਾਣਾ ਹੋਵੇ |

ਡਾਕਟਰ ਸਾਹਿਬ ਕਿਚਨ ਵਿੱਚ  ਜਾ ਕੇ ਕੁਝ ਖਾਣ ਲਈ ਡੱਬੇ ਉਲਟ -ਪੁਲਟ ਕਰ ਰਹੇ ਸਨ |

ਭੁਪਿੰਦਰ ਕੌਰ 

ਗੋਵਿੰਦਪੁਰਾ ਭੋਪਾਲ (ਮ.ਪ੍ਰ )
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ। 


2 comments:

  1. ਭੁਪਿੰਦਰ ਭੈਣ ਜੀ ਆਪ ਨੇ ਅਜੋਕੇ ਹਾਲਾਤਾਂ 'ਤੇ ਇੰਨ ਬਿੰਨ ਢੁੱਕਦੀ ਕਹਾਣੀ ਗੱਲ ਇਸ ਕਹਾਣੀ 'ਚ ਬੜੀ ਸਹਿਜਤਾ ਨਾਲ ਕਹਿ ਦਿੱਤੀ। ਇਨ੍ਹਾਂ ਮਾਪਿਆਂ ਨੇ ਹੀ ਆਪਣੀ ਇਸ ਧੀ ਨੂੰ ਆਪਣੇ ਹੱਥੀਂ ਪਾਲਿਆ ਫੇਰ ਕਮੀ ਕਿੱਥੇ ਰਹਿ ਗਈ ਕਿ ਧੀ ਇਸ ਤਰਾਂ ਦਾ ਵਰਤਾਓ ਕਰ ਰਹੀ ਹੈ ? ਕੀ ਬੱਚੇ ਆਪਣੇ ਮਾਪਿਆਂ ਨੂੰ ਅਜਿਹੀਆਂ ਕੁਤਾਹੀਆਂ ਕਰਦੇ ਵੇਖ ਕੇ ਸਿੱਖਦੇ ਨੇ ਜਾਂ ਉਹ ਹੁਣ ਐਨੇ ਸੁਆਰਥੀ ਬਣ ਗਏ ਨੇ ਕਿ ਉਨ੍ਹਾਂ ਨੂੰ ਆਪਣੇ ਸੁਆਰਥ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ। ਕਹਾਣੀ ਇੱਕ ਕੌੜੀ ਸਚਾਈ ਬਿਆਨ ਕਰਨ 'ਚ ਸਫਲ ਰਹੀ।

    ReplyDelete
  2. भूपेन्द्र कौर जी ।आप की यह प्रतिफल कहानी आज की पढ़लिखी स्वार्थी पीढ़ी का हूबहू वर्णन कर रही हैं । बच्चे यह भूल जाते हैं कि हमारे माँ बाप ने अपने हिस्से की सारी जिम्मेदारियाँ पूरी की हैं तभी तो बच्चे पढ़ लिख कर विवाह शादी करके नौकरियों पर सेट हुये ।यह कहाँ का न्याय है या समझ है कि हम अपने वृद्ध माता पिता पर अपनों बच्चों की जिम्मेदारी डाल दें यह कह कर आपने किया क्या है । बुढापे में अगर दादा दादी या नाना नानी को अपने नाती पोतों के संग दो पल गुजारने की इच्छा हो उन से खेलने की इच्छा हो तो इसका यह माने तो नहीं कि वे बेबी सीटर बन जायें । घर में माँ बीमार हो उन का हाल चाल पूछने की जगह यह कह देना हम खा कर आयें है ।आप अपने लिये बना ले । यह शब्द बहू के मुंह से निकलते तो इतना बुरा नहीं लगता क्यों कि बहू सास को माँ के रूप में चाह कर भी नहीं देख सकती ।यहाँ यह शब्द बेटी कह रही है । जैसे माँ ने बच्चों पर मोह क्या दिखाया बेटी ने सारी उम्र की जिम्मेदारी ही उसपर डाल दी ।बाहर से व्यक्ति घर आता है । सब के बारें में बच्चों के बारे में पूछता है जिन को घर में छोड़ कर काम पर जाता है न कि आँख मूंद कर अपने कमरे में चला जाये जैसे होटल में रह रहा हो । उन्हें किसी से कुछ लेना देना न हो ।आज बहुत से माता पिता यह सब सह रहें हैं मोह के कारण और बच्चे मतलब निकाल कर उड़न छू हो जाते हैं ।यह है माता पिता की कुरवाणी का बच्चों द्वारा मिला प्रतिफल ।लानत है ऐसी पढ़ी लिखी काम काजी सन्तान पर । अगर बच्चें बोझ लगते हैं संभाल नहीं सकते पैदा ही न करे ।आज बच्चे बड़े मतलबी हो गयें हैं कहानी यह कहने में पूरी तरह सफल रही है ।संवाद भी सहज स्वाभाविक हैं । बधाई भुपेन्द्र जी । पंजाबी में ज्यादा नहीं लिख पाती । आशा है आप हिन्दी पढ़लेती होंगी ।
    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ